Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਸਾਰੇ ਕੈਨੇਡੀਅਨ ਸੋਕਗ੍ਰਸਤ ਪਰਿਵਾਰਾਂ ਨਾਲ ਖੜ੍ਹੇ ਹਨ : ਟਰੂਡੋ ਪ੍ਰਧਾਨ ਮੰਤਰੀ ਨੇ ਆਖਿਆ ਸਾਨੂੰ ਜਵਾਬ ਚਾਹੀਦਾ ਹੈ

January 13, 2020 08:17 AM

ਓਟਵਾ, 12 ਜਨਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਇਰਾਨ ਵਿੱਚ ਹਾਦਸੇ ਦਾ ਸਿ਼ਕਾਰ ਹੋਏ ਯੂਕਰੇਨੀਆਈ ਜਹਾਜ਼ ਵਿੱਚ ਮਾਰੇ ਗਏ 57 ਕੈਨੇਡੀਅਨਾਂ ਦੇ ਪਰਿਵਾਰਾਂ ਤੋਂ ਉਨ੍ਹਾਂ ਬਾਰੇ ਗੱਲਾਂ ਸੁਣਨ ਤੋਂ ਬਾਅਦ ਦਿਲ ਵਲੂੰਧਰਿਆ ਜਾਂਦਾ ਹੈ।
ਐਤਵਾਰ ਨੂੰ ਐਡਮੰਟਨ ਵਿੱਚ ਇੱਕ ਮੈਮੋਰੀਅਲ ੳੱੁਤੇ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸ ਹਾਦਸੇ ਵਿੱਚ ਮਾਰੇ ਗਏ ਬਹੁਤੇ ਕੈਨੇਡੀਅਨ ਆਪਣੇ ਪਰਿਵਾਰਾਂ ਲਈ ਕੁੱਝ ਨਵਾਂ ਕਰਨ ਦੀ ਭਾਲ ਵਿੱਚ ਕੈਨੇਡਾ ਆਏ ਸਨ ਪਰ ਹੁਣ ਉਨ੍ਹਾਂ ਦੇ ਪਰਿਵਾਰਾਂ ਕੋਲ ਦੁਖ ਤੇ ਝੋਰੇ ਤੋਂ ਬਿਨਾਂ ਹੋਰ ਕੱੁਝ ਵੀ ਨਹੀਂ ਰਿਹਾ। ਜਿ਼ਕਰਯੋਗ ਹੈ ਕਿ ਬੀਤੇ ਬੱੁਧਵਾਰ ਨੂੰ ਤਹਿਰਾਨ ਤੋਂ ਉਡਾਨ ਭਰਨ ਤੋਂ ਕੱੁਝ ਪਲ ਬਾਅਦ ਹੀ ਇਹ ਜਹਾਜ਼ ਇਰਾਨੀ ਮਿਜ਼ਾਈਲ ਦਾ ਨਿਸ਼ਾਨਾ ਬਣ ਗਿਆ ਸੀ। ਇਸ ਜਹਾਜ਼ ਵਿੱਚ ਸਵਾਰ ਸਾਰੇ 176 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ 138 ਕੈਨੇਡਾ ਆ ਰਹੇ ਸਨ।
ਦੋ ਤਿੰਨ ਦਿਨ ਆਨਾਕਾਨੀ ਕਰਨ ਤੋਂ ਬਾਅਦ ਆਖਿਰਕਾਰ ਇਰਾਨ ਨੇ ਇਹ ਮੰਨ ਹੀ ਲਿਆ ਕਿ ਜਹਾਜ਼ ਨੂੰ ਉਨ੍ਹਾਂ ਵੱਲੋਂ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਇਰਾਨ ਨੇ ਆਖਿਆ ਕਿ ਇਹ ਸੱਭ ਅਮਰੀਕਾ ਨਾਲ ਵਧੇ ਤਣਾਅ ਤੋਂ ਬਾਅਦ ਹੋਇਆ। ਹਾਲਾਂਕਿ ਇਸ ਹਾਦਸੇ ਨੇ ਇਰਾਨੀ-ਕੈਨੇਡੀਅਨ ਕਮਿਊਨਿਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਹੁੰਚਾਇਆ ਹੈ ਪਰ ਟਰੂਡੋ ਇਸ ਨੂੰ ਕੈਨੇਡੀਅਨ ਤ੍ਰਾਸਦੀ ਹੀ ਮੰਨਦੇ ਹਨ।
ਟਰੂਡੋ ਨੇ ਦੁਖੀ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਆਖਿਆ ਕਿ ਇਸ ਦਰਦ ਉੱਤੇ ਕੋਈ ਵੀ ਮਲ੍ਹਮ ਨਹੀਂ ਲਾਈ ਜਾ ਸਕਦੀ, ਪਰ ਅਸੀਂ ਇਹ ਯਕੀਨ ਦਿਵਾ ਸਕਦੇ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਸਾਰੇ ਕੈਨੇਡੀਅਨ ਤੁਹਾਡੇ ਨਾਲ ਖੜ੍ਹੇ ਹਨ। ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਸਾਨੂੰ ਜਵਾਬ ਨਹੀਂ ਮਿਲ ਜਾਂਦਾ। ਜਦੋਂ ਤੱਕ ਨਿਆਂ ਤੇ ਜਵਾਬਦੇਹੀ ਤੈਅ ਨਹੀਂ ਹੋ ਜਾਂਦੀ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ।
ਟਰੂਡੋ ਨੇ ਆਖਿਆ ਕਿ ਮ੍ਰਿਤਕਾਂ ਵਿੱਚ ਯੂਨੀਵਰਸਿਟੀ ਆਫ ਅਲਬਰਟਾ ਦੇ ਕਈ ਹੁਸਿ਼ਆਰ ਲੋਕ ਵੀ ਸ਼ਾਮਲ ਸਨ। ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਦਸ ਸਾਲ ਦੇ ਬਚੇ ਨੂੰ ਗੁਆਇਆ ਹੈ, ਇਹ ਬੱਚਾ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਸੀ। ਉਨ੍ਹਾਂ ਇਰਾਨ ਦੇ ਅਜਿਹੇ ਡੈਂਟਿਸਟ ਬਾਰੇ ਵੀ ਦੱਸਿਆ ਜਿਹੜਾ ਆਪਣੇ ਪਰਿਵਾਰ ਨਾਲ ਕੈਨੇਡਾ ਆ ਵੱਸਿਆ ਸੀ ਪਰ ਉਹ ਅਕਸਰ ਇਰਾਨ ਜਾਂਦਾ ਰਹਿੰਦਾ ਸੀ ਤਾਂ ਕਿ ਇਥੇ ਡੈਂਟਿਸਟ ਬਣਨ ਲਈ ਕੋਰਸਾਂ ਦੀ ਫੀਸ ਅਦਾ ਕਰ ਸਕੇ। ਕੁਝ ਹਫਤੇ ਪਹਿਲਾਂ ਹੀ ਉਸ ਨੇ ਆਪਣੀ ਕੁਆਲੀਫਿਕੇਸ਼ਨ ਪੂਰੀ ਕੀਤੀ ਸੀ। ਟਰੂਡੋ ਨੇ ਆਖਿਆ ਕਿ ਉਹ ਆਪਣੇ ਬੱਚਿਆਂ ਦਾ ਭੱਵਿਖ ਸੰਵਾਰਨ ਲਈ ਕੈਨੇਡਾ ਆਇਆ ਸੀ। ਪਰ ਬਦਕਿਸਮਤੀ ਨਾਲ ਉਹ ਵੀ ਉਸੇ ਜਹਾਜ ਵਿਚ ਸੀ ਤੇ ਹੁਣ ਉਸ ਦਾ ਪਰਿਵਾਰ ਨਹੀਂ ਜਾਣਦਾ ਕਿ ਉਨ੍ਹਾਂ ਦੇ ਭਵਿਖ ਵਿਚ ਕੀ ਲੁਕਿਆ ਹੋਇਆ ਹੈ।
ਐਤਵਾਰ ਨੂੰ ਦੇਸ਼ ਭਰ ਵਿੱਚ ਕਈ ਥਾਂਵਾਂ ੳੱੁਤੇ ਹੋਰ ਮੈਮੋਰੀਅਲਜ਼ ਵੀ ਹੋਏ। ਵੈਨਕੂਵਰ ਆਰਟ ਗੈਲਰੀ ਵਿਖੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਸ ਹਾਦਸੇ ਨੂੰ ਕੌਮੀ ਤ੍ਰਾਸਦੀ ਦੱਸਿਆ ਤੇ ਆਖਿਆ ਕਿ ਦੁੱਖ ਵਿੱਚ ਡੱੁਬੇ ਪਰਿਵਾਰਾਂ ਲਈ ਜਵਾਬ ਦੀ ਭਾਲ ਕਰਨ ਵਾਸਤੇ ਸਾਡੀ ਸਰਕਾਰ ਅਣਥੱਕ ਕੋਸਿ਼ਸ਼ ਕਰੇਗੀ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਟੋਰਾਂਟੋ ਵਿੱਚ ਸੋਕ ਸਭਾ ਵਿੱਚ ਹਿੱਸਾ ਲਿਆ ਤੇ ਆਖਿਆ ਕਿ ਇਹ ਟੋਰਾਂਟੋ ਨੂੰ ਪਿਆ ਘਾਟਾ ਹੈ, ਓਨਟਾਰੀਓ ਨੂੰ ਪਿਆ ਘਾਟਾ ਹੈ ਤੇ ਕੈਨੇਡਾ ਨੂੰ ਪਿਆ ਘਾਟਾ ਹੈ। ਇਸ ਜ਼ਖ਼ਮ ਦੇ ਨਿਸ਼ਾਨ ਸਾਡੇ ਦਿਲਾਂ ਉੱਤੇ ਹਮੇਸ਼ਾਂ ਰਹਿਣਗੇ।
ਕੈਨੇਡੀਅਨ ਪ੍ਰੈੱਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਦਸੇ ਦਾ ਸਿ਼ਕਾਰ 74 ਵਿਅਕਤੀਆਂ ਦੇ ਸਬੰਧ ਕੈਨੇਡਾ ਨਾਲ ਸਨ। ਇਨ੍ਹਾਂ ਵਿੱਚੋਂ ਕਈ ਵਿਦਿਆਰਥੀ ਤੇ ਪ੍ਰੋਫੈਸਰ ਸਨ ਜਿਹੜੇ ਇਰਾਨ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਦਸੰਬਰ ਦੀਆਂ ਛੱੁਟੀਆ ਮਨਾ ਕੇ ਪਰਤ ਰਹੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੀ ਟੀਮ ਸ਼ਨਿੱਚਰਵਾਰ ਨੂੰ ਇਰਾਨ ਪਹੁੰਚ ਗਈ ਹੈ ਤੇ ਹਾਦਸੇ ਦੇ ਸਬੰਧ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸਿ਼ਸ਼ ਕਰੇਗੀ। ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਨੇ ਆਖਿਆ ਕਿ ਇਰਾਨ ਨੇ ਛੇ ਹੋਰ ਟੀਮ ਮੈਂਬਰਾਂ ਨੂੰ ਵੀਜ਼ਾ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰੇ ਇਸ ਸਮੇਂ ਅੰਕਾਰਾ, ਤੁਰਕੀ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਦੋ ਹੋਰ ਮਾਹਿਰਾਂ ਨੂੰ ਵੀ ਵੀਜ਼ਾ ਦੀ ਮਨਜ਼ੂਰੀ ਮਿਲ ਗਈ ਹੈ। ਇਹ ਸਾਰੇ ਅੱਠ ਮੈਂਬਰ ਸੋਮਵਾਰ ਨੂੰ ਇਰਾਨ ਜਾਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ