ਕਰਾਚੀ, 19 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਰੱਦ ਕਰ ਦਿੱਤੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਰਿਪੋਰਟ ਲੰਡਨ ਦੇ ਕਿਸੇ ਨਿੱਜੀ ਹਸਪਤਾਲ ਤੋਂ ਬਣਵਾਈ ਗਈ ਹੈ।
ਦ ਐਕਸਪ੍ਰੈਸ ਟ੍ਰਿਬਊਨ ਦੀ ਖਬਰ ਮੁਤਾਬਕ ਮੈਡੀਕਲ ਰਿਪੋਰਟ ਵਿਚ ਨਵਾਜ਼ ਸ਼ਰੀਫ਼ ਦੇ ਇਲਾਜ ਬਾਰੇ ਉਨ੍ਹਾਂ ਦੇ ਬਲੱਡ ਪਲੈਟਲੈਟ ਦੇ ਸਬੰਧ ਵਿਚ ਘੱਟ ਸੂਚਨਾ ਦਿੱਤੀ ਗਈ। ਹੈ। ਵਰਨਣ ਯੋਗ ਹੈ ਕਿ ਨਵਾਜ਼ ਸ਼ਰੀਫ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੀ ਖ਼ਰਾਬ ਸਿਹਤ ਤੇ ਬਾਅਦ ਵਿਚ ਪਲੇਟਲੈਟ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਉਨ੍ਹਾਂ ਨੇ ਖਾਸ ਤੌਰ ਉੱਤੇ ਵਿਦੇਸ਼ ਜਾ ਕੇ ਇਲਾਜ ਕਰਾਉਣ ਦੀ ਇਜਾਜ਼ਤ ਲਈ ਸੀ। ਸੁਤਰਾਂ ਮੁਤਾਬਕ ਸ਼ਰੀਫ਼ ਨੇ ਇਕ ਅਜਿਹੇ ਡਾਕਟਰ ਦੀ ਬਣਾਈ ਮੈਡੀਕਲ ਰਿਪੋਰਟ ਭੇਜੀ ਹੈ, ਜਿਸ ਨੇ ਲੰਡਨ ਵਿਚ ਉਸ ਦਾ ਚੈਕਅਪ ਹੀ ਨਹੀਂ ਕੀਤਾ। ਯੂ ਕੇ ਵਿਚ ਨਿਯਮਾਂ ਮੁਤਾਬਕ ਰੋਗੀ ਦੀ ਮੈਡੀਕਲ ਰਿਪੋਰਟ ਉਹੀ ਡਾਕਟਰ ਦੇ ਸਕਦਾ ਹੈ, ਜੋ ਲਗਾਤਾਰ ਉਸ ਦਾ ਚੈਕਅਪ ਕਰ ਰਿਹਾ ਹੋਵੇ ਅਤੇ ਉਸ ਨੇ ਰੋਗੀ ਦੇ ਮੈਡੀਕਲ ਇਤਿਹਾਸ ਉੱਤੇ ਵੀ ਨਜ਼ਰ ਮਾਰੀ ਹੋਵੇ।