Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

‘ਪੰਜਵੀਂ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਦਾ ਹੋਇਆ ਸਫ਼ਲ ਆਯੋਜਨ

January 21, 2020 10:47 AM

 

ਐੱਨ.ਆਰ.ਆਈਜ਼. ਵੱਡੀ ਗਿਣਤੀ ਵਿਚ ਪਹੁੰਚੇ


ਜਲੰਧਰ, (ਡਾ. ਝੰਡ) : ਗਲੋਬਲ ਮੀਡੀਆ ਅਕੈਡਮੀ ਵੱਲੋਂ 16 ਅਤੇ 17 ਜਨਵਰੀ ਨੂੰ ਸੀ.ਟੀ. ਗਰੁੱਪ ਆਫ਼ ਇੰਸਟੀਚਿਊਟਸ, ਸ਼ਾਹਪੁਰ (ਜਲੰਧਰ) ਵਿਖੇ ਪੰਜਵੀਂ ਦੋ-ਦਿਨਾਂ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ। ਕਾਨਫ਼ਰੰਸ ਵਿਚ ਦੋਵੇਂ ਹੀ ਦਿਨ ਹੀ ਖ਼ੂਬ ਰੌਣਕਾਂ ਲੱਗੀਆਂ ਰਹੀਆਂ। ਇਨ੍ਹੀਂ ਦਿਨੀਂ ਵਿਦੇਸ਼ਾਂ ਤੋਂ ਆਏ ਪੰਜਾਬੀਆਂ ਨੇ ਇਸ ਕਾਨਫ਼ਰੰਸ ਵਿਚ ਵੱਡੀ ਗਿਣਤੀ ਵਿਚ ਸਿ਼ਰਕਤ ਕੀਤੀ। ਕਾਨਫ਼ਰੰਸ ਵਿਚ ਆਏ ਮਹਿਮਾਨਾਂ ਦਾ ਹਾਰਦਿਕ ਸੁਆਗ਼ਤ ਕਰਦਿਆਂ ਹੋਇਆਂ ਇਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਅਕੈਡਮੀ ਦੇ ਚੇਅਰਪਰਸਨ ਪ੍ਰੋ. ਕੁਲਬੀਰ ਸਿੰਘ ਵੱਲੋਂ ਦਿੱਤੀ ਗਈ। ਕਾਨਫ਼ਰੰਸ ਦਾ ਉਦਘਾਟਨ ਮੁੱਖ-ਮਹਿਮਾਨ ਵਿਸ਼ਵ-ਪ੍ਰਸਿੱਧ ਉੱਘੇ ਸਿੱਖਿਆ-ਸ਼ਾਸਤਰੀ ਡਾ. ਐੱਸ. ਐੱਸ. ਜੌਹਲ ਵੱਲੋਂ ਕੀਤਾ ਗਿਆ। ਉਨ੍ਹਾਂ ਦੇਸ਼ ਦੀ ਮੌਜੂਦਾ ਸੰਕਟਮਈ ਆਰਥਿਕ ਅਤੇ ਸਮਾਜਿਕ ਸਥਿਤੀ ਉੱਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਇਸ ਸਮੇਂ ਸਾਡਾ ਦੇਸ਼ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਦੇ ਹੱਲ ਲਈ ਮੀਡੀਆਂ ਨੂੰ ਆਪਣਾ ਰੋਲ ਪੂਰੀ ਜਿ਼ੰਮੇਵਾਰੀ ਅਤੇ ਦਿਆਨਤਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਕਈ ਤਿੱਖੇ ਸੁਆਲ ਖੜੇ ਕੀਤੇ।
ਇਸ ਮੌਕੇ ਐੱਨਡੀਟੀਵੀ ਦੇ ਪੱਤਰਕਾਰ ਆਸ਼ੂਤੋਸ਼, ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਪੱਤਰਕਾਰ ਸਤਨਾਮ ਮਾਣਕ,’ਪੰਜਾਬੀ ਜਾਗਰਨ ਦੇ ਸੰਪਾਦਕ ਵਰਿੰਦਰ ਵਾਲੀਆ, ਸ਼੍ਰੋਮਣੀ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਡਾ. ਲਖਵਿੰਦਰ ਜੌਹਲ, ਡਾ. ਸ਼ਾਮ ਦੀਪਤੀ, ਡਾ. ਆਸਾ ਸਿੰਘ ਘੁੰਮਣ, ਦੀਪਕ ਬਾਲੀ, ਓਮ ਗੌਰੀ ਦੱਤ ਸ਼ਰਮਾ, ਕੇ.ਪੀ.ਸਿੰਘ, ਸਮੇਤ ਇਲੈੱਕਟ੍ਰਾਨਿਕ ਅਤੇ ਪ੍ਰਿੰਟ ਮੀਡੀਆਂ ਨਾਲ ਜੁੜੀਆਂ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨਾਂ ਨਾਲ ਭਰਵੀਂ ਸ਼ਮੂਲੀਅਤ ਕੀਤੀ। ਮੀਡੀਆਕਾਰ ਆਸ਼ੂਤੋਸ਼ ਦਾ ਕਹਿਣਾ ਸੀ ਕਿ ਲੋਕਾਂ ਨੂੰ ਸੱਚ ਸਾਹਮਣੇ ਲਿਆਉਣ ਵਾਲੇ ਮੀਡੀਏ ਦਾ ਸਾਥ ਦੇਣਾ ਚਾਹੀਦਾ ਹੈ। ਉੱਘੇ-ਪੱਤਰਕਾਰ ਸਤਨਾਮ ਮਾਣਕ ਜੋ ਇਸ ਕਾਨਫ਼ਰੰਸ ਦੇ ਮੁੱਖ- ਪ੍ਰਬੰਧਕਾਂ ਵਿਚ ਵੀ ਸ਼ਾਮਲ ਸਨ, ਨੇ ਕਿਹਾ ਕਿ ਇਨ੍ਹਾਂ ਸੰਕਟਮਈ ਹਾਲਤਾਂ ਵਿਚ ਮੀਡੀਆ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ। ਡਾ. ਲਖਵਿੰਦਰ ਜੌਹਲ ਦਾ ਕਹਿਣਾ ਸੀ ਕਿ ਦੇਸ਼ ਦੀ ਸੱਤਾਧਾਰੀ ਪਾਰਟੀ ਨੇ ਨੌਜੁਆਨਾਂ ਨੂੰ ਦਿਸ਼ਾ-ਹੀਣ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਇਸ ਸੈਸ਼ਨ ਦਾ ਸੰਚਾਲਨ ਅਕੈਡਮੀ ਦੇ ਸਕੱਤਰ ਦੀਪਕ ਬਾਲੀ ਵੱਲੋਂ ਕੀਤਾ ਗਿਆ।
ਕਾਨਫ਼ਰੰਸ ਦੇ ਦੂਸਰੇ ਸੈਸ਼ਨ ਵਿਚ ਵਿਦੇਸਾਂ ਵਿਚ ‘ਪੰਜਾਬੀ ਭਾਈਚਾਰਾ: ਸਥਿਤੀ ਤੇ ਸੰਭਾਵਨਾ’ ਵਿਸ਼ੇ ‘ਤੇ ਹੋਈ ਵਿਚਾਰ-ਚਰਚਾ ਵਿਚ ਵਿਦੇਸ਼ਾਂ ਤੋਂ ਆਏ ਐੱਨ.ਆਰ.ਆਈਜ਼ ਪੈਨਲ ਮੈਂਬਰਾਂ ਗੁਰਪ੍ਰੀਤ ਸਿੰਘ ਗਿੱਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਪ੍ਰਿੰਸੀਪਲ ਸਰਵਣ ਸਿੰਘ, ਪਲਵਿੰਦਰ ਸਿੰਘ, ਸੁੱਖੀ ਬਾਠ, ਸਿਮਰਜੋਤ ਸਿਮਰ, ਸਰਦੂਲ ਸਿੰਘ, ਮੰਧਰੇ ਮੰਨੂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਹਾਜ਼ਰ ਸਰੋਤਿਆਂ ਵੱਲੋਂ ਕਈ ਮੁੱਦੇ ਉਠਾਏ ਗਏ। ਇਸ ਸੈਸ਼ਨ ਦਾ ਸੰਚਾਲਨ ਦੋਆਬਾ ਕਾਲਜ ਦੇ ਪੱਤਰਕਾਰੀ ਵਿਭਾਗ ਦੀ ਮੁਖੀ ਡਾ. ਸਿਮਰਨ ਸਿੱਧੂ ਵੱਲੋਂ ਬਾਖੂਬੀ ਕੀਤਾ ਗਿਆ।
ਦੂਸਰੇ ਦਿਨ ਦੇ ਪਹਿਲੇ ਸੈਸ਼ਨ 'ਪੰਜਾਬੀ ਫਿ਼ਲਮਾਂ ਅਤੇ ਸੰਗੀਤ ਦੀ ਦਸ਼ਾ 'ਤੇ ਦਿਸ਼ਾ' ਵਿਚ ਹੋਈ ਪੈਨਲ-ਡਿਸਕਸ਼ਨ ਦੌਰਾਨ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬੀ ਸੰਗੀਤ ਦਾ ਪੱਧਰ ਕਾਫ਼ੀ ਨਿਵਾਣ ਵੱਲ ਜਾ ਰਿਹਾ ਹੈ ਅਤੇ ਅੱਜ ਸਾਨੂੰ ਉਨ੍ਹਾਂ ਅਦਾਰਿਆਂ ਤੇ ਸੰਸਥਾਵਾਂ ਦੀ ਲੋੜ ਹੈ ਜੋ ਨਵੇਂ ਕਲਾਕਾਰਾਂ ਨੂੰ ਨਾ ਕੇਵਲ ਗੀਤ-ਸੰਗੀਤ ਅਤੇ ਥੀਏਟਰ ਦੇ ਪ੍ਰਮੁੱਖ ਪਹਿਲੂਆਂ ਦੀ ਸਿੱਖਿਆ ਦੇਣ, ਸਗੋਂ ਉਨ੍ਹਾਂ ਨੂੰ ਮਿਆਰੀ ਅਤੇ ਗ਼ੈਰ-ਮਿਆਰੀ ਗੀਤਾਂ ਵਿਚਲਾ ਅੰਤਰ ਵੀ ਸਮਝਾਉਣ। ਪੈਨਲ ਦੇ ਮੁੱਖ-ਮੈਂਬਰ ‘ਪਲਾਜ਼ਮਾ ਰਿਕਾਰਡਜ’਼ ਦੇ ਦੀਪਕ ਬਾਲੀ ਦਾ ਕਹਿਣਾ ਸੀ ਕਿ ਅੱਜ ਲੋੜ ਅਜਿਹੀ ਗਾਇਕੀ ਅਤੇ ਫਿ਼ਲਮਾਂ ਦੀ ਹੈ ਜੋ ਨਾ ਕੇਵਲ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਸਗੋਂ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਵੀ ਸੰਭਾਲਣ। ਪ੍ਰਸਿੱਧ ਫਿ਼ਲਮ ਡਾਇਰੈੱਕਟਰ ਨਵਤੇਜ ਸੰਧੂ ਨੇ ਇਸ ਮੌਕੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਚੰਗੀਆਂ ਅਤੇ ਮਿਆਰੀ ਫਿ਼ਲਮਾਂ ਨੂੰ ਵੇਖਣ ਲਈ ਅੱਗੇ ਆਉਣ। ਪੈਨਲ ਦੇ ਹੋਰ ਮੈਂਬਰਾਂ ਵਿਚ ਉੱਘੇ ਪੰਜਾਬੀ ਗਾਇਕ ਕੰਠ ਕਲੇਰ, ਮੰਗੀ ਮਾਹਲ, ਹਰਿੰਦਰ ਸੋਹਲ, ਸੀਮਾ ਸੋਨੀ ਅਤੇ ਗੀਤਕਾਰ ਵਿੱਕੀ ਗਿੱਲ ਵੀ ਸ਼ਾਮਲ ਸਨ। ਇਸ ਦੌਰਾਨ ਡਾ. ਸੁਖਦੇਵ ਸਿੰਘ ਝੰਡ, ਡਾ. ਸਿਮਰਨ ਸਿੱਧੂ ਅਤੇ ਕਈ ਨੌਜੁਆਨ ਵਿਦਿਆਰਥੀਆਂ ਵੱਲੋਂ ਪੰਜਾਬੀ ਫਿ਼ਲਮਾਂ ਤੇ ਗੀਤਾਂ ਦੇ ਡਿੱਗ ਰਹੇ ਮਿਆਰ ਅਤੇ ਇਨ੍ਹਾਂ ਦੇ ਸੁਧਾਰ ਬਾਰੇ ਕਈ ਸੁਆਲ ਕੀਤੇ ਗਏ ਜਿਨ੍ਹਾਂ ਦੇ ਪੈਨਲ ਮੈਂਬਰਾਂ ਵੱਲੋਂ ਤਸੱਲੀਬਖ਼ਸ ਜੁਆਬ ਦਿੱਤੇ ਗਏ।
ਇਸ ਦਿਨ ਦਾ ਦੂਸਰਾ ਸੈਸਨ ਸੋਸ਼ਲ ਮੀਡੀਏ ਨੂੰ ਸਮੱਰਪਿਤ ਕੀਤਾ ਗਿਆ ਜਿਸ ਵਿਚ 'ਸੋਸ਼ਲ ਮੀਡੀਆ: ਸਥਿਤੀ ਤੇ ਸੰਭਾਵਨਾਵਾਂ' ਵਿਸ਼ੇ ‘ਤੇ ਬੋਲਦਿਆਂ ਮੀਡੀਆ ਦੇ ਮਾਹਿਰ ਸੀ.ਪੀ. ਕੰਬੋਜ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੋਸ਼ਲ ਮੀਡੀਆ ਅੱਜਕੱਲ੍ਹ ਕਾਫ਼ੀ ਭਾਰੂ ਅਤੇ ਤਾਕਤਵਾਰ ਹੈ ਪਰ ਇਸ ਦੇ ਨਾਲ ਹੀ ਇਸ ਦੇ ਨਾਂਹ-ਪੱਖੀ ਪ੍ਰਭਾਵਾਂ ਕਾਰਨ ਇਸ ਦੀ ਭਰੋਸੇਯੋਗਤਾ ਸੱ਼ਕ ਦੇ ਘੇਰੇ ਵਿਚ ਆ ਗਈ ਹੈ। ਉਨ੍ਹਾਂ ਲੋਕਾਂ ਨੂੰ ਇਸ ਦੀ ਵਰਤੋਂ ਸੁਚੇਤ ਹੋ ਕੇ ਕਰਨ ਲਈ ਕਿਹਾ। ਇਸ ਪੈਨਲ-ਡਿਸਕਸ਼ਨ ‘ਪ੍ਰਾਈਮ ਏਸ਼ੀਆ’ ਟੀ.ਵੀ. ਦੇ ਪੱਤਰਕਾਰ ਪਰਮਵੀਰ ਬਾਠ, ਰਾਜਦੀਪ ਸਿੰਘ, ਡਾ. ਰਛਪਾਲ ਖਾਂਬੜਾ, ਡਾ. ਸਿਮਰਨ ਸਿੱਧੂ, ਗੀਤਾ ਵਧਵਾ, ਮੈਡਮ ਪੰਨੂੰ ਅਤੇ ਹਾਜ਼ਰ ਸਰੋਤਿਆਂ ਵਿੱਚੋਂ ਕਈਆਂ ਨੇ ਭਾਗ ਲਿਆ।
ਅਜੋਕੇ ਯੁੱਗ ਵਿਚ ਅਜਿਹੀਆਂ ਕਾਨਫ਼ਰੰਸਾਂ ਦਾ ਆਯੋਜਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਚੱਲ ਰਹੇ ਹਾਲਾਤ ਤੋਂ ਜਾਣੂੰ ਕਰਵਾਇਆ ਜਾਏ। ਇਸ ਦਿਸ਼ਾ ਵਿਚ ਇਹ ਕਾਨਫ਼ਰੰਸ ਇਕ ਬਹੁਤ ਹੀ ਸ਼ਲਾਘਾਯੋਗ ਉੱਦਮ ਕਿਹਾ ਜਾ ਸਕਦਾ ਹੈ। ਗਲੋਬਲ ਮੀਡੀਆ ਅਕੈਡਮੀ ਦੇ ਚੇਅਰਪਰਸਨ ਪ੍ਰੋ. ਕੁਲਬੀਰ ਸਿੰਘ ਅਤੇ ਵਾਈਸ-ਚੇਅਰਪਰਸਨ ਸਤਨਾਮ ਮਾਣਕ ਇਸ ਦੀ ਸਫ਼ਲਤਾ ਲਈ ਵਧਾਈ ਦੇ ਹੱਕਦਾਰ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ