Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਪੈ ਨਿਕਲੇ

January 16, 2020 08:07 AM

* ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਝਾੜ-ਝੰਬ ਕਰ ਦਿੱਤੀ


ਚੰਡੀਗੜ੍ਹ, 15 ਜਨਵਰੀ, (ਪੋਸਟ ਬਿਊਰੋ)- ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਮਹਿੰਗੇ ਅਤੇ ਬੇਤੁਕੇ ਸਮਝੌਤਿਆਂ ਦਾ ਕੇਸ ਸੁਪਰੀਮ ਕੋਰਟ ਵਿੱਚ ਹਾਰਨ ਦਾ ਗੁੱਸਾ ਅੱਜ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਉੱਤੇ ਏਨੀ ਕੁ ਬੁਰੀ ਤਰ੍ਹਾਂ ਕੱਢਿਆ ਕਿ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚੀਫ਼ ਸੈਕਟਰੀ ਕਰਣ ਅਵਤਾਰ ਸਿੰਘ, ਖਜ਼ਾਨੇ ਬਾਰੇ ਪ੍ਰਿੰਸੀਪਲ ਸੈਕਟਰੀ ਅਨਿਰੁੱਧ ਤਿਵਾੜੀ ਤੱਕ ਸਾਰੇ ਹੱਕੇ-ਬੱਕ ਰਹਿ ਗਏ।
ਵਰਨਣ ਯੋਗ ਹੈ ਕਿ ਸੁਨੀਲ ਜਾਖੜ ਅੱਜ ਵਿਧਾਇਕਾਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਪ੍ਰੀ-ਬਜਟ ਮੀਟਿੰਗ ਵਿੱਚ ਸ਼ਾਮਲ ਸਨ। ਦੁਪਹਿਰ ਬਾਅਦ ਜਲੰਧਰ ਤੇ ਕਪੂਰਥਲਾ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਲਈ ਜਦੋਂ ਸੁਨੀਲ ਜਾਖੜ ਆਏ ਤਾਂ ਐਡਵੋਕੇਟ ਜਨਰਲ ਅਤੁਲ ਨੰਦਾ ਉਨ੍ਹਾਂ ਨੂੰ ਬਾਹਰ ਹੀ ਮਿਲ ਗਏ। ਜਾਖੜ ਮੂੰਹ ਫੇਰ ਕੇ ਜਾਣ ਲੱਗੇ। ਅਤੁਲ ਨੰਦਾ ਨੇ ਆਪ ਬੁਲਾ ਕੇ ਕਿਹਾ ਕਿ ਤੁਸੀਂ ਮੇਰੇ ਨਾਲ ਨਾਰਾਜ਼ ਲੱਗਦੇ ਹੋ। ਇਸ ਉੱਤੇ ਸੁਨੀਲ ਜਾਖੜ ਨੇ ਕਿਹਾ ਕਿ ‘ਤੁਹਾਡੇ ਨਾਲ ਥੋੜ੍ਹਾ ਨਾਰਾਜ਼ ਨਹੀਂ ਹਾਂ, ਬਹੁਤ ਜ਼ਿਆਦਾ ਨਾਰਾਜ਼ ਹਾਂ, ਪਰ ਮੈਂ ਗੱਲ ਤੁਹਾਡੇ ਨਾਲ ਨਹੀਂ ਕਰਾਂਗਾ, ਮੁੱਖ ਮੰਤਰੀ ਸਾਹਮਣੇ ਕਰਾਂਗਾ। ਅਸੀਂ ਕਾਂਗਰਸ ਸਰਕਾਰ ਤੁਹਾਡੀ ਦੁਕਾਨ ਖੋਲ੍ਹਣ ਲਈ ਨਹੀਂ ਬਣਾਈ।’ ਏਨਾ ਕਹਿ ਕੇ ਸੁਨੀਲ ਜਾਖੜ ਮੀਟਿੰਗ ਹਾਲ ਵਿੱਚ ਚਲੇ ਗਏ।
ਅਸਲ ਵਿੱਚ ਬਿਜਲੀ ਮੁੱਦੇ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗਵਰਨਰ ਪੰਜਾਬ ਨੂੰ ਮੰਗ-ਪੱਤਰ ਦੇ ਕੇ ਦੋਸ਼ ਲਾਇਆ ਸੀ ਕਿ ਸਰਕਾਰ ਜਾਣ-ਬੁੱਝ ਕੇ ਮਹੱਤਵ ਪੂਰਨ ਕੇਸਾਂ ਨੂੰ ਹਾਰਦੀ ਜਾਂਦੀ ਹੈ, ਜਿਸ ਨਾਲ ਆਮ ਜਨਤਾ ਉੱਤੇ ਕਰੋੜਾਂ ਰੁਪਏ ਦਾ ਬੋਝ ਪੈ ਰਿਹਾ ਹੈ। ਵਿਧਾਇਕਾਂ ਦੀ ਬੈਠਕ ਸ਼ੁਰੂ ਹੋਣ ਤੱਕ ਸੁਨੀਲ ਜਾਖੜ ਸ਼ਾਂਤ ਰਹੇ, ਪਰ ਜਦੋਂ ਕਿਸੇ ਮੁੱਦੇ ਉੱਤੇ ਕਾਨੂੰਨੀ ਰਾਏ ਦੀ ਗੱਲ ਆਈ ਤਾਂ ਭੜਕ ਗਏ। ਉਨ੍ਹਾਂ ਕਿਹਾ: ‘ਕਿਸ ਗੱਲ ਦੀ ਕਾਨੂੰਨੀ ਰਾਏ, ਅੱਜ ਤਕ ਕਿੰਨੇ ਕੇਸਾਂ ਵਿਚ ਤੁਹਾਡੀ ਰਾਏ ਲਈ ਗਈ ਤੇ ਉਨ੍ਹਾਂ ਕੇਸਾਂ ਦਾ ਕੀ ਬਣਿਆ? ਕਿੰਨੇ ਕੇਸ ਜਿੱਤੇ ਹਨ?’ ਜਾਖੜ ਨੇ ਚੀਫ ਸੈਕਟਰੀ ਤੋਂ ਪੁੱਛਿਆ, ‘ਮੈਨੂੰ ਇਹ ਦੱਸੋ ਕਿ ਇਨ੍ਹਾਂ ਨੇ ਅੱਜ ਤਕ ਕਿਹੜੇ-ਕਿਹੜੇ ਕੇਸ ਜਿੱਤੇ ਹਨ, ਸ਼ਾਇਦ ਜਿੱਤੇ ਹੋਏ ਕੇਸਾਂ ਦੀ ਗਿਣਤੀ ਕਰਨੀ ਸੌਖੀ ਹੋਵੇਗੀ, ਕਿਉਂਕਿ ਬਹੁਤੇ ਕੇਸ ਇਨ੍ਹਾਂ ਨੇ ਹਾਰੇ ਹੀ ਹਨ।’
ਪਤਾ ਲੱਗਾ ਹੈ ਕਿ ਖਜ਼ਾਨਾ ਵਿਭਾਗ ਦੇ ਸੈਕਟਰੀ ਅਨਿਰੁੱਧ ਤਿਵਾੜੀ ਕੁਝ ਬੋਲਣ ਲੱਗੇ ਤਾਂ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਐਡਵੋਕੇਟ ਜਨਰਲ ਦਫਤਰ ਉੱਤੇ ਹੋਏ ਖ਼ਰਚ ਦੀ ਡਿਟੇਲ ਮੈਨੂੰ ਦੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਹਰ ਥਾਂ ਸਰਕਾਰ ਦੀ ਬੇਇੱਜ਼ਤੀ ਕਰਵਾਈ ਹੈ। ਬੇਅਦਬੀ ਦੇ ਸੀ ਬੀ ਆਈ ਕੇਸ ਵਿਚ ਅਸੀਂ ਹਾਰ ਗਏ, ਟਰਾਂਸਪੋਰਟ ਪਾਲਿਸੀ ਇਹ ਪਾਸ ਨਹੀਂ ਕਰਵਾ ਸਕੇ। ਵਾਸ਼ਿੰਗ ਕੋਲ ਦਾ ਕੇਸ ਹਾਰ ਗਏ, ਕਰੋੜਾਂ ਰੁਪਏ ਲੋਕਾਂ ਸਿਰ ਪੈ ਗਏ, ਜਵਾਬਦੇਹੀ ਕਿਸ ਦੀ ਹੈ? ਸਾਨੂੰ ਜਵਾਬ ਦੇਣਾ ਪਵੇਗਾ। ਜਾਣਕਾਰ ਦੱਸਦੇ ਹਨ ਕਿ ਇਸ ਦੌਰਾਨੇ ਕੈਪਟਨ ਅਮਰਿੰਦਰ ਸਿੰਘ ਇਕ ਸ਼ਬਦ ਵੀ ਨਹੀਂ ਬੋਲੇ, ਪਰ ਉਹ ਸਪੱਸ਼ਟ ਪਰੇਸ਼ਾਨ ਦਿੱਸਦੇ ਰਹੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ