Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਸਪੀਕਰ ਵੱਲੋਂ ਭਾਰਤੀਆਂ ਨੂੰ ਨਿਵੇਸ਼ ਦਾ ਸੱਦਾ

January 13, 2020 09:09 AM

ਭਾਰਤੀ ਕਾਂਸਲੇਟ ਜਨਰਲ ਵੱਲੋਂ ਰਾਤਰੀ ਭੋਜ ਦਾ ਆਯੋਜਿਨ

  

  
ਟਰਾਂਟੋ (ਕੰਵਲਜੀਤ ਸਿੰਘ ਕੰਵਲ) ਬੀਤੀ ਸ਼ਾਮ ਇੱਥੋਂ ਦੇ ਹੋਟਲ ਹੌਲੀਡੇਅ ਇੰਨ ਵਿੱਚ ਟਰਾਂਟੋ ਸਥਿੱਤ ਭਾਰਤੀ ਕਾਂਸਲੇਟ ਜਨਰਲ ਵੱਲੋਂ ਭਾਰਤੀ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਅਤੇ ਉਹਨਾਂ ਦੇ ਨਾਲ ਕੈਨੇਡਾ ਆਏ ਇਕ ਉੱਚ ਪੱਧਰੀ ਵਫਦ ਦੇ ਸਵਾਗਤ ਚ ਇਕ ਸ਼ਾਨਦਾਰ ਰਾਤਰੀ ਭੋਜ ਦਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਵੰਦੇ ਮਾਤਰਮ ਗੀਤ ਨਾਲ ਸ਼ੁਰੂ ਹੋਈ ਅਤੇ ਟਰਾਂਟੋ ਸਥਿੱਤ ਭਾਰਤੀ ਕਾਂਸਲੇਟ ਜਨਰਲ ਸ੍ਰੀਮਤੀ ਅਪੂਰਵਾ ਸ੍ਰੀਵਾਸਤਵ ਵੱਲੋਂ ਭਾਰਤੀ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਹਾਜਰੀਨ ਨਾਲ ਪਹਿਚਾਣ ਕਰਵਾਈ। ਇਸ ਮੌਕੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਓਮ ਬਿਰਲਾ ਨੇ ਕੈਨੇਡਾ ਵੱਸਦੇ ਭਾਰਤੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਵਿੱਚ ਨਿਵੇਸ਼ ਕਰਨ ਕਿਉਂਕਿ ਭਾਰਤ ਇਸ ਸਮੇਂ ਦੁਨੀਆਂ ਦੀ ਇਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ ਅਤੇ ਇਹ ਸਮਾਂ ਹੈ ਦੁਨੀਆਂ ਦੀ ਇਸ ਸੱਭ ਤੋਂ ਵੱਡੀ ਜਮੂਹਰੀਅਤ ਦੀ ਰਹਿਨੁਮਾਈ ਹੇਠਲੀ ਇਕਾਨਾਮੀ ਨੂੰ ਮਜਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਈਏ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਟੈਕਸ ਸਮੇਤ ਹਰ ਖੇਤਰ ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ ਜੋ ਮੌਜੂਦਾ ਸਿਸਟਮ ਨੂੰ ਸੌਖਾਲਾ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਖੁਸ਼ੀ ਪਰਗਟ ਕੀਤੀ ਕਿ ਆਪਣੇ ਮੁਲਕ ਤੋਂ ਬਾਹਰ ਲੱਖਾਂ ਭਾਰਤੀਆਂ ਨੇ ਕੈਨੇਡਾ ਦੀ ਧਰਤੀ ਤੇ ਹਰ ਖੇਤਰ ਚ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ। ਉਹਨਾਂ ਆਸ ਪਰਗਟ ਕੀਤੀ ਕਿ ਕੈਨੇਡਾ ਅਤੇ ਇੰਡੀਆ ਦੁਨੀਆਂ ਦੀਆਂ ਦੋ ਵੱਡੀਆਂ ਜਮਹੂਰੀ ਤਾਕਤਾਂ ਅਤੇ ਦੋਹਾਂ ਮੁਲਕਾਂ ਚ ਮਲਟੀਕਲਚਰ ਲੋਕਾਂ ਦਾ ਹੋਣਾ ਕਈ ਗੱਲਾਂ ਚ ਸਾਝੀਵਾਲਤਾ ਹੈ । ਦੋਹਾਂ ਮੁਲਕਾਂ ਦੇ ਸੁਖਾਂਵੇਂ ਆਪਸੀ ਸਬੰਧਾਂ ਨੂੰ ਵੱਡੇ ਬਦਲਾਅ ਲਈ ਨਿਵੇਸ਼ ਹੀ ਇਕ ਅਜਿਹਾ ਵਸੀਲਾ ਹੈ। ਭਾਰਤ ਤੋਂ ਲੱਖਾਂ ਦੀ ਗਿਣਤੀ ਚ ਨੌਜੁਆਂਨਾਂ ਦਾ ਉੱਚ ਸਿੱਖਿਆ ਪਰਾਪਤ ਕਰਨ ਲਈ ਕੈਨੇਡਾ ਪੁਜੱਣਾ ਇਕ ਚੰਗੀ ਗੱਲ ਹੈ। ਇਹ ਬੱਚੇ ਉੱਚ ਸਿੱਖਿਆ ਪਰਾਪਤ ਕਰ ਕੇ ਆਪਣੇ ਦੇਸ਼ ਦੀ ਤਰੱਕੀ ਲਈ ਵਿਸ਼ੇਸ਼ ਯੋਗਦਾਨ ਪਾ ਸਕਦੇ ਹਨ। ਉਹਨਾਂ ਨੇ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਅਤੇ ਮਹਾਤਮਾਂ ਗਾਂਧੀ ਜੀ ਦੀ 150ਵੀਂ ਜੈਂਤੀ ਤੇ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਸੰਦੇਸ਼ ਨੂੰ ਦੁਨੀਆਂ ਭਰ ਵਿੱਚ ਪਰਚਾਰਨ ਦੇ ਵੱਖ ਵੱਖ ਪਰੋਗਰਾਂਮਾਂ ਦਾ ਜਿਕਰ ਵੀ ਕੀਤਾ। ਇਸ ਮੌਕੇ ਇਸ ਵਫਦ ਨਾਲ ਪੁੱਜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਟਰਾਂਟੋ ਅੰਮ੍ਰਿਤਸਰ ਸਿੱਧੀ ਉਡਾਨ ਨੂੰ ਤੁਰੰਤ ਚਾਲੂ ਕਰਨ ਦੇ ਪਰਬੰਧ ਕੀਤੇ ਜਾਣ ਤਾਕਿ ਵਿਦੇਸ਼ਾਂ ਤੋਂ ਜਾਣ ਵਾਲਾ ਸਿੱਖ ਭਾਈਚਾਰਾ ਦਿੱਲੀ ਏਅਰਪੋਰਟ ਤੇ ਖਰਾਬ ਨਾਂ ਹੋਵੇ ਅਤੇ ਉਹ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕੇ, ਚੇਤੇ ਰਹੇ ਬੀਤੇ ਦਿਨੀਂ ਇਹ ਮੰਗ ਉਹਨਾਂ ਨੇ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਕੂਈਨਜ਼ ਪਾਰਕ ਵਿੱਚਲੀ ਆਪਣੀ ਫੇਰੀ ਦੌਰਾਨ ਸਪੀਕਰ ਕੋਲ ਵੀ ਦੁਹਰਾਈ ਸੀ।

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ