Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਕੰਜ਼ਰਵੇਟਿਵ ਫੰਡਰੇਜਿ਼ੰਗ ਬੋਰਡ ਤੋਂ ਹਾਰਪਰ ਨੇ ਦਿੱਤਾ ਅਸਤੀਫਾ

January 16, 2020 06:05 AM

ਓਟਵਾ, 15 ਜਨਵਰੀ (ਪੋਸਟ ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਬੋਰਡ ਆਫ ਦ ਕੰਜ਼ਰਵੇਟਿਵ ਫੰਡ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪਾਰਟੀ ਵੱਲੋਂ ਕੀਤੀ ਗਈ।
ਪਾਰਟੀ ਦੇ ਸੀਨੀਅਰ ਸਰੋਤ ਨੇ ਆਖਿਆ ਕਿ ਇਸ ਅਸਤੀਫੇ ਦੀ ਕੋਈ ਉਮੀਦ ਨਹੀਂ ਸੀ। ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵ ਫੰਡ ਪਾਰਟੀ ਦੇ ਫਾਇਨਾਂਸਿਜ਼ ਅਤੇ ਫੰਡਰੇਜਿ਼ੰਗ ਲਈ ਜਿ਼ੰਮੇਵਾਰ ਹੈ ਤੇ ਇਸ ਦੀ ਨਿਗਰਾਨੀ ਸੀਨੀਅਰ ਕੰਜ਼ਰਵੇਟਿਵਜ਼ ਦੇ ਬੋਰਡ ਵੱਲੋਂ ਕੀਤੀ ਜਾਂਦੀ ਹੈ। ਪਾਰਟੀ ਦੇ ਬੁਲਾਰੇ ਕੋਰੀ ਹੈਨ ਨੇ ਇੱਕ ਈਮੇਲ ਵਿੱਚ ਆਖਿਆ ਕਿ ਹਾਰਪਰ ਵੱਲੋਂ ਕੰਜ਼ਰਵੇਟਿਵ ਫੰਡ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਬੋਰਡ ਵਿੱਚ ਰਹਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਅਣਥੱਕ ਕੰਮ ਲਈ ਫੰਡ ਵੱਲੋਂ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਲਈ ਉਨ੍ਹਾਂ ਨੂੰ ਸੁ਼ੱਭ ਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਵੱਲੋਂ ਬੋਰਡ ਲਈ ਪਾਏ ਗਏ ਯੋਗਦਾਨ, ਦਿੱਤੇ ਗਏ ਸਮਰਥਨ ਤੇ ਸਹਿਯੋਗ ਲਈ ਅਸੀਂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦੇ ਹਾਂ।
ਸ਼ੀਅਰ ਵੱਲੋਂ ਕੀਤੇ ਗਏ ਵਿਵਾਦਗ੍ਰਸਤ ਖਰਚਿਆਂ ਕਾਰਨ ਫੰਡ ਕਾਫੀ ਚਰਚਾ ਵਿੱਚ ਸੀ। ਰੇਜਾਈਨਾ ਵਿੱਚ ਆਪਣੇ ਬੱਚਿਆਂ ਦੀ ਸਕੂਲਿੰਗ ੳੱੁਤੇ ਆਉਣ ਵਾਲੇ ਖਰਚੇ ਦੇ ਮੁਕਾਬਲੇ ਓਟਵਾ ਵਿੱਚ ਬੱਚਿਆਂ ਦੀ ਸਕੂਲਿੰਗ ਉੱਤੇ ਆਉਣ ਵਾਲੇ ਖਰਚੇ ਲਈ ਪਾਰਟੀ ਫੰਡਜ਼ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸ਼ੀਅਰ ਉਸੇ ਦਿਨ ਹੀ ਕਸੂਤੇ ਫਸ ਗਏ ਸਨ ਜਿਸ ਦਿਨ ਉਨ੍ਹਾਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਪਾਰਟੀ ਨੇ ਆਖਿਆ ਕਿ ਉਹ ਨਿਜੀ ਖਰਚੇ ਬੋਰਡ ਨਾਲੋਂ ਉੱਪਰ ਸਨ ਤੇ ਕੌਮੀ ਆਗੂ ਹੋਣ ਨਾਲ ਜੁੜੇ ਸਨ। ਪਰ ਕੁਝ ਕੰਜ਼ਰਵੇਟਿਵਾਂ ਵੱਲੋਂ ਸ਼ੀਅਰ ਨੂੰ ਇਹ ਫੰਡ ਮੁੜ ਅਦਾ ਕਰਨ ਲਈ ਆਖਿਆ ਗਿਆ ਤੇ ਇਸ ਗੱਲ ਉਤੇ ਵੀ ਇਤਰਾਜ਼ ਪ੍ਰਗਟਾਇਆ ਗਿਆ ਕਿ ਪਾਰਟੀ ਦੇ ਅਜਿਹੇ ਫੈਸਲੇ ਨੂੰ ਦਾਨੀਆਂ ਦੇ ਸਾਹਮਣੇ ਕਿਉਂ ਨਹੀਂ ਰੱਖਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕੰਜ਼ਰਵੇਟਿਵ ਫੰਡ ਨਾਲ ਜੁੜੇ ਕੁਝ ਮੈਂਬਰਾਂ ਨੂੰ ਸ਼ੀਅਰ ਦੇ ਖਰਚਿਆਂ ਬਾਰੇ ਨਹੀਂ ਸੀ ਪਤਾ ਤੇ ਉਨ੍ਹਾਂ ਨੂੰ ਇਹ ਜਾਣਕੇ ਹੈਰਾਨੀ ਹੋਈ ਕਿ ਇਸ ਸਬੰਧ ਵਿੱਚ ਸ਼ੀਅਰ ਤੇ ਕੰਜ਼ਰਵੇਟਿਵ ਪਾਰਟੀ ਦੇ ਤਤਕਾਲੀ ਐਗਜੈ਼ਕਟਿਵ ਡਾਇਰੈਕਟਰ ਡਸਟਿਨ ਵੈਨ ਵੁਟ ਦਰਮਿਆਨ ਇਨ੍ਹਾਂ ਖਰਚਿਆਂ ਸਬੰਧੀ ਸਮਝੌਤਾ ਹੋਇਆ ਸੀ। ਪਾਰਟੀ ਇਨ੍ਹਾਂ ਖਰਚਿਆਂ ਦਾ ਮੁਲਾਂਕਣ ਕਰ ਰਹੀ ਹੈ। ਰਿਪੋਰਟਾਂ ਅਨੁਸਾਰ ਇਹ ਆਮ ਨਾਲੋਂ ਕਿਤੇ ਜਿ਼ਆਦਾ ਹਨ। ਇੱਥੇ ਹੀ ਬੱਸ ਨਹੀਂ ਵੈਨ ਵੁਟ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇੰਟਰਨੈਸ਼ਨਲ ਗਵਰਨੈਂਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਹਾਰਪਰ ਇਸ ਸਮੇਂ ਭਾਰਤ ਦੇ ਦੌਰੇ ਉੱਤੇ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ