Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

..ਦੱਸ ਮੈਂ ਕੀ ਪਿਆਰ 'ਚੋਂ ਖੱਟਿਆ

January 16, 2020 08:35 AM

-ਕਰਨਲ ਬਲਬੀਰ ਸਿੰਘ ਸਰਾਂ
ਲੋਕ ਗਾਇਕ ਲਾਲ ਚੰੰਦ ‘ਯਮਲਾ ਜੱਟ' ਦੇ ਗਾਏ ਅਮਰ ਗੀਤ ਦੀ ਸਤਰ ਇੱਕ ਨਹੋਰਾ ਅਤੇ ਪਛਤਾਵਾ ਇਕਮਿਕ ਕਰ ਕੇ ਬਿਆਨ ਕਰਦੀ ਹੈ। ਇਹ ਸੁਭਾਵਿਕ ਹੈ ਕਿ ਜਦੋਂ ਕੋਈ ਹੱਕੀ ਚੀਜ਼ ਜਾਂ ਉਮਰਾਂ ਦੇ ਭਰੋਸੇ ਵਾਲੀ ਗੱਲ ਉਲਟਫ਼ੇਰ ਹੋ ਜਾਵੇ ਤਾਂ ਪੱਲੇ ਪਛਤਾਵਾ ਪੈਂਦਾ ਹੈ। ਇਸ ਦਾ ਕੋਈ ਬਦਲ ਨਹੀਂ ਹੈ। ਅਜਿਹੇ ਝੋਰੇ ਅਤੇ ਸਵਾਲ ਜੀਵਨ ਦਾ ਹਿੱਸਾ ਹਨ। ਇਥੇ ਪਿਆਰ 'ਚ ਹੋਏ ਧੋਖੇ ਤੋਂ ਹਟ ਕੇ 1971 ਦੀ ਜਿੱਤ ਕੇ ਹਾਰੀ ਜੰਗ ਦੀ ਗੱਲ ਹੈ। ਜੰਗ ਜਿੱਤ ਲਈ, ਖੂਬ ਨਾਂ ਖੱਟਿਆ ਫੌਜ ਤੇ ਫ਼ੌਜੀਆਂ ਨੇ। ਹਜ਼ਾਰਾਂ ਸ਼ਹੀਦ ਤੇ ਬਹੁਤ ਸਾਰੇ ਨਕਾਰਾ ਹੋ ਗਏ। ਭਾਰਤ ਦੇਸ਼ ਨੂੰ ਕੀ ਮਿਲਿਆ? ਸ਼ਾਇਦ ਕੁਝ ਵੀ ਨਹੀਂ। ਦੇਸ਼ਾਂ/ ਕੌਮਾਂ ਵਿੱਚ ਲੜਾਈਆਂ ਦੇ ਮੁੱਢ ਬੰਨ੍ਹਦੇ ਅਤੇ ਜੰਗਾਂ ਕਰਵਾਉਂਦੇ ਹਨ ਦੇਸ਼ ਦੇ ਨੇਤਾ। ਮੌਕੇ ਦੀਆਂ ਸਰਕਾਰਾਂ ਇਸ ਨੂੰ ਅੱਗੇ ਤੋਰਦੀ ਹੈ ਅਫ਼ਸਰਸ਼ਾਹੀ ਤੇ ਲੜਦੀ-ਮਰਦੀ ਹੈ ਫ਼ੌਜ। ਇਹ ਗੱਲ ਕਿਸੇ ਪੱਛਮੀ ਅਗਿਆਤ ਚਿੰਤਕ ਨੇ ਕਹੀ ਸੀ ਤੇ ਇਹ ਸਾਡੇ 'ਤੇ ਇੰਨ-ਇੰਨ ਢੁੱਕਦੀ ਹੈ। ਸੰਨ 1947-48 ਦੀ ਜੰਗ ਸਾਡੇ 'ਚੋਂ ਬਣੇ ਗੁਆਂਢੀ ਦੇਸ਼ ਦੀ ਚਲਾਕ ਨੀਤੀ ਨੇ ਸਾਡੇ 'ਤੇ ਥੋਪੀ ਸੀ। ਸੰਨ 1962 ਦੀ ਜੰਗ ਸਾਡੇ ਗੁਆਂਢੀ ਦੇਸ਼ ਚੀਨ ਦੀਆਂ ਵਿਸਥਾਰਕ ਨੀਤੀਆਂ ਅਤੇ ਸਾਡਿਆਂ ਦੇ ਪੰਚਸ਼ੀਲ ਵਿੱਚ ਅੰਨ੍ਹੇ ਵਿਸ਼ਵਾਸ ਦੀ ਉਪਜ ਸੀ। ਸੰਨ 1965 ਵਿੱਚ ਇੱਕ ਵਾਰ ਫਿਰ ਪਾਕਿਸਤਾਨ ਨੇ ਦਿੱਲੀ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਜੰਗ ਛੇੜੀ ਅਤੇ 1971 ਦੀ ਜੰਗ ਸਾਡੇ ਆਪਣੀਆਂ ਦੀ ਬਖ਼ਸ਼ਿਸ਼ ਸੀ। ਰੌਲਾ ਪੂਰਬੀ ਅਤੇ ਪੱਛਮੀ ਪਾਕਿਸਤਾਨ ਦੇ ਦੋਹਾਂ ਖਿੱਤਿਆਂ ਦੀ ਸੱਤਾ ਲਈ ਚੱਲ ਰਹੀ ਅੰਦਰੂਨੀ ਕਸ਼ਮਕੱਸ਼ ਦਾ ਸੀ।
ਉਥੇ ਹੋਈਆ ਆਮ ਚੋਣਾਂ ਵਿੱਚ ਪੂਰਬੀ ਖਿੱਤੇ ਦੀ ਸ਼ੇਖ ਮੁਜੀਬ-ਉਰ-ਰਹਿਮਾਨ ਦੀ ਪਾਰਟੀ ਸਪੱਸ਼ਟ ਬਹੁਮਤ ਲੈ ਗਈ। ਇਹ ਪੱਛਮ ਵਾਲਿਆਂ ਨੂੰ ਮਨਜ਼ੂਰ ਨਹੀਂ ਸੀ। ਪੱਛਮ ਵਾਲਿਆਂ ਨੇ ਪੂਰਬੀ ਖਿੱਤੇ ਵਾਲੇ ਬੰਗਾਲੀਆਂ ਨੂੰ ਦਬਾਉਣਾ/ ਮੁਕਾਉਣਾ ਸ਼ੁਰੂ ਕਰ ਦਿੱਤਾ। ਅਸੀਂ ਪੂਰਬੀ ਖਿੱਤੇ 'ਚੋਂ ਲੱਖ ਤੋਂ ਵੱਧ ਸਾਡੇ ਵੱਲ ਆ ਚੁੱਕੇ ਬੰਗਾਲੀ ਸ਼ਰਨਾਰਥੀਆਂ ਦੀ ਮਦਦ 'ਤੇ ਆ ਖੜ੍ਹੇ ਹੋਏ। ਇਹ ਪੂਰਬੀ ਖਿੱਤੇ ਵਿੱਚ ਪਾਕਿਸਤਾਨੀ ਫ਼ੌਜ ਦੀ ਆਪਣੇ ਦੇਸ਼ ਵਾਸੀਆਂ 'ਤੇ ਜ਼ਾਲਮ ਨੀਤੀ ਕਾਰਨ ਸੀ। ਪਾਕਿਸਤਾਨੀ ਫ਼ੌਜ ਵੱਲੋਂ ਜ਼ੁਲਮ ਦੀ ਇੰਤਹਾ ਹੋ ਚੁੱਕੀ ਸੀ ਪਰ ਅਸੀਂ ਕੀ ਕਰ ਸਕਦੇ ਸਾਂ? ਇਹ ਵਤੀਰਾ ਤਾਂ ਦੁਨੀਆ ਦੇ ਕਈ ਦੇਸ਼ਾਂ 'ਚ ਹੁੰਦਾ ਆਇਆ ਹੈ। ਸਿਆਸੀ ਨੇਤਾ, ਆਪਣੀਆਂ ਕੜਿਲਾਂ ਕੱਢਣ ਤੇ ਸਵਾਰਥ ਲਈ ਕਿੱਥੋਂ ਤੱਕ ਜਾ ਸਕਦੇ ਹਨ, ਇਸ ਦਾ ਕਿਆਸ ਲਾਉਣਾ ਮੁਸ਼ਕਲ ਹੈ। ਆਪਣੇ ਹਿੱਤ ਲਈ ਲੜਨਾ ਤਾਂ ਮੰਨਿਆ ਜਾ ਸਕਦਾ ਹੈ ਪਰ ਕਿਸੇ ਹੋਰ ਦੇਸ਼ ਲਈ ਜਾਂ ਉਥੋਂ ਦੀ ਜਨਤਾ ਲਈ ਲੜਾਈ ਛੇੜਨੀ ਜਚਦੀ ਨਹੀਂ। ਫ਼ੌਜੀ ਇਤਿਹਾਸ ਦੇ ਪੰਨੇ ਏਦਾਂ ਦੀਆਂ ਜੰਗਾਂ ਦੇ ਬਿਆਨ ਨਾਲ ਭਰੇ ਪਏ ਹਨ। ਸੰਨ 1947, 1965 ਅਤੇ 1999 ਦੀਆਂ ਲੜਾਈਆਂ ਪਾਕਿਸਤਾਨ ਨੇ ਆਪਣੀ ਹਿੱਤ ਲਈ ਛੇੜੀਆਂ ਤੇ ਅਸੀਂ ਆਪਣੀ ਰੱਖਿਆ ਲਈ ਲੜੇ, ਪਰ 1971 ਦੀ ਜੰਗ ਪਾਕਿਸਤਾਨ ਦੇ ਦੋ ਖਿੱਤਿਆਂ ਵਿੱਚ ਹੋਈ ਬੇਭਰੋਸਗੀ, ਜ਼ਬਰ ਅਤੇ ਜ਼ੁਲਮ 'ਚੋਂ ਉਪਜੀ ਸੀ। ਇਹ ਲੜਾਈ ਅਸੀਂ ਆਪਣੇ ਹਿੱਤ ਲਈ ਨਹੀਂ ਲੜੀ। ਦੂਜੇ ਮੁਲਕ ਵਿੱਚ ਕੀ ਹੋ ਰਿਹਾ ਹੈ? ਇਸ ਦਾ ਪਤਾ ਹੋਣਾ ਚਾਹੀਦਾ ਹੀ ਹੈ ਤੇ ਅਚਾਨਕ ਦੱਸੇ ਨੁਕਤਿਆਂ ਅਨੁਸਾਰ ਅਮਲ ਵੀ ਚਾਹੀਦਾ ਹੈ ਪਰ ਦਖ਼ਲ ਅੰਦਾਜ਼ੀ, ਉਹ ਵੀ ਜੰਗ ਛੇੜ ਕੇ?
ਸੰਨ 1971 ਵਿੱਚ ਸਾਡਾ ਕਦਮ ਪੂਰਬੀ (ਬੰਗਾਲ) ਪਾਕਿਸਤਾਨ ਦੇ ਬੰਗਾਲੀਆਂ ਲਈ ਸੀ ਜਿਹੜੇ ਕਦੇ ਵੀ ਆਪਣੇ ਨਹੀਂ ਸਨ ਹੋਏ ਤੇ ਨਾ ਹੋਣਗੇ। ਉਨ੍ਹਾਂ ਕਰਕੇ 1905 ਵਿੱਚ ਬੰਗਾਲ ਪਹਿਲਾਂ ਦੋ ਟੋਟੇ ਹੋਇਆ ਸੀ। ਇਥੇ ਇੱਕ ਗੱਲ ਯਾਦ ਆ ਗਈ, ਜੋ 15 ਕੁ ਸਾਲ ਪੁਰਾਣੀ ਹੈ। ਮੇਰਾ ਫ਼ੌਜੀ ਬੇਟਾ ਯੂ ਐਨ ਸ਼ਾਤੀ ਸੈਨਾ ਦਾ ਹਿੱਸਾ ਹੁੰਦਿਆਂ ਹੋਇਆ ਅਫ਼ਰੀਕਾ ਦੇ ਕਾਂਗੋ ਦੇਸ਼ ਵਿੱਚ ਸੀ। ਉਸ ਇਲਾਕੇ ਦਾ ਫੋਰਸ ਕਮਾਂਡਰ ਮੇਜਰ ਜਨਰਲ (ਮਗਰੋਂ ਜਨਰਲ ਤੇ ਸੈਨਾ ਮੁਖੀ) ਬਿਕਰਮ ਸਿੰਘ ਸੀ। ਇਸੇ ਫੋਰਸ ਦਾ ਹਿੱਸਾ ਇੱਕ ਪਾਕਿਸਤਾਨੀ ਬਟਾਲੀਅਨ ਅਤੇ ਮੇਰੀ ਪੁਰਾਣੀ ਬਟਾਲੀਅਨ ਛੇ ਸਿੱਖ ਐਲ ਆਈ ਹੁੰਦੀ ਸੀ, ਜਿਸ ਵਿੱਚ ਜਰਨਲ ਬਿਕਰਮ ਸਿੰਘ ਨੇ 14-15 ਸਾਲ ਗੁਜ਼ਾਰੇ ਸਨ। ਇਸ ਸ਼ਾਂਤੀ ਸੈਨ ਵਿੱਚ ਬੰਗਲਾ ਦੇਸ਼ ਦੇ ਕੁਝ ਜਵਾਨ ਵੀ ਸਨ। ਉਥੇ ਸਾਰੇ ਰਲ-ਮਿਲ ਕੇ ਰਹਿੰਦੇ ਅਤੇ ਕੰਮ ਕਰਦੇ ਹਨ। ਇੱਕ ਦਿਨ ਮੇਰਾ ਬੇਟਾ ਤੇ ਕੁਝ ਹੋਰਨਾਂ ਦੇਸ਼ਾਂ ਦੇ ਅਫ਼ਸਰ ਇਕੱਠੇ ਬੈਠੇ ਸਨ। ਐਨੇ ਨੂੰ ਇੱਕ ਬੰਗਲਾ ਦੇਸ਼ੀ ਸੈਨਿਕ (ਮੇਜਰ ਨੇ ਤਰਜ਼ ਕੱਸਦਿਆਂ ਕਿਹਾ ‘‘ਲੋ ਆ ਗਏ। ਯੇਹ ਕਬੀ ਹਮਾਰੇ ਥੇ। ਯੇਹ ਆਪ ਕੇ (ਭਾਰਤ) ਬਨ ਨਾ ਸਕੇ।'' ਇਹ ਗੱਲ ਵਤਨ ਵਾਪਸੀ 'ਤੇ ਗੱਲਾਂ-ਗੱਲਾਂ ਵਿੱਚ ਬੇਟੇ ਨੇ ਦੱਸੀ ਸੀ। ਗੱਲ 1971 ਦੀ ਜੰਗ ਦੀ ਚੱਲਦੀ ਸੀ। ਫ਼ੌਜ ਕਿਸੇ ਵੀ ਦੇਸ਼ ਦਾ ਆਖ਼ਰੀ ਹਥਿਆਰ ਹੈ। ਇਸ ਦਾ ਮੰਤਵ ਸਰਕਾਰ ਵੱਲੋਂ ਦਿੱਤੇ ਹੁਕਮਾਂ 'ਚੋਂ ਉਪਜਦਾ ਹੈ। ਮੰਤਵ ਦੇਸ਼ ਦੀ ਸਰਕਾਰ ਤੈਅ ਕਰਦੀ ਹੈ ਤੇ ਫ਼ੌਜ ਇਸ ਦੀ ਪੂਰਤੀ ਲਈ ਲੜਦੀ-ਮਰਦੀ ਹੈ।
ਇਹੀ ਕੁਝ 1971 ਵਿੱਚ ਹੋਇਆ। ਪ੍ਰਧਾਨ ਮੰਤਰੀ ਚਾਹੁੰਦੀ ਸੀ ਕਿ ਲੜਾਈ ਜਲਦੀ ਤੋਂ ਜਲਦੀ ਮਾਰਚ/ ਅਪ੍ਰੈਲ 1971 ਵਿੱਚ ਛੇੜੀ ਜਾਵੇ। ਭਲਾ ਹੋਵੇ ਸਾਫ਼ ਦਿਲ ਦਲੇਰ, ਮੂੰਹ ਫੱਟ, ਸਿਰ ਤੋਂ ਪੈਰਾਂ ਤੱਕ ਜੰਗਜੂ, ਜਰਨੈਲ ਸੈਮ ਮਾਨਿਕ ਸ਼ਾਅ (ਮਗਰੋਂ ਫ਼ੀਲਡ ਮਾਰਸ਼ਲ) ਦਾ, ਜਿਸ ਨੇ ਜਵਾਬ ਦੇ ਦਿੱਤਾ ਅਤੇ ਕਿਹਾ ‘ਜੇ ਯਕੀਨਨ ਜਿੱਤ ਚਾਹੀਦੀ ਹੈ ਤਾਂ ਹਮਲੇ ਦਾ ਵਕਤ ਅਤੇ ਥਾਂ ਮੇਰੀ ਚੋਣ 'ਤੇ ਹੋਊ।'' ਉਹ ਮੰਨ ਗਈ ਅਤੇ ਜਨਰਲ ਸੈਮ ਨੇ ਬੋਲ ਪੁਗਾ ਦਿੱਤੇ ਪਰ ਅਫ਼ਸੋਸ ਇਹ ਕਿ ਇਸ ਦੇਸ਼ ਦੇ ਮੌਕਾਪ੍ਰਸਤ ਲੀਡਰਾਂ ਨੇ ਉਸ ਦੀ ਕਦਰ ਨਹੀਂ ਪਾਈ। ਉਸ ਦੀ ਮੌਤ ਨੀਲਗਿਰੀ ਹਿਲਜ਼ ਵਿੱਚ ਵੈਲਿੰਗਟਨ ਵਿਖੇ ਡਿਫੈਂਸ ਸਰਵਿਸਜ਼ ਸਟਾਫ਼ ਕਾਲਜ ਦੇ ਮਿਲਟਰੀ ਹਸਪਤਾਲ ਵਿੱਚ ਹੋਈ। ਉਸ ਦਾ ਕਿਸੇ ਨੇ-ਅਤਾ-ਪਤਾ ਨਹੀਂ ਵਾਚਿਆ ਸੀ। ਉਸ ਦੀ ਮੌਤ ਦੀ ਖ਼ਬਰ ਕਿਸੇ ਵੱਡੇ ਅਖ਼ਬਾਰ ਦੇ ਪਹਿਲੇ ਪੰਨੇ ਦੀ ਮੁੱਖ ਖ਼ਬਰ ਦੀ ਥਾਂ ਇੱਕ ਦੋ ਇੰਚਾਂ ਵਿੱਚ ਸਿਮਟ ਗਈ। ਉਸ ਦੀਆਂ ਅੰਤਿਮ ਰਸਮਾਂ 'ਤੇ ਕੋਈ ਚੀਫ਼ ਵੀ ਨਹੀਂ ਪੁੱਜਾ। ਕਿਉਂ? ਪਤਾ ਨਹੀਂ। ਫੀਲਡ ਮਾਰਸ਼ਲ ਕਦੇ ਸੇਵਾ ਮੁਕਤ ਨਹੀਂ ਹੁੰਦਾ। ਫੀਲਡ ਮਾਰਸ਼ਲ ਮਾਨਿਕ ਸ਼ਾਹ ਦੇ ਅਹੁਦੇ ਦੀ ਤਨਖ਼ਾਹ ਦਾ ਕੁੱਲ ਬਕਾਇਆ ਉਸ ਨੂੰ ਹਸਪਤਾਲ ਪਏ ਨੂੰ ਭੇੇਜਿਆ ਗਿਆ ਸੀ, ਉਹ ਵੀ ਦੇਸ਼ ਦੇ ਰਾਸ਼ਟਰਪਤੀ ਸਵਰਗੀ ਏ ਪੀ ਜੇ ਅਬਦੁਲ ਕਲਾਮ ਦੇ ਨਿੱਜੀ ਦਖ਼ਲ 'ਤੇ। ਕਿੰਨਾ ਚੰਗਾ ਹੁੰਦਾ ਜੇ ਦੇਸ਼ ਤੇ ਭਾਰਤੀ ਫ਼ੌਜ ਦੇ ਹਿੱਤ 'ਚ 1971 ਦੀ ਜੰਗ ਮਗਰੋਂ ਕੁਝ ਲਾਹਾ ਲੈ ਲਿਆ ਹੁੰਦਾ। ਇਹ ਖ਼ਿਆਲ ਸ਼ਿਮਲਾ ਸਮਝੌਤੇ ਮਗਰੋਂ ਕਈਆਂ ਦੇ ਜ਼ਿਹਨ ਵਿੱਚ ਆਇਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’