Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਦਰਬਾਰ ਸਾਹਿਬ ਤੋਂ ਪ੍ਰਸਾਰਤ ਹੁਕਮਨਾਮੇ ਉੱਤੇ ਪੀ ਟੀ ਸੀ ਦੇ ਹੱਕ ਦਾ ਵਿਵਾਦ ਵੀ ਛਿੜਿਆ

January 12, 2020 01:33 AM

ਜਲੰਧਰ, 11 ਜਨਵਰੀ (ਪੋਸਟ ਬਿਊਰੋ)- ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਰੋਜ਼ ਸਵੇਰੇ ਜਾਰੀ ਹੁੰਦੇ ਹੁਕਮਨਾਮੇ ਦੀ ਆਵਾਜ਼ ਅਤੇ ਲਿਖਤ ਨੂੰ ਸ਼ੋ੍ਰਮਣੀ ਕਮੇਟੀ ਦੀ ਵੈਬਸਾਈਟ ਤੋਂ ਲੈ ਕੇ ਹੂਬ ਹੂ ਵਰਤਣ ਦੇ ਪੀ ਟੀ ਸੀ ਚੈਨਲ ਦੇ ਇੱਕ ਅਧਿਕਾਰ ਉੱਤੇ ਇਤਰਾਜ਼ ਕਰਨਉੱਤੇ ਪਤਾ ਲੱਗਾ ਹੈ ਕਿ ਫੇਸਬੁੱਕ ਨੇ ਏਦਾਂ ਕਰਨ ਵਾਲੇ ਕਈ ਅਦਾਰਿਆਂ ਦੀ ਵੀਡੀਓ ਬਲਾਕ ਕਰ ਦਿੱਤੀ ਹੈ। ਸਿੱਖ ਸਿਆਸਤ ਵੈਬਸਾਈਟ ਦੇ ਸੰਪਾਦਕ ਪਰਮਜੀਤ ਸਿੰਘ ਨੇ ਦੱਸਿਆ ਕਿ ਅਸੀਂ ਫੇਸਬੁੱਕ ਨੂੰ ਆਪਣਾ ਸਪੱਸ਼ਟੀਕਰਨ ਭੇਜ ਦਿੱਤਾ ਹੈ ਤੇ ਵੀਡੀਓ ਤੋਂ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ। ਫੇਸਬੁੱਕ ਨੇ ਇਸ ਬਾਰੇ ਪੀ ਟੀ ਸੀ ਚੈਨਲ ਦਾ ਪ੍ਰਤੀਕਰਮ ਜਾਣਨ ਲਈ 16 ਜਨਵਰੀ 2020 ਦੀ ਤਰੀਕ ਮਿੱਥੀ ਹੈ।
ਇਸ ਸੰਬੰਧ ਵਿੱਚ ਪੀ ਟੀ ਸੀ ਦੇ ਮੈਨੇਜਰ ਰਾਬਿੰਦਰ ਨਰਾਇਣਨ ਨੇ ਦੱਸਿਆ ਕਿ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣ ਵਾਲੇ ਕੀਰਤਨ ਅਤੇ ਹੁਕਮਨਾਮੇ ਦੇ ਕਾਪੀਰਾਈਟ ਸ਼੍ਰੋਮਣੀ ਕਮੇਟੀ ਨੇ ਪੀ ਟੀ ਸੀ ਨੂੰ ਦਿੱਤੇ ਹੋਏ ਹਨ ਅਤੇ ਕਿਸੇ ਵੀ ਹੋਰ ਦਾ ਇਸ ਉਪਰ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਫੇਸਬੁੱਕ ਨੂੰ ਕੋਈ ਸ਼ੇਅਰ ਕਰ ਲਵੇ ਜਾਂ ਆਵਾਜ਼ ਤੇ ਲਿਖਤ ਆਪਣੀ ਤਿਆਰ ਕਰਕੇ ਪ੍ਰਸਾਰਿਤ ਕਰ ਲਵੇ ਤਾਂ ਸਾਨੂੰ ਇਤਰਾਜ਼ ਨਹੀਂ, ਪਰ ਬਹੁਤ ਸਾਰੇ ਹੋਰ ਅਦਾਰੇ ਹੂ ਬ ਹੂ ਆਵਾਜ਼ ਤੇ ਲਿਖਤ ਸਾਡੇ ਵਾਲੀ ਵਰਤ ਕੇ ਆਪਣੀ ਸਾਖ਼ ਵਧਾਉਂਦੇ ਜਾਂ ਵਪਾਰਕ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਪੈਸਾ ਖਰਚ ਕੇ ਅਤੇ ਮਿਹਨਤ ਕਰ ਕੇ ਸਾਰਾ ਕੰਮ ਕਰਦੀ ਹੈ, ਕਿਸੇ ਨੂੰ ਇਹ ਹੁਕਮਨਾਮਾ ਹੂਬਹੂ ਵਰਤਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਦੂਜੇ ਪਾਸੇ ਸਿੱਖ ਸਿਆਸਤ ਵੈਬਸਾਈਟ ਦੇ ਸੰਪਾਦਕ ਪਰਮਜੀਤ ਸਿੰਘ ਨੇ ਪੀ ਟੀ ਸੀ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨਾ ਪੀ ਟੀ ਸੀ ਦਾ ਸਟੂਡੀਓ ਹੈ ਅਤੇ ਨਾ ਓਥੇ ਪੜ੍ਹੀ ਜਾਣ ਵਾਲੀ ਲਿਖਤ ਪੀ ਟੀ ਸੀ ਦੀ ਹੈ। ਹੁਕਮਨਾਮਾ ਪੜ੍ਹਨ ਵਾਲਾ ਗ੍ਰੰਥੀ ਵੀ ਕਿਸੇ ਤਰ੍ਹਾਂ ਪੀ ਟੀ ਸੀ ਦਾ ਕਰਮਚਾਰੀ ਨਹੀਂ, ਫਿਰ ਹੁਕਮਨਾਮੇ ਉੱਤੇ ਉਹ ਆਪਣੀ ਅਜਾਰੇਦਾਰੀ ਕਿਵੇਂ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਮੇਤ ਦੁਨੀਆ ਭਰ ਵਿੱਚ ਸੈਂਕੜੇ ਮੀਡੀਆ ਅਦਾਰੇ ਸ਼ੋ੍ਰਮਣੀ ਕਮੇਟੀ ਦੀ ਵੈਂਬਸਾਈਟ ਤੋਂ ਹੁਕਮਨਾਮੇ ਦੀ ਆਵਾਜ਼ ਤੇ ਟੈਕਸਟ ਲੈ ਕੇ ਆਪੋ-ਆਪਣੇ ਢੰਗ ਨਾਲ ਡਿਜ਼ਾਈਨ ਕਰਕੇ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਪੀ ਟੀ ਸੀ ਨਾਲ ਸਾਡਾ ਕੋਈ ਲਾਗਾ-ਦਾਗਾ ਨਹੀਂ, ਅਸੀਂ ਤਾਂ ਸਾਰਾ ਕੁਝ ਸ਼ੋ੍ਰਮਣੀ ਕਮੇਟੀ ਦੇ ਪਬਲਿਕ ਡੋਮੇਨ ਤੋਂ ਲੈ ਕੇ ਵਰਤਦੇ ਹਾਂ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ