Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਸਫਲਤਾ ਤੋਂ ਬਾਅਦ ਨਹੀਂ ਬਦਲੀ : ਤਾਪਸੀ ਪੰਨੂੰ

January 15, 2020 08:19 AM

ਗੈਰ ਫਿਲਮੀ ਬੈਕਗਰਾਊਂਡ ਤੋਂ ਬਾਲੀਵੁੱਡ ਵਿੱਚ ਆਈ ਮਾਡਲ-ਅਭਿਨੇਤਰੀ ਤਾਪਸੀ ਪੰਨੂੰ ਦੀਆਂ 2019 ਵਿੱਚ ‘ਬਦਲਾ’, ‘ਮਿਸ਼ਨ ਮੰਗਲ’ ਅਤੇ ‘ਸਾਂਡ ਕੀ ਆਂਖ’ ਫਿਲਮਾਂ ਸਫਲ ਰਹੀਆਂ। ਨਵੀਂ ਜਨਰੇਸ਼ਨ ਦੀਆਂ ਅਭਿਨੇਤਰੀਆਂ 'ਚ ਤਾਪਸੀ ਸਭ ਤੋਂ ਅੱਗੇ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਤੁਹਾਡੇ ਕਰੀਅਰ ਨੂੰ ਪੰਜ ਸਾਲ ਪੂਰੇ ਹੋ ਗਏ। ਕਿਹੋ ਜਿਹਾ ਰਿਹਾ ਤੁਹਾਡਾ ਇਹ ਸਫਰ?
- ਤੁਹਾਨੂੰ ਪਤਾ ਹੀ ਹੋਵੇਗਾ, ਮੈਂ ਸਾਫਟਵੇਅਰ ਇੰਜੀਨੀਅਰ ਹਾਂ ਅਤੇ ਸ਼ੌਕ ਨਾਲ ਕੀਤੀ ਮਾਡਲਿੰਗ ਮੈਨੂੰ ਹੌਲੀ-ਹੌਲੀ ਇਥੋਂ ਤੱਕ ਲੈ ਆਈ। ਅਭਿਨੈ ਦੀ ਸ਼ੁਰੂਆਤ ਸਾਊਥ ਦੀਆਂ ਫਿਲਮਾਂ ਤੋਂ ਹੋਈ। ਫਿਰ ‘ਬੇਬੀ', ‘ਨਾਮ ਸ਼ਬਾਨਾ’, ‘ਪਿੰਕ’, ‘ਜੁੜਵਾ 2’, ‘ਮੁਲਕ’ ਵਰਗੀਆਂ ਫਿਲਮਾਂ 'ਚ ਮੈਨੂੰ ਪਸੰਦ ਕੀਤਾ ਗਿਆ ਅਤੇ ਮੈਂ ਅੱਗੇ ਵਧਦੀ ਗਈ।
* ਤੁਹਾਡੀਆਂ ਸਫਲ ਫਿਲਮਾਂ ਦਾ ਪ੍ਰਮਾਣ ਔਸਤਨ ਵੱਧ ਹੈ, ਜਿਸ ਨਾਲ ਤੁਹਾਨੂੰ ਲੰਬੀ ਰੇਸ ਦਾ ਘੋੜਾ ਮੰਨਿਆ ਜਾਣ ਲੱਗਾ ਹੈ। ਕਿੰਨਾ ਫਾਇਦਾ ਮਿਲ ਰਿਹਾ ਹੈ ਤੁਹਾਨੂੰ?
- ਮੇਰਾ ਮਿਹਨਤਾਨਾ ਵਧਿਆ ਹੈ। ਮੇਰੇ ਪ੍ਰਤੀ ਮੇਕਰਸ ਨੂੰ ਵਿਸ਼ਵਾਸ ਹੋ ਚੁੱਕਾ ਹੈ ਕਿ ਤਾਪਸੀ ਹਰ ਟਾਈਪ ਦਾ ਕਿਰਦਾਰ ਨਿਭਾਉਣ 'ਚ ਸਮਰੱਥ ਹੈ। ਮੇਰੇ ਲਈ ਇਹੀ ਵਿਸ਼ਵਾਸ ਮਿਲੀਅਨ ਡਾਲਰ ਹੈ।
* ਤੁਹਾਡੀ ਵਿਅਕਤੀਗਤ ਜ਼ਿੰਦਗੀ ਕਿੰਨੀ ਚੇਂਜ ਹੋਈ ਸਕਸੈਸ ਤੋਂ ਬਾਅਦ?
- ਮੇਰੀ ਵਿਅਕਤੀਗਤ ਲਾਈਫ ਜ਼ਿਆਦਾ ਚੇਂਜ ਨਹੀਂ ਹੋਈ। ਮੈਂ ਪਹਿਲਾਂ ਤੇ ਅੱਜ ਵੀ ਲੋਅ ਮੇਨਟੀਨੈਂਸ ਲੜਕੀ ਰਹੀ ਹਾਂ। ਮੇਰੇ ਮਾਤਾ-ਪਿਤਾ ਨੇ ਸਾਨੂੰ ਦੋਵਾਂ ਭੈਣਾਂ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਜਿਨ੍ਹਾਂ ਮਿਡਲ ਕਲਾਸ ਵੈਲਿਊਜ਼ 'ਚ ਮੇਰਾ ਪਾਲਣ-ਪੋਸ਼ਣ ਹੋਇਆ ਹੈ, ਉਹ ਅੱਜ ਵੀ ਮੇਰੇ 'ਚ ਹਨ। ਫਿਲਮ ‘ਮਿਸ਼ਨ ਮੰਗਲ' ਪਹਿਲੀ ਵਾਰ ਦਿੱਲੀ 'ਚ ਆਪਣੇ ਪੂਰੇ ਪਰਵਾਰ ਨੂੰ ਦਿਖਾਉਣ ਲੈ ਗਈ, ਉਸੇ ਸਮੇਂ ਮੇਰੇ ਪਰਵਾਰ ਦੇ ਮੈਂਬਰਾਂ ਨੇ ਕਿਹਾ, ਤੇਰੀ ‘ਮਿਸ਼ਨ ਮੰਗਲ' ਤਾਂ ਮੰਗਲ ਹੈ। ਮੇਰਾ ਕੋਈ ਗਾਡਫਾਦਰ ਨਹੀਂ ਹੈ।
* ਤੁਸੀਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ ਕਰ ਰਹੇ ਹੋ?
- ਅਸੀਂ ਸਾਰੇ ਇਸ ਫਿਲਮ ਬਾਰੇ ਕਾਫੀ ਉਤਸ਼ਾਹਤ ਹਾਂ। ਇਸ ਦੀ ਸ਼ੂਟਿੰਗ ਇਸ ਸਾਲ ਸ਼ੁਰੂ ਹੋਵੇਗੀ। ਮੈਨੂੰ ਯਕੀਨ ਹੈ ਕਿ ਮੇਰੇ ਲਈ ਇਹ ਬਹੁਤ ਮੁਸ਼ਕਲ ਹੋਣ ਵਾਲਾ ਹੈ। ਮੈਨੂੰ ਕ੍ਰਿਕਟ ਦੇਖਣਾ ਪਸੰਦ ਹੈ ਅਤੇ ਮੈਂ ਬਹੁਤ ਕ੍ਰਿਕਟ ਦੇਖਦੀ ਹਾਂ, ਪਰ ਇਸ ਨੂੰ ਮੈਂ ਕਦੇ ਖੇਡੀ ਨਹੀਂ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਕਿਰਦਾਰ ਮੇਰੇ ਲਈ ਬੇਹੱਦ ਚੁਣੌਤੀ ਪੂਰਨ ਸਾਬਤ ਹੋਣ ਵਾਲਾ ਹੈ। ਮਿਤਾਲੀ ਰਾਜ ਨੇ ਮੇਰੇ ਨਾਲ ਗੱਲ ਕਰਦੇ ਹੋਏ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਮੇਰੀ ਕਰਵ ਡਰਾਈਵ ਦੇਖਣ ਲਈ ਉਤਸੁਕ ਹੈ। ਇਸ ਫਿਲਮ ਦੀ ਤਿਆਰੀ ਜਲਦ ਸ਼ੁਰੂ ਕਰ ਦੇਵਾਂਗੀ।
* ਤੁਹਾਡੀ ਫਿਲਮ ‘ਥੱਪੜ’ ਦਾ ਕੀ ਸਟੇਟਸ ਹੈ?
- ਇਸ 'ਤੇ ਕੰਮ ਤੇਜ਼ੀ ਨਾਲ ਜਾਰੀ ਹੈ। ਇਨ੍ਹੀਂ ਦਿਨੀਂ ਮੈਂ ਇਸ ਦੀ ਸ਼ੂਟਿੰਗ 'ਚ ਬਿਜ਼ੀ ਹਾਂ।
* ਫਿਲਮ ਦੀ ਚੋਣ ਲਈ ਤੁਹਾਡਾ ਮਾਪਦੰਡ ਕੀ ਹੈ?
- ਮੈਨੂੰ ਕਦੇ ਵੀ ਚੈਲੇਂਜਿੰਗ ਰੋਲ ਕਰਨ ਨਾਲ ਡਰ ਨਹੀਂ ਲੱਗਦਾ। ਮੇਰਾ ਇੱਕ ਹੀ ਮਾਪਦੰਡ ਹੈ ਕਿ ਮੈਂ ਖੁਦ ਉਹ ਫਿਲਮ ਥੀਏਟਰ 'ਚ ਦੇਖਾਂਗੀ ਜਾਂ ਨਹੀਂ, ਬੱਸ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਨ ਵਿੱਚ ਮੈਨੂੰ ਡਰ ਨਹੀਂ ਲੱਗਦਾ। ਮੇਰਾ ਕੋਈ ਅਜਿਹਾ ਸਰਨੇਮ ਨਹੀਂ ਹੈ, ਜਿਸ ਨੂੰ ਮੈਂ ਬਚਾ ਕੇ ਰੱਖਣਾ ਹੈ। ਮੇਰੀ ਅਜਿਹੀ ਕੋਈ ਫੈਮਿਲੀ ਲਿਗੇਸੀ ਨਹੀਂ, ਜਿਸ ਨੂੁੰ ਮੈਨੂੰ ਜਵਾਬ ਦੇਣਾ ਹੈ ਜਾਂ ਉਸ ਨੂੰ ਅੱਗੇ ਵਧਾਉਣਾ ਦਾ ਦਬਾਅ ਹੈ। ਮੈਂ ਕਦੇ ਐਕਟਰ ਬਣਨਾ ਨਹੀਂ ਚਾਹੁੰਦੀ ਸੀ ਤਾਂ ਮੇਰਾ ਇਹ ਸੁਫਨਾ ਕਦੇ ਨਹੀਂ ਰਿਹਾ ਕਿ ਮੈਂ ਨੰਬਰ ਇੱਕ ਪੁਜ਼ੀਸ਼ਨ 'ਤੇ ਪਹੁੰਚਣਾ ਹੈ। ਜਿਸ ਦਿਨ ਮੈਂ ਬੋਰ ਹੋ ਗਈ ਜਾਂ ਇੱਕੋ ਕਿਸਮ ਦੇ ਰੋਲ ਮਿਲਣ ਲੱਗੇ, ਮੈਂ ਖੁਸ਼ੀ ਨਾਲ ਪਿੱਛੇ ਹਟ ਜਾਵਾਂਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ