Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਦੇਸ਼ ਦੁਨੀਆ

ਗੁਰਦੁਆਰਾ ਛੋਟਾ ਨਾਨਕਿਆਣਾ, ਦੀਪਾਲਪੁਰ, ਜਿ਼ਲ੍ਹਾ ਉਕਾੜਾ

January 15, 2020 07:49 AM

ਦੀਪਾਲਪੁਰ ਇੱਕ ਬਹੁਤ ਹੀ ਇਤਿਹਾਸਕ ਨਗਰ ਹੈ।ਇਹ ਕਦੇ ਪੰਜਾਬ ਦੀ ਰਾਜਧਾਨੀ ਰਿਹਾ ਹੈ। ਇਸ ਵੇਲੇ ਜਿ਼ਲ੍ਹਾ ਉਕਾੜਾ ਦਾ ਇਹ ਤਹਿਸੀਲ ਨਗਰ ਹੈ। ਸ਼ਹਿਰ ਤੋਂ ਦੱਖਣ ਪੂਰਬ ਨੂੰ ਬਾਹਰਵਾਰ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਛੋਟਾਂ ਨਾਨਕਿਆਣਾ ਆਪਣੀਆ ਸ਼ਾਨਾ ਵਿਖਾ ਰਿਹਾ ਹੈ। ਸਤਿਗੁਰੂ ਜੀ ਨੇ ਇੱਥੇ ਆ ਕੇ ਇੱਕ ਸੱਕੇ ਪਿੱਪਲ ਹੇਠ ਡੇਰਾ ਕੀਤਾ ਜੋ ਕਿ ਹਰਾ ਹੋ ਗਿਆ। ਇਹ ਪਿੱਪਲ ਅੱਜ ਵੀ ਮੌਜੂਦ ਹੈ। ਇੱਥੇ ਹੀ ਆਪ ਜੀ ਨੇ ਇੱਕ ਨੂਰੀ (ਨੌਰੰਗਾ) ਨਾਮੀ ਕੋਹੜੀ ਨੂੰ ਆਰੋਗ ਕੀਤਾ। ਉਹਦੀ ਕਬਰ ਗੁਰਦੁਆਰਾ ਸਾਹਿਬ ਦੇ ਪਿਛਵਾੜੇ ਹੈ। ਗੁਰਦੁਆਰੇ ਦੇ ਨਾਮ 25 ਘਮਾਉ ਜ਼ਮੀਨ ਪਿੰਡ ਮੰਚਾਰੀਆ ਕੰਬੋਜ ਸਿੰਘ ਵੱਲੋਂ ਅਤੇ ਇਕ ਘਮਾ ਜ਼ਮੀਨ ਸ਼ਹਿਰ ਤੋਂ ਬਾਹਰ ਹੈ। ਇਸ ਤੋਂ ਇਲਾਵਾ ਚੌਖੀ ਜਾਗੀਰ ਗੁਰਦੁਆਰੇ ਦੇ ਨਾਮ ਹੈ। ਪੁਜਾਰੀ ਬੇਦੀ ਸਿੰਘ ਹੁੰਦੇ ਸਨ। ਹੁਣ ਪ੍ਰਕਾਸ਼ ਨਹੀਂ ਹੁੰਦਾ। ਦਰਬਾਰ ਖਾਲ੍ਹੀ ਪਿਆ ਹੈ। ਇਸੇ ਹੀ ਸ਼ਹਿਰ ਅੰਦਰ ਭਾਈ ਨੱਥੂ ਰਾਮ ਦੀ ਸੰਤਾਨ ਵਿੱਚੋਂ ਭਾਈ ਹਰੀ ਸਿੰਘ ਸਹਿਜਧਾਰੀ ਦੇ ਘਰ ਗੁਰੂ ਹਰਿਰਾਏ ਜੀ ਦੀ ਬਖਸਿ਼ਸ਼ ਕੀਤੀ ਗਈ ਮੰਜੀ ਸੀ ਜੋ ਪੌਣੇ ਛੇ ਫੁੱਟ ਲੰਮੀ ਅਤੇ ਤਿੰਨ ਫੁੱਟ ਚੌੜੀ ਤੇ ਸਵਾ ਫੁੱਟ ਉੱਚੀ ਹੈ।ਚਿੱਟੇ ਤੇ ਲਾਲ ਸੂਤਰ ਨਾਲ ਇਹ ਬੁਣੀ ਹੋਈ ਸੀ। ਇਸ ਦੇ ਰੰਗੀਨ ਪਾਵੇ ਤੇ ਲੱਕੜੀ ਕਾਲੀ ਸੀ। ਇੱਕ ਵੇਲਦਾਰ ਚਿਤਰੀ ਹੋਈ ਲੱਕੜ ਦੀ ਅਲਮਾਰੀ ਸੀ। ਇਸ ਅਲਮਾਰੀ ਬਾਰੇ ਆਖਿਆ ਜਾਂਦਾ ਸੀ ਕਿ ਇਹ ਅਲਮਾਰੀ ਦਸਮ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਸਣੇ ਭਾਈ ਨੱਥੂ ਜੀ ਨੂੰ ਬਖਸ਼ੀ ਸੀ। ਹੁਣ ਇਹ ਸਭ ਕੁਝ ਯਾਦਾਂ ਤੇ ਪੁਸਤਕਾਂ ਦੇ ਪੰਨਿਆਂ ਉੱਤੇ ਹੀ ਰਹਿ ਗਿਆ ਹੈ।

 
Have something to say? Post your comment