Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਕਿੰਜ ਬਚੇ ਸਨ ਹਰਿਆਣਾ ਵਿੱਚ ਸਿੱਖ ਪਟੇਦਾਰ ਕਿਸਾਨ?

January 20, 2020 09:43 AM

-ਤਰਲੋਚਨ ਸਿੰਘ
ਮੱਧ ਪ੍ਰਦੇਸ਼ ਵਿੱਚ ਇੱਕ ਪਿੰਡ 'ਚੋਂ ਖੇਤੀ ਕਰਨ ਵਾਲੇ ਕੁਝ ਸਿੱਖ ਪਰਵਾਰ ਉਜਾੜ ਦੇਣ ਦੀ ਖ਼ਬਰ ਨੇ ਸਿੱਖਾਂ ਵਿੱਚ ਬੜੀ ਘਬਰਾਹਟ ਪੈਦਾ ਕੀਤੀ ਹੈ। ਹਰ ਪਾਸੇ ਸਰਕਾਰ ਵਿਰੁੱਧ, ਖ਼ਾਸ ਕਰਕੇ ਮੁੱਖ ਮੰਤਰੀ ਕਮਲਨਾਥ ਦੇ ਵਿਰੁੱਧ ਆਵਾਜ਼ਾਂ ਆਈਆਂ ਸਨ। ਸਿੱਖ ਵਫ਼ਦ ਉਸ ਪਿੰਡ ਪੁੱਜ ਗਏ। ਇਹ ਖ਼ਬਰ ਵੀ ਛਪ ਗਈ ਕਿ ਮੁੱਖ ਮੰਤਰੀ ਨੇ ਤੁਰੰਤ ਦੋਸ਼ੀ ਅਫ਼ਸਰ ਬਦਲ ਦਿੱਤੇ ਤੇ ਮਾਮਲਾ ਦੱਬ ਗਿਆ ਹੈ। ਸਾਲ 2013 ਵਿੱਚ ਗੁਜਰਾਤ ਵਿੱਚ ਸਿੱਖਾਂ ਦੀ ਜ਼ਮੀਨ ਲੈਣ ਦਾ ਵਾਵੇਲਾ ਉਠਿਆ ਸੀ, ਜਦੋਂ ਓਥੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਬਿਆਨ ਦਿੱਤੇ ਗਏ ਸਨ, ਫਿਰ ਇਹ ਠੰਢਾ ਪੈ ਗਿਆ ਸੀ।
ਮੈਂ ਇਸ ਲੇਖ ਰਾਹੀਂ ਸਾਰੇ ਭਾਰਤ ਦੇ ਸਿੱਖ ਕਿਸਾਨਾਂ ਦਾ ਇਤਿਹਾਸ ਪੇਸ਼ ਕਰਨ ਜਾ ਰਿਹਾ ਹਾਂ। ਸਾਲ 1950 ਵਿੱਚ ਸਕੀਮ ਅਨੁਸਾਰ ਪੰਜਾਬ ਤੋਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਭਾਰਤ ਸਰਕਾਰ ਨੇ ਕਈ ਸੂਬਿਆਂ ਵਿੱਚ ਓਥੋਂ ਦੀ ਬੰਜਰ ਜ਼ਮੀਨ ਨੂੰ ਆਬਾਦ ਕਰਵਾਉਣ ਲਈ ਭੇਜਿਆ ਸੀ। ਅੰਡੇਮਾਨ (ਕਾਲਾ ਪਾਣੀ) ਵਿੱਚ ਇੱਕ ਟਾਪੂ ਸਾਬਕਾ ਸਿੱਖ ਫ਼ੌਜੀਆਂ ਨੂੰ ਦਿੱਤਾ ਗਿਆ ਸੀ, ਜਿਹੜਾ ਅੱਜ ਵੀ ‘ਸਿੱਖ ਟਾਪੂ' ਕਹਾਉਂਦਾ ਹੈ। ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਰਿਆਸਤ ਦੇ ਸ਼ਿਵਪੁਰੀ ਖੇਤਰ ਵਿੱਚ ਇਨ੍ਹਾਂ ਨੂੰ ਜ਼ਮੀਨ ਦਿੱਤੀ ਗਈ ਸੀ। ਮਨੋਹਰ ਸਿੰਘ ਗਿੱਲ ਦੇ ਦਾਦਾ ਨੇ ਵੀ ਉਥੇ ਫਾਰਮ ਲਿਆ ਸੀ। ਉਸ ਖੇਤਰ ਵਿੱਚ ਅੱਜ ਵੀ ਸਿੱਖ ਆਬਾਦ ਹਨ। ਰਾਜਸਥਾਨ ਦੀ ਅਲਵਰ ਸਟੇਟ, ਕੋਟਾ, ਬੂੰਦੀ ਵਿੱਚ ਵੀ ਸਿੱਖ ਆਬਾਦ ਹੋਏ ਸਨ। ਏਦਾਂ ਹੀ ਗੁਜਰਾਤ ਵਿੱਚ ਸਿੱਖਾਂ ਨੂੰ ਵਸਾਇਆ ਗਿਆ ਸੀ। ਉਤਰ ਪ੍ਰਦੇਸ਼ ਵਿੱਚ ਸਾਰਾ ਤਰਾਈ ਦਾ ਪੀਲੀਭੀਤ ਦਾ ਇਲਾਕਾ ਸਿੱਖਾਂ ਨੂੰ ਪੰਡਤ ਗੋਵਿੰਦ ਵੱਲਭ ਪੰਤ ਨੇ ਦੇ ਦਿੱਤਾ ਸੀ। ਹਰਿਆਣਾ ਵਿੱਚ ਪਿਹੋਵਾ, ਕੈਥਲ ਤੇ ਗੁਹਲਾ ਚੀਕਾ ਇਲਾਕੇ ਵਿੱਚ ਰੀਬ 10 ਹਜ਼ਾਰ ਪਰਵਾਰ ਵਸਾ ਦਿੱਤੇ ਸਨ। ਪਰਤਾਪ ਸਿੰਘ ਕੈਰੋਂ ਉਦੋਂ ਵਜ਼ੀਰ ਸਨ ਤੇ ਨਾਲ ਉਜਲ ਸਿੰਘ ਅਤੇ ਗੁਰਬਚਨ ਸਿੰਘ ਬਾਜਵਾ ਮੰਤਰੀ ਸਨ। ਜਿਹੜੇ ਸਿੱਖ ਕਿਸਾਨ ਉਥੇ ਗਏ, ਉਨ੍ਹਾਂ ਨੂੰ ਪਟੇ 'ਤੇ ਇਹ ਜ਼ਮੀਨ 25 ਸਾਲ ਲਈ ਦਿੱਤੀ ਗਈ ਸੀ, ਮਾਲਕੀ ਹੱਕ ਨਹੀਂ ਸੀ। ਜਦੋਂ ਪਹਿਲਾ ਲੀਜ਼ ਖ਼ਤਮ ਹੋਇਆ ਤਾਂ ਵਧਾ ਦਿੱਤਾ ਗਿਆ। ਕੁਝ ਚਿਰ ਪਿੱਛੋਂ ਝਗੜੇ ਸ਼ੁਰੂ ਹੋਏ, ਸਥਾਨਕ ਪੰਚਾਇਤਾਂ ਨੇ ਜ਼ਮੀਨ 'ਤੇ ਹੱਕ ਜਮਾ ਲਿਆ ਅਤੇ ਮੁਕੱਦਮੇਬਾਜ਼ੀ ਚੱਲਣ ਲੱਗ ਪਈ। ਕਈ ਕੇਸ ਸੁਪਰੀਮ ਕੋਰਟ ਤੱਕ ਵੀ ਗਏ। ਜਿੱਥੇ ਕਿਸਾਨ ਸਿਆਣੇ ਸਨ ਤੇ ਉਥੋਂ ਦੇ ਰਾਜਸੀ ਆਗੂਆਂ ਦੇ ਦੋਸਤ ਸਨ, ਉਨ੍ਹਾਂ ਦਾ ਕੰਮ ਠੀਕ ਹੋ ਗਿਆ ਸੀ। ਉਤਰ ਪ੍ਰਦੇਸ਼ ਵਿੱਚ ਵੱਡਾ ਨੁਕਸਾਨ ਹੋਇਆ, ਅੱਜ ਤੱਕ ਕੇਸ ਚੱਲ ਰਹੇ ਸਨ।
ਸਭ ਤੋਂ ਵੱਧ ਨੁਕਸਾਨ ਹਰਿਆਣਾ ਵਿੱਚ ਹੋਇਆ। ਪੰਚਾਇਤਾਂ ਜਾਟ ਚੌਧਰੀਆਂ ਕੋਲ ਸਨ ਤੇ ਉਨ੍ਹਾਂ ਦਾ ਰਸੂਖ ਸੀ। ਸਿੱਖ ਲੀਡਰਸ਼ਿਪ ਨਾ ਵਰਗੀ ਸੀ। ਲੀਜ਼ ਖ਼ਤਮ ਹੋਣ 'ਤੇ ਸਿੱਖਾਂ ਨੂੰ ਬੇਦਖ਼ਲ ਕਰਨ ਦੇ ਹੁਕਮ ਹੋ ਗਏ। ਸੁਪਰੀਮ ਕੋਰਟ ਵਿੱਚ ਵੀ ਸਿੱਖ ਕੇਸ ਹਾਰ ਗਏ, ਪਰ ਇਹ ਲਿਖਿਆ ਗਿਆ ਕਿ ਹਰਿਆਣਾ ਦੀ ਸਰਕਾਰ ਇਨ੍ਹਾਂ ਕਿਸਾਨਾਂ ਲਈ ਕੁਝ ਕਰੇ। ਪੁਲਸ ਨੇ ਕਈ ਪਿੰਡਾਂ 'ਤੇ ਕਬਜ਼ਾ ਕਰਵਾ ਦਿੱਤਾ ਤੇ ਘਰ ਵੀ ਢਾਹ ਦਿੱਤੇ। ਮੈਂ ਹਰਿਆਣਾ ਤੋਂ ਪਾਰਲੀਮੈਂਟ ਮੈਂਬਰ ਸਾਂ। ਮੇਰੇ ਕੋਲ ਵੀ ਵਫ਼ਦ ਆਏ। ਓਮ ਪ੍ਰਕਾਸ਼ ਚੌਟਾਲਾ ਮੁੱਖ ਮੰਤਰੀ ਸਨ। ਉਨ੍ਹਾਂ ਵੀ ਜਵਾਬ ਦੇ ਦਿੱਤਾ ਕਿ ਸੁਪਰੀਮ ਕੋਰਟ ਦੇ ਹੁਕਮ ਹੇਠ ਜ਼ਮੀਨਾਂ ਖਾਲੀ ਕਰਾਉਣੀ ਲਾਜ਼ਮੀ ਹੈ। ਇੱਕ ਵੱਡਾ ਇਕੱਠ ਗੁਰਦੁਆਰਾ ਕਰਾਹ ਸਾਹਿਬ (ਪਿਹੋਵਾ) ਵਿੱਚ ਹੋਇਆ। ਕਈ ਹਜ਼ਾਰ ਸਿੱਖ ਇਕੱਠੇ ਹੋਏ। ਸੰਘਰਸ਼ ਦੀ ਯੋਜਨਾ ਬਣ ਗਈ। ਪੁਲਸ ਦੇ ਕੀਤੇ ਹੋਏ ਜ਼ੁਲਮ ਸੁਣੇ। ਕਈ ਸਿੱਖ ਬੇਘਰ ਗੁਰਦੁਆਰਾ ਵਿੱਚ ਰਹਿਣ ਲੱਗੇ। ਮੇਰੀ ਅਪੀਲ 'ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਗਵਾ ਦਿੱਤੇ, ਡਾਕਟਰੀ ਮਦਦ ਵੀ ਭੇਜੀ। ਮੈਂ ਸਾਰੇ ਅਖ਼ਬਾਰਾਂ ਵਾਲੇ ਸੱਦ ਕੇ ਪ੍ਰੈਸ ਕਾਨਫ਼ਰੰਸ ਕੀਤੀ ਤੇ ਇਸ ਦੀ ਚਰਚਾ ਹਰ ਪਾਸੇ ਹੋ ਗਈ। ਉਸ ਸਮੇਂ 2014 ਵਾਲੀਆਂ ਲੋਕ ਸਭਾ ਚੋਣਾਂ ਨੇੜੇ ਸਨ। ਕਾਂਗਰਸ ਵਾਲੇ ਗੁਜਰਾਤ ਵਿੱਚ ਉਂਜੜੇ ਸਿੱਖਾਂ ਲਈ ਮੋਦੀ ਨੂੰ ਦੋਸ਼ੀ ਕਰਾਰ ਦੇਂਦੇ ਸਨ। ਸਾਡੇ ਅਖ਼ਬਾਰੀ ਪ੍ਰਚਾਰ ਨੇ ਬੜੀ ਮਦਦ ਕੀਤੀ ਤੇ ਹਰਿਆਣਾ ਦਾ ਮਾਮਲਾ ਹਰ ਪਾਸੇ ਛਾ ਗਿਆ। ਮੈਂ ਓਦੋਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਿਆ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਟੈਲੀਫੋਨ ਕਰ ਦਿੱਤਾ। ਰੱਬ ਦੀ ਕਿਰਪਾ ਸਮਝੋ ਕਿ ਭੁਪਿੰਦਰ ਸਿੰਘ ਹੁੱਡਾ ਨੇ ਇਸ ਮੰਗ ਨੂੰ ਮੰਨ ਕੇ ਹਰਿਆਣਾ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਤੇ ਇਨ੍ਹਾਂ 10 ਹਜ਼ਾਰ ਪਰਵਾਰਾਂ ਨੂੰ 30 ਹਜ਼ਾਰ ਏਕੜ ਜ਼ਮੀਨ ਦਾ ਪਟਾ 99 ਸਾਲ ਲਈ ਦੇ ਦਿੱਤਾ। ਇਨ੍ਹਾਂ ਕਿਸਾਨਾਂ ਨੇ ਰੱਬ ਦਾ ਸ਼ੁਕਰ ਮਨਾਇਆ ਕਿ ਬੇਘਰਾਂ ਤੋਂ ਫਿਰ ਜ਼ਮੀਨਾਂ ਵਾਲੇ ਬਣ ਗਏ ਸਨ। ਇਹ ਸਿਹਰਾ ਭੁਪਿੰਦਰ ਸਿੰਘ ਹੁੱਡਾ ਨੂੰ ਹੀ ਜਾਂਦਾ ਹੈ ਕਿ ਉਨ੍ਹਾਂ ਨੇ ਖੁੱਲ੍ਹ ਦਿਲੀ ਨਾਲ ਇਹ ਫ਼ੈਸਲਾ ਕੀਤਾ, ਪਰ ਪੰਚਾਇਤਾਂ ਨੇ ਇਸ ਫ਼ੈਸਲੇ ਵਿਰੁੱਧ ਰਿਟ ਪਾ ਦਿੱਤੀ। ਛੇਤੀ ਹੀ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਬਣ ਗਏ। ਉਨ੍ਹਾਂ ਨੇ ਵੀ ਮਦਦ ਕੀਤੀ। ਸਰਕਾਰ ਦੇ ਖ਼ਰਚ 'ਤੇ ਜ਼ਮੀਨ ਖ਼ਰੀਦ ਕੇ ਕਿਸਾਨਾਂ ਦੇ ਘਰ ਬਣਵਾਏ। ਉਨ੍ਹਾਂ ਐਲਾਨ ਕੀਤਾ ਕਿ ਕੋਈ ਕਿਸਾਨ ਬੇਦਖ਼ਲ ਨਹੀਂ ਕੀਤਾ ਜਾਵੇਗਾ, ਉਹ ਪੂਰੀ ਮਦਦ ਕਰ ਰਹੇ ਹਨ। ਇਹ ਪਰਵਾਰ ਮੁੜ ਕੇ ਵਸ ਗਏ। ਕੋਈ ਵਿਰੋਧ ਨਹੀਂ ਹੋਇਆ। ਕੋਈ ਜੇਲ੍ਹ ਨਹੀਂ ਗਿਆ। ਬੜੀ ਵਿਉਂਤ ਨਾਲ ਸਰਕਾਰ ਦੀ ਮਦਦ ਮਿਲ ਗਈ।
ਲੜ ਕੇ ਕੰਮ ਨਹੀਂ ਹੁੰਦੇ। ਕਿਸੇ ਵੀ ਮੁੱਖ ਮੰਤਰੀ ਦੀ ਮਰਜ਼ੀ ਬਿਨਾਂ ਕੁਝ ਨਹੀਂ ਹੋ ਸਕਦਾ। ਇਸ ਸਾਰੀ ਕਾਰਵਾਈ ਵਿੱਚ ਹਰਪਾਲ ਸਿੰਘ ਚੀਕਾ ਦਾ ਵੱਡਾ ਰੋਲ ਹੈ। ਉਨ੍ਹਾਂ ਨੇ ਪੂਰੀ ਇਮਾਰਦਾਰੀ ਨਾਲ ਕਿਸਾਨਾਂ ਦੀ ਸੇਵਾ ਕੀਤੀ ਤੇ ਮੈਨੂੰ ਹਰ ਵਕਤ ਇਤਲਾਹ ਦਿੰਦੇ ਰਹੇ। ਸਾਰੇ ਕਿਸਾਨ ਉਨ੍ਹਾਂ ਦੇ ਅਤੇ ਹੋਰ ਸਾਥੀਆਂ ਦੇ ਰਿਣੀ ਹਨ। ਮੇਰੀ ਬੇਨਤੀ ਹੈ ਕਿ ਸਾਰੇ ਲੀਡਰ ਹਰਿਆਣਾ ਦੀ ਮਿਸਾਲ ਨੂੰ ਮੁੱਖ ਰੱਖ ਕੇ ਰਾਜਾਂ ਵਿੱਚ ਵੀ ਜ਼ਮੀਨਾਂ ਪੱਕੀਆਂ ਕਰਾਉਣ ਦਾ ਉਪਰਾਲਾ ਕਰਨ। ਸਿਆਸੀ ਮਦਦ ਨਾਲ ਪੱਕੇ ਤੌਰ 'ਤੇ ਮਸਲੇ ਹੱਲ ਕਰਕੇ ਸਿੱਖਾਂ ਦੀ ਪੂਰੀ ਮਦਦ ਕਰਨ। ਕੇਵਲ ਬਿਆਨ ਦੇਣ ਨਾਲ ਮਸਲਾ ਹੱਲ ਨਹੀਂ ਹੁੰਦਾ, ਸਗੋਂ ਵਿਗਾੜ ਪੈਂਦਾ ਹੈ। ਜੋ ਮੈਂ ਉਪਰ ਲਿਖਿਆ ਹੈ ਇਹ ਹਰਿਆਣਾ ਵਿੱਚ ਵੱਸਦੇ ਕਿਸਾਨ ਪਰਵਾਰਾਂ ਦੀ ਇਤਿਹਾਸਕ ਜਿੱਤ ਹੈ। ਮੈਨੂੰ ਆਪ ਇਹ ਗੁਰੂ ਦੀ ਕਰਾਮਤ ਹੀ ਲੱਗੀ ਕਿ ਕਿਵੇਂ ਇਹ ਕਾਰਜ ਅਸੀਂ ਸਿਰੇ ਚੜ੍ਹਾ ਲਿਆ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”