Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਅਮਰੀਕੀ ਪਾਰਲੀਮੈਂਟ ਵੱਲੋਂ ਯੁੱਧ ਛੇੜਨ ਦੇ ਟਰੰਪ ਦੇ ਅਧਿਕਾਰ ਉੱਤੇ ਰੋਕ ਦਾ ਮਤਾ ਪਾਸ

January 11, 2020 12:18 PM

ਵਾਸ਼ਿੰਗਟਨ, 10 ਜਨਵਰੀ, (ਪੋਸਟ ਬਿਊਰੋ)- ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਨੇ ਅੱਜ ਇਕ ਮਤਾ ਪਾਸ ਕਰ ਕੇ ਈਰਾਨ ਨਾਲ ਯੁੱਧ ਲਾਉਣ ਬਾਰੇ ਆਪਣੀ ਅਣ-ਇੱਛਾ ਪ੍ਰਗਟ ਕੀਤੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਲਾ ਕਰਨ ਦੇ ਅਧਿਕਾਰ ਉੱਤੇ ਵੀ ਸੰਕੇਤਕ ਰੋਕ ਲਾ ਦਿੱਤੀ ਹੈ। ਇਹ ਮਤਾ ਅੱਗੋਂ ਸੱਤਾਧਾਰੀ ਰਿਪਬਲੀਕਨ ਪਾਰਟੀ ਦੇ ਬਹੁਮਤ ਵਾਲੀ ਸੈਨੇਟ ਵਿਚ ਜਾਣਾ ਹੈ, ਜਿੱਥੇ ਇਸ ਦੇ ਪਾਸ ਹੋਣ ਦੀ ਆਸ ਨਹੀਂ। ਜੇ ਓਥੇ ਵੀ ਮਤਾ ਪਾਸ ਹੋ ਜਾਂਦਾ ਹੈ ਤਾਂ ਰਾਸ਼ਟਰਪਤੀ ਕੋਲ ਇਸ ਨੂੰ ਅਣਡਿੱਠ ਕਰ ਕੇ ਜੰਗ ਦਾ ਐਲਾਨ ਕਰਨ ਦਾ ਅਧਿਕਾਰ ਹੋਵੇਗਾ।
ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੀ ਪ੍ਰਤੀਨਿਧ ਸਭਾ ਵਿਚ ਪਾਰਟੀ ਲਾਈਨ ਉੱਤੇ ਵੋਟਿੰਗ ਹੋਈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗ ਛੇੜਨ ਦੇ ਅਧਿਕਾਰ ਉੱਤੇ ਰੋਕ ਦੇ ਪੱਖ ਵਿਚ 224 ਵੋਟ ਅਤੇ ਦੂਸਰੇ ਪਾਸੇ 194 ਵੋਟ ਪਏ। ਡੋਨਾਲਡ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਤਿੰਨ ਮੈਂਬਰਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਪੱਖ ਦਾ ਵੋਟ ਦਿੱਤਾ ਹੈ। ਇਨ੍ਹਾਂ ਤਿੰਨਾਂ ਵਿੱਚੋਂ ਇਕ ਮੈਟ ਗੇਟਜ਼ ਨੂੰ ਟਰੰਪ ਦਾ ਸਭ ਤੋਂ ਵੱਧ ਸਮਰਥਕ ਮੰਨਿਆ ਜਾਂਦਾ ਹੈ। ਪਾਰਲੀਮੈਂਟ ਵਿਚ ਆਪਣੇ ਭਾਸ਼ਣ ਵਿਚ ਮੈਟ ਗੇਟਜ਼ ਨੇ ਕਿਹਾ ਕਿ ਇਹ ਮਤਾ ਰਾਸ਼ਟਰਪਤੀ ਟਰੰਪ ਦੀ ਕਿਸੇ ਤਰ੍ਹਾਂ ਆਲੋਚਨਾ ਨਹੀਂ ਕਰਦਾ, ਸਿਰਫ ਮੱਧ-ਪੂਰਬ ਦੀ ਲੜਾਈ ਵਿਚ ਫਿਰ ਫਸਣ ਤੋਂ ਬਚਾਉਣਾ ਚਾਹੁੰਦਾ ਹੈ। ਸਾਡੇ ਫ਼ੌਜੀਆਂ ਕੋਲ ਲੜਨ ਤੇ ਬਲੀਦਾਨ ਦੇਣ ਦਾ ਹੌਸਲਾ ਹੈ, ਪ੍ਰੰਤੂ ਅਸੀਂ ਉਨ੍ਹਾਂ ਦੇ ਹੌਸਲੇ ਦਾ ਸਨਮਾਨ ਕਰਦੇ ਹੋਏ ਨਵੀਂ ਜੰਗ ਤੋਂ ਰੋਕਣਾ ਚਾਹੁੰਦੇ ਹਾਂ।
ਰਾਸ਼ਟਰਪਤੀ ਦੇ ਜੰਗ ਛੇੜਨ ਦੇ ਅਧਿਕਾਰ ਉੱਤੇ ਜਦੋਂ ਪਾਰਲੀਮੈਂਟ ਵਿਚ ਬਹਿਸ ਚੱਲ ਰਹੀ ਸੀ ਤਾਂ ਬਾਹਰ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਜੰਗ ਦਾ ਸ਼ੌਕ ਨਹੀਂ, ਪਰ ਜੇ ਲੋੜ ਪਈ ਤਾਂ ਉਹ ਇਸ ਬਾਰੇ ਪਾਰਲੀਮੈਂਟ ਨਾਲ ਸਲਾਹ ਕਰ ਲੈਣਗੇ। ਟਰੰਪ ਨੇ ਬੁੱਧਵਾਰ ਹੀ ਸੰਕੇਤ ਦੇ ਦਿੱਤਾ ਸੀ ਕਿ ਉਹ ਈਰਾਨ ਨਾਲ ਜੰਗ ਨਹੀਂ ਕਰਨ ਲੱਗੇ, ਪ੍ਰੰਤੂ ਈਰਾਨ ਨੂੰ ਵੀ ਸੰਜਮ ਦਿਖਾਉਣਾ ਹੋਵੇਗਾ। ਇਸ ਮਹੀਨੇ ਦੇ ਸ਼ੁਰੂ ਵਿਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਡਰੋਨ ਹਮਲੇ ਵਿਚ ਮੌਤ ਪਿੱਛੋਂ ਅਮਰੀਕਾ ਤੇ ਈਰਾਨ ਦਾ ਤਣਾਅ ਵੱਧ ਗਿਆ ਸੀ, ਪ੍ਰੰਤੂ ਉਸ ਪਿੱਛੋਂ ਅਮਰੀਕੀ ਫ਼ੌਜੀ ਅੱਡਿਆਂ ਉੱਤੇ ਈਰਾਨੀ ਮਿਜ਼ਾਈਲ ਹਮਲਿਆਂ ਦੇ ਬਾਵਜੂਦ ਮਾਹੌਲ ਵਿਚ ਕਾਫ਼ੀ ਹੱਦ ਸੁਧਾਰ ਹੋਇਆ ਤੇ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚ ਜੰਗ ਦਾ ਖ਼ਤਰਾ ਇੱਕ ਤਰ੍ਹਾਂ ਟਲ਼ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ