Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਦਿੱਲੀ ਦੀ ਹਿੰਸਾ ਬਾਰੇ ਪੁਲਸ ਦਾ ਬਿਆਨ ਹੋਰ, ਸਟਿੰਗ ਅਪਰੇਸ਼ਨ ਦੀ ਰਿਪੋਰਟ ਹੋਰ

January 11, 2020 12:19 PM

* ਦਿੱਲੀ ਪੁਲਸ ਨੇ ਕਿਹਾ: ਹਿੰਸਾ ਵਿੱਚ ਵਿਦਿਆਰਥੀ ਸ਼ਾਮਲ ਸਨ 
* ਨਕਾਬਪੋਸ਼ ਨੇ ਕਿਹਾ, ਮੈਂ ਹਿੰਸਾ ਲਈ ਇਕੱਠੇ ਕੀਤੇ ਸੀ ਲੜਕੇ


ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਵਿੱਚ ਹੋਈ ਹਿੰਸਾ ਦੇ ਸਵਾਲ ਉੱਤੇ ਦੋ ਗੱਲਾਂ ਇਕੱਠੀਆਂ ਸਾਹਮਣੇ ਆਈਆਂ ਹਨ। ਇੱਕ ਪਾਸੇ ਦਿੱਲੀ ਪੁਲਸ ਨੇ ਇਸ ਦਾ ਦੋਸ਼ ਵਿਦਿਆਰਥੀ ਆਗੂਆਂ ਤੇ ਉਨ੍ਹਾਂ ਦੇ ਸਮੱਰਥਕਾਂ ਉੱਤੇ ਥੱਪ ਦਿੱਤਾ ਹੈ ਅਤੇ ਦੂਸਰੇ ਪਾਸੇ ਇੱਕ ਮੀਡੀਆ ਚੈਨਲ ਦੇ ਸਟਿੰਗ ਅਪਰੇਸ਼ਨ ਦੇ ਮੁਤਾਬਕ ਇਸ ਦੀ ਜਿ਼ਮੇਵਾਰੀ ਭਾਜਪਾ ਪੱਖੀ ਜਥੇਬੰਦੀ ਦਾ ਇੱਕ ਆਗੂ ਆਪਣੇ ਸਿਰ ਲੈ ਰਿਹਾ ਹੈ।
ਅੱਜ ਸ਼ੁੱਕਰਵਾਰ ਨੂੰ ਦਿੱਲੀ ਪੁਲਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਜੇ ਐੱਨ ਯੂ ਹਿੰਸਾ ਵਿੱਚ ਵਿਦਿਆਰਥੀ ਸ਼ਾਮਲ ਸਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜੇ ਐੱਨ ਯੂ ਹਿੰਸਾ ਦੀ ਸ਼ੁਰੂਆਤ ਇਕ ਜਨਵਰੀ ਨੂੰ ਹੋਈ ਸੀ। ਪੁਲਸ ਦੀ ਕ੍ਰਾਈਮ ਬਰਾਂਚ ਦੇ ਡੀ ਸੀ ਪੀ ਮੁਤਾਬਕ ਜੇ ਐੱਨ ਯੂ ਹਿੰਸਾ ਕੇਸ ਦੀ ਜਾਂਚ ਬਾਰੇ ਗਲਤ ਸੂਚਨਾ ਫੈਲਾਈ ਗਈ ਹੈ। ਇਕ ਜਨਵਰੀ ਤੋਂ 5 ਜਨਵਰੀ ਤੱਕ ਰਜਿਸਟਰੇਸ਼ਨ ਸੀ। ਐੱਸ ਐੱਫ ਆਈ (ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ), ਏ ਆਈ ਐੱਸ ਐੱਫ (ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ), ਏ ਆਈ ਐੱਸ ਐੱਫ (ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ) ਅਤੇ ਡੀ ਐੱਸ ਐੱਫ (ਡੈਮੋਕ੍ਰੇਟਿਕ ਸਟੂਡੈਂਟਸ ਫੈਡਰੇਸ਼ਨ) ਆਦਿ ਸੰਗਠਨਾਂ ਨੇ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਕਰਨ ਤੋਂ ਰੋਕਿਆ ਤੇ ਧਮਕਾਇਆ ਸੀ। ਇਸ ਮਗਰੋਂ ਵਿਵਾਦ ਵਧਦ ਗਿਆ ਅਤੇ 5 ਜਨਵਰੀ ਨੂੰ ਪੇਰੀਆਰ ਅਤੇ ਸਾਬਰਮਤੀ ਹੋਸਟਲਾਂ ਵਿੱਚ ਕੁਝ ਕਮਰਿਆਂ ਵਿੱਚ ਹਮਲਾ ਕੀਤਾ ਗਿਆ। ਪੁਲਸ ਕ੍ਰਾਈਮ ਬਰਾਂਚ ਦੇ ਡੀ ਸੀ ਪੀ ਨੇ ਕਿਹਾ ਕਿ ਜੇ ਐੱਨ ਯੂ ਵਿੱਚ ਹਿੰਸਾ ਕਰਨ ਲਈ ਵਟਸਐਪ ਗਰੁੱਪ ਵੀ ਬਣਾਏ ਗਏ। ਨਕਾਬਪੋਸ਼ ਜਾਣਦੇ ਸਨ ਕਿ ਉਨ੍ਹਾਂ ਨੇ ਕਿਸ-ਕਿਸ ਕਮਰੇ ਵਿੱਚ ਜਾਣਾ ਹੈ। ਹਿੰਸਾ ਦੇ ਸੀ ਸੀ ਟੀ ਵੀ ਫੁਟੇਜ ਨਹੀਂ ਮਿਲੇ, ਪਰ ਵਾਇਰਲ ਵੀਡੀਓ ਤੋਂ ਦੋਸ਼ੀਆਂ ਦੀ ਪਛਾਣ ਹੋਈ ਅਤੇ ਅਸੀਂ 30-32 ਗਵਾਹਾਂ ਨਾਲ ਗੱਲ ਕੀਤੀ ਹੈ। ਪੁਲਸ ਅਨੁਸਾਰ ਜੇ ਐੱਨ ਯੂ ਵਿੱਚ ਹਿੰਸਾ ਵਿੱਚ ਜਿਹੜੇ ਵਿਦਿਆਰਥੀਆਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚੋਂ ਚੁਨਚੁਨ ਕੁਮਾਰ, ਪੰਕਜ ਮਿਸ਼ਰਾ, ਆਇਸ਼ੀ ਘੋਸ਼. ਯੋਗੇਂਦਰ ਭਾਰਦਵਾਜ, ਪ੍ਰਿਯਾ ਰੰਜਨ, ਵਿਕਾਸ ਪਟੇਲ, ਡੋਲਨ ਸਾਵੰਤ, ਸੁਚੇਤਾ ਤਾਲੁਕਦਾਰ, ਵਸਕਰ ਵਿਜੇ ਆਦਿ ਦੇ ਨਾਂਅ ਸ਼ਾਮਲ ਹਨ।
ਵਰਨਣ ਯੋਗ ਹੈ ਕਿ ਐਤਵਾਰ ਰਾਤ ਜੇ ਐੱਨ ਯੂ ਵਿੱਚ ਨਕਾਬਪੋਸ਼ ਹਮਲਵਾਰਾਂ ਨੇ ਵਿਦਿਆਰਥੀਆਂ ਉੱਤੇ ਹਮਲਾ ਕੀਤਾ ਸੀ, ਜਿਸ ਵਿੱਚ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਕਈ ਵਿਦਿਆਰਥੀ ਜ਼ਖਮੀ ਹੋਏ ਸਨ। ਇਸ ਹਮਲੇ ਵਿੱਚ ਆਇਸ਼ੀ ਘੋਸ਼ ਦੇ ਸਿਰ ਤੇ ਹੱਥ ਉੱਤੇ ਗੰਭੀਰ ਸੱਟਾਂ ਲੱਗੀਆਂ ਸਨ।
ਦੂਸਰੇ ਪਾਸੇ ‘ਆਜ ਤਕ’ ਨੇ ਇਕ ਸਟਿੰਗ ਆਪਰੇਸ਼ਨ ਕੀਤਾ ਹੈ, ਜਿਸ ਵਿੱਚ ਹਿੰਸਾ ਫੈਲਾਉਣ ਵਾਲਿਆਂ ਨੇ ਖੁਦ ਹਿੰਸਾ ਕਰਨ ਦੀ ਗੱਲ ਮੰਨੀ ਹੈ। ਆਪਣੇ ਆਪ ਨੂੰ ਏ ਬੀ ਵੀ ਪੀ ਦਾ ਵਰਕਰ ਦੱਸਦਾ ਅਕਸ਼ਤ ਅਵਸਥੀ ਵੀ ਹਮਲੇ ਵਿੱਚ ਸ਼ਾਮਲ ਸੀ। ਉਸ ਨੇ ਖੁਦ ਹਿੰਸਾ ਵਿੱਚ ਸ਼ਾਮਲ ਹੋਣਾ ਮੰਨਿਆ ਹੈ। ਹਮਲੇ ਵੇਲੇ ਅਕਸ਼ਤ ਨੇ ਹੈਲਮੈਟ ਪਾਇਆ ਸੀ। ਉਸ ਨੇ ਦੱਸਿਆ ਕਿ 20 ਲੋਕ ਜੇ ਐੱਨ ਯੂ ਦੇ ਅਤੇ 20 ਬਾਹਰੋਂ ਸੱਦੇ ਗਏ ਸਨ। ਅਕਸ਼ਤ ਜੇ ਐੱਨ ਯੂ ਵਿੱਚ ਬੀ ਏ (ਫਰੈਂਚ) ਦਾ ਫਸਟ ਈਅਰ ਦਾ ਵਿਦਿਆਰਥੀ ਹੈ। ਸਟਿੰਗ ਆਪਰੇਸ਼ਨ ਵਿੱਚ ਉਸ ਨੂੰ ਕਹਿੰਦੇ ਸੁਣਿਆ ਗਿਆ ਕਿ ਉਸ ਕੋਲ ਡੰਡਾ ਸੀ ਅਤੇ ਕਈ ਲੋਕਾਂ ਨੂੰ ਉਸ ਨੇ ਕੁੱਟਿਆ। ਅਕਸ਼ਤ ਅਵਸਥੀ ਨੇ ਦੱਸਿਆ ਕਿ ਪਹਿਲਾਂ ਪੇਰੀਆਰ ਵਿੱਚ ਹਮਲਾ ਹੋਇਆ, ਉਸ ਤੋਂ ਬਾਅਦ ਲੋਕ ਸਾਬਰਮਤੀ ਹੋਸਟਲ ਵੱਲ ਭੱਜੇ ਤਾਂਂ ਸਾਬਰਮਤੀ ਵਿੱਚ ਹਮਲਾ ਕੀਤਾ ਗਿਆ। ਖੱਬੇ ਪੱਖੀ ਵਿਦਿਆਰਥੀਆਂ ਨੂੰ ਅੰਦਾਜਾ ਵੀ ਨਹੀਂ ਸੀ ਕਿ ਏ ਬੀ ਵੀ ਪੀ ਪਲਟ ਵਾਰ ਕਰੇਗੀ।
ਇਸ ਸਟਿੰਗ ਅਪਰਸੇ਼ਨ ਦੇ ਬਾਵਜੂਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਹਿੰਸਾ ਬਾਰੇ ਦਿੱਲੀ ਪੁਲਸ ਵੱਲੋਂ ਸ਼ੱਕੀ ਹਮਲਾਵਰ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਉੱਤੇ ਯੂਨੀਵਰਸਿਟੀ ਵਿਦਿਆਰਥੀਆਂ ਦੀ ਚੁਣੀ ਹੋਈ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਕਿ ‘ਮੈਨੂੰ ਦੇਸ਼ ਦੇ ਕਾਨੂੰਨ ਉੱਤੇ ਪੂਰਾ ਭਰੋਸਾ ਹੈ। ਮੇਰੀ ਸੋਚ ਹੈ ਕਿ ਜਾਂਚ ਨਿਰਪੱਖ ਹੋਵੇਗੀ ਤੇ ਮੈਨੂੰ ਨਿਆਂ ਮਿਲੇਗਾ।` ਉਸ ਨੇ ਪੁੱਛਿਆ, ‘ਦਿੱਲੀ ਪੁਲਸ ਪੱਖਪਾਤ ਕਿਉਂ ਕਰਦੀ ਹੈ? ਮੈਂ ਕਿਸੇ ਉੱਤੇ ਹਮਲਾ ਨਹੀਂ ਕੀਤਾ। ਅਸੀਂ ਕੁਝ ਗਲਤ ਨਹੀਂ ਕੀਤਾ। ਅਸੀਂ ਦਿੱਲੀ ਪੁਲਸ ਤੋਂ ਡਰਦੇ ਨਹੀਂ। ਅਸੀਂ ਕਾਨੂੰਨ ਦੇ ਨਾਲ ਖੜ੍ਹੇ ਰਹਾਂਗੇ ਤੇ ਲੋਕਤੰਤਰੀ ਅਤੇ ਸ਼ਾਂਤੀ ਪੂਰਨ ਤਰੀਕੇ ਨਾਲ ਆਪਣੇ ਅੰਦੋਲਨ ਨੂੰ ਅੱਗੇ ਵਧਾਵਾਂਗੇ।`

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼