Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਅਟੈਂਨਸ਼ਨ ਕਿਸ ਨੂੰ ਨਹੀਂ ਪਸੰਦ : ਚਿਤਰਾਂਗਦਾ

January 16, 2020 08:43 AM

ਸਾਲ 2003 ਵਿੱਚ ਆਪਣੀ ਡੈਬਿਊ ਫਿਲਮ ‘ਹਜ਼ਾਰੋਂ ਖਵਾਹਿਸ਼ੇਂ ਐਸੀ’ ਵਿੱਚ ਆਪਣੀ ਦਮਦਾਰ ਐਕਟਿੰਗ ਅਤੇ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਚਿਤਰਾਂਗਦਾ ਸਿੰਘ ਨੇ ਆਪਣੇ ਅੱਜ ਤੱਕ ਦੇ ਕਰੀਅਰ ਵਿੱਚ ਕਈ ਚੰਗੀਆਂ ਫਿਲਮਾਂ ਕੀਤੀਆਂ ਹਨ। ਇਨ੍ਹੀਂ ਦਿਨੀਂ ਉਹ ਐਕਟਿੰਗ ਤੋਂ ਸਮਾਂ ਕੱਢ ਕੇ ਫਿਲਮ ਨਿਰਮਾਣ ਵਿੱਚ ਸਰਗਰਮ ਹੈ। ਬਤੌਰ ਪ੍ਰੋਡਿਊਸਰ ਸਾਲ 2018 ਵਿੱਚ ਉਸ ਨੇ ਫਿਲਮ ਸੂਰਮਾ ਨਾਲ ਡੈਬਿਊ ਕੀਤਾ ਸੀ, ਜਿਹੜਾ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਬਣੀ ਬਾਇਓਪਿਕ ਸੀ। ਚਿਤਰਾਂਗਦਾ ਦੱਸਦੀ ਹੈ ਕਿ ਇਨ੍ਹੀਂ ਦਿਨੀਂ ਉਹ ਇੱਕ ਹੋਰ ਅਸਲ ਜੀਵਨ 'ਤੇ ਆਧਾਰਤ ਕਹਾਣੀ ਵਾਲੀ ਫਿਲਮ ਦੀ ਸਕ੍ਰਿਪਟ 'ਤੇ ਕੰਮ ਕਰ ਰਹੀ ਹੈ।
ਚਿਤਰਾਂਗਦਾ ਕੁਝ ਸਮੇਂ ਤੋਂ ਐਕਟਿੰਗ ਤੋਂ ਦੂਰ ਹੈ। ਪਿਛਲੀ ਵਾਰ ਸਾਲ 2018 ਵਿੱਚ ਉਹ ਫਿਲਮ ‘ਸਾਹਿਬ ਬੀਵੀ ਔਰ ਗੈਂਗਸਟਰ 3’ ਅਤੇ ‘ਬਾਜ਼ਾਰ’ ਵਿੱਚ ਨਜ਼ਰ ਆਈ ਸੀ। ਸਾਲ 2019 ਵਿੱਚ ਉਹ ਸੁਨਹਿਰੀ ਪਰਦੇ ਤੋਂ ਦੂਰ ਰਹੀ ਹੈ। ਇਨ੍ਹੀਂ ਦਿਨੀਂ ਡਿਜੀਟਲ ਪਲੇਟਫਾਰਮ 'ਤੇ ਵੀ ਐਕਟ੍ਰੈੱਸ ਦੇ ਫੀਲਡ ਵਿੱਚ ਕੰਮ ਕਰਨ ਲਈ ਬਹੁਤ ਕੁਝ ਮਿਲਦਾ ਹੈ, ਪਰ ਚਿਤਰਾਂਗਦਾ ਨੇ ਅਜੇ ਤੱਕ ਕਿਸੇ ਵੈੱਬ ਸੀਰੀਜ਼ ਵਿੱਚ ਕੰਮ ਨਹੀਂ ਕੀਤਾ। ਪੁੱਛਣ 'ਤੇ ਉਹ ਕਹਿੰਦੀ ਹੈ, ‘ਫਿਲਹਾਲ ਮੈਂ ਕਿਸੇ ਵੈੱਬ ਸੀਰੀਜ਼ ਵਿੱਚ ਕੰਮ ਨਹੀਂ ਕਰ ਰਹੀ। ਮੈਨੂੰ ਕੁਝ ਵੈੱਬ ਸੀਰੀਜ਼ 'ਚ ਕੰਮ ਕਰਨ ਦੇ ਆਫਰ ਮਿਲੇ ਹਨ, ਪਰ ਮੈਂ ਅਜੇ ਉਸ ਪ੍ਰਤੀ ਕੋਈ ਫੈਸਲਾ ਨਹੀਂ ਲੈ ਰਹੀ। ਇਸ ਦੇ ਲਈ ਦਮਦਾਰ ਕਹਾਣੀ ਅਤੇ ਖੁੱਲ੍ਹਾ ਸਮਾਂ ਹੋਣਾ ਜ਼ਰੂਰੀ ਹੈ। ਜੇ ਅਸਲ ਵਿੱਚ ਕੋਈ ਦਿਲਚਸਪ ਕਹਾਣੀ ਜਾਂ ਆਫਰ ਮੇਰੇ ਕੋਲ ਆਵੇ ਤਾਂ ਮੈਂ ਜ਼ਰੂਰ ਉਸ ਬਾਰੇ ਸੋਚ ਸਕਦੀ ਹਾਂ।’ ਚਿਤਰਾਂਗਦਾ ਮੁਤਾਬਕ ਉਸ ਨੂੰ ਮੁੰਬਈ ਅਤੇ ਦਿੱਲੀ ਵਿੱਚ ਅਕਸਰ ਸਫਰ ਕਰਨਾ ਪੈਂਦਾ ਹੈ। ਇਸ ਦੌਰਾਨ ਅਕਸਰ ਫੈਨਸ ਉਸ਼ ਦੇ ਨਾਲ ਸੈਲਫੀ ਲੈਣ ਲਈ ਬੇਨਤੀ ਕਰਦੇ ਹਨ ਅਤੇ ਫੈਨਸ ਤੁਹਾਨੂੰ ਥੋੜ੍ਹਾ ਜਿਹਾ ਅਨਕੰਫਰਟੇਬਲ ਵੀ ਮਹਿਸੂਸ ਕਰਵਾ ਦਿੰਦੇ ਹਨ, ਪਰ ਫਿਰ ਵੀ ਹਰ ਕਲਾਕਾਰ ਨੂੰ ਅਟੈਂਸ਼ਨ ਪਸੰਦ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ