Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਮਾਹਿਰਾਂ ਮੁਤਾਬਕ ਆਸਟਰੇਲੀਆ ਵਿੱਚ ਅੱਗ ਦੀ ਚਿਤਾਵਨੀ ਨਜ਼ਰ ਅੰਦਾਜ਼ ਕੀਤੀ ਗਈ

January 21, 2020 08:45 AM

ਕੈਨਬਰਾ, 20 ਜਨਵਰੀ (ਪੋਸਟ ਬਿਊਰੋ)- ਸਿਡਨੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਈਫ਼ ਐਂਡ ਇਨਵਾਇਰਨਮੈਂਟ ਸਾਇੰਸਜ਼ 'ਚ ਟੇਰੇਸਟ੍ਰੀਅਲ ਈਕੋਲਾਜੀ ਦੇ ਪ੍ਰੋਫੈਸਰ ਅਤੇ ਆਸਟ੍ਰੇਲੀਅਨ ਅਕੈਮਡੀ ਡਿਕਮੈਨ ਨੇ ਇਹ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਆ ਦਾ ਜੰਗਲਾਂ 'ਚ ਲੱਗੀ ਅੱਗ ਬਾਰੇ ਪਹਿਲਾਂ ਤੋਂ ਦਿੱਤੀ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਜਿਸ ਕਾਰਨ ਆਸਟ੍ਰੇਲੀਆ 'ਚ ਇੰਨਾ ਨੁਕਸਾਨ ਹੋਇਆ ਹੈ।
ਟਾਈਮਜ਼ ਈਵੋਕ ਵੈਬਸਾਈਟ ਨਾਲ ਡਿਕਮੈਨ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਵਾਤਾਵਰਨ ਤਬਦੀਲੀ ਦੇ ਚੱਲਦਿਆਂ ਇਨਸਾਨਾਂ ਉਤੇ ਜੋ ਪ੍ਰਭਾਵ ਪਵੇਗਾ, ਉਸ ਦਾ ਅਸਰ ਕਿਤੇ ਜ਼ਿਆਦਾ ਖ਼ਤਰਨਾਕ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਮੁਲਾਂਕਣ ਕਰ ਰਹੇ ਸੀ ਕਿ ਵਾਤਾਵਰਨ ਤਬਦੀਲੀ ਕਾਰਨ ਦੱਖਣੀ ਆਸਟ੍ਰਲੀਆ 'ਚ ਗਰਮੀ ਵਧਦੀ ਜਾ ਰਹੀ ਹੈ ਅਤੇ ਨਮੀ ਖ਼ਤਮ ਹੋ ਰਹੀ ਹੈ। ਹਰ ਜਗ੍ਹਾ 'ਤੇ ਬਹੁਤ ਜ਼ਿਆਦਾ ਠੰਢ ਜਾਂ ਬਹੁਤ ਜ਼ਿਆਦਾ ਗਰਮ ਮੌਸਮ ਦੇ ਨਾਲ ਸੋਕਾ ਅਤੇ ਅਚਾਨਕ ਬਾਰਿਸ਼ ਵਰਗੇ ਹਾਲਾਤ ਦੇਖਣ 'ਚ ਆਏ ਹਨ। 2019 'ਚ ਆਸਟ੍ਰਲੀਆ ਦੇ ਮੌਸਮ 'ਚ ਸਭ ਤੋਂ ਵੱਧ ਗਰਮੀ ਅਤੇ ਸੋਕਾ ਰਿਕਾਰਡ ਕੀਤਾ ਗਿਆ। ਇਸ ਕਾਰਨ ਜੰਗਲਾਂ 'ਚ ਸੌਖੇ ਹੀ ਅੱਗ ਲੱਗ ਗਈ। ਇਨ੍ਹਾਂ ਸਬੰਧੀ 2008 'ਚ ਜ਼ਿਆਦਾ ਠੰਢ ਜਾਂ ਬਹੁਤ ਜ਼ਿਆਦਾ ਗਰਮ ਮੌਸਮ ਨਾਲ ਸੋਕਾ ਅਤੇ ਅਚਾਨਕ ਬਾਰਿਸ਼ ਵਰਗੇ ਹਾਲਾਤ ਦੇਖਣ 'ਚ ਆਏ ਹਨ। 2019 'ਚ ਆਸਟ੍ਰਲੀਆ ਦੇ ਮੌਸਮ 'ਚ ਸਭ ਤੋਂ ਵੱਧ ਗਰਮੀ ਅਤੇ ਸੋਕਾ ਰਿਕਾਰਡ ਕੀਤਾ ਗਿਆ। ਇਸ ਕਾਰਨ ਜੰਗਲਾਂ 'ਚ ਸੌਖਿਆਂ ਹੀ ਅੱਗ ਲੱਗ ਗਈ। ਇਨ੍ਹਾਂ ਸਬੰਧੀ 2008 'ਚ ਹੀ ਭਵਿੱਖਵਾਣੀ ਕਰ ਦਿੱਤੀ ਗਈ ਸੀ। ਉਸੇ ਸਮੇਂ ਅੰੰਦਾਜ਼ਾ ਲਗਾਇਆ ਗਿਆ ਸੀ ਕਿ 2020 ਦੇ ਆਸਪਾਸ ਜੰਗਲਾਂ 'ਚ ਭਿਆਨਕ ਅੱਗ ਲੱਗ ਸਕਦੀ ਹੈ।
ਡਿਕਮੈਨ ਨੇ ਕਿਹਾ ਕਿ ਉਹ ਅਜੇ ਵੀ ਇਸ 'ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੈਂਕੜੇ ਅਰਬ ਨਸਲਾਂ ਨੂੰ ਨੁਕਸਾਨ ਪੁੱਜਾ ਹੈ, ਜੋ ਸਿਰਫ਼ ਆਸਟ੍ਰੇਲੀਆ 'ਚ ਮਿਲਦੀਆਂ ਸਨ। ਨਿਊ ਸਾਊਥ ਵੇਲਜ਼ ਤੋਂ 80 ਹਜ਼ਾਰ ਕੋਆਲਾ ਅੱਗ 'ਚ ਮਰ ਗਏ ਹਨ। ਇਹ ਅੰਕੜੇ ਹੋਰ ਵੱਧ ਸਕਦੇ ਹਨ। ਬੂਟਿਆਂ ਤੇ ਵਨਸਪਤੀ ਦੀ ਲੰਬੀ ਸੂਚੀ ਹੈ, ਜਿਵੇਂ ਬਾਗ ਦੀ ਖ਼ਾਸ ਨਸਲ, ਜੋ ਛੋਟੇ ਇਲਾਕਿਆਂ 'ਚ ਹੈ, ਅੱਗ ਨਾਲ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਇਹ ਨਸਲਾਂ ਦੁੁਨੀਆਂ 'ਚ ਕਿਤੇ ਨਹੀਂ ਹੁੰਦੀਆਂ। ਕੁਦਰਤ 'ਚ ਇਨ੍ਹਾਂ ਦਾ ਖ਼ਾਸ ਯੋਗਦਾਨ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ