Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਸਾਬਕਾ ਪੋਪ ਬੈਨੇਡਿਕਟ ਵਿਆਹੇ ਮਰਦਾਂ ਨੂੰ ਪਾਦਰੀ ਬਣਾਉਣ ਦੇ ਪੱਖ ਵਿੱਚ ਨਹੀਂ

January 13, 2020 10:51 PM

ਰੋਮ, 13 ਜਨਵਰੀ (ਪੋਸਟ ਬਿਊਰੋ)- ਸਾਬਕਾ ਪੋਪ ਬੈਨੇਡਿਕਟ 16ਵੇਂ ਨੇ ਕੈਥੋਲਿਕ ਚਰਚ ਵਿਚ ਵਿਆਹੇ ਮਰਦਾਂ ਨੂੰ ਪਾਦਰੀ ਬਣਾਉਣ ਬਾਰੇ ਚੁੱਪ ਤੋੜੀ ਹੈ। ਉਨ੍ਹਾਂ ਨੇ ਆਪਣੀ ਨਵੀਂ ਕਿਤਾਬ ਵਿਚ ਅਣਵਿਆਹੇ ਮਰਦਾਂ ਨੂੰ ਪਾਦਰੀ ਬਣਾਉਣ ਦੀ ਪ੍ਰੰਪਰਾ ਦਾ ਬਚਾਅ ਕਰਦੇ ਹੋਏ ਆਪਣੇ ਤੋਂ ਬਾਅਦ ਦੇ ਪੋਪ ਫਰਾਂਸਿਸ ਤੋਂ ਵਿਆਹੇ ਮਰਦਾਂ ਲਈ ਪਾਦਰੀ ਬਣਾਉਣ ਦਾ ਰਸਤਾ ਨਾ ਖੋਲ੍ਹਣ ਦੀ ਅਪੀਲ ਕੀਤੀ ਹੈ। ਪੋਪ ਫਰਾਂਸਿਸ ਇਸ ਵੇਲੇ ਅਮੇਜ਼ਨ ਵਰਗੇ ਦੂਰ ਦੇ ਉਨ੍ਹਾਂ ਖੇਤਰਾਂ ਵਿਚ ਵਿਆਹੇ ਮਰਦਾਂ ਨੂੰ ਪਾਦਰੀ ਬਣਾਏ ਜਾਣ ਦੀ ਖੁੱਲ੍ਹ ਦੇਣ ਬਾਰੇ ਸੋਚ ਰਹੇ ਹਨ, ਜਿਥੇ ਪਾਦਰੀਆਂ ਦੀ ਕਮੀ ਹੈ।
92 ਸਾਲਾ ਸਾਬਕਾ ਪੋਪ ਬੈਨੇਡਿਕਟ ਨੇ ਕਾਰਡੀਨਲ ਰਾਬਰਟ ਸਾਰਾ ਨਾਲ ਮਿਲ ਕੇ ‘ਫਰਾਮ ਦ ਡੈਪਥ ਆਫ ਆਵਰ ਹਾਰਟਸ` ਸਿਰਲੇਖ ਨਾਲ ਕਿਤਾਬ ਲਿਖੀ ਹੈ। ਫਰਾਂਸੀਸੀ ਅਖ਼ਬਾਰ ‘ਲੀ ਫਿਗਾਰੋ` ਵਿੱਚ ਐਤਵਾਰ ਇਸ ਕਿਤਾਬ ਦੇ ਕੁਝ ਹਿੱਸੇ ਛਾਪੇ ਗਏ। ਬੈਨੇਡਿਕਟ ਨੇ ਕਿਤਾਬ ਵਿਚ ਲਿਖਿਆ ਹੈ, ‘ਮੈਂ ਚੁੱਪ ਨਹੀਂ ਰਹਿ ਸਕਦਾ।` ਕਿਤਾਬ ਦੇ ਦੋਵਾਂ ਲੇਖਕਾਂ ਨੇ ਸਾਰੇ ਚਰਚਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਬੁਰੀਆਂ ਦਲੀਲਾਂ, ਝੂਠ ਤੇ ਖ਼ਾਮੀਆਂ ਦੇ ਅੱਗੇ ਨਾ ਝੁੱਕਣ ਜੋ ਅਣਵਿਆਹੇ ਪਾਦਰੀ ਦੇ ਮਹੱਤਵ ਨੂੰ ਘੱਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਚੌਕਸ ਕੀਤਾ ਹੈ ਕਿ ਆਪਣੇ ਬ੍ਰਹਮਚਾਰੀ ਜੀਵਨ ਨਾਲ ਜੁੜੇ ਸਵਾਲਾਂ ਬਾਰੇ ਪਾਦਰੀ ਉਲਝਣ ਵਿਚ ਪੈ ਸਕਦੇ ਹਨ।
ਸਾਲ 2013 ਵਿੱਚ ਪੋਪ ਦਾ ਅਹੁਦਾ ਛੱਡਣ ਵਾਲੇ ਬੈਨੇਡਿਕਟ ਕੈਥੋਲਿਕ ਚਰਚ ਨਾਲ ਜੁੜੇ ਅਹਿਮ ਮਸਲਿਆਂ ਉੱਤੇ ਲਗਾਤਾਰ ਆਪਣੀ ਰਾਏ ਦੇਂਦੇ ਰਹਿੰਦੇ ਹਨ। ਉਹ 600 ਸਾਲਾਂ ਦੇ ਇਤਿਹਾਸ ਵਿਚ ਕੈਥੋਲਿਕ ਭਾਈਚਾਰੇ ਦੇ ਵੱਡੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਪਹਿਲੇ ਪੋਪ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ