Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਜਦ ਤੱਕ ਮੰਮੀ ਦੀ ਡਾਂਟ ਨਹੀਂ ਖਾ ਲੈਂਦਾ ਤਦ ਤੱਕ ਲੱਗਦੈ ਡੋਜ਼ ਨਹੀਂ ਮਿਲੀ : ਸਨੀ ਸਿੰਘ

January 15, 2020 08:20 AM

ਸਨੀ ਸਿੰਘ ਬੀਤੇ ਸਾਲ ‘ਉਜੜਾ ਚਮਨ’ ਨਾਲ ਦਰਸ਼ਕਾਂ ਨਾਲ ਰੂ-ਬ-ਰੂ ਹੋਏ। ਇਸ ਸਾਲ ਉਨ੍ਹਾਂ ਦੀ ਫਿਲਮ ‘ਜੈ ਮੰਮੀ ਦੀ’ ਆ ਰਹੀ ਹੈ। ਇਸ ਵਿੱਚ ਸਨੀ ਇੱਕ ਵਾਰ ਫਿਰ ਤੋਂ ਆਪਣੇ ਡੈਸ਼ਿੰਗ ਅਵਤਾਰ ਵਿੱਚ ਦਿਖਾਈ ਦੇਣਗੇ। ਇਸ ਮੁਲਾਕਾਤ ਵਿੱਚ ਉਨ੍ਹਾਂ ਨਾਲ ਮਾਂ ਅਤੇ ਫਿਲਮ ਨੂੰ ਲੈ ਕੇ ਹੋਈ ਖਾਸ ਗੱਲਬਾਤ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਨਵਾਂ ਸਾਲ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ?
- ਦੋਸਤਾਂ ਨਾਲ ਪਾਲਗੜ੍ਹ ਨੇੜੇ ਇੱਕ ਰਿਜ਼ਾਰਟ ਹੈ ਉਥੇ ਗਿਆ। ਅਸੀਂ ਖੂਬ ਮਸਤੀ ਕੀਤੀ, ਕੁਝ ਸਕੂਨ ਦੇ ਪਲ ਬਿਤਾਏ। ਮੇਰਾ ਮੰਨਣਾ ਹੈ ਕਿ ਥੋੜ੍ਹਾ-ਥੋੜ੍ਹਾ ਬ੍ਰੇਕ ਲੈ ਕੇ ਅਜਿਹਾ ਮਸਤੀ ਭਰਿਆ ਕਰਨਾ ਚਾਹੀਦਾ ਹੈ। ਨਵੇਂ ਸਾਲ ਮੌਕੇ ਗੁਰਦੁਆਰੇ ਵੀ ਗਿਆ, ਜਿੱਥੇ ਮੈਂ ਹਮੇਸ਼ਾ ਤੋਂ ਜਾਂਦਾ ਰਿਹਾ ਹਾਂ।
* ਕੋਈ ਅਜਿਹਾ ਵਾਕਿਆ ਦੱਸੋਗੇ ਜਦ ਤੁਸੀਂ ਕਿਸੇ ਸਮੱਸਿਆ ਵਿੱਚ ਰਹੇ ਹੋਵੋ ਅਤੇ ਗੁਰਦੁਆਰੇ ਜਾਣ ਨਾਲ ਤੁਹਾਡੀ ਪ੍ਰਾਬਲਮ ਹੱਲ ਹੋ ਗਈ ਹੋਵੇ?
- ਮੈਂ ਜਦ ਪੱਗ ਬੰਨ੍ਹਦਾ ਸੀ ਤਾਂ ਮੈਨੂੰ ਉਹ ਤਾਜ ਦੀ ਤਰ੍ਹਾਂ ਲੱਗਦਾ ਹੈ, ਉਸ ਸਮੇਂ ਬਹੁਤ ਪਾਜੀਟੀਵਿਟੀ ਲੱਗਦੀ ਹੈ। ਸਾਡੇ ਗੁਰੂ ਇੰਨੀ ਪਾਜੀਟੀਵਿਟੀ ਛੱਡ ਗਏ ਹਨ ਕਿ ਕੋਈ ਵੀ ਸਮੱਸਿਆ ਹੋਵੇ ਤਾਂ ਉਨ੍ਹਾਂ ਦਾ ਨਾਂਅ ਲੈਂਦੇ ਸਾਰ ਹੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
* ਫਿਲਮਾਂ ਵਿੱਚ ਤੁਹਾਡੀ ਮਾਂ ਦਾ ਕਿਰਦਾਰ ਨਿਭਾ ਚੁੱਕੀ ਕਿਹੜੀ ਅਭਿਨੇਤਰੀ ਮਾਂ ਦੀ ਤਰ੍ਹਾਂ ਲੱਗਦੀ ਹੈ?
- ਮੇਰੇ ਲਈ ਸਾਰੇ ਸੇਮ ਹਨ, ਫਿਰ ਚਾਹੇ ਉਹ ਸੁਪ੍ਰੀਆ ਪਾਠਕ ਹੋਵੇ ਜਾਂ ਪੂਨਮ ਢਿੱਲੋਂ ਜੀ ਹੋਣ। ਮੇਰੀ ਮੰਮੀ ਵੀ ਅਜਿਹੀ ਹੀ ਹੈ। ਮੇਰੀ ਮਾਂ ਘਰ ਵਿੱਚ ਨਹੀਂ ਹੁੰਦੀ ਤਾਂ ਮੈਨੂੰ ਸੁੰਨਾ-ਸੁੰਨਾ ਲੱਗਦਾ ਹੈ। ਜਦ ਤੱਕ ਮੰਮੀ ਦੀ ਡਾਂਟ ਨਹੀਂ ਖਾ ਲੈਂਦਾ, ਲੱਗਦਾ ਹੈ ਕਿ ਡੋਜ਼ ਨਹੀਂ ਮਿਲੀ। ਉਹ ਜ਼ਰੂਰ ਚਾਹੀਦੀ ਹੁੰਦੀ ਹੈ। ਮੈਂ ਮਮਾਜ ਬੁਆਏ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਮਾਂ ਉਹ ਹੁੰਦੀ ਹੈ, ਜੋ ਬੇਟੇ ਦੇ ਮਨ ਦੀ ਗੱਲ ਬਿਨਾਂ ਬੋਲੇ ਸੁਣ ਲੈਂਦੀ ਹੈ।
* ‘ਜੈ ਮੰਮੀ ਦੀ’ ਦੇ ਪਿੱਛੇ ਅਸਲ ਵਿੱਚ ਥਾਟ ਪ੍ਰੋਸੈਸ ਕੀ ਹੈ?
- ਫਿਲਮ ਦਾ ਸੈਂਟਰ ਕਾਮੇਡੀ ਪੁਆਇੰਟ ਮਾਂ ਹੈ। ਫੈਮਿਲੀ ਓਰੀਐਂਟਿਡ ਫਿਲਮ ਹੈ। ਇਸ ਵਿੱਚ ਮਾਂ ਦਾ ਫੈਕਟਰ ਪੇਸ਼ ਕੀਤਾ ਗਿਆ ਹੈ। ਕੂੜਾ ਸੁੱਟਣ ਜਾਣ 'ਤੇ ਲੜਾਈਆਂ ਹੁੰਦੀਆਂ ਹਨ, ਉਹ ਸਭ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਲਮ ਵਿੱਚ ਪੁਰਾਣੀਆਂ ਫਿਲਮਾਂ ਦੀਆਂ ਮਾਵਾਂ ਦੀ ਤਰ੍ਹਾਂ ਸੀਰੀਅਸਨੈਂਸ ਨਹੀਂ। ਇਥੇ ਮਾਂ ਬਿਲਕੁਲ ਫਨੀ ਹੈ। ਫਿਲਮ ਵਿੱਚ ਉਹੀ ਦਿਖਾਇਆ ਹੈ ਕਿ ਮਾਂ ਤਾਂ ਮਾਂ ਹੁੰਦੀ ਹੈ, ਚਾਹੇ ਪਹਿਲਾਂ ਦੇ ਜ਼ਮਾਨੇ ਦੀ ਹੋਵੇ ਜਾਂ ਅੱਜ ਦੇ ਜ਼ਮਾਨੇ ਦੀ ਹੋਵੇ। ਮੇਰੇ ਆਸਪਾਸ ਵੀ ਅਜਿਹਾ ਮਾਹੌਲ ਹੈ। ਸਭ ਇੱਕੋ ਥਾਟ ਪ੍ਰੋਸੈਸ ਵਾਲੀਆਂ ਹਨ। ਹਾਂ, ਥੋੜ੍ਹਾ ਬਹੁਤ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਮਾਵਾਂ ਵਿੱਚ ਚੇਂਜ ਦੇਖਣ ਨੂੰ ਮਿਲ ਰਹੇ ਹਨ, ਪ੍ਰੰਤੂ ਬੇਸਿਕ ਗੱਲਾਂ ਸਾਰੀਆਂ ਮਾਵਾਂ ਵਿੱਚ ਇੱਕੋ ਜਿਹੀਆਂ ਹੀ ਹੁੰਦੀਆਂ ਹਨ।
* ਤੁਸੀਂ ਕੀ ਕਦੇ ਮਾਂ ਨੂੰ ਕੋਈ ਸਰਪ੍ਰਾਈਜ਼ ਦੇ ਕੇ ਉਨ੍ਹਾਂ ਨੂੰ ਹੈਰਾਨ ਕੀਤਾ ਹੈ?
- ਜਦ ਵੀ ਸ਼ੂਟ ਤੋਂ ਘਰ ਆਉਂਦਾ ਹਾਂ ਤਾਂ ਕੁਝ ਨਾ ਕੁਝ ਸਰਪ੍ਰਾਈਜ਼ ਜ਼ਰੂਰ ਦਿੰਦਾ ਹਾਂ। ਸਭ ਤੋਂ ਵਧੀਆ ਚੀਜ਼ ਜੋ ਮੈਂ ਮੰਨਦਾ ਹਾਂ ਉਹ ਇਹ ਹੈ ਕਿ ਜੇ ਤੁਸੀਂ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਹੋ ਤਾਂ ਘੱਟ ਤੋਂ ਦੋ-ਤਿੰਨ ਘੰਟੇ ਜ਼ਰੂਰ ਪਰਵਾਰ ਦੇ ਨਾਲ ਬਿਤਾਉਣੇ ਚਾਹੀਦੇ ਹਨ। ਖਾਸ ਤੌਰ 'ਤੇ ਜੇ ਤੁਹਾਡੀ ਮੈਂ ਹੈ ਤਾਂ ਉਨ੍ਹਾਂ ਦੇ ਨਾਲ ਜ਼ਰੂਰ ਕੁਝ ਸਮਾਂ ਬਿਤਾਓ।
* ‘ਬਾਲਾ’ ਅਤੇ ‘ਉਜੜਾ ਚਮਨ’ ਬਾਰੇ ਕੀ ਕਹਿਣਾ ਚਾਹੋਗੇ?
-ਮੇਰੇ ਕੋਲ ਜਦ ਇਸ ਫਿਲਮ ਦੀ ਸਕ੍ਰਿਪਟ ਆਈ ਸੀ ਤਾਂ ਸਭ ਤੋਂ ਪਹਿਲਾਂ ਇਹੀ ਸੋਚਿਆ ਸੀ ਕਿ ਮਜ਼ਾ ਆਏਗਾ ਇਸ ਤਰ੍ਹਾਂ ਦੀ ਫਿਲਮ ਕਰਨ ਵਿੱਚ। ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ ਫਰਕ ਹੁੰਦਾ ਹੈ ਅਤੇ ਜੇ ਫਿਲਮਾਂ ਦੇ ਰਿਲੀਜ਼ ਹੋਣ ਵਿੱਚ ਜ਼ਿਆਦਾ ਗੈਪ ਹੁੰਦਾ ਵੀ ਤਾਂ। ਜਦ ਆਯੁਸ਼ਮਾਨ ਦੀ ਫਿਲਮ ਅਨਾਊਂਸ ਹੋਈ ਤਾਂ ਮਾਰਕੀਟ ਵਿੱਚ ਇੱਕ ਬਜ ਕ੍ਰਿਏਟ ਹੋਇਆ। ਇਸ ਤੋਂ ਦਰਸ਼ਕਾਂ ਨੂੰ ਜ਼ਰੂਰ ਝਟਕਾ ਲੱਗਾ ਹੋਵੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ