Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਨਿਰਮਲ ਬਾਬਾ ਨਾਲ ਇੱਕ ਕਰੋੜ ਦੀ ਠੱਗੀ ਦੇ ਦੋਸ਼ੀ ਨੂੰ ਤਿੰਨ ਸਾਲ ਕੈਦ

January 12, 2020 01:35 AM

ਲੁਧਿਆਣਾ , 11 ਜਨਵਰੀ (ਪੋਸਟ ਬਿਊਰੋ)- ਗੱਲੀਂ-ਬਾਤੀਂ ਕ੍ਰਿਪਾ ਕਰਨ ਵਾਲੇ ਨਿਰਮਲ ਬਾਬਾ ਦੇ ਨਾਲ ਸਾਲ 2012 ਵਿੱਚ ਕਰੀਬ ਇੱਕ ਕਰੋੜ ਸੱਤ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ੀ ਅਤੇ ਪੌਸ਼ ਇਲਾਕੇ ਸਾਊਥ ਸਿਟੀ ਦੇ ਇੰਦਰਜੀਤ ਆਨੰਦ ਨੂੰ ਜੁਡੀਸ਼ਲ ਮਜਿਸਟ੍ਰੇਟ ਸ਼ਿਵਾਨੀ ਗਰਗ ਦੀ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਤਿੰਨ ਸਾਲ ਕੈਦ ਦੀ ਸਜਾ ਸੁੁਣਾਈ ਹੈ। ਸਾਥੀ ਦੋਸ਼ੀਆਂ ਕ੍ਰਿਸ਼ਨ ਕੁਮਾਰ, ਸੁਧੀਰ ਕੁਮਾਰ ਅਤੇ ਉਪੇਸ਼ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਇਸ ਸੰਬੰਧ ਵਿੱਚ ਥਾਣਾ ਪੀ ਏ ਯੂ ਵਿੱਚ ਸਾਲ 2012 ਵਿੱਚ ਚਾਰਾਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਕਿ ਇੰਦਰਜੀਤ ਆਨੰਦ ਨੇ ਪੰਜਾਬ ਨੇਸ਼ਨਲ ਬੈਂਕ ਦੀ ਦਿੱਲੀ ਬ੍ਰਾਂਚ ਦਾ ਇੱਕ ਕਰੋੜ ਸੱਤ ਲੱਖ 12 ਹਜ਼ਾਰ 500 ਦਾ ਚੈਂਕ ਲੁਧਿਆਣਾ ਦੇ ਬਾੜੇਵਾਲ ਰੋਡ ਵਾਲੀ ਇਸੇ ਬੈਂਕ ਦੀ ਬ੍ਰਾਂਚ ਵਿੱਚ ਆਪਣੇ ਖਾਤੇ ਵਿੱਚ ਲਾਇਆ ਸੀ। ਇਸ ਚੈੱਕ 'ਤੇ ਨਿਰਮਲ ਦਰਬਾਰ ਦੀ ਮੋਹਰ ਲੱਗੀ ਸੀ ਅਤੇ ਇਹ ਇਸੇ ਸਾਲ 14 ਫਰਵਰੀ ਨੂੰ ਕੈਸ਼ ਹੋ ਗਿਆ ਸੀ। ਦੋਸ਼ੀ ਨੇ ਇਹ ਰਕਮ ਚੈਂਕਾਂ ਅਤੇ ਆਰ ਜੀ ਟੀ ਐਸ ਦੇ ਰਾਹੀਂ ਕੱਢਵਾਈ ਸੀ। ਇਸ ਵਿੱਚ ਕੁਝ ਰਕਮ ਸਾਥੀ ਦੋਸ਼ੀ ਉਪੇਸ਼ ਕੁਮਾਰ ਨੂੰ ਦਿੱਤੀ ਸੀ। ਇਸੇ ਤਰ੍ਹਾਂ ਉਪੇਸ਼ ਅਤੇ ਕ੍ਰਿਸ਼ਨ ਕੁਮਾਰ ਗੁਪਤਾ ਦੇ ਰਾਹੀਂ ਦਿੱਲੀ ਵਿੱਚ ਧੀਰਜ ਵਾਲੀਆ ਨੂੰ ਵੀ ਪੈਸੇ ਦਿੱਤੇ ਅਤੇ ਕੁਝ ਪੈਸੇ ਕ੍ਰਿਸ਼ਨ ਕੁਮਾਰ ਤੇ ਸੁਧੀਰ ਸਿਆਲ ਨੂੰ ਬਤੌਰ ਕਮਿਸ਼ਂ ਦਿੱਤੇ। ਪੀ ਐਨ ਬੀ ਬਾੜੇਵਾਲ ਬ੍ਰਾਂਚ ਵਿੱਚ ਜਦੋਂ ਇਸੇ ਬੈਂਕ ਦੀ ਦਿੱਲੀ ਬ੍ਰਾਂਚ ਤੋਂ ਫੋਨ ਆਇਆ ਕਿ ਦੋਸ਼ੀ ਇੰਦਰਜੀਤ ਆਨੰਦ ਦੇ ਖਾਤੇ ਤੋਂ ਕੈਸ਼ ਹੋਇਆ ਚੈਕ ਜਾਲੀ ਹੈ ਤਾਂ ਸਥਾਨਿਕ ਬ੍ਰਾਂਚ ਦੇ ਮੈਨੇਜਰ ਨੇ 24 ਫਰਵਰੀ ਨੂੰ ਧੋਖਾਧੜੀ ਦੀ ਸਿ਼ਕਾਇਤ ਦਰਜ ਕਰਵਾਈ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ