ਕਰਾਚੀ, 10 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੇ ਗੜਬੜ ਵਾਲੇ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ ਵਿੱਚ ਸ਼ੁੱਕਰਵਾਰ ਸ਼ਾਮ ਦੀ ਨਮਾਜ਼ ਦੌਰਾਨ ਇਕ ਮਸਜਿਦ ਵਿਚ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਇਕ ਇਮਾਮ ਤੇ ਇਕ ਪੁਲਸ ਅਧਿਕਾਰੀ ਸਮੇਤ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ।
‘ਡਾਨ` ਅਖਬਾਰ ਨੇ ਖਬਰ ਦਿੱਤੀ ਹੈ ਕਿ ਇਹ ਧਮਾਕਾ ਗੋਸਾਬਾਦ ਇਲਾਕੇ ਵਿੱਚ ਮਸਜਿਦ ਵਿੱਚ ਹੋਇਆ। ਧਮਾਕੇ ਦੀ ਕਿਸਮ ਦਾ ਫੌਰਨ ਪਤਾ ਨਹੀਂ ਲੱਗ ਸਕਿਆ। ਕਵੇਟਾ ਦੇ ਡੀ ਆਈ ਜੀ ਅਬਦੁੱਲ ਰਜ਼ਾਕ ਚੀਮਾ ਨੇ ਦੱਸਿਆ ਕਿ 15 ਮ੍ਰਿਤਕਾਂ ਵਿਚ ਇਕ ਡੀ ਐੱਸ ਪੀ ਸ਼ਾਮਲ ਹੈ।