Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ

January 16, 2020 06:51 AM

ਓਨਟਾਰੀਓ, 15 ਜਨਵਰੀ (ਪੋਸਟ ਬਿਊਰੋ) : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਓਨਟਾਰੀਓ ਵਿੱਚ ਲਿਬਰਲ ਅੱਗੇ ਚੱਲ ਰਹੇ ਹਨ। ਭਾਵੇਂ ਲਿਬਰਲ ਪਾਰਟੀ ਨੇ ਅਜੇ ਤੱਕ ਆਪਣਾ ਕੋਈ ਆਗੂ ਨਹੀਂ ਚੁਣਿਆ ਹੈ ਤੇ ਅਗਲੇ ਸੱਤ ਹਫਤਿਆਂ ਤੱਕ ਨਵਾਂ ਆਗੂ ਚੁਣੇ ਜਾਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ।
ਪੋਲਾਰਾ ਸਟਰੈਟੇਜਿਕ ਇਨਸਾਈਟਸ ਸਰਵੇਖਣ ਅਨੁਸਾਰ, ਇਸ ਸਮੇਂ ਲਿਬਰਲ 33 ਫੀ ਸਦੀ, ਟੋਰੀਜ਼ 29 ਫੀ ਸਦੀ ਤੇ ਐਨਡੀਪੀ 27 ਫੀ ਸਦੀ ਉੱਤੇ ਚੱਲ ਰਹੇ ਹਨ ਜਦਕਿ ਗ੍ਰੀਨ ਪਾਰਟੀ ਨੌਂ ਫੀ ਸਦੀ ਨਾਲ ਫਾਡੀ ਹੈ। ਪੋਲਾਰਾ ਦੇ ਪ੍ਰੈਜ਼ੀਡੈਂਟ ਕ੍ਰੇਗ ਵੌਰਡਨ ਨੇ ਬੱੁਧਵਾਰ ਨੂੰ ਆਖਿਆ ਕਿ 2018 ਵਿੱਚ ਹਾਰ ਦਾ ਮੂੰਹ ਵੇਖਣ ਦੇ ਬਾਵਜੂਦ ਲਿਬਰਲ ਬ੍ਰੈਂਡ ਕਾਫੀ ਮਜ਼ਬੂਤ ਹੈ। ਵੌਰਡਨ ਨੇ ਨੋਟ ਕੀਤਾ ਕਿ ਲਿਬਰਲ 7 ਮਾਰਚ ਨੂੰ ਮਿਸੀਸਾਗਾ ਵਿੱਚ ਹੋਣ ਜਾ ਰਹੇ ਇਜਲਾਸ ਵਿੱਚ ਆਪਣਾ ਨਵਾਂ ਚੀਫ ਨਿਯੁਕਤ ਕਰਨਗੇ।
ਇਸ ਮੁਕਾਬਲੇ ਵਿੱਚ ਐਮਪੀਪੀ ਮਾਈਕਲ ਕੋਟੋ ਤੇ ਮਿਤਜ਼ੀ ਹੰਟਰ, ਸਾਬਕਾ ਮੰਤਰੀ ਸਟੀਵਨ ਡੈਲ ਡੂਕਾ, ਸਾਬਕਾ ਉਮੀਦਵਾਰ ਕੇਟ ਗ੍ਰਾਹਮ ਤੇ ਐਲਵਿਨ ਤੇਜ਼ਦੋ ਤੋਂ ਇਲਾਵਾ ਵਕੀਲ ਬ੍ਰੈਂਡਾ ਹੌਲਿੰਗਸਵਰਥ ਸ਼ਾਮਲ ਹਨ। ਵੌਰਡਨ ਨੇ ਆਖਿਆ ਕਿ ਕਈ ਸਾਲਾਂ ਦੇ ਅਰਸੇ ਤੋਂ ਬਾਅਦ ਲਿਬਰਲ ਆਪਣੇ ਪਹਿਲਾਂ ਵਾਲੇ ਨੰਬਰ ਇੱਕ ਦੇ ਸਥਾਨ ਉੱਤੇ ਪਹੁੰਚੇ ਹਨ। ਜਿ਼ਕਰਯੋਗ ਹੈ ਕਿ ਦੋ ਸਾਲ ਪਹਿਲਾਂ ਪ੍ਰੀਮੀਅਡਰ ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀਜ਼ ਨੇ ਕਈ ਸਾਲਾਂ ਤੋਂ ਚੱਲੇ ਆ ਰਹੇ ਲਿਬਰਲਾਂ ਦੇ ਦਬਦਬੇ ਨੂੰ ਖ਼ਤਮ ਕੀਤਾ ਸੀ। 2003 ਤੋਂ ਡਾਲਟਨ ਮੈਗਿੰਟੀ ਤੇ ਕੈਥਲੀਨ ਵਿੰਨ ਦੀ ਅਗਵਾਈ ਵਿੱਚ ਲਿਬਰਲਾਂ ਨੇ ਕਈ ਸਾਲ ਓਨਟਾਰੀਓ ਵਿੱਚ ਲੋਕਾਂ ਦੇ ਦਿਲਾਂ ੳੱੁਤੇ ਰਾਜ਼ ਕੀਤਾ।
ਇਹ ਸਰਵੇਖਣ 2198 ਓਨਟਾਰੀਓ ਵਾਸੀਆਂ ੳੱੁਤੇ ਕੀਤਾ ਗਿਆ। ਇਹ ਵੀ ਪਾਇਆ ਗਿਆ ਕਿ 2019 ਦੇ ਬਹਾਰ ਦੇ ਮੌਸਮ ਵਿੱਚ ਫੋਰਡ ਸਰਕਾਰ ਨਿਵਾਣਾਂ ਵੱਲ ਵਧੀ ਪਰ ਫਿਰ ਜੂਨ ਵਿੱਚ ਫੋਰਡ ਵੱਲੋਂ ਕੈਬਨਿਟ ਵਿੱਚ ਕੀਤੀ ਗਈ ਫੇਰਬਦਲ ਨਾਲ ਕੁੱਝ ਸੱੁਖ ਦਾ ਸਾਹ ਆਇਆ। ਪਰ ਇਹ ਤਬਦੀਲੀ ਵੀ ਲੋਕਾਂ ਦੇ ਮਨਾਂ ੳੱੁਤੇ ਕੋਈ ਡੂੰਘੀ ਛਾਪ ਛੱਡਣ ਵਾਲੀ ਨਹੀਂ ਲਗ ਰਹੀ। ਅਜੇ ਤੱਕ ਵੋਟਰਾਂ ਨਾਲ ਜੁੜਨ ਵਿੱਚ ਫੋਰਡ ਸਰਕਾਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੌਰਡਨ ਨੇ ਆਖਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਓਨਟਾਰੀਓ ਦੇ ਸਕੂਲਾਂ ਵਿੱਚ ਹੋਣ ਵਾਲੀ ਮੌਜੂਦਾ ਉਥਲ ਪੁਥਲ ਦਾ ਚੋਣਾਂ ਦੇ ਨਤੀਜਿਆਂ ਉੱਤੇ ਕੋਈ ਅਸਰ ਪਵੇਗਾ ਜਾਂ ਨਹੀਂ।
ਓਨਟਾਰੀਓ ਵਿੱਚ ਅਗਲੀਆਂ ਚੋਣਾਂ 2022 ਵਿੱਚ ਹੋਣਗੀਆਂ। 2018 ਵਿੱਚ ਹੋਈਆਂ ਚੋਣਾਂ ਵਿੱਚ ਟੋਰੀਜ਼ 40.5 ਫੀ ਸਦੀ ਵੋਟਾਂ ਹਾਸਲ ਕਰਕੇ ਅੱਗੇ ਰਹੇ ਸਨ, ਇਸ ਦੌਰਾਨ ਐਨਡੀਪੀ ਨੂੰ 33.6 ਫੀ ਸਦੀ, ਲਿਬਰਲਾਂ ਨੂੰ 19.6 ਫੀ ਸਦੀ ਤੇ ਗ੍ਰੀਨਜ਼ ਨੂੰ 4.6 ਫੀ ਸਦੀ ਵੋਟਾਂ ਹਾਸਲ ਹੋਈਆਂ ਸਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ