Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਅਬ ਤੋਂ ਸ਼ਰਮ ਸੀ ਆਤੀ ਹੈ.

January 16, 2020 08:32 AM

-ਮੂਰਤੀ ਕੌਰ
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ ਐਨ ਯੂ) ਦਿੱਲੀ ਵਿੱਚ ਵਿਦਿਆਰਥੀਆਂ ਉਤੇ ਹੋਏ ਹਮਲੇ ਨੇ ਦੇਸ਼ ਵਿੱਚ ਨਵੀਂ ਤਰ੍ਹਾਂ ਦੇ ਸਹਿਮ ਨੂੰ ਜਨਮ ਦਿੱਤਾ ਹੈ। ਇਸ ਸਮੇਂ ਭਾਰਤ ਅੰਦਰ ਜੋ ਹਾਲਾਤ ਬਣੇ ਹੋਏ ਹਨ, ਉਹ ਸਮਾਜ ਦੇ ਹਰ ਤਬਕੇ ਲਈ ਖ਼ਤਰਨਾਕ ਹਨ। ਅਜੋਕੇ ਸਮੇਂ ਦੇ ਭਾਰਤੀ ਹਾਲਾਤ ਹਿਲਟਰ ਦੀ ਯਾਦ ਦਿਵਾਉਂਦੇ ਹਨ ਜਿਸ ਨੇ ‘ਆਪਣੀ ਕੌਮ ਦਾ ਗੌਰਵ ਵਧਾਉਣ' ਲਈ ਯਹੂਦੀਆਂ ਦਾ ਸਫ਼ਾਇਆ ਕੀਤਾ। ਇਸੇ ਤਰ੍ਹਾਂ ਭਾਰਤ ਜਿਹੇ ਲੋਕਤੰਤਰੀ ਦੇਸ਼ ਅੰਦਰ ਇੱਕ ਖਾਸ ਫਿਰਕੇ ਨੂੰ ਸਥਾਪਤ ਕਰਨ ਲਈ ਹਮਲੇ ਕੀਤੇ ਜਾ ਰਹੇ ਹਨ ਅਤੇ ਦੇਸ਼ ਵਿੱਚ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਲੋਕਾਂ ਦ ਿਚੁਣੀ ਸਰਕਾਰ ਦਾ ਫ਼ਰਜ਼ ਹੈ ਕਿ ਉਹ ਲੋਕ ਭਲਾਈ ਲਈ ਕੰਮ ਕਰੇ, ਲੇਕਿਨ ਹੋ ਉਲਟਾ ਰਿਹਾ ਹੈ।
ਕਹਿਣ ਨੂੰ ਭਾਰਤ ਲੋਕਤੰਤਰੀ ਦੇਸ਼ ਹੈ ਪਰ ਬੰਦੇ ਨੂੰ ਆਪਣੀ ਗੱਲ ਰੱਖਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਸਮਾਜਿਕ ਕਾਰਕੁਨ ਜਦੋਂ ਇਸ ਸਮੁੱਚੇ ਵਰਤਾਰੇ ਵਿਰੁੱਧ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਨੂੰ ਸਦਾ ਲਈ ਖ਼ਾਮੋਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ, ਜਿਵੇਂ ਪਿਛਲੇ ਸਮੇਂ ਐਮ ਐਮ ਕੁਲਬੁਰਗੀ ਤੇ ਗੌਰੀ ਲੰਕੇਸ਼ ਆਦਿ ਲੋਕਾਂ ਨਾਲ ਵਾਪਰਿਆ ਹੈ। ਇਸ ਸਮੇਂ ਦੌਰਾਨ ਸਾਡੀਆਂ ਸਿੱਖਿਆ ਸੰਸਥਾਵਾਂ ਇਸ ਵਰਤਾਰੇ ਨਾਲ ਦੋ-ਚਾਰ ਹੋਈਆਂ ਹਨ, ਸਰਕਾਰਾਂ ਨੂੰ ਡਰ ਹੈ ਕਿ ਜੇ ਲੋਕ ਪੜ੍ਹ-ਲਿਖ ਜਾਣਗੇ ਤਾਂ ਸਵਾਲ ਕਰਨਗੇ ਤੇ ਆਪਣੇ ਹਿੱਤਾਂ ਲਈ ਜਾਗਰੂਕ ਹੋਣਗੇ। ਇਸ ਲਈ ਸਰਕਾਰਾਂ ਦਾ ਪਹਿਲਾ ਕਦਮ ਸਿੱਖਿਆ ਸੰਸਥਾਵਾਂ ਨੂੰ ਪ੍ਰਾਈਵੇਟ ਕਰਨਾ ਜਾਂ ਫੀਸਾਂ ਵਿੱਚ ਵਾਧਾ ਕਰਕੇ ਸਮਾਜ ਦੇ ਇੱਕ ਖ਼ਾਸ ਵਰਗ ਨੂੰ ਛੱਡ ਕੇ ਬਾਕੀ ਵਰਗਾਂ ਨੂੰ ਸਿੱਖਿਆ ਤੋਂ ਵਿਹੁਣਾ ਕਰਨ ਵੱਲ ਜਾਂਦਾ ਹੈ। ਦੇਸ਼ ਅੰਦਰ ਅਜਿਹੇ ਬਿਲ ਪਾਸ ਕੀਤੇ ਜਾਣ ਲੱਗੇ ਹਨ ਜੋ ਲੋਕਾਂ ਵਿੱਚ ਜਾਤ ਅਤੇ ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ।
ਇਸ ਸਮੁੱਚੇ ਵਰਤਾਰੇ ਬਾਰੇ ਸਮਾਜ ਦੇ ਹਰ ਵਰਗ ਨੂੰ ਜਿੱਥੇ ਆਪੋ-ਆਪਣੀ ਪ੍ਰਤੀਕਿਰਿਆ ਦੇਣੀ ਬਣਦੀ ਹੈ, ਉਥੇ ਉਚ ਵਿੱਦਿਅਕ ਸੰਸਥਾਵਾਂ ਲਈ ਇਸ ਵਰਤਾਰੇ ਬਾਰੇ ਪ੍ਰਤੀਕਿਰਿਆ ਦੇਣਾ ਹੋਰ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਇਥੇ ਪੜ੍ਹੇ-ਲਿਖੇ, ਬੌਧਿਕਤਾ ਵਾਲੇ ਲੋਕ ਵਿਚਰਦੇ ਹਨ। ਉਹ ਦੂਜੇ ਲੋਕਾਂ ਦੇ ਮੁਕਾਬਲੇ ਇਸ ਵਰਤਾਰੇ ਨੂੰ ਵਧੇਰੇ ਗਹਿਰਾਈ ਨਾਲ ਸਮਝਦੇ ਹਨ ਅਤੇ ਉਸ ਦੇ ਚੰਗੇ ਮਾੜੇ ਪ੍ਰਭਾਵਾਂ ਬਾਰੇ ਵਧੇਰੇ ਸਮਝਦੇ ਹਨ। ਮੌਜੂਦਾ ਸਰਕਾਰ ਜਿੱਥੇੇ ਆਮ ਲੋਕਾਂ ਨੂੰ ਆਪਣੇ ਹਿੱੱਤਾਂ ਦੀ ਪੁੂਰਤੀ ਲਈ ਵਰਤਣ ਲਈ ਯਤਨਸ਼ੀਲ ਹੈ, ਉਥੇ ਸਿੱਖਿਆ ਸੰਸਥਾਵਾਂ ਨੂੰ ਵੀ ਕਲਾਵੇ ਵਿੱਚ ਜਕੜਨ ਲਈ ਤਿਆਰ ਹੈ ਪਰ ਦੇਸ਼ ਦਾ ਪੜ੍ਹਿਆ ਲਿਖਿਆ ਵਰਗ ਸਰਕਾਰਾਂ ਦੀ ਮਾਰੂ ਨੀਤੀਆਂ ਵਿਰੁੱਧ ਆਪਣੀ ਆਵਾਜ਼ ਉਠਾ ਰਿਹਾ ਹੈ।
ਪਿਛਲੇ ਸਮੇਂ ਦੌਰਾਨ ਐਨ ਆਰ ਸੀ ਅਤੇ ਸੀ ਏ ਏ ਬਾਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ ਹਨ। ਇਨ੍ਹਾਂ ਦੌਰਾਨ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਅੰਦਰ ਪੁਲਸ ਨੇ ਕੈਂਪਸ ਦੀ ਲਾਈਬ੍ਰੇਰੀ, ਟਾਇਲਟ ਅਤੇ ਹੋਸਟਲਾਂ ਵਿੱਚ ਵੜ ਕੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਜੋ ਜੁ਼ਲਮ ਦੀਆਂ ਹੱਦਾਂ ਪਾਰ ਕਰਦਾ ਵਰਤਾਰਾ ਹੈ। ਵਿਦਿਆਰਥੀਆਂ ਉਤੇ ਅੱਥਰੂ ਗੈਸ ਦੇ ਗੋਲੇ, ਲਾਠੀਆਂ ਤੇ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚ ਵਿਦਿਆਰਥੀਆਂ ਦਾ ਕਸੂਰ ਕੀ ਸੀ? ਕੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਗੁਨਾਹ ਹੈ? ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਇੱਕ ਵਿਸ਼ੇਸ ਫਿਰਕੇ ਨਾਲ ਸੰਬੰਧਿਤ ਹਨ ਜਦ ਕਿ ਸਰਕਾਰ ਸਮੁੱਚੇ ਦੇਸ਼ ਨੂੰ ਇੱਕ ਧਰਮ ਦੇ ਰੰਗ ਵਿੱਚ ਰੰਗਣਾ ਚਾਹੁਦੀ ਹੈ। ਭਾਰਤ ਵੰਨ-ਸਵੰਨਤਾ ਵਾਲਾ ਦੇਸ਼ ਹੈ, ਜੇ ਅੱਜ ਅਸੀਂ ਇਸ ਇੱਕ ਰੰਗੀ ਸਰਕਾਰ ਦੇ ਖ਼ਿਲਾਫ਼ ਆਪਣੇ ਹਿੱਤਾਂ ਲਈ ਨਹੀਂ ਲੜਾਂਗੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਭਾਰਤ ਸੰਸਾਰ ਵਿੱਚ ਇੱਕ ਰੰਗੇ ਦੇਸ਼ ਵਜੋਂ ਜਾਣਿਆ ਜਾਵੇਗਾ।
ਪਿਛਲੇ ਕਈ ਮਹੀਨਿਆਂ ਤੋਂ ਜੇ ਐਨ ਯੂ ਨੂੰ ਸਰਕਾਰ ਆਪਣੇ ਢੰਗ ਨਾਲ ਚਲਾਉਣ ਲਈ ਯਤਨਸ਼ੀਲ ਹੈ। ਜੇ ਐਨ ਯੂ ਦੇਸ਼ ਦੀ ਇਕੱਲੀ ਅਜਿਹੀ ਯੂਨੀਵਰਸਿਟੀ ਹੈ ਜੋ ਦੇਸ਼ ਵਿੱਚ ਹਰ ਮਸਲੇ ਨੂੰ ਪਹਿਲ ਦੇ ਆਧਾਰ ਉਤੇ ਆਪਣੀ ਵਿਚਾਰ-ਚਰਚਾ ਦਾ ਹਿੱਸਾ ਬਣਾਉਂਦੀ ਹੈ। ਇਥੋਂ ਦੇ ਵਿਦਿਆਰਥੀ ਹਮੇਸ਼ਾਂ ਅਕਾਦਮਿਕ ਮਸਲਿਆਂ ਦੇ ਨਾਲ ਦੇਸ਼ ਭਰ ਵਿੱਚ ਵਾਪਰ ਰਹੇ ਵਰਤਾਰਿਆਂ ਬਾਰੇ ਬੌਧਿਕ ਅਗਵਾਈ ਕਰਦੇ ਰਹੇ ਹਨ। ਇਸ ਯੂਨੀਵਰਸਿਟੀ ਅੰਦਰ ਫੀਸਾਂ ਬਾਰੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਥੋਂ ਤੱਕ ਕਿ ਇਥੋਂ ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਾ ਵੀ ਬਾਈਕਾਟ ਕੀਤਾ ਹੈ।
ਪੰਜ ਜਨਵਰੀ ਦੀ ਸ਼ਾਮ ਨੂੰ ਭਾਜਪਾ ਪੱਖੀ ਏ ਬੀ ਵੀ ਪੀ ਦੇ ਸਮਰਥਕ ਲੋਕ ਮੂੰਹਾਂ ਉਪਰ ਨਕਾਬ ਪਹਿਨ ਕੇ ਯੂਨੀਵਰਸਿਟੀ ਵਿੱਚ ਦਾਖ਼ਲ ਹੋਏ ਅਤੇ ਇਥੋਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੁੱਟਮਾਰ ਕਰਦੇ ਰਹੇ ਜੋ ਬਹੁਤ ਸ਼ਮਨਾਕ ਵਰਤਾਰਾ ਹੈ। ਇਹ ਖ਼ਬਰਾਂ ਵੀ ਹਨ ਕਿ ਹਮਲਾ ਪਹਿਲਾਂ ਏ ਬੀ ਵੀ ਪੀ ਅਤੇ ਖੱਬੇ-ਪੱਖੀ ਵਿਦਿਆਰਥੀਆਂ ਦਰਮਿਆਨ ਹੋਈ ਝੜਪ ਦਾ ਨਤੀਜਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਹਿੰਸਾ ਨੂੰ ਰੋਕਣ ਦੀ ਥਾਂ ਬਾਹਰਲੇ ਗੁੰਡਾ ਅਨਸਰਾਂ ਨੂੰ ਅੰਦਰ ਆ ਕੇ ਹਿੰਸਾ ਕਰਨ ਦੀ ਆਗਿਆ ਕਿਵੇਂ ਦਿੱਤੀ? ਯੂਨੀਵਰਸਿਟੀ ਪ੍ਰਸ਼ਾਸਨ ਨੇ ਸਮੇਂ ਸਿਰ ਪੁਲਸ ਨੂੰ ਨਹੀਂ ਸੱਦਿਆ ਅਤੇ ਫਿਰ ਗੁੰਡਾ ਅਨਸਰ ਦੇ ਅੰਦਰ ਦਾਖ਼ਲ ਹੋ ਜਾਣ ਤੋਂ ਬਾਅਦ ਪੁਲਸ ਨੂੰ ਆਉਣ ਦੀ ਆਗਿਆ ਕਿਉਂ ਨਾ ਦਿੱਤੀ। ਇਸ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਹਿੰਸਾ ਵਿੱਚ ਸ਼ਮੂਲੀਅਤ ਦੇ ਸੰਕੇਤ ਮਿਲਦੇ ਹਨ।
ਉਂਜ ਜੇ ਇਹ ਦੋ ਵਿਦਿਆਰਥੀਆਂ ਗੁੱਟਾਂ ਦੀ ਆਪਸੀ ਝੜਪ ਹੁੰਦੀ ਤਾਂ ਅਧਿਆਪਕਾਂ ਉਪਰ ਅਤੇ ਜੱਥੇਬੰਦੀਆਂ ਤੋਂ ਬਾਹਰਲੇ ਵਿਦਿਆਰਥੀਆਂ ਦੀ ਕੁੱਟਮਾਰ ਨਾ ਹੁੰਦੀ। ਸਵਾਲ ਪੈਦਾ ਹੁੰਦਾ ਹੈ ਕਿ ਏਥੇ ਵਿਦਿਆਰਥੀਆਂ ਨੂੰ ਨਕਾਬ ਪਹਿਨ ਕੇ ਆਉਣ ਦੀ ਕੀ ਲੋੜ ਪੈ ਗਈ? ਇਹ ਤੱਥ ਸ਼ੱਕ ਪੈਦਾ ਕਰਦੇ ਹਨ ਕਿ ਇਹ ਹਮਲਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ? ਹੋਵੇ ਨਾ ਹੋਵੇ, ਇਹ ਸਭ ਕੁਝ ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਦੇਸ਼ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾਵੇ। ਸਮਾਜ ਦਾ ਕੋਈ ਵੀ ਚੇਤੰਨ ਬੰਦਾ ਇਨ੍ਹਾਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ ਕਿ ਉਨ੍ਹਾਂ ਦਾ ਹਸ਼ਰ ਕਿਹੋ ਜਾ ਹੋਵੇਗਾ? ਯੂਨੀਵਰਸਿਟੀ ਕੈਂਪਸ ਵਿੱਚ ਬਾਹਰੀ ਲੋਕ ਆ ਕੇ ਹਮਲਾ ਕਰਕੇ ਜਾਇਦਾਦ ਦੀ ਭੰਨਤੋੜ ਕਰਦੇ ਹਨ ਅਤੇ ਨਾਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜ਼ਖ਼ਮੀ ਕਰਕੇ ਚੱਲਦੇ ਬਣਦੇ ਹਨ। ਕੀ ਯੂਨੀਵਰਸਿਟੀ ਦਾ ਸੁਰੱਖਿਆ ਪ੍ਰਬੰਧ ਇੰਨਾ ਕਮਜ਼ੋਰ ਹੈ? ਜੇ ਦਿੱਲੀ ਪੁਲਸ ਦੀ ਗੱਲ ਕਰੀਏ ਤਾਂ ਕੀ ਇਹ ਪੁਲਸ ਦੀ ਨਲਾਇਕੀ ਹੈ ਜਾਂ ਨਾਕਾਮੀ, ਉਹ ਇੱਕ ਵੀ ਹਮਲਾਵਰ ਨੂੰ ਦਬੋਚ ਨਹੀਂ ਸਕੀ। ਕੀ ਪੁਲਸ ਦੇ ਹੱਥ ਬੰਨ੍ਹੇ ਹੋਏ ਹਨ? ਇਸ ਬਾਰੇ ਸਾਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ ਅਤੇ ਸਵਾਲ ਵੀ ਉਠਾਉਣੇ ਬਣਦੇ ਹਨ।
ਅਸਲ ਵਿੱਚ ਇਹ ਜਾਪਦਾ ਹੈ ਕਿ ਸਰਕਾਰ ਜੇ ਐਨ ਯੂ ਨੂੰ ਖ਼ਾਲੀ ਕਰਾਉਣਾ ਚਾਹੁੰਦੀ ਹੈ ਅਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਇਥੇ ਪੜ੍ਹਨ ਲਈ ਆਉਣ ਦੇ ਚਾਹਵਾਨ ਕਿਰਤੀ, ਕਿਸਾਨ ਵਰਗਾਂ ਨਾਲ ਸਬੰਧਿਤ ਨੌਜਵਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਕਿ ਉਹ ਇਥੇ ਦਾਖ਼ਲਾ ਲੈਣ ਦੇ ਸੁਫ਼ਨੇ ਲੈਣੇ ਬੰਦ ਕਰ ਦੇਣਾ। ਇਹ ਜੇ ਐਨ ਯੂ ਦਾ ਕਿਰਦਾਰ ਬਦਲ ਕੇ ਇਸ ਨੂੰ ਸਥਾਨਕ ਯੂਨੀਵਰਸਿਟੀ ਬਣਾਉਣ ਦੀ ਚਾਹਵਾਨ ਹੈ ਜਿੱਥੇ ਸੱਜੇ-ਪੱਖੀ ਅੰਧ-ਰਾਸ਼ਟਰਵਾਦ ਦੀ ਫ਼ਸਲ ਤਿਆਰ ਕੀਤੀ ਜਾ ਸਕੇ। ਜੇ ਐਨ ਯੂ ਦੇ ਕੈਂਪਸ ਉਤੇ ਹਮਲੇ ਵਰਗੀਆਂ ਘਟਨਾਵਾਂ ਨਾਲ ਦੇਸ਼ ਅੰਦਰ ਬਹੁਤ ਹੀ ਬਰਬਰਤਾ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂੂਸ ਕਰ ਰਹੇ ਹਾਂ।
ਮੁੱਦਤੇਂ ਬੀਤ ਗਈ ਹੈਂ ਜ਼ੁਲਮੋਂ ਸਿਤਮ ਸਹਿਤੇ ਹੂਏ
ਅਬ ਤੋਂ ਸ਼ਰਮ ਸੀ ਆਤੀ ਹੈ
ਇਸ ਵਤਨ ਕੋ ਵਤਨ ਕਹਿਤੇ ਹੂੂਏ।
ਅੱਜ ਸਾਨੂੰ ਸਭ ਨੂੰ ਦੇਸ਼ ਅੰਦਰ ਸਿਰਜੇ ਜਾ ਰਹੇ ਮਾਹੌਲ ਖ਼ਿਲਾਫ਼ ਖੜ੍ਹਨਾ ਚਾਹੀਦਾ ਹੈ, ਨਹੀਂ ਤਾਂ ਦਿੱਲੀ ਬਹੁਤੀ ਦੂਰ ਨਹੀਂ। ਸੁਰਜੀਤ ਪਾਤਰ ਦੀਆਂ ਸਤਰਾਂ ਹਨ, ਲੱਗੀ ਜੇ ਤੇਰੇ ਕਲੇਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਜੇ ਐਨ ਯੂ ਤੋਂ ਸ਼ੁਰੂ ਹੋਈ ਇਹ ਅੱਗ ਦੇਸ਼ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੋਂ ਹੁੰਦੀ ਹੋਈ ਕਦੋਂ ਸਾਡੇ ਸ਼ਹਿਰਾਂ, ਪਿੰਡਾਂ ਤੇ ਘਰਾਂ ਤੱਕ ਪਹੁੰਚ ਜਾਵੇਗੀ, ਸਾਨੂੰ ਪਤਾ ਵੀ ਨਹੀਂ ਲੱਗਣਾ, ਤੇ ਫਿਰ ਸਿਵਾਏ ਪਛਤਾਉਣ ਦੇ ਕੁਝ ਨਹੀਂ ਬਣਨਾ। ਸਾਡੇ ਕੋਲ ਆਉਣ ਵਾਲੀ ਪੀੜ੍ਹੀ ਦੇ ਸਵਾਲਾਂ ਦਾ ਕੋਈ ਜਵਾਬ ਵੀ ਨਹੀਂ ਹੋਵੇਗਾ। ਸੋ ਸਾਨੂੰ ਸਭਨਾਂ ਨੂੰ ਮਿਲ ਕੇ ਅਸਾਵੇਂ ਹੋ ਰਹੇ ਇਸ ਮਾਹੌਲ ਨੂੰ ਸਾਵਾਂ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’