Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਰਸਮੀ ਤੌਰ ੳੱੁਤੇ ਅੱਜ ਤੋਂ ਸ਼ੁਰੂ ਹੋਵੇਗੀ ਕੰਜ਼ਰਵੇਟਿਵ ਲੀਡਰਸਿ਼ਪ ਦੌੜ

January 13, 2020 08:16 AM

ਓਟਵਾ, 12 ਜਨਵਰੀ (ਪੋਸਟ ਬਿਊਰੋ) : ਫੈਡਰਲ ਕੰਜ਼ਰਵੇਟਿਵਾਂ ਦੀ ਲੀਡਰਸਿ਼ਪ ਦੌੜ ਰਸਮੀ ਤੌਰ ੳੱੁਤੇ ਸੋਮਵਾਰ ਨੂੰ ਸ਼ੁਰੂ ਹੋ ਜਾਵੇਗੀ।
ਪਾਰਟੀ ਵੱਲੋਂ ਸ਼ਨਿੱਚਰਵਾਰ ਨੂੰ ਇਸ ਮੁਕਾਬਲੇ ਦੇ ਸਬੰਧ ਵਿੱਚ ਨਿਯਮ ਜਾਰੀ ਕੀਤੇ ਗਏ। ਹੁਣ ਉਮੀਦਵਾਰਾਂ ਕੋਲ 300,000 ਡਾਲਰ ਇਕੱਠੇ ਕਰਨ ਤੇ 3000 ਦਸਤਖ਼ਤ ਜਮ੍ਹਾਂ ਕਰਨ ਲਈ ਦੋ ਮਹੀਨੇ ਦਾ ਹੀ ਸਮਾਂ ਹੈ ਤਾਂ ਹੀ ਚੋਣਪੱਤਰ ਉੱਤੇ ਉਨ੍ਹਾਂ ਦਾ ਨਾਂ ਆ ਸਕਦਾ ਹੈ। ਸ਼ਨਿੱਚਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਲੀਡਰਸਿ਼ਪ ਆਰਗੇਨਾਈਜਿ਼ੰਗ ਕਮੇਟੀ ਦੀ ਕੋ-ਚੇਅਰ ਤੇ ਸਾਬਕਾ ਕੰਜ਼ਰਵੇਟਿਵ ਐਮਪੀ ਲੀਜ਼ਾ ਰਾਇਤ ਨੇ ਆਖਿਆ ਕਿ ਇਹ ਮੁਕਾਬਲਾ ਕਾਫੀ ਜ਼ਬਰਦਸਤ ਰਹਿਣ ਵਾਲਾ ਹੈ। ਹੁਣ ਕੈਨੇਡੀਅਨ ਇਹ ਵੇਖ ਸਕਣਗੇ ਕਿ ਅਗਲੀ ਸਰਕਾਰ ਬਣਾਉਣ ਦੇ ਦਾਅਵੇਦਾਰ ਕੰਜ਼ਰਵੇਟਿਵ ਸਖ਼ਤ ਮਿਹਨਤ ਕਰਨ ਲਈ ਕਿਸ ਹੱਦ ਤਕ ਤਿਆਰੀ ਕਰ ਰਹੇ ਹਨ।
ਇਸ ਚੋਣ ਲਈ ਵਿੱਤੀ ਅਤੇ ਦਸਤਖ਼ਤ ਜੁਟਾਉਣ ਦੀ ਸ਼ਰਤ ਨੂੰ ਕਈ ਪੜਾਵਾਂ ਵਿੱਚ ਵੰਡਿਆ ਗਿਆ ਹੈ। 27 ਫਰਵਰੀ ਤੱਕ ਉਮੀਦਵਾਰਾਂ ਨੂੰ 25,000 ਡਾਲਰ ਅਦਾ ਕਰਨੇ ਹੋਣਗੇ ਤੇ ਸੱਤ ਵੱਖ ਵੱਖ ਪ੍ਰੋਵਿੰਸਾਂ ਜਾਂ ਟੈਰੇਟਰੀਜ਼ ਤੋਂ 30 ਵੱਖੋ ਵੱਖ ਹਲਕਿਆਂ ਦੇ 1000 ਮੈਂਬਰਾਂ ਦੇ ਦਸਤਖ਼ਤ ਇਕੱਠੇ ਕਰਨੇ ਹੋਣਗੇ। ਇਸ ਤੋਂ ਬਾਅਦ ਉਨ੍ਹਾਂ ਕੋਲ ਅਗਲੀ ਵਿੱਤੀ ਰਕਮ ਜਮ੍ਹਾਂ ਕਰਵਾਉਣ ਤੇ ਹੋਰ ਸ਼ਰਤਾਂ ਪੂਰੀਆਂ ਕਰਨ ਲਈ 25 ਮਾਰਚ ਤੱਕ ਦਾ ਸਮਾਂ ਹੋਵੇਗਾ। ਇਸ ਫੀਸ ਨੂੰ ਦੋ ਹਿੱਸਿਆਂ ਵਿੱਚ ਲਿਆ ਜਾਂਦਾ ਹੈ ਤੇ ਇਸ ਵਿੱਚੋਂ 200,000 ਡਾਲਰ ਰਿਫੰਡ ਨਾ ਕਰਨ ਯੋਗ ਹੋਣਗੇ ਤੇ 100,00 ਡਾਲਰ ਉਮੀਦਵਾਰ ਨੂੰ ਉਸ ਸੂਰਤ ਵਿਚ ਵਾਪਿਸ ਮਿਲ ਸਕਦੇ ਹਨ ਜੇ ਉਹ ਸਾਰੇ ਨਿਯਮ ਪੂਰੇ ਕਰੇ।
ਇਹ ਲੀਡਰਸਿ਼ਪ ਦੌੜ ਗੈਰ ਰਸਮੀ ਤੌਰ ਉੱਤੇ ਦਸੰਬਰ ਵਿੱਚ ਹੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਮੌਜੂਦਾ ਆਗੂ ਐਂਡਰਿਊ ਸ਼ੀਅਰ ਨੇ ਇਹ ਆਖਿਆ ਸੀ ਕਿ ਜਿਵੇਂ ਹੀ ਉਨ੍ਹਾਂ ਦਾ ਬਦਲ ਮਿਲ ਜਾਵੇਗਾ ਉਹ ਅਹੁਦਾ ਛੱਡ ਦੇਣਗੇ। ਕੰਜ਼ਰਵੇਟਿਵ ਆਪਣਾ ਅਗਲਾ ਆਗੂ 27 ਜੂਨ ਨੂੰ ਟੋਰਾਂਟੋ ਵਿੱਚ ਹੋਣ ਵਾਲੇ ਇਜਲਾਸ ਵਿੱਚ ਚੁਣਨਗੇ। ਇਸ ਚੋਣ ਵਿੱਚ ਵੋਟ ਕਰਨ ਲਈ ਮੈਂਬਰਾਂ ਨੂੰ 17 ਅਪਰੈਲ ਤੱਕ ਦਸਤਖ਼ਤ ਕਰਨੇ ਹੋਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ