Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਹੜਤਾਲਾਂ ਦਾ ਸਿਲਸਿਲਾ ਜਾਰੀ ਰੱਖਣਗੇ ਓਨਟਾਰੀਓ ਐਲੀਮੈਂਟਰੀ ਟੀਚਰਜ਼!

January 20, 2020 08:30 AM

ਟੋਰਾਂਟੋ, 19 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਐਲੀਮੈਂਟਰੀ ਸਕੂਲ ਟੀਚਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਵੀਰਵਾਰ ਨੂੰ ਸਿਲਸਿਲੇਵਾਰ ਚੱਲ ਰਹੀ ਹੜਤਾਲ ਦੇ ਮਦੇਨਜ਼ਰ ਹੋਰ ਸਕੂਲ ਬੋਰਡਜ਼ ਵੀ ਆਪਣਾ ਕੰਮ ਬੰਦ ਕਰ ਦੇਣਗੇ। ਯੂਨੀਅਨ ਨੇ ਇਹ ਵੀ ਆਖਿਆ ਕਿ ਅਜੇ ਵੀ ਕਿਸੇ ਕਿਸਮ ਦੀ ਬਾਰਗੇਨਿੰਗ ਸਬੰਧੀ ਗੱਲਬਾਤ ਨਿਰਧਾਰਤ ਨਹੀਂ ਕੀਤੀ ਗਈ ਹੈ।
ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ ਨੇ ਸ਼ੱਨਿਚਰਵਾਰ ਨੂੰ ਆਖਿਆ ਕਿ ਵੀਰਵਾਰ ਨੂੰ ਇੱਕ ਰੋਜ਼ਾ ਹੜਤਾਲ ਐਵਨ ਮੇਟਲੈਂਡ, ਹਾਲਟਨ, ਨਾਇਗਰਾ ਤੇ ਲੇਕਹੈਡ ਸਕੂਲ ਬੋਰਡਜ਼ ਵਿਖੇ ਹੋਵੇਗੀ। ਇਸੇ ਤਰ੍ਹਾਂ ਦੀਆਂ ਹੜਤਾਲਾਂ ਟੋਰਾਂਟੋ, ਯੌਰਕ ਤੇ ਓਟਵਾ ਕਾਰਲਟਨ ਸਕੂਲ ਬੋਰਡਜ਼ ਵੱਲੋਂ ਸੋਮਵਾਰ ਨੂੰ ਐਲਾਨੀਆਂ ਗਈਆਂ ਹਨ। ਇਸ ਤੋਂ ਇਲਾਵਾ ਗ੍ਰੈਂਡ ਐਰੀ, ਟ੍ਰਿਲੀਅਮ ਲੇਕਲੈਂਡਜ਼, ਰੈਨਫਰਿਊ ਤੇ ਸੁਪੀਰੀਅਰ ਗ੍ਰੀਨਸਟੋਨ ਵਿਖੇ ਮੰਗਲਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਥੇਮਜ਼ ਵੈਲੀ, ਰੇਨਬੋਅ ਤੇ ਰੇਨੀ ਰਿਵਰ ਦੇ ਸਕੂਲ ਬੱੁਧਵਾਰ ਨੂੰ ਹੜਤਾਲ ਕਰਨਗੇ।
ਐਟਫੋ ਦੇ ਪ੍ਰੈਜ਼ੀਡੈਂਟ ਸੈਮ ਹੈਮੰਡ ਨੇ ਆਖਿਆ ਕਿ ਦਸੰਬਰ ਵਿੱਚ ਉਨ੍ਹਾਂ ਵੱਲੋਂ ਆਖਰੀ ਪ੍ਰਸਤਾਵ ਰੱਖੇ ਜਾਣ ਤੋਂ ਬਾਅਦ ਹੁਣ ਤੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਕੁਝ ਨਹੀਂ ਆਖਿਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨਾਲ ਹੁਣ ਕੋਈ ਨਵੀਂ ਗੱਲਬਾਤ ਨਿਰਧਾਰਤ ਨਹੀਂ ਹੈ। ਉਨ੍ਹਾਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਅੱਗੇ ਆਖਿਆ ਕਿ ਹੁਣ ਸਾਡੇ ਕੋਲ ਸੋਮਵਾਰ ਤੋਂ ਸਿਲਸਿਲੇਵਾਰ ਹੜਤਾਲਾਂ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਇਸ ਤਰ੍ਹਾਂ ਹੀ ਅਸੀਂ ਆਪਣੀਆਂ ਮੰਗਾਂ ਅਤੇ ਜਨਤਕ ਸਿੱਖਿਆ ਦੇ ਭਵਿੱਖ ਲਈ ਸਰਕਾਰ ਉੱਤੇ ਗੱਲਬਾਤ ਲਈ ਦਬਾਅ ਪਾ ਸਕਦੇ ਹਾਂ।
ਸਰਕਾਰ ਨਾਲ ਗੱਲਬਾਤ ਵਿੱਚ ਆਈ ਖੜੋਤ ਤੋਂ ਬਾਅਦ ਸਾਰੀਆਂ ਚਾਰ ਵੱਡੀਆਂ ਟੀਚਰਜ਼ ਯੂਨੀਅਨਾਂ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਸਿਰਫ ਓਨਟਾਰੀਓ ਦੇ ਫਰੈਂਚ ਸਿਸਟਮ ਟੀਚਰਜ਼ ਦੀ ਯੂਨੀਅਨ ਦੀ ਹੀ ਸਰਕਾਰ ਨਾਲ ਬਾਰਗੇਨਿੰਗ ਸਬੰਧੀ ਗੱਲਬਾਤ ਤੈਅ ਹੈ। ਐਟਫੋ ਨੇ ਆਖਿਆ ਕਿ ਜਿਨ੍ਹਾਂ ਮੱੁਦਿਆਂ ਲਈ ਉਹ ਲੜ ਰਹੇ ਹਨ ਉਨ੍ਹਾਂ ਵਿੱਚ ਕਲਾਸਾਂ ਦਾ ਆਕਾਰ ਨਿੱਕਾ ਰੱਖਣ, ਵਿਸੇ਼ਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਵਧੇਰੇ ਵਸੀਲੇ ਉਪਲਬਧ ਕਰਵਾਉਣਾ, ਮੌਜੂਦਾ ਕਿੰਡਰਗਾਰਟਨ ਪ੍ਰੋਗਰਾਮ ਦੀ ਹਿਫਾਜ਼ਤ ਤੇ ਅਧਿਆਪਕਾਂ ਲਈ ਜਾਇਜ਼ ਮੁਆਵਜਾ ਆਦਿ ਸ਼ਾਮਲ ਹਨ।
ਇਸ ਦੌਰਾਨ ਸ਼ਨਿੱਚਰਵਾਰ ਨੂੰ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਜਿੱਥੇ ਗੱਲ ਆ ਕੇ ਅੜੀ ਹੈ ਉਹ ਹੈ ਅਧਿਆਪਕਾਂ ਲਈ ਮੁਆਵਜ਼ਾ ਤੇ ਉਨ੍ਹਾਂ ਇਸ ਸਬੰਧ ਵਿੱਚ ਹੜਤਾਲ ਨੂੰ ਵਧਾਈ ਜਾਣ ਉੱਤੇ ਯੂਨੀਅਨਾਂ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਭੱਤਿਆਂ ਵਿੱਚ ਇੱਕ ਫੀ ਸਦੀ ਵਾਧਾ ਹੀ ਕਰ ਸਕਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰ ਨਹੀਂ ਚਾਹੁੰਦੀ ਕਿ ਅਜਿਹੀਆਂ ਮੰਗਾਂ ਲਈ ਬੱਚਿਆਂ ਦੇ ਭੱਵਿਖ ਨੂੰ ਦਾਅ ਉੱਤੇ ਲਾਇਆ ਜਾਵੇ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼