Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਲੋਕਾਂ ਵਿੱਚ ਅਪਰਾਧ ਅਤੇ ਬੇਚੈਨੀ ਵਧ ਰਹੀ ਹੈ

January 20, 2020 09:36 AM

-ਦੇਵੀ ਚੇਰੀਅਨ
ਮੈਂ ਮਹਾਨ ਭਾਰਤ ਦੀ ਰਾਸ਼ਟਰੀ ਰਾਜਧਾਨੀ ਵਿੱਚ ਰਹਿੰਦੀ ਹਾਂ। ਮੈਂ ਆਪਣੇ ਰਾਸ਼ਟਰ ਦੇ ਸਭਿਆਚਾਰ, ਭਾਸ਼ਾ ਅਤੇ ਧਰਮ ਦੇ ਕਈ ਰੰਗਾਂ ਨੂੰ ਪੂਜਦੀ ਹਾਂ। ਮੈਂ ਚਿੰਤਤ ਅਤੇ ਹੈਰਾਨ ਵੀ ਹਾਂ। ਮੇਰਾ ਦਿਲ ਇਸ ਗੱਲ ਬਾਰੇ ਖੁਸ਼ ਹੈ ਕਿ ਭਾਰਤ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਸਾਡੇ ਵੋਟਰਾਂ ਦਾ 75 ਫੀਸਦੀ ਇੰਨਾ ਜਿਗਰਾ ਰੱਖਦਾ ਹੈ ਕਿ ਉਹ ਖੁੱਲ੍ਹੇ ਤੌਰ 'ਤੇ ਆਪਣੇ ਅਧਿਕਾਰਾਂ ਲਈ ਲੜ ਸਕੇ। ਮੈਂ ਹਿੰਸਾ ਦੇ ਵਿਰੁੱਧ ਹਾਂ ਤੇ ਜਾਤੀ, ਧਰਮ ਲਈ ਮਨੁੱਖਤਾ ਨੂੰ ਵੰਡਣ ਵਾਲੀਆਂ ਗੱਲਾਂ ਦੇ ਸਖਤ ਖਿਲਾਫ ਹਾਂ। ਨਿਸ਼ਚਿਤ ਤੌਰ 'ਤੇ ਮੈਂ ਜਾਗਰੂਕ ਹਾਂ ਕਿ ਇਹ ਗੱਲ ਪੁਲਸ ਦੀ ਭੂਮਿਕਾ ਬਾਰੇ ਸਵਾਲ ਖੜ੍ਹੇ ਕਰਦੀ ਹੈ। ਮੇਰਾ ਮੰਨਣਾ ਹੈ ਕਿ ਆਪਣੇ ਅਧਿਕਾਰਾਂ ਲਈ ਪ੍ਰਦਰਸ਼ਨ ਕਰਦੇ ਵਿਦਿਆਰਥੀ ਆਸਾਨੀ ਨਾਲ ਹਿੰਸਕ ਹੋ ਜਾਂਦੇ ਹਨ। ਉਹ ਭਵਿੱਖ ਦੇ ਨੇਤਾ ਹਨ। ਸਾਡੇ ਕੋਲ ਪਾਰਲੀਮੈਂਟ ਤੇ ਸੂਬਾਈ ਵਿਧਾਨ ਸਭਾਵਾਂ ਵਿੱਚ ਇਸ ਦੀ ਮਿਸਾਲ ਹੈ। ਸਾਡੇ ਬਹੁਤੇ ਅੱਜ ਦੇ ਨੇਤਾ ਵਿਦਿਆਰਥੀ ਰਾਜਨੀਤੀ ਤੋਂ ਉਪਰ ਉਠੇ ਹਨ ਅਤੇ ਇਸ ਦੀ ਮਿਸਾਲ ਮਰਹੂਮ ਅਰੁਣ ਜੇਤਲੀ, ਸੀਤਾਰਾਮ ਯੇਚੁਰੀ ਅਤੇ ਕਈ ਮੁੱਖ ਮੰਤਰੀਆਂ ਦੇ ਨਾਵਾਂ ਵਿੱਚ ਦਿਖਾਈ ਦਿੰਦੀ ਹੈ, ਜੋ ਬੀਤੇ ਵਿੱਚ ਵਿਦਿਆਰਥੀ ਨੇਤਾ ਸਨ।
ਬਦਕਿਸਮਤੀ ਨਾਲ ਦਿੱਲੀ ਦੀਆਂ ਚੋਣਾਂ ਸਿਰ 'ਤੇ ਹਨ ਅਤੇ ਵਿਦਿਆਰਥੀਆਂ ਦਾ ਮੁੱਦਾ ਸਿਆਸੀ ਬਣ ਚੁੱਕਾ ਹੈ। ਇਨ੍ਹਾਂ ਸਭ ਦਾ ਦਿੱਲੀ ਦੀਆਂ ਚੋਣਾਂ ਉਤੇ ਅਸਰ ਪਵੇਗਾ। ਵਾਈਸ ਚਾਂਸਲਰਾਂ ਤੇ ਟੀਚਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇੇ ਵਿਦਿਆਰਥੀ ਸ਼ਾਂਤੀ ਪੂਰਵਕ ਪ੍ਰਦਰਸ਼ਨ ਨਾਲ ਕੀ ਚਾਹੁੰਦੇ ਹਨ। ਆਖਰ ਕਿਉਂ ਇਹ ਪ੍ਰਦਰਸ਼ਨ ਸ਼ੁਰੂ ਹੋਏ? ਕਿਉਂ ਨਾ ਸਮੇਂ ਸਿਰ ਇਨ੍ਹਾਂ ਵਿੱਚ ਦਖਲ ਦਿੱਤਾ ਗਿਆ? ਕਿਉਂ ਨਾ ਉਨ੍ਹਾਂ ਦੇ ਕਾਲਜਾਂ ਵਿੱਚ ਹਿੰਸਾ ਨੂੰ ਰੋਕਿਆ ਗਿਆ? ਕਿਉਂ ਮੁਖੌਟਾ ਧਾਰੀ ਗੁੰਡਿਆਂ ਨੂੰ ਕਾਲਜਾਂ ਵਿੱਚ ਜਾਣ ਦਿੱਤਾ ਗਿਆ? ਵਿਦਿਆਰਥੀ ਨੇਤਾਵਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਸਾਡੇ ਰਾਸ਼ਟਰ ਦੇ ਭਵਿੱਖ ਲਈ ਇਹ ਗੱਲਾਂ ਘਾਤਕ ਹਨ। ਸਾਡੇ ਵਿਦਿਆਰਥੀ ਸਾਡੇ ਨਾਲੋਂ ਜ਼ਿਆਦਾ ਜਾਗਰੂਕ ਹਨ, ਜੋ ਅਸੀਂ ਆਪਣੀ ਉਮਰ ਵਿੱਚ ਨਹੀਂ ਸੀ। ਦੇਸ਼ ਵਿੱਚ ਉਹ ਕਿਤੇ ਵੀ ਹੋਣ, ਸੋਸ਼ਲ ਮੀਡੀਆ ਉਨ੍ਹਾਂ ਨੂੰ ਜੁੜਨ ਲਈ ਬਹੁਤ ਸਹਾਇਕ ਸਿੱਧ ਹੋ ਰਿਹਾ ਹੈ। ਕੋਈ ਚੰਗੀ ਖਬਰ ਹੋਵੇ ਜਾਂ ਬੁਰੀ, ਉਹ ਸੈਕਿੰਡ ਵਿੱਚ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਵਿੱਚ ਹਿੰਮਤ ਤੇ ਉਤਸ਼ਾਹ ਹੈ। ਉਨ੍ਹਾਂ ਵਿੱਚ ਇਸ ਗੱਲ ਦਾ ਗਿਆਨ ਹੈ ਕਿ ਕਿਵੇਂ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਉਣੀ ਹੈ? ਉਨ੍ਹਾਂ ਨੂੰ ਨਾ ਸਰਕਾਰ, ਨਾ ਪੁਲਸ ਅਤੇ ਨਾ ਅਧਿਕਾਰੀਆਂ ਦਾ ਖੌਫ ਹੈ। ਉਹ ਅਧਿਕਾਰਾਂ ਲਈ ਲੜਦੇ ਹਨ ਤੇ ਇਨ੍ਹਾਂ 'ਚੋਂ ਹੀ ਭਵਿੱਖ ਦੇ ਨੇਤਾ ਬਣਨਗੇ। ਵਿਦਿਆਰਥੀ ਰਾਸ਼ਟਰ ਅਤੇ ਕਾਲਜਾਂ ਵਿੱਚ ਅਸ਼ਾਂਤੀ ਪੈਦਾ ਨਹੀਂ ਕਰਨਾ ਚਾਹੰੁਦੇ ਕਿਉਕਿ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਤ ਹੁੰਦੀ ਹੈ। ਉਨ੍ਹਾਂ ਨੂੰ ਇਹ ਵੀ ਚਿੰਤਾ ਹੈ ਕਿ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਜਾਣਗੇ।
ਮੈਨੂੰ ਇੱਕੋ ਗੱਲ ਦੁਖੀ ਕਰਦੀ ਹੈ ਕਿ ਜਦੋਂ ਮੈਂ ਕੋਈ ਟੀ ਵੀ ਚੈਨਲ ਦੇਖਦੀ ਜਾਂ ਕੋਈ ਸਮਾਚਾਰ ਪੱਤਰ ਪੜ੍ਹਦੀ ਹਾਂ ਤਾਂ ਇਹ ਪ੍ਰਦਰਸ਼ਨ ਬਾਰੇ ਹੁੰਦਾ ਹੈ ਜਾਂ ਜੰਗ ਬਾਰੇ। ਸਭ ਪਾਸੇ ਤਬਾਹੀ ਦੀ ਗੱਲ ਹੁੰਦੀ ਹੈ ਜਾਂ ਅਰਥ ਵਿਵਸਥਾ ਵਿੱਚ ਮੰਦੀ ਦਿਖਾਈ ਜਾਂਦੀ ਹੈ। ਧਰਮ ਤੇ ਜਾਤੀ ਵਿੱਚ ਨਫਰਤ ਨਿਰਾਸ਼ਾ ਜਨਕ ਹੈ। ਮੈਂ ਖੁਸ਼ ਹਾਂ ਕਿ ਮੈਂ ਉਸ ਸਮੇਂ ਪਲੀ ਵਧੀ, ਜਦੋਂ ਮੈਂ ਇਹ ਨਹੀਂ ਜਾਣਦੀ ਸੀ ਕਿ ਮੇਰੇ ਨਾਲ ਵਾਲੀ ਸੀਟ 'ਤੇ ਕਿਹੜੀ ਵਿਦਿਆਰਥਣ ਬੈਠੀ ਹੈ। ਮੈਨੂੰ ਇਹ ਚਿੰਤਾ ਨਹੀਂ ਸੀ ਕਿ ਸਾਥੀ ਵਿਦਿਆਰਥਣ ਹਿੰਦੂ, ਮੁਸਲਿਮ ਜਾਂ ਈਸਾਈ ਧਰਮ ਤੋਂ ਹੈ। ਮੇਰੇ ਲਈ ਉਹ ਸਿਰਫ ਇੱਕ ਲੜਕੀ ਸੀ, ਜੋ ਮੇਰੀ ਦੋਸਤ ਸੀ ਅਤੇ ਮੇਰੀ ਸਹਿਪਾਠੀ ਸੀ। ਸਮਾਂ ਬਦਲ ਚੁੱਕਾ ਹੈ। ਅੱਜ ਬੱਚੇ ਜਾਣਦੇ ਹਨ ਕਿ ਉਹ ਮੇਰਾ ਦੋਸਤ ਹੈ, ਜੋ ਹਿੰਦੂ ਹੈ। ਮੇਰਾ ਇੱਕ ਦੋਸਤ ਈਸਾਈ ਹੈ। ਇਥੋਂ ਤੱਕ ਕਿ ਪੰਜ-ਛੇ ਸਾਲ ਦੀ ਉਮਰ ਵਾਲਾ ਬੱਚਾ ਇਹ ਜਾਣਦਾ ਹੈ ਕਿ ਧਰਮ ਕੀ ਹੈ ਤੇ ਉਸ ਦਾ ਜਮਾਤੀ ਕਿਸ ਜਾਤੀ ਨਾਲ ਸੰਬੰਧਤ ਹੈ? ਮੈਨੂੰ ਉਮੀਦ ਹੈ ਕਿ ਸਿਖਿਆ ਪ੍ਰਣਾਲੀ ਅਤੇ ਘਰ ਬੈਠੇ ਸਰਪ੍ਰਸਤ ਉਨ੍ਹਾਂ ਨੂੰ ਚੰਗੀ ਸਿਖਲਾਈ ਦੇਣਗੇ ਤੇ ਇਹ ਸਿਖਾਉਣਗੇ ਕਿ ਜਾਤੀ ਧਰਮ ਤੋਂ ਉਪਰ ਮਨੁੱਖਤਾ ਹੁੰਦੀ ਹੈ ਅਤੇ ਚੰਗਾ ਮਨੁੱਖ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਸਭ ਇੱਕੋ ਜਿਹੇ ਹਾਂ ਅਤੇ ਇੱਕੋ ਪ੍ਰਮੇਸ਼ਰ ਨੂੰ ਮੰਨਣ ਵਾਲੇ ਹਾਂ, ਜੋ ਕਿਸੇ ਵੀ ਧਰਮ ਦਾ ਹੋ ਸਕਦਾ ਹੈ। ਇੱਕ ਧਰਮ ਨੂੰ ਨੀਵਾਂ ਦਿਖਾਉਣਾ ਜਾਂ ਨਿਰਾਦਰ ਕਰਨਾ ਪਾਪ ਵਾਂਗ ਹੈ। ਅਸੀਂ ਕਿਉਂ ਨਹੀਂ ਜਿਊਂਦੇ ਤੇ ਜੀਣ ਦਿੰਦੇ? ਵੋਟ ਬੈਂਕ ਲਈ ਰਾਜਨੀਤੀ ਕਰਨ ਦੀ ਬਜਾਏ ਬੁੱਧੀਜੀਵੀਆਂ ਨੂੰ ਬਹਿਸ ਕਰਨੀ ਚਾਹੀਦੀ ਹੈ।
ਇਹ ਵੀ ਗੰਭੀਰ ਵਿਸ਼ਾ ਹੈ ਕਿ ਲੋਕਾਂ ਵਿੱਚ ਅਪਰਾਧ ਅਤੇ ਬੇਚਾਨੀ ਵਧ ਰਹੀ ਹੈ। ਰਾਸ਼ਟਰ ਲਈ ਸੰਵਿਧਾਨ ਦਾ ਸਨਮਾਨ ਨਾ ਕਰਨਾ ਤੇ ਅਸਭਿਅਤਾ ਮੈਨੂੰ ਚਿੰਤਤ ਕਰਦੀ ਹੈ। ਆਖਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੀ ਸਿਖਾ ਰਹੇ ਹਾਂ? ਸਾਡੇੇ ਨਾਲ ਕੀ ਵਾਪਰ ਰਿਹਾ ਹੈ? ਅਸੀਂ ਸਭ ਜਾਣਦੇ ਹਾਂ ਕਿ ਰਾਜਨੀਤੀ ਦੇਸ਼ ਵਿੱਚ ਸਭ ਕੁਝ ਵਾਪਰ ਰਹੇ ਦਾ ਇੱਕ ਹਿੱਸਾ ਹੈ, ਪਰ ਕੀ ਰਾਜਨੀਤੀ ਮਨੁੱਖਤਾ ਤੋਂ ਵੱਧ ਜ਼ਰੂਰੀ ਹੈ? ਯੂਕਰੇਨ ਦਾ ਇੱਕ ਕਾਮੇਡੀਅਨ ਨੇਤਾ ਬਣ ਗਿਆ। ਸਾਡੇ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਿਸਾਲ ਹੈ, ਜੋ ਮੋਹਰੀ ਬਿਜ਼ਨਸਮੈਨ ਸੀ, ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ। ਤੁਸੀਂ ਈਰਾਨ ਵਿੱਚ ਇੱਕ ਜਹਾਜ਼ ਨੂੰ ਉਡਾ ਦਿੰਦੇ ਹੋ ਤੇ ਬਾਅਦ ਵਿੱਚ ਇਸ ਨੂੰ ਮਨੁੱਖੀ ਗਲਤ ਕਰਾਰ ਦੇ ਦਿੰਦੇ ਹੋ। 176 ਲੋਕ ਮਾਰੇ ਗਏ, ਉਨ੍ਹਾਂ ਦੇ ਪਰਵਾਰ ਤਬਾਹ ਹੋ ਗਏ। ਇੰਗਲੈਂਡ ਵੀ ਬ੍ਰੈਗਜ਼ਿਟ ਬਾਰੇ ਸਹਿਣ ਕਰ ਰਿਹਾ ਹੈ। ਪੈਰਿਸ ਪ੍ਰਦਰਸ਼ਨੇ ਦੇ ਹਿੰਸਕ ਹੋਣ ਨਾਲ ਸੈਲਾਨੀਆਂ ਤੋਂ ਸੱਖਣਾ ਹੋ ਚੁੱਕਾ ਹੈ। ਸਭ ਪਾਸੇ ਅਨਿਸ਼ਚਿਤਤਾ ਦਾ ਦੌਰ ਹੈ।
ਅਰਥ ਵਿਵਸਥਾ ਵਿੱਚ ਮੰਦੀ ਨੇ ਪੂਰੇ ਵਿਸ਼ਵ ਨੂੰ ਘੇਰਿਆ ਹੋਇਆ ਹੈ ਤੇ ਮੰਦੀ ਤੇਜ਼ੀ ਨਾਲ ਦਰਵਾਜ਼ਾ ਖੜਕਾ ਰਹੀ ਹੈ। ਅਸੀਂ ਜਿੰਨੀ ਤੇਜ਼ੀ ਨਾਲ ਹੇਠਾਂ ਵੱਲ ਡਿੱਗ ਰਹੇ ਹਾਂ, ਇੰਨਾ ਅਸੀਂ ਸੋਚਿਆ ਨਹੀਂ ਸੀ। ਸਾਰੇ ਵਰਗਿਆਂ ਲਈ ਭਵਿੱਖ ਰੋਸ਼ਨ ਨਹੀਂ ਦਿਖਾਈ ਦਿੰਦਾ। ਇਥੇ ਗੁੱਸਾ, ਨਿਰਾਸ਼ਾ ਤੇ ਉਤਸੁਕਤਾ ਦਾ ਮਾਹੌਲ ਹੈ। ਮੈਨੂੰ ਆਸ ਹੈ ਕਿ ਛੇਤੀ ਤੋਂ ਛੇਤੀ ਸਭ ਕੁਝ ਸਥਾਪਤ ਹੋ ਜਾਵੇਗਾ। ਮੈਨੂੰ ਉਮੀਦ ਹੈ ਕਿ ਸਰਕਾਰ ਸਹੀ ਫੈਸਲਾ ਲਵੇਗੀ ਤੇ ਅਸੀਂ ਆਪਣੇ ਨੌਜਵਾਨ ਵਰਗ ਵੱਲ ਧਿਆਨ ਦੇਵਾਂਗੇ, ਜੋ ਸਾਡੇ ਰਾਸ਼ਟਰ ਦੇ ਭਵਿੱਖ ਲਈ ਚੰਗਾ ਹੋਵੇਗਾ। ਅਖੀਰ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਕੇਂਦਰ ਵਿੱਚ ਇੱਕ ਸ਼ਕਤੀਸ਼ਾਲੀ ਸਰਕਾਰ ਹੈ, ਪਰ ਫਿਰ ਵੀ ਲੈ ਦੇ ਕੇ ਸਭ ਪਾਸੇ ਅਸ਼ਾਂਤੀ ਅਤੇ ਨਿਰਾਸ਼ਾ ਦਾ ਮਾਹੌਲ ਹੈ। ਅਰਥ ਵਿਵਸਥਾ ਨੂੰ ਸਹੀ ਦਿਸ਼ਾ ਦਿਖਾਉਣੀ ਹੋਵੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’