Welcome to Canadian Punjabi Post
Follow us on

06

April 2020
ਬ੍ਰੈਕਿੰਗ ਖ਼ਬਰਾਂ :
ਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤਕਰਫਿਊ ਦੌਰਾਨ ਮਾਪਿਆਂ ਤੋਂ ਫੀਸ ਮੰਗਣ ਵਾਲੇ ਪ੍ਰਾਈਵੇਟ ਸਕੂਲਾਂ `ਤੇ ਵੱਡੀ ਕਾਰਵਾਈ, ਫੀਸ ਮੰਗਣ ਵਾਲੇ 6 ਸਕੂਲਾਂ ਨੂੰ ਭੇਜਿਆ ਕਾਰਨ ਦੱਸੋ ਨੋਟਿਸ ਕੋਵਿਡ-19 ਦੇ ਪੈਦਾ ਹੋਏ ਹਾਲਾਤਾਂ ਦੌਰਾਨ ਵਣ ਮੰਡਲ ਪਠਾਨਕੋਟ ਕਰ ਰਿਹਾ ਹੈ ਵਿਸ਼ੇਸ਼ ਯਤਨ ਪੇਂਡੂ ਇਲਾਕਿਆਂ ਵਿਚ ਕਰੋਨਾ ਦੇ ਖਾਤਮੇ ਲਈ ਪੇਂਡੂ ਵਿਕਾਸ ਵਿਭਾਗ ਦੇ ਮੁਲਾਜ਼ਮ ਨਿਭਾ ਰਹੇ ਨੇ ਮੋਹਰੀ ਭੂਮੀਕਾ
ਭਾਰਤ

40 ਲੱਖ ਦੀ ਫਿਰੌਤੀ ਲਈ ਦੋਸਤ ਨੂੰ ਅਗਵਾ ਕਰਕੇ ਗਲਾ ਦਬਾ ਕੇ ਕਤਲ ਕੀਤਾ

January 13, 2020 10:59 PM

ਪੁਣੇ, 13 ਜਨਵਰੀ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ 40 ਲੱਖ ਰੁਪਏ ਦੀ ਫਿਰੌਤੀ ਲਈ ਇੱਕ 17 ਸਾਲਾ ਲੜਕੇ ਦਾ ਉਸ ਦੇ ਦੋਸਤ ਨੇ ਅਗਵਾ ਕਰ ਕੇ ਹੱਤਿਆ ਕਰ ਦਿੱਤੀ। ਅਬਦੂਲਾਹਦ ਸਿਦੀਕੀ ਨਾਮ ਦੇ ਮੁੰਡੇ ਦੀ ਲਾਸ਼ ਕੱਲ੍ਹ ਇਥੇ ਸਾਵਿਤਰੀਬਾਈ ਫੂਲੇ ਪੁੁਣੇ ਯੂਨੀਵਰਸਿਟੀ ਦੇ ਕੰਪਲੈਕਸ ਵਿੱਚ ਮਿਲੀ ਸੀ।
ਪੁਲਸ ਨੇ ਦੱਸਿਆ ਕਿ ਦੋਸ਼ੀ ਉਮਰ ਨਾਸਿਰ ਸ਼ੇਖ (20) ਆਪਣੇ ਦੋਸਤ ਸਿਦੀਕੀ ਨੂੰ ਪਾਰਟੀ ਦੇ ਬਹਾਨੇ ਕੱਲ੍ਹ ਸ਼ਾਮ ਪਿੰਪਰੀ ਚਿੰਚਵਾੜ ਦੇ ਦਾਪੋਡੀ ਇਲਾਕੇ ਵਿੱਚ ਲੈ ਗਿਆ। ਘੁੰਮਣ ਮਗਰੋਂ ਉਹ ਉਸ ਯੂਨੀਵਰਸਿਟੀ ਵਿੱਚ ਲੈ ਗਿਆ ਜਿੱਥੇ ਉਸ ਨੇ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਦੇ ਬਾਅਦ ਸ਼ੇਖ ਨੇ ਸਿਦੀਕੀ ਦੇ ਮੋਬਾਈਲ ਫੋਨ ਦੀ ਵਰਤੋਂ ਕਰ ਕੇ ਸਿਦੀਕੀ ਦੇ ਇੱਕ ਦੋਸਤ ਨੂੰ ਬੁਲਾਇਆ ਅਤੇ ਸਿਦੀਕੀ ਦੇ ਵੱਡੇ ਭਰਾ ਨੂੰ ਸਿਦੀਕੀ ਦੇ ਅਗਵਾ ਦੀ ਖ਼ਬਰ ਦੇਣ ਨੂੰ ਕਿਹਾ। ਜਦੋਂ ਸਿਦੀਕੀ ਦੇ ਭਰਾ ਨੇ ਫੋਨ ਕੀਤਾ ਤਾਂ ਸ਼ੇਖ ਨੇ ਉਸ ਤੋਂ 40 ਲੱਖ ਰੁਪਏ ਦੀ ਮੰਗ ਕੀਤੀ। ਉਸ ਦੇ ਬਾਅਦ ਪਰਵਾਰ ਨੂੰ ਪੁਲਸ ਨੂੰ ਦੱਸਿਆ। ਉਸਦਾ ਪਰਵਾਰ ਪੁਣੇ ਦੇ ਪਿੰਪਰੀ ਚਿੰਚਵਾੜ ਇਲਾਕੇ ਵਿੱਚ ਕਬਾੜ ਦਾ ਕੰਮ ਕਰਦਾ ਹੈ। ਕਾਲ ਰਿਕਾਡਿੰਗ ਵਿੱਚ ਸ਼ੇਖ ਦੀ ਆਵਾਜ਼ ਪਛਾਨਣ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੇਖ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ‘ਖ਼ਤਰਨਾਕ ਖ਼ਿਲਾੜੀ-2' ਨਾਮ ਦੀ ਫਿਲਮ ਦੇਖਣ ਦੇ ਬਾਅਦ ਪੈਸੇ ਦੇ ਲਈ ਆਪਣੇ ਦੋਸਤ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਦੀ ਦਵਾਈ ਦਾ ਟਰਾਇਲ ਭਾਰਤ ਵੀ ਕਰ ਸਕੇਗਾ
ਇੰਗਲੈਂਡ ਭੇਜਣ ਦੇ ਨਾਂਅ ਉੱਤੇ 13 ਲੱਖ ਠੱਗਣ ਕਾਰਨ ਚਹੁੰ ਦੇ ਵਿਰੁੱਧ ਕੇਸ
ਭਾਰਤ ਵਿੱਚ ਇਕੋ ਦਿਨ ਵਿੱਚ ਕੋਰੋਨਾ ਦੇ 535 ਨਵੇਂ ਕੇਸ ਲੱਭੇ
ਮਾਹਰਾਂ ਦੀ ਰਾਏ: ਤਬਲੀਗੀ ਚੱਕਰ ਦੇ ਕਾਰਨ ਕੋਰੋਨਾ ਸਿਖਰ 'ਤੇ ਜਾ ਸਕਦੈ
ਐਡੀਟਰਜ਼ ਗਿਲਡ ਨੇ ਕਿਹਾ: ਜਮਹੂਰੀਅਤ ਮੀਡੀਆ ਦੀ ਆਵਾਜ਼ ਦਬਾ ਕੇ ਮਹਾਮਾਰੀ ਨਾਲ ਨਹੀਂ ਲੜ ਸਕਦੀ
ਕੋਰੋਨਾ ਦੇ ਕਹਿਰ ਦੇ ਚਲਦੇ ਇਨ੍ਹਾਂ ਦੋ ਡਾਕਟਰਾਂ `ਤੇ ਹੋਇਆ ਸੀ ਹਮਲਾ ਪਰ ਫਿਰ ਵੀ ਕਰ ਰਹੀਆਂ ਨੇ ਮਰੀਜ਼ਾਂ ਦੀ ਸੇਵਾ
ਇੰਦੌਰ ਵਿੱਚ ਜਾਂਚ ਕਰਨ ਵਾਸਤੇ ਗਏ ਸਿਹਤ ਕਾਮਿਆਂ ਨੇ ਭੱਜ ਕੇ ਜਾਨ ਬਚਾਈ
ਯੂ ਐੱਨ ਦੀ ਚਿਤਾਵਨੀ : ਕੌਮਾਂਤਰੀ ਅਰਥ ਵਿਵਸਥਾ ਡਿੱਗੇਗੀ ਅਤੇ ਆਰਥਿਕ ਪਾਬੰਦੀਆਂ ਵੀ ਵਧਣਗੀਆਂ
ਲਾਕਡਾਊਨ ਦਾ ਅਸਰ: ਮ੍ਰਿਤਕਾਂ ਨੂੰ ਪਰਵਾਰਕ ਮੈਂਬਰ ਅੰਤਿਮ ਵਿਦਾਇਗੀ ਦੇਣ ਨੂੰ ਤਰਸੇ
ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ