Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਭਾਰਤ

ਨਿਰਭੈਆ ਕੇਸ : ਚਾਰ ਮੁਜਰਿਮਾਂ ਨੂੰ ਇਕੱਠੇ ਫਾਂਸੀ ਦੇ ਕੇ ਦਾਦੇ ਦਾ ਰਿਕਾਰਡ ਤੋੜੇਗਾ ਜੱਲਾਦ ਪੋਤਰਾ

January 15, 2020 07:57 AM

ਮੇਰਠ, 14 ਜਨਵਰੀ (ਪੋਸਟ ਬਿਊਰੋ)- ਪਿਓ-ਦਾਦੇ ਦੀ ਵਿਰਾਸਤ ਵਿੱਚ ਕਿਸੇ ਨੂੰ ਜ਼ਮੀਨ-ਜਾਇਦਾਦ ਮਿਲਦੀ ਹੈ, ਕਿਸੇ ਨੂੰ ਚੰਗੇ ਸੰਸਕਾਰ। ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਯੂ ਪੀ ਦੇ ਮੇਰਠ ਸ਼ਹਿਰ ਵਿੱਚ ਇਨ੍ਹਾਂ ਤੋਂ ਪਰੇ ਇੱਕ ਇਨਸਾਨ ਨੂੰ ਵਿਰਾਸਤ ਵਿੱਚ ‘ਜੱਲਾਦੀ’ ਮਿਲੀ ਹੈ। ਦੇਸ਼ ਵਿੱਚ ਇਸ ਪਰਵਾਰ ਨੂੰ ਲੋਕ ਜੱਲਾਦਾਂ ਦੇ ਪਰਵਾਰਾਂ ਵਜੋਂ ਜਾਣਦੇ ਹਨ। ਸਾਲ 1950-60 ਦੇ ਦਹਾਕੇ ਵਿੱਚ ਇਸ ਪਰਵਾਰ ਦੀ ਪਹਿਲੀ ਪੀੜ੍ਹੀ ਦੇ ਮੁਖੀ ਲਛਮਣ ਦੇਸ਼ ਵਿੱਚ ਅਦਾਲਤਾਂ ਵੱਲੋਂ ਸਜ਼ਾਯਾਫਤਾ ਕਰਾਰ ਦਿੱਤੇ ਮੁਜਰਿਮਾਂ ਨੂੰ ਫਾਂਸੀ 'ਤੇ ਚੜ੍ਹਾਉਣ ਦਾ ਕੰਮ ਕਰਦੇ ਸਨ। ਉਸੇ ਲਛਮਣ ਜੱਲਾਦ ਦਾ ਪੜਪੋਤਾ ਯਾਨੀ, ਲਛਮਣ ਦੇ ਬੇਟੇ ਕਾਲੂ ਰਾਮ ਜੱਲਾਦ ਦੇ ਬੇਟੇ ਦਾ ਬੇਟਾ (ਚੌਥੀ ਪੀੜ੍ਹੀ) ਪਵਨ ਜੱਲਾਦ ਆਪਣੀ ਜ਼ਿੰਦਗੀ ਦੀ ਪਹਿਲੀ ਫਾਂਸੀ ਦੇਣ ਦੀ ਤਿਆਰੀ ਵਿੱਚ ਲੱਗਾ ਹੈ।
ਪਵਨ ਜੱਲਾਦ ਨੇ ਇਸ ਤੋਂ ਪਹਿਲਾਂ ਕਰੀਬ ਪੰਜ ਫਾਂਸੀਆਂ ਦੌਰਾਨ ਦਾਦਾ ਕਾਲੂ ਰਾਮ ਜੱਲਾਦ ਦਾ ਸਹਿਯੋਗ ਕੀਤਾ ਸੀ। ਉਨ੍ਹਾਂ ਪੰਜ ਫਾਂਸੀਆਂ ਲਵਾਉਣ ਦੌਰਾਨ ਪਵਨ ਨੇ ਫਾਂਸੀ ਲਾਉਣ ਦੀਆਂ ਬਰੀਕੀਆਂ ਦਾਦਾ ਕਾਲੂ ਰਾਮ ਜੱਲਾਦ ਦੇ ਕੋਲੋਂ ਸਿੱਖੀਆਂ ਸਨ। ਇਸ ਵਾਰ ਨਿਰਭੈਆ ਦੇ ਚਾਰਾਂ ਕਾਤਲਾਂ ਨੂੰ ਫਾਂਸੀ ਲਟਕਾਉਣਾ ਪਵਨ ਜੱਲਾਦ ਦਾ ਆਪਣੀ ਜ਼ਿੰਦਗੀ ਵਿੱਚ ਫਾਂਸੀ 'ਤੇ ਲਟਕਾਉਣ ਦਾ ਪਹਿਲਾ ਤਜਰਬਾ ਹੋਵੇਗਾ। ਪਵਨ ਜੱਲਾਦ ਨੇ ਕਿਹਾ, ਮੈਂ ਬਿਲਕੁਲ ਤਿਆਰ ਬੈਠਾ ਹਾਂ। ਇਹ ਮੇਰੇ ਪੁਰਖਿਆਂ ਦਾ ਅਸ਼ੀਰਵਾਦ ਹੈ ਕਿ ਉਨ੍ਹਾਂ ਨੇ ਆਪਣੀ ਪੂਰੀ ਉਮਰ ਵਿੱਚ ਇੱਕ ਵਾਰ ਵਿੱਚ ਇੱਕ ਜਾਂ ਜ਼ਿਆਦਾ ਤੋਂ ਜ਼ਿਆਦਾ ਦੋ ਮੁਜਰਿਮਾਂ ਨੂੰ ਫਾਂਸੀ ਦੇ ਫੰਦੇ 'ਤੇ ਟੰਗਿਆ ਸੀ। ਮੈਂ ਇਕੱਠੇ ਜ਼ਿੰਦਗੀ ਵਿੱਚ ਪਹਿਲੀ ਫਾਂਸੀ ਵਿੱਚ ਚਾਰ ਮੁਜਰਿਮਾਂ ਨੂੰ ਟੰਗਣ ਵਾਲਾ ਹਾਂ। ਪਵਨ ਨੇ ਕਿਹਾ ਕਿ ਅਜੇ ਤੱਕ ਹਿੰਦੁਸਤਾਨ ਦੇ ਕਰੀਬ 100 ਸਾਲ ਦੇ ਇਤਿਹਾਸ ਵਿੱਚ ਕਦੇ ਵੀ ਚਾਰ ਮੁਜਰਿਮਾਂ ਨੂੰ ਇਕੱਠੇ ਕਿਸੇ ਜੱਲਾਦ ਨੇ ਫਾਂਸੀ 'ਤੇ ਨਹੀਂ ਲਟਕਾਇਆ। ਇਹ ਮੌਕਾ ਮੇਰੇ ਹੱਥ ਪਹਿਲੀ ਵਾਰ ਲੱਗਣਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ: ਦੋਵਾਂ ਦੇਸ਼ਾਂ ਦੇ ਸਬੰਧ ਹੋਰ ਡੂੰਘੇ ਹੋਣਗੇ: ਦਮਿਤਰੋ ਮਹਾਕਾਲ ਮੰਦਰ 'ਚ ਲੱਗੀ ਅੱਗ ਦਾ ਮਾਮਲਾ: ਸ਼ੁਰੂਆਤੀ ਜਾਂਚ 'ਚ 5 ਲੋਕ ਪਾਏ ਗਏ ਹਨ ਦੋਸ਼ੀ,ਹੋਰ ਅਧਿਕਾਰੀਆਂ ਉਤੇ ਵੀ ਡਿੱਗ ਸਕਦੀ ਹੈ ਗਾਜ ਘਰ ਦੇ ਬਾਹਰੋਂ 3 ਸਾਲ ਦੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ ਲੈ ਗਿਆ ਕਿਰਾਏਦਾਰ, ਕੀਤਾ ਦੁਸ਼ਕਰਮ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ