Welcome to Canadian Punjabi Post
Follow us on

29

March 2024
 
ਮਨੋਰੰਜਨ

ਕੜਾਕੇ ਦੀ ਠੰਢ ਵਿੱਚ ਸ਼ਾਹਿਦ ਨੇ ਕੀਤੀ ‘ਜਰਸੀ’ ਦੀ ਸ਼ੂਟਿੰਗ

January 17, 2020 08:50 AM

ਫਿਲਮ ‘ਕਬੀਰ ਸਿੰਘ’ ਦੀ ਸਫਲਤਾ ਦੇ ਬਾਅਦ ਸ਼ਾਹਿਦ ਕਪੂਰ ਆਪਣੀ ਅਗਲੀ ਤੇਲਗੂ ਫਿਲਮ ‘ਜਰਸੀ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਦੇ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਉਤਰ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਠੰਢ ਦੇ ਵਿੱਚ ਸ਼ਾਹਿਦ ਕਪੂਰ ਨੇ ਚੰਡੀਗੜ੍ਹ ਵਿੱਚ ਆਪਮੀ ਫਿਲਮ ‘ਜਰਸੀ’ ਦੀ ਸ਼ੂਟਿੰਗ ਸ਼ਡਿਊਲ ਪੂਰਾ ਕੀਤਾ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਕੜਾਕੇ ਦੀ ਠੰਢ ਵਿੱਚ ਆਪਣਾ ਸ਼ਾਟ ਬਿਹਤਰੀਨ ਤਰੀਕੇ ਨਾਲ ਦਿੱਤਾ।
ਫਿਲਮ ਨਿਰਦੇਸ਼ਖ ਗੌਤਮ ਤਿੰਨੁਰੀ ਨੇ ਦੱਸਿਆ ਕਿ ਸ਼ਾਹਿਦ ਬੜੇ ਪ੍ਰੋਫੈਸ਼ਨਲ ਹਨ। ਫਿਲਮ ਦੀ ਜ਼ਿਆਦਾ ਸ਼ੂਟਿੰਗ ਆਊਟਡੋਰ ਜਾਂ ਅਸਲੀ ਲੋਕੇਸ਼ਨਾਂ 'ਤੇ ਹੁੰਦੀ ਸੀ। ਠੰਢ ਦੇ ਕਾਰਨ ਅਸੀਂ ਸਾਰੇ ਤਿੰਨ ਤੋਂ ਚਾਰ ਕੱਪੜਿਆਂ ਵਿੱਚ ਹੁੰਦੇ ਸੀ, ਪਰ ਸ਼ਾਹਿਦ ਨੇ ਠੰਢ ਵਿੱਚ ਆਪਣਾ 100 ਫੀਸਦੀ ਦਿੱਤਾ। ਫਿਲਮ ਦੇ ਨਿਰਮਾਤਾ ਅਮਨ ਗਿੱਲ ਨੇ ਦੱਸਿਆ ਕਿ ਰਾਤ ਵਿੱਚ ਤਾਪਮਾਨ ਦੋ ਡਿਗਰੀ ਤੱਕ ਪਹੁੰਚ ਜਾਂਦਾ ਸੀ, ਪ੍ਰੰਤੂ ਸ਼ਾਹਿਦ ਪੂਰੀ ਤਰ੍ਹਾਂ ਫੋਕਸਡ ਸਨ। ਉਨ੍ਹਾਂ ਨੇ ਖੁਦ ਨੂੰ ਅਤੇ ਯੂਨਿਟ ਨੂੰ ਠੰਢ ਦੀ ਵਜ੍ਹਾ ਨਾਲ ਪ੍ਰਭਾਵਤ ਨਹੀਂ ਹੋਣ ਦਿੱਤਾ। ਇੱਕ ਪ੍ਰੋਫੈਸ਼ਨਲ ਕਲਾਕਾਰ ਹੋਣ ਨਾਤੇ ਉਨ੍ਹਾਂ ਨੂੰ ਇਸ ਦਾ ਮਹੱਤਵ ਪਤਾ ਹੈ ਕਿ ਸਮੇਂ 'ਤੇ ਸ਼ੂਟ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਫਿਲਮ ‘ਜਰਸੀ' ਇਸ ਸਾਲ 28 ਅਗਸਤ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ