Welcome to Canadian Punjabi Post
Follow us on

06

April 2020
ਬ੍ਰੈਕਿੰਗ ਖ਼ਬਰਾਂ :
ਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤਕਰਫਿਊ ਦੌਰਾਨ ਮਾਪਿਆਂ ਤੋਂ ਫੀਸ ਮੰਗਣ ਵਾਲੇ ਪ੍ਰਾਈਵੇਟ ਸਕੂਲਾਂ `ਤੇ ਵੱਡੀ ਕਾਰਵਾਈ, ਫੀਸ ਮੰਗਣ ਵਾਲੇ 6 ਸਕੂਲਾਂ ਨੂੰ ਭੇਜਿਆ ਕਾਰਨ ਦੱਸੋ ਨੋਟਿਸ ਕੋਵਿਡ-19 ਦੇ ਪੈਦਾ ਹੋਏ ਹਾਲਾਤਾਂ ਦੌਰਾਨ ਵਣ ਮੰਡਲ ਪਠਾਨਕੋਟ ਕਰ ਰਿਹਾ ਹੈ ਵਿਸ਼ੇਸ਼ ਯਤਨ
ਲਾਈਫ ਸਟਾਈਲ

ਘਰ ਵਿੱਚ ਹੀ ਬਣਾਓ ਬਿਊਟੀ ਪ੍ਰੋਡਕਟ

January 15, 2020 08:26 AM

ਕੁਝ ਔਰਤਾਂ ਦੀ ਸਕਿਨ ਕਾਫੀ ਸੈਂਸਟਿਵ ਹੁੰਦੀ ਹੈ, ਜਿਸ ਕਾਰਨ ਬਾਜ਼ਾਰ ਤੋਂ ਖਰੀਦੇ ਕੈਮੀਕਲ ਯੁਕਤ ਬਿਊਟੀ ਪ੍ਰੋਡਕਟਸ ਉਸ ਦੀ ਸਕਿਨ ਨੂੰ ਸੂਟ ਨਹੀਂ ਕਰਦੇ ਤੇ ਮੁਹਾਸਿਆਂ ਅਤੇ ਹੋਰ ਸਮੱਸਿਆਵਾਂ ਦੇ ਕਾਰਨ ਬਣ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਖਰੀਦਣ 'ਚ ਪੈਸੇ ਵੀ ਬਹੁਤ ਖਰਚ ਹੁੰਦੇ ਹਨ। ਉਂਝ ਵੀ ਪਾਰਲਰ ਅਤੇ ਮਹਿੰਗੇ ਪ੍ਰੋਡਕਟ ਵਰਤੋਂ ਕੀਤੇ ਬਿਨਾਂ ਗਲੋਇੰਗ ਅਤੇ ਬੇਦਾਗਮ ਸਕਿਨ ਪਾ ਲੈਣਾ ਵੀ ਕਲਾ ਹੈ। ਜੇ ਤੁਸੀਂ ਵੀ ਗਾਰਜੀਅਸ ਲੁੱਕ ਪਾਉਣੀ ਚਾਹੁੰਦੇ ਹੋ, ਪਰ ਬਿਊਟੀ ਪ੍ਰੋਡਕਟਸ 'ਤੇ ਬਹੁਤ ਜ਼ਿਆਦਾ ਪੈਸਾ ਜਾਂ ਸਮਾਂ ਖਰਚ ਕਰਨਾ ਨਹੀਂ ਚਾਹੁੰਦੇ ਤਾਂ ਕੁਝ ਬਿਊਟੀ ਪ੍ਰੋਡਕਟਸ ਨੂੰ ਆਸਾਨੀ ਨਾਲ ਘਰ 'ਚ ਹੀ ਬਣਾ ਸਕਦੇ ਹੋ।
ਇੰਝ ਬਣਾਓ ਹਾਈ ਲਾਈਟਰ
ਜੇ ਤੁਸੀਂ ਹਾਈ ਲਾਈਟਰ 'ਤੇ ਪੈਸਾ ਖਰਚ ਨਹੀਂ ਕਰਨਾ ਚਾਹੰੁਦੇ ਤਾਂ ਤੁਸੀਂ ਇਸ ਦੀ ਜਗ੍ਹਾ ਲਿਪ ਗਲਾਸ ਨੂੰ ਵੀ ਵਰਤ ਸਕਦੇ ਹੋ। ਕੋਈ ਵੀ ਕਲੀਅਰ ਲਿਪ ਗਲਾਸ ਹਾਈ ਲਾਈਟਰ ਦਾ ਕੰਮ ਕਰਦਾ ਹੈ। ਨੈਚੁਰਲ ਗਲੋ ਪਾਉਣ ਲਈ ਇਸ ਨੂੰ ਆਪਣੇ ਚੀਕ ਬੋਨਸ 'ਤੇ ਲਾ ਲਓ। ਤੁਸੀਂ ਆਪਣੇ ਲਈ ਹਾਈ ਲਾਈਟਰ ਬਣਾਉਣ ਲਈ ਸ਼ਿਮਰ ਪਿਗਮੈਂਟ ਨਾਲ ਨਾਰੀਅਲ ਦੇ ਤੇਲ ਨੂੰ ਮਿਕਸ ਕਰ ਸਕਦੇ ਹੋ।
ਇੰਝ ਬਣਾਓ ਲਿਪ ਸਕ੍ਰਬ
ਜੇ ਤੁਹਾਡੇ ਬੁੱਲ੍ਹ ਡਰਾਈ ਅਤੇ ਪੱਤੇਦਾਰ ਹਨ ਤਾਂ ਪੈਟਰੋਲੀਅਮ ਜੈਲੀ ਅਤੇ ਚੀਨੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਤੁਸੀਂ ਘਰ ਵਿੱਚ ਆਪਣਾ ਲਿਪ ਸਕ੍ਰਬ ਬਣਾ ਸਕਦੇ ਹੋ। ਇਹ ਬੁੱਲ੍ਹਾਂ ਨੂੰ ਨਰਮ ਕਰਨ ਵਿੱਚ ਹੈਲਪ ਕਰੇਗਾ। ਪੈਟਰੋਲੀਅਮ ਜੈਲੀ ਡਰਾਈ ਬੁੱਲ੍ਹਾਂ ਲਈ ਬਹੁਤ ਚੰਗੀ ਹੁੰਦੀ ਹੈ। ਇਹੀ ਨਹੀਂ ਇਹ ਤੁਹਾਡੇੇ ਬੁੱਲ੍ਹਾਂ ਨੂੰ ਹਾਈਡ੍ਰੇਟਿਡ ਤੇ ਮਾਇਸਚੁਰਾਈਜਰ ਰੱਖਣ 'ਚ ਮਦਦ ਕਰੇਗੀ ਅਤੇ ਤੁਹਾਡੇ ਬੁੱਲ੍ਹਾਂ ਨੂੰ ਇੱਕ ਨੈਚੁਰਲ ਰੂਪ ਵੀ ਦੇਵੇਗੀ।
ਇੰਝ ਬਣਾਓ ਬੀਬੀ ਕਰੀਮ
ਜੇ ਤੁਸੀਂ ਆਪਣੇ ਚਿਹਰੇ 'ਤੇ ਬਹੁਤ ਜ਼ਿਆਦਾ ਮੇਕਅਪ ਨਾ ਕਰ ਕੇ ਥੋੜ੍ਹਾ ਜਿਹਾ ਹਲਕਾ ਮੇਕਅਪ ਬੇਸ ਚਾਹੁੰਦੇ ਹੋ ਤਾਂ ਤੁਸੀਂ ਘਰ ਵਿੱਚ ਆਪਣੀ ਖੁਦ ਦੀ ਬੀਬੀ ਕਰੀਮ ਬਣਾ ਸਕਦੇ ਹੋ। ਇਸ ਲਈ ਤੁਸੀਂ ਸਿਰਫ ਲਿਕਵਿਡ ਜਾਂ ਪਾਊਡਰ ਫਾਊਂਡੇਸ਼ਨ ਨਾਲ ਥੋੜ੍ਹਾ ਜਿਹਾ ਮਾਇਸਚੁਰਾਈਜਰ ਮਿਲਾ ਸਕਦੇ ਹੋ। ਤੁਹਾਡੀ ਬੀਬੀ ਕਰੀਮ ਤਿਆਰ ਹੈ ਤਾਂ ਤੁਸੀਂ ਇਸ ਨੂੰ ਬਹੁਤ ਆਰਾਮ ਨਾਲ ਵਰਤ ਸਕਦੇ ਹੋ।
ਇੰਝ ਬਣਾਓ ਬ੍ਰੋ ਪਾਊਡਰ
ਜੇ ਤੁਹਾਡੇ ਕੋਲ ਆਈ ਸ਼ੈਡੋ ਪੈਲੇਟ ਹੈ ਤਾਂ ਤੁਹਾਨੂੰ ਬ੍ਰੋ ਪਾਊਡਰ ਲਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਪਣੇੇ ਆਈ ਬ੍ਰੋ ਨੂੰ ਭਰਨ ਅਤੇ ਆਕਾਰ ਦੇਣ ਲਈ ਡੂੰਘੇ ਭੂਰੇ ਅਤੇ ਗ੍ਰੇ ਕਲਰ ਨੂੰ ਵੀ ਵਰਤ ਸਕਦੇ ਹੋ।
ਇੰਝ ਬਣਾਓ ਬਰੱਸ਼ ਕਲੀਂਜ਼ਰ
ਜੇ ਤੁਸੀਂ ਸਾਲਿਊਸ਼ਨ 'ਤੇ ਪੈਸੇ ਖਰਚ ਕੀਤੇ ਬਿਨਾਂ ਮੇਕਅਪ ਬਰੱਸ਼ ਸਾਫ ਕਰਨਾ ਚਾਹੁੰਦੇ ਹੋ ਤਾਂ ਆਪਣੇ ਰੈਗੂਲਰ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇੱਕ ਕਟੋਰੀ ਗਰਮ ਪਾਣੀ ਲਓ ਤੇ ਉਸ ਵਿੱਚ ਕੁਝ ਬੂੰਦਾਂ ਸ਼ੈਂਪੂ ਦੀਆਂ ਮਿਲਾ ਲਓ। ਇਹ ਸਾਲਿਊਸ਼ਨ ਤੁਹਾਡੇ ਸਾਰੇ ਮੇਕਅਪ ਬਰੱਸ਼ ਦੀ ਗਹਿਰਾਈ ਨਾਲ ਸਾਫ ਕਰਨ ਲਈ ਇਕਦਮ ਸਹੀ ਹੈ।

Have something to say? Post your comment