Welcome to Canadian Punjabi Post
Follow us on

29

March 2024
 
ਨਜਰਰੀਆ

ਇਸ ਵਾਰ ਕਿਸ ਨੂੰ ਦਿਲ ਦੇਣਗੇ ਦਿੱਲੀ ਵਾਲੇ

January 16, 2020 08:36 AM

-ਡਾਕਟਰ ਵਰਿੰਦਰ ਭਾਟੀਆ
ਦਿੱਲੀ ਵਿਧਾਨ ਸਭਾ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਅੱਠ ਫਰਵਰੀ ਨੂੰ ਦਿੱਲੀ ਵਿੱਚ ਮਤਦਾਨ ਹੋਣਾ ਅਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ ਵਿੱਚ ਇਸ ਵਾਰ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਵਿਚਾਲੇ ਦੇਖਣ ਨੂੰ ਮਿਲੇਗਾ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨਾਲ ਜਿੱਥੇ ਮੁੱਖ ਮੰਤਰੀ ਆਪਣੇ ਪੰਜ ਸਾਲ ਦੇ ਕੰਮ ਗਿਣਾਉਂਦੇ ਹੋਏ 2015 ਦਾ ਪ੍ਰਦਰਸ਼ਨ ਦੁਹਰਾਉਣ ਦਾ ਦਾਆਵਾ ਕਰ ਰਹੇ ਹਨ, ਉਥੇ ਉਤਸ਼ਾਹਤ ਭਾਜਪਾ 2019 ਦੇ ਲੋਕ ਸਭਾ ਚੋਣ ਨਤੀਜਿਆਂ ਦੇ ਸਹਾਰੇ ਵਰਕਰਾਂ ਵਿੱਚ ਜੋਸ਼ ਭਰ ਰਹੀ ਹੈ। ਕਾਂਗਰਸ ਦਾ ਲੋਕ ਸਭਾ ਚੋਣਾਂ ਵਿੱਚ ਵਧਿਆ ਵੋਟ ਫੀਸਦੀ ਉਨ੍ਹਾਂ ਨੂੰ ਇੱਕ ਵਾਰ ਫਿਰ ਦਿੱਲੀ ਵਿੱਚ ਆਪਣੀ ਜ਼ਮੀਨ ਮਜ਼ਬੂਤ ਕਰਨ ਵੱਲ ਆਕਰਸ਼ਿਤ ਕਰਦਾ ਹੈ। ਜਦੋਂ ਤੱਕ ਚੋਣ ਨਤੀਜੇ ਨਹੀਂ ਆਉਂਦੇ, ਕੁਝ ਵੀ ਕਹਿਣਾ ਮੁਸ਼ਕਲ ਹੈ।
ਦਿੱਲੀ 'ਚ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹੋਏ 2020 ਦੀਆਂ ਚੋਣਾਂ ਕਿਸ ਪਾਸੇ ਇਸ਼ਾਰਾ ਕਰਦੀਆਂ ਹਨ। ਦਿੱਲੀ ਦੀਆਂ ਸੱਤਰ ਵਿਧਾਨ ਸਭਾ ਸੀਟਾਂ 'ਚੋਂ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ 67 ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ, ਤਿੰਨ ਸੀਟਾਂ 'ਤੇ ਭਾਜਪਾ ਨੇ ਜਿੱਤ ਦਰਜ ਕੀਤੀ ਸੀ। ਕਾਂਗਰਸ ਦੇ ਹਿੱਸੇ ਕੋਈ ਸੀਟ ਨਹੀਂ ਆਈ ਸੀ। ਅੰਦਾਜ਼ਾ ਹੈ ਕਿ ਇਸ ਵਾਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਵਿੱਚ 1,43,16,453 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 2689 ਥਾਵਾਂ 'ਤੇ ਵੋਟਿੰਗੇ ਹੋਵੇਗੀ। 13,757 ਪੋਲਿੰਗ ਬੂਥ ਬਣਾਏ ਜਾਣਗੇ। ਚੋਣਾਂ ਵਿੱਚ 90,000 ਕਰਮਚਾਰੀਆਂ ਦੀ ਜ਼ਰੂਰਤ ਹੋਵੇਗੀ। ਦਿੱਲੀ ਵਿਧਾਨ ਸਭਾ ਦੇ ਚੋਣ ਖੇਤਰਾਂ ਦੀ ਸੂਚੀ ਨੂੰ ਦੇਖੀਏ ਤਾਂ ਪਤਾ ਲੱਗੇਗਾ ਕਿ ਮੌਜੂਦਾ ਸਮੇਂ 12 ਚੋਣ ਖੇਤਰ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੇਂ ਹਨ।
ਸਾਲ 1991 'ਚ 69ਵੇਂ ਸੋਧ ਕਾਨੂੰਨ 1991 ਅਤੇ ਉਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਖੇਤਰ ਕਾਨੂੰਨ 1991 ਨੇ ਕੇਂਦਰ ਸ਼ਾਸਿਤ ਦਿੱਲੀ ਨੂੰ ਰਸਮੀ ਤੌਰ 'ਤੇ ਦਿੱਲੀ ਰਾਸ਼ਟਰੀ ਰਾਜਧਾਨੀ ਦੀ ਪਛਾਣ ਦਿੱਤੀ ਅਤੇ ਵਿਧਾਨ ਸਭਾ ਤੇ ਮੰਤਰੀ ਮੰਡਲ ਨਾਲ ਸੰਬੰਧਤ ਸੰਵਿਧਾਨਕ ਵਿਵਸਥਾਵਾਂ ਨਿਰਧਾਰਤ ਕੀਤੀਆਂ। ਦਿੱਲੀ ਵਿਧਾਨ ਸਭਾ ਦਾ ਗਠਨ ਪਹਿਲੀ ਵਾਰ ਸੱਤ ਮਾਰਚ 1952 ਨੂੰ ਹੋਇਆ ਸੀ। ਓਦੋਂ ਇਸ ਦੇ ਮੈਂਬਰਾਂ ਦੀ ਗਿਣਤੀ 48 ਸੀ। ਫਿਰ 1956 ਵਿੱਚ ਸੂਬਾਈ ਪੁਨਰ ਗਠਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਲਾਗੂ ਹੋਣ ਨਾਲ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਅਤੇ ਮੰਤਰੀ ਮੰਡਲ ਨੂੰ ਖਤਮ ਕਰ ਦਿੱਤਾ ਗਿਆ। ਇਸ ਮਗਰੋਂ ਵਿਧਾਨ ਸਭਾ ਦੀ ਜਗ੍ਹਾ ਦਿੱਲੀ ਮੈਟਰੋਪਾਲੀਟਨ ਕੌਂਸਲ ਨੇ ਲੈ ਲਈ। ਆਖਰ 1991 ਵਿੱਚ ਕੌਂਸਲ ਦੀ ਜਗ੍ਹਾ ਦਿੱਲੀ ਵਿਧਾਨ ਸਭਾ ਨੇ ਲੈ ਲਈ।
ਬਾਅਦ ਵਿੱਚ ਦਿੱਲੀ ਵਿੱਚ ਪਹਿਲੀ ਵਾਰ ਵਿਧਾਨ ਸਭਾ ਦਾ ਗਠਨ 1993 ਵਿੱਚ ਹੋਇਆ ਅਤੇ ਇਥੋਂ ਦੀ ਸੱਤਾ ਭਾਰਤੀ ਜਨਤਾ ਪਾਰਟੀ ਦੇ ਹੱਥ ਆਈ, ਪਰ ਇਸ ਪੂਰੇ ਪੰਜ ਸਾਲ ਦੇ ਕਾਰਜਕਾਲ ਵਿੱਚ ਭਾਜਪਾ ਨੇ ਤਿੰਨ ਮੁੱਖ ਮੰਤਰੀਆਂ ਨੂੰ ਅਜ਼ਮਾਇਆ, ਜਿਸ ਵਿੱਚ ਸਭ ਤੋਂ ਪਹਿਲਾਂ ਮਦਨ ਲਾਲ ਖੁਰਾਣਾ, ਫਿਰ ਸਾਹਿਬ ਸਿੰਘ ਵਰਮਾ ਅਤੇ ਉਸ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਦਿੱਲੀ ਦੀ ਕਮਾਨ ਪਾਰਟੀ ਨੇ ਸੌਂਪੀ। ਸਾਲ 1998 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਦੀ ਸੱਤਾ ਕਾਂਗਰਸ ਦੇ ਹੱਥ ਚਲੀ ਗਈ ਅਤੇ ਸ਼ੀਲਾ ਦੀਕਸ਼ਿਤ ਨੇ ਬਤੌਰ ਮੁੱਖ ਮੰਤਰੀ ਜ਼ਿੰਮੇਵਾਰੀ ਸੰਭਾਲੀ। ਫਿਰ 2003 ਤੇ 2008 ਵਿੱਚ ਵੀ ਕਾਂਗਰਸ ਦੇ ਹੱਥਾਂ ਵਿੱਚ ਦਿੱਲੀ ਦੀ ਸੱਤਾ ਰਹੀ ਅਤੇ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਕਾਂਗਰਸ ਨੇ ਇਥੇ ਸਰਕਾਰ ਚਲਾਈ। 2013 ਵਿੱਚ ਪੰਜਵੀਆਂ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਨਵੀਂ ਗਠਿਤ ਆਮ ਆਦਮੀ ਪਾਰਟੀ ਨੂੰ ਸੱਤਾ ਮਿਲੀ, ਪਰ ਉਹ ਵੀ ਕਾਂਗਰਸ ਦੀ ਹਮਾਇਤ ਨਾਲ, ਜਿਸ ਦਾ ਵਿਰੋਧ ਕਰ ਕੇ ਉਹ ਜਨਤਾ ਵਿਚਾਲੇ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਿੱਚ ਕਾਮਯਾਬ ਹੋ ਗਏ। ਇਹ ਸਰਕਾਰ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕੀ ਅਤੇ ਫਿਰ 2015 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸ ਰਚ ਦਿੱਤਾ ਅਤੇ ਉਸ਼ ਦੇ ਹਿੱਸੇ ਵਿੱਚ ਜਨਤਾ ਨੇ ਸੱਤਰ 'ਚੋਂ 67 ਸੀਟਾਂ ਦੇ ਦਿੱਤੀਆਂ।
ਵੋਟਰਾਂ ਦੇ ਪੱਖ ਤੋਂ ਦਿੱਲੀ ਦੇ ਸੱਤਰ ਵਿਧਾਨ ਸਭਾ ਖੇਤਰਾਂ ਵਿੱਚ ਸਭ ਤੋਂ ਵੱਡਾ ਹਲਕਾ ਮਟਿਆਲਾ ਹੈ। ਵਿਕਾਸਪੁਰੀ ਦੂਜੇ ਨੰਬਰ ਦਾ ਅਤੇ ਬੁਰਾੜੀ ਤੀਜਾ ਸਭ ਤੋਂ ਵੱਡਾ ਵਿਧਾਨ ਸਭਾ ਖੇਤਰ ਹੈ। ਮਟਿਆਲਾ ਵਿੱਚ ਵੋਟਰਾਂ ਦੀ ਕੁੱਲ ਗਿਣਤੀ 4,19, 935 ਹੈ। ਇਥੇ ਮਰਦ ਵੋਟਰਾਂ ਦੀ ਗਿਣਤੀ 2,26,556 ਤੇ ਮਹਿਲਾ ਵੋਟਰਾਂ ਦੀ ਗਿਣਤੀ 1,93,364 ਹੈ। ਵੋਟਾਂ ਦੇ ਪੱਖ ਤੋਂ ਸਭ ਤੋਂ ਛੋਟਾ ਹਲਕਾ ਮਟੀਆ ਮਹੱਲ ਹੈ। ਇਥੇ ਵੋਟਰਾਂ ਦੀ ਕੁੱਲ ਗਿਣਤੀ 1,25,220 ਹੈ। ਦੂਜਾ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਚਾਂਦਨੀ ਚੌਕ ਹੈ। ਇਥੇ ਮਟੀਆ ਮਹੱਲ ਦੀ ਤੁਲਨਾ ਵਿੱਚ 48 ਵੋਟਰ ਘੱਟ ਹਨ। ਤੀਜਾ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਦਿੱਲੀ ਕੈਂਟ ਹੈ। ਦਿੱਲੀ ਵਿੱਚ ਕੁੱਲ ਸੱਤ ਲੋਕ ਸਭਾ ਸੀਟਾਂ ਹਨ। ਇਨ੍ਹਾਂ ਸੱਤਾਂ ਲੋਕ ਸਭਾ ਸੀਟਾਂ 'ਤੇ 2014 ਤੋਂ ਲੈ ਕੇ ਅੱਜ ਤੱਕ ਭਾਜਪਾ ਦਾ ਕਬਜ਼ਾ ਹੈ। ਵਿਧਾਨ ਸਭਾ ਚੋਣਾਂ 2019 ਵਿੱਚ ਦਿੱਲੀ ਵਿੱਚ ਜਿਵੇਂ ਵੋਟਿੰਗ ਹੋਈ, ਉਸ ਵਿੱਚ ਪੰਜ ਸੀਟਾਂ 'ਤੇ ਕਾਂਗਰਸ ਦੂਜੇ ਨੰਬਰ 'ਤੇ ਰਹੀ ਤਾਂ ਦੋ ਸੀਟਾਂ 'ਤੇ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਬਣੀ ਰਹੀ। ਇਸ ਤੋਂ ਪਹਿਲਾਂ 2014 ਵਿੱਚ ਦਿੱਲੀ ਦੀਆਂ ਸੱਤੇ ਲੋਕ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਸੀ। ਇਸ ਹਾਲਤ ਵਿੱਚ ਲੋਕ ਸਭਾ ਚੋਣਾਂ ਦੇ ਅੰਕੜੇ ਦੇਖੀਏ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਦਿੱਲੀ ਵਿੱਚ ਕਾਂਗਰਸ ਦੇ ਵੋਟ ਫੀਸਦੀ ਵਿੱਚ ਵਾਧਾ ਹੋਇਆ ਹੈ, ਜਿਸ ਦਾ ਸਿੱਧਾ-ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੀ ਹੋਵੇਗਾ।
ਦਿੱਲੀ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤ 'ਚੋਂ ਸੱਤ ਸੀਟਾਂ 'ਤੇ ਜਿੱਤ ਮਿਲੀ ਅਤੇ ਉਸ ਦਾ ਵੋਟ ਫੀਸਦੀ 56.50 ਫੀਸਦੀ ਰਿਹਾ, ਜਦ ਕਿ ਆਮ ਆਦਮੀ ਪਾਰਟੀ ਨੰ 18.10 ਫੀਸਦੀ ਵੋਟਾਂ ਅਤੇ ਕਾਂਗਰਸ ਦੇ ਹਿੱਸੇ ਵਿੱਚ 22.50 ਫੀਸਦੀ ਵੋਟਾਂ ਆਈਆਂ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ 2015 ਦੀਆਂ ਸੱਤਰ ਸੀਟਾਂ ਦੇ ਨਤੀਜੇ 'ਤੇ ਗੌਰ ਕਰੀਏ ਤਾਂ ਆਪ ਨੂੰ 67 ਸੀਟਾਂ ਹਾਸਲ ਹੋਈਆਂ ਸਨ ਅਤੇ ਉਸ ਦਾ ਵੋਟ ਫੀਸਦੀ 54.30 ਫੀਸਦੀ ਸੀ, ਭਾਜਪਾ ਦੇ ਹਿੱਸੇ ਤਿੰਨ ਸੀਟਾਂ ਆਈਆਂ ਸਨ ਅਤੇ ਉਸ ਦੇ ਹਿੱਸੇ ਵਿੱਚ 32.10 ਫੀਸਦੀ ਵੋਟਾਂ ਆਈਆਂ ਸਨ। ਕਾਂਗਰਸ ਇਨ੍ਹਾਂ ਚੋਣਾਂ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਸੀ ਅਤੇ ਉਸ ਦੇ ਹਿੱਸੇ 9.60 ਫੀਸਦੀ ਵੋਟਾਂ ਆਈਆਂ ਸਨ।
ਇਸ ਤੋਂ ਪਹਿਲਾਂ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ 29 ਸੀਟਾਂ ਆਈਆਂ ਸਨ, ਭਾਜਪਾ ਨੇ 32 ਸੀਟਾਂ 'ਤੇ ਕਬਜ਼ਾ ਜਮਾਇਆ ਸੀ। ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ ਸਨ, ਪਰ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਵਿੱਚ ਭਾਜਪਾ ਤੇ ਕਾਂਗਰਸ ਦੋਵਾਂ ਦਾ ਸਿਆਸੀ ਕਿਲਾ ਢਹਿ ਗਿਆ। ਲੋਕ ਸਭਾ ਚੋਣਾਂ ਵਿੱਚ ਭਾਜਪਾ 2014 ਅਤੇ 2019 ਵਿੱਚ ਆਪਣਾ ਦਬਦਬਾ ਕਾਇਮ ਰੱਖਣ ਵਿੱਚ ਕਾਮਯਾਬ ਰਹੀ। ਕਾਂਗਰਸ ਲਈ ਵੀ ਦਿੱਲੀ ਵਿੱਚ ਆਪਣਾ ਆਧਾਰ ਹਾਸਲ ਕਰਨ ਦੀ ਇੱਕ ਚੁਣੌਤੀ ਹੈ। ਦਿੱਲੀ ਦੇ ਦਿਲ ਵਾਲੇ ਵੋਟਰ ਇਸ ਵਾਰ ਕਿਸ ਨੂੰ ਆਪਣਾ ਦਿਲ ਦੇਣਗੇ, ਇਸ ਰੌਚਕ ਨਤੀਜੇ ਦੀ ਪੂਰੇ ਦੇਸ਼ ਨੂੰ ਉਡੀਕ ਰਹੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ