Welcome to Canadian Punjabi Post
Follow us on

28

March 2024
 
ਕੈਨੇਡਾ

ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੀਟਰ ਮੈਕੇਅ

January 16, 2020 05:44 AM

ਓਟਵਾ, 15 ਜਨਵਰੀ (ਪੋਸਟ ਬਿਊਰੋ) : ਉੱਘੇ ਕੰਜ਼ਰਵੇਟਿਵ ਪੀਟਰ ਮੈਕੇਅ ਵੱਲੋਂ ਆਖਿਰਕਾਰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਬੱੁਧਵਾਰ ਦੁਪਹਿਰ ਨੂੰ ਮੈਕੇਅ ਨੇ ਟਵਿੱਟਰ ਉੱਤੇ ਇਸ ਸਬੰਧੀ ਐਲਾਨ ਕੀਤਾ। ਉਨ੍ਹਾਂ ਦੋਵਾਂ ਸਰਕਾਰੀ ਭਾਸ਼ਾਵਾਂ ਵਿੱਚ ਇਸ ਸਬੰਧੀ ਐਲਾਨ ਕੀਤਾ। ਅਗਲੇ ਹਫਤੇ ਨੋਵਾ ਸਕੋਸ਼ੀਆ ਵਿੱਚ ਉਨ੍ਹਾਂ ਵੱਲੋਂ ਰਸਮੀ ਤੌਰ ਉੱਤੇ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਕੈਂਪੇਨ ਲਈ ਮੈਕੇਅ ਦੇ ਕਮਿਊਨਿਕੇਸ਼ਨਜ਼ ਨੂੰ ਸਾਂਭਣ ਵਾਲੇ ਮਾਈਕਲ ਡਾਇਮੰਡ ਨੇ ਆਖਿਆ ਕਿ ਬਹੁਤ ਸਾਰੇ ਲੋਕ ਮੈਕੇਅ ਦੇ ਇਸ ਗੱਲ ਦੀ ਪੁਸ਼ਟੀ ਕਰਨ ਨਾਲ ਹੀ ਖੁਸ਼ ਹੋ ਗਏ ਹਨ। ਡਾਇਮੰਡ ਨੇ ਆਖਿਆ ਕਿ ਬਹੁਤ ਸਾਰੇ ਲੋਕ ਹੁਣ ਸਹੀ ਦਿਸ਼ਾ ਵੱਲ ਵਧਣ ਲਈ ਤਿਆਰ ਹਨ।
ਇਸ ਤੋਂ ਪਹਿਲਾਂ ਡਾਇਮੰਡ ਨੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਉੱਤੇ ਕੰਮ ਕੀਤਾ ਸੀ ਤੇ ਫੋਰਡ ਨੂੰ ਪ੍ਰੋਵਿੰਸ਼ੀਅਲ ਚੋਣਾਂ ਜਿੱਤਣ ਵਿੱਚ ਮਦਦ ਕੀਤੀ ਸੀ। ਸਾਬਕਾ ਕੰਜ਼ਰਵੇਟਿਵ ਐਮਪੀ ਐਲੈਕਸ ਨਟਲ ਮੈਕੇਅ ਦੇ ਕੈਂਪੇਨ ਮੈਨੇਜਰ ਹੋਣਗੇ। ਨਟਲ ਵੀ ਪਹਿਲੀ ਵਾਰੀ ਕਿਸੇ ਦੀ ਲੀਡਰਸਿ਼ਪ ਦੌੜ ਵਿੱਚ ਮਦਦ ਨਹੀਂ ਕਰਨ ਜਾ ਰਹੇ, ਇਸ ਤੋਂ ਪਹਿਲਾਂ ਉਹ ਸਾਬਕਾ ਐਮਪੀ ਮੈਕਸਿਮ ਬਰਨੀਅਰ ਨਾਲ ਉਦੋਂ ਕੰਮ ਕਰ ਚੱੁਕੇ ਹਨ ਜਦੋਂ 2017 ਵਿੱਚ ਬਰਨੀਅਰ ਕੰਜ਼ਰਵੇਟਿਵ ਆਗੂ ਬਣਨ ਲਈ ਲੀਡਰਸਿ਼ਪ ਦੀ ਦੌੜ ਵਿੱਚ ਹਿੱਸਾ ਲੈਣ ਲਈ ਨਿੱਤਰੇ ਸਨ।
ਇਨ੍ਹਾਂ ਤੋਂ ਇਲਾਵਾ ਬਰਨੀਅਰ ਦੀ ਲੀਡਰਸਿ਼ਪ ਦੌੜ ਲਈ ਪ੍ਰਬੰਧ ਕਰਨ ਵਾਲੀ ਐਮਰੀਜ਼ ਗ੍ਰੈਫੇ ਵੀ ਮੈਕੇਅ ਦੀ ਕੈਂਪੇਨ ਵਿੱਚ ਮਦਦ ਕਰੇਗੀ। ਜਿਸ ਫਰਮ, ਰੂਬੀਕੌਨ ਸਟਰੈਟੇਜੀ, ਲਈ ਗ੍ਰੈਫੇ ਕੰਮ ਕਰਦੀ ਹੈ, ਨੂੰ ਮੈਕੇਅ ਲਈ ਕੰਮ ਕਰਨ ਵਾਸਤੇ ਚੁਣਿਆ ਗਿਆ ਹੈ-ਹਾਲਾਂਕਿ ਇਸ ਦੇ ਬਾਨੀ ਕੋਰੀ ਟੈਨੇਕੇ ਇਸ ਕੈਂਪੇਨ ਵਿੱਚ ਹਿੱਸਾ ਨਹੀਂ ਲੈਣਗੇ।
ਜਿ਼ਕਰਯੋਗ ਹੈ ਕਿ 1997 ਤੋਂ 2015 ਤੱਕ ਮੈਕੇਅ ਕੋਲ ਹਾਊਸ ਆਫ ਕਾਮਨਜ਼ ਵਿੱਚ ਨੋਵਾ ਸਕੋਸ਼ੀਆ ਸੀਟ ਹੁੰਦੀ ਸੀ। ਸਿਆਸਤ ਨੂੰ ਅਲਵਿਦਾ ਆਖਣ ਤੋਂ ਪਹਿਲਾਂ ਮੈਕੇਅ ਨਿਆਂ ਮੰਤਰੀ, ਕੌਮੀ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਵਰਗੇ ਅਹਿਮ ਅਹੁਦੇ ਸਾਂਭ ਚੱੁਕੇ ਹਨ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਿਰਮਾਣ ਵਿੱਚ ਵੀ ਮੈਕੇਅ ਦੀ ਅਹਿਮ ਭੂਮਿਕਾ ਰਹੀ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਸੇਵਾ ਨਿਭਾਉਣ ਸਮੇਂ ਮੈਕੇਅ ਨੇ 2003 ਵਿੱਚ ਸਟੀਫਨ ਹਾਰਪਰ ਦੇ ਕੈਨੇਡੀਅਨ ਅਲਾਇੰਸ ਨਾਲ ਰਲੇਵੇ ਸਬੰਧੀ ਗੱਲਬਾਤ ਦੀ ਪੇਸ਼ਕਦਮੀ ਕਰਕੇ ਅੱਜ ਦੀ ਕੰਜ਼ਰਵੇਟਿਵ ਪਾਰਟੀ ਦੀ ਨੀਂਹ ਰੱਖੀ ਸੀ।
ਮੈਕੇਅ ਦਾ ਨਾਂ ਅਕਸਰ ਕੰਜ਼ਰਵੇਟਿਵ ਲੀਡਰਸਿ਼ਪ ਲਈ ਵਿਚਾਰਿਆ ਜਾਂਦਾ ਰਿਹਾ ਹੈ। ਉਨ੍ਹਾਂ ਦਾ ਨਾਂ ਇੱਕ ਵਾਰੀ ਮੁੜ ਉਦੋਂ ਸਾਹਮਣੇ ਆਇਆ ਜਦੋਂ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ 12 ਦਸੰਬਰ ਨੂੰ ਆਪਣਾ ਅਹੁਦਾ ਛੱਡਣ ਸਬੰਧੀ ਐਲਾਨ ਕੀਤਾ। ਮੈਕੇਅ ਵੱਲੋਂ ਕੀਤੇ ਐਲਾਨ ਤੋਂ ਭਾਵ ਹੈ ਕਿ ਉਹ ਕਈ ਉਘੇ ਕੰਜ਼ਰਵੇਟਿਵਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ ਜਿਹੜੇ ਪਾਰਟੀ ਦੀ ਅਗਵਾਈ ਕਰਨ ਲਈ ਮੁਕਾਬਲਾ ਕਰਨਾ ਚਾਹੁੰਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕੰਜ਼ਰਵੇਟਿਵ ਐਮਪੀਜ਼ ਪਿਏਰੇ ਪੋਇਲੀਵ ਤੇ ਐਰਿਨ ਓਟੂਲੇ ਵੀ ਇਸ ਦੌੜ ਵਿੱਚ ਹਿੱਸਾ ਲੈ ਰਹੇ ਹਨ ਤੇ ਕੰਜ਼ਰਵੇਟਿਵ ਐਮਪੀ ਮੈਰੀਲਿਨ ਗਲੈਡੂ ਨੇ ਵੀ ਲੀਡਰਸਿ਼ਪ ਦੌੜ ਲਈ ਆਪਣੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ।
ਸਾਬਕਾ ਐਨਡੀਪੀ ਆਗੂ ਤੇ ਸੀਟੀਵੀ ਦੇ ਸਿਆਸੀ ਕੰਮੈਂਟੇਟਰ ਟੌਮ ਮਲਕੇਅਰ ਨੇ ਦੱਸਿਆ ਸੀ ਕਿ ਸਾਬਕਾ ਕਿਊਬਿਕ ਪ੍ਰੀਮੀਅਰ ਜੀਨ ਚਾਰੈਸਟ ਵੀ ਇਸ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਵਾਲੇ ਹਨ। ਟੋਰੀਜ਼ ਦੀ ਇਸ ਦੌੜ ਵਿੱਚੋਂ ਗੈਰ ਚੁਣੇ ਹੋਏ ਕੰਜ਼ਰਵੇਟਿਵ ਆਰਗੇਨਾਈਜ਼ਰ ਬ੍ਰਾਇਨ ਬਰੂਲੌਟੇ ਨੇ ਆਪਣਾ ਨਾਂ ਮੰਗਲਵਾਰ ਨੂੰ ਵਾਪਿਸ ਵੀ ਲਿਆ ਹੈ। ਉਨ੍ਹਾਂ ਆਖਿਆ ਕਿ ਇਸ ਦੌੜ ਦੇ ਸਖ਼ਤ ਨਿਯਮਾਂ ਕਾਰਨ ਉਹ ਇਸ ਵਿੱਚੋਂ ਬਾਹਰ ਹੋ ਰਹੇ ਹਨ ਤੇ ਹੁਣ ਉਹ ਮੈਕੇਅ ਦਾ ਸਮਰਥਨ ਕਰਨਗੇ। ਲੀਡਰਸਿ਼ਪ ਲਈ ਆਸਵੰਦ ਉਮੀਦਵਾਰਾਂ ਕੋਲ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ 27 ਫਰਵਰੀ ਤੱਕ ਦਾ ਹੀ ਸਮਾਂ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ