Welcome to Canadian Punjabi Post
Follow us on

28

March 2024
 
ਭਾਰਤ

ਜੰਮੂ-ਕਸ਼ਮੀਰ ਸਰਕਾਰ ਦਾ ਬਿਆਨ : ਪੁਲਿਸ ਨੇ ਡੀ ਐੱਸ ਪੀ ਦਵਿੰਦਰ ਸਿੰਘ ਨੂੰ ਫੜਿਆ ਹੈ, ਲੁਕਾਇਆ ਨਹੀਂ

January 15, 2020 07:41 AM

* ਕਾਂਗਰਸ ਨੇ ਡੀ ਐੱਸ ਪੀ ਦੀ ਪੁਲਵਾਮਾ ਹਮਲੇ ਮੌਕੇ ਦੀ ਭੂਮਿਕਾ ਪੁੱਛੀ


ਜੰਮੂ, 14 ਜਨਵਰੀ, (ਪੋਸਟ ਬਿਊਰੋ)- ਪਿਛਲੇ ਦਿਨੀਂ ਦੋ ਅੱਤਵਾਦੀਆਂ ਨਾਲ ਫੜੇ ਗਏ ਡੀ ਐੱਸ ਪੀ ਦਵਿੰਦਰ ਸਿੰਘ ਨੂੰ ਅੱਜ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਦੇ ਸਲਾਹਕਾਰ ਅਤੇ ਜੰਮੂ-ਕਸ਼ਮੀਰ ਦੀ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਫਾਰੂਕ ਖ਼ਾਨ ਨੇ ‘ਬਲੈਕ ਸ਼ੀਪ’ ਕਿਹਾ ਹੈ।
ਫਾਰੂਕ ਖਾਨ ਨੇ ਕਿਹਾ ਕਿ ਦਵਿੰਦਰ ਸਿੰਘ ਨੂੰ ਫੜਨ ਦਾ ਸਿਹਰਾ ਜੰਮੂ-ਕਸ਼ਮੀਰ ਪੁਲਿਸ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਪੁਲਿਸ ਦਾ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸ਼ਾਂਤੀ ਵਿਵਸਥਾ ਕਾਇਮ ਲਈ ਕੁਰਬਾਨੀਆਂ ਦਾ ਮਾਣ-ਮੱਤਾ ਇਤਿਹਾਸ ਹੈ ਤੇ ਦਵਿੰਦਰ ਸਿੰਘ ਵਰਗੀ ਕਾਲੀ ਭੇਡ ਨਾਲ ਪੁਲਿਸ ਦੇ ਮਨੋਬਲ ਜਾਂ ਵਫਦਾਰੀ ਵਿੱਚ ਕਮੀ ਨਹੀਂ ਆਵੇਗੀ, ਪੁਲਿਸ ਅੱਤਵਾਦ ਨੂੰ ਖ਼ਤਮ ਕਰਨ ਦੀ ਮੁਹਿੰਮ ਜਾਰੀ ਰੱਖੇਗੀ। ਜੰਮੂ ਕਸ਼ਮੀਰ ਵਿੱਚ ਅੱਤਵਾਦ ਵਿਰੁੱਧ ਲੜਨ ਵਾਲੇ ਇਸ ਰਾਜ ਦੀ ਪੁਲਿਸ ਦੇ ਸਕੁਆਡ, ਜਿਸ ਨੂੰ ਐੱਸ ਟੀ ਐੱਫ ਅਤੇ ਐੱਸ ਓ ਜੀ ਕਿਹਾ ਜਾਂਦਾ ਹੈ, ਦੀ ਨੀਂਹ ਫਾਰੂਕ ਖ਼ਾਨ ਨੇ ਹੀ ਰੱਖੀ ਸੀ। ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਲੈਕ ਸ਼ੀਪ ਕਿਸੇ ਵੀ ਥਾਂ ਅਤੇ ਕਿਸੇ ਵੀ ਸੰਸਥਾ ਵਿੱਚ ਹੋ ਸਕਦੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਉਸ ਨੂੰ ਅੱਤਵਾਦੀਆਂ ਦੇ ਨਾਲ ਫੜਿਆ ਹੈ, ਲੁਕਾਇਆ ਨਹੀਂ। ਉਸ ਨਾਲ ਅੱਤਵਾਦੀਆਂ ਵਾਲਾ ਸਲੂਕ ਕੀਤਾ ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਏਕਤਾ ਤੇ ਸੁਰੱਖਿਆ ਨਾਲ ਜੁੜਿਆ ਕੇਸ ਹੈ, ਅਜਿਹੇ ਕੇਸਾਂ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਦਵਿੰਦਰ ਸਿੰਘ ਨੇ ਜੋ ਕੀਤਾ ਹੇ, ਉਸ ਨਾਲ ਰਾਜ ਦੀ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਦਾ ਮਨੋਬਲ ਨਹੀਂ ਡਿੱਗੇਗਾ, ਪੁਲਿਸ ਦੇ ਅਕਸ ਨੂੰ ਦਾ ਨੁਕਸਾਨ ਨਹੀਂ ਹੈ।
ਦੂਸਰੇ ਪਾਸੇ ਸੀਨੀਅਰ ਕਾਂਗਰਸ ਆਗੂ ਅਤੇ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ 11 ਜਨਵਰੀ ਨੂੰ ਕਸ਼ਮੀਰ ਤੋਂ ਹਿਜ਼ਬੁਲ ਮੁਜਾਹਿਦੀਨ ਅੱਤਵਾਦੀਆਂ ਨਾਲ ਫੜੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਬਾਰੇ ਸਵਾਲ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਦੀ ਮੰਗ ਕੀਤੀ ਹੈ। ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਸਵਾਲ ਕੀਤਾ ਕਿ ਕੌਣ ਹੈ ਦੇਵਿੰਦਰ ਸਿੰਘ? 2001 ਪਾਰਲੀਮੈਂਟ ਉੱਤੇ ਹਮਲੇ ਵੇਲੇ ਉਸ ਦੀ ਭੂਮਿਕਾ ਕੀ ਸੀ? ਪਿਛਲੇ ਸਾਲ ਪੁਲਵਾਮਾ ਵਿੱਚ ਹੋਏ ਹਮਲੇ ਵਿੱਚ ਉਸ ਦਾ ਕੀ ਰੋਲ ਸੀ, ਜਿਥੇ ਉਹ ਡੀ ਐੱਸ ਪੀ ਹੁੰਦਾ ਸੀ? ਇਸ ਵਾਰੀ ਉਹ ਹਿਜ਼ਬੁਲ ਅੱਤਵਾਦੀਆਂ ਨੂੰ ਆਪਣੇ ਨਾਲ ਲਿਆ ਰਿਹਾ ਸੀ ਜਾਂ ਉਹ ਸਿਰਫ਼ ਮੋਹਰਾ ਹੈ, ਮਾਸਟਰ ਮਾਈਂਡ ਕਿਤੇ ਹੋਰ ਹੈ? ਸੁਰਜੇਵਾਲਾ ਨੇ ਪੁੱਛਿਆ ਕਿ ਜਦੋਂ ਪੁਲਵਾਮਾ ਹਮਲਾ ਹੋਇਆ, ਸਾਡੇ 42 ਫ਼ੌਜੀਆਂ ਦੀ ਜਾਨ ਗਈ, ਉਸ ਦੇ ਲਈ ਵਰਤਿਆ ਗਿਆ ਆਰ ਡੀ ਐਕਸ ਕਿਥੋਂ ਆਇਆ, ਏਨੀ ਸੁਰੱਖਿਆ ਦੇ ਹੁੰਦਿਆਂ ਕਿਸ ਤਰ੍ਹਾਂ ਹੋ ਗਿਆ ਇਹ ਸਭ, ਕਾਰ ਆਰਮੀ ਟੀਮ ਵਿੱਚ ਨਹੀਂ ਆ ਸਕਦੀ ਸੀ, ਉਹ ਕਿਥੋਂ ਆਈ ਸੀ?

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ