Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਪ੍ਰਿੰਸ ਹੈਰੀ ਤੇ ਮੇਗਨ ਨੇ ਮਹਾਰਾਣੀ ਨਾਲ ਸਲਾਹ ਕੀਤੇ ਬਿਨਾਂ ਸ਼ਾਹੀ ਭੂਮਿਕਾਵਾਂ ਛੱਡੀਆਂ

January 10, 2020 08:55 AM

ਲੰਡਨ, 9 ਜਨਵਰੀ, (ਪੋਸਟ ਬਿਊਰੋ)- ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੇ ਅਚਾਨਕ ਆਪਣੀ ਯੋਜਨਾ ਦੇ ਐਲਾਨ ਨਾਲ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ ਕਿ ਬ੍ਰਿਟੇਨ ਅਤੇ ਅਮਰੀਕਾ ਵਿਚ ਆਪਣਾ ਸਮਾਂ ਬਿਤਾਉਣ ਲਈ ਉਹ ਖੁਦ ਨੂੰ ਸ਼ਾਹੀ ਭੂਮਿਕਾ ਤੋਂ ਵੱਖ ਕਰ ਰਹੇ ਹਨ। ਦੋਵਾਂ ਨੇ ਮਹਾਰਾਣੀ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਇਹ ਐਲਾਨ ਕਰ ਦਿੱਤਾ ਹੈ, ਜਿਸ ਨੂੰ ਬ੍ਰਿਟੇਨ ਦੇ ਸ਼ਾਹੀ ਖਾਨਦਾਨ ਦੇ ਅੰਦਰ ਖਿਲਾਰੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਬੁੱਧਵਾਰ ਰਾਤ ਅਚਾਨਕ ਇਕ ਬਿਆਨ ਜਾਰੀ ਕਰ ਕੇ ਇਸ ਜੋੜੇ ਨੇ ਆਪਣੀ ਮੌਜੂਦਾ ਭੂਮਿਕਾ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿਤਾ। ਉਨ੍ਹਾਂ ਕਿਹਾ ਕਿ ਉਹ ਆਪਣੇ 8 ਮਹੀਨਿਆਂ ਦੇ ਪੁੱਤਰ ਆਰਚੀ ਨਾਲ ਬ੍ਰਿਟੇਨ ਤੇ ਉੱਤਰੀ ਅਮਰੀਕਾ ਵਿੱਚ ਸਮਾਂ ਬਿਤਾਉਣ ਲਈ ਇਹ ਕਦਮ ਚੁੱਕ ਰਹੇ ਹਨ। ਬਕਿੰਘਮ ਪੈਲੇਸ ਤੋਂ ਜਾਰੀ ਬਿਆਨ ਮੁਤਾਬਕ ਦੋਵਾਂ ਨੇ ਆਖਿਆ ਕਿ ਅਸੀਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੀ ਭੂਮਿਕਾ ਤੋਂ ਵੱਖ ਹੋ ਕੇ ਆਰਥਿਕ ਪੱਖੋਂ ਸਵੈ ਨਿਰਭਰ ਹੋਣਾ ਚਾਹੁੰਦੇ ਹਾਂ ਤੇ ਇਸ ਦੌਰਾਨ ਮਹਾਰਾਣੀ ਨੂੰ ਸਾਡਾ ਪੂਰਾ ਸਹਿਯੋਗ ਰਹੇਗਾ। ਬਿਆਨ ਮੁਤਾਬਕ ਇਸ ਨਾਲ ਅਸੀਂ ਆਪਣੇ ਪੁੱਤਰ ਨੂੰ ਸ਼ਾਹੀ ਪ੍ਰੰਪਰਾ ਦਾ ਸਨਮਾਨ ਕਰਦੇ ਹੋਏ ਪਾਲਣ ਦੇ ਸਮਰੱਥ ਹੋਵਾਂਗੇ ਤੇ ਸਾਡੇ ਪਰਿਵਾਰ ਨੂੰ ਸਾਡੇ ਨਵੇਂ ਚੈਰੀਟੇਬਲ ਟਰੱਸਟ ਦੀ ਸਥਾਪਨਾ ਸਮੇਤ ਨਵੇਂ ਚੈਪਟਰ ਸ਼ੁਰੂ ਕਰਨ ਦੇ ਲਈ ਧਿਆਨ ਕੇਂਦ੍ਰਿਤ ਕਰਨ ਦਾ ਸਮਾਂ ਵੀ ਮਿਲ ਸਕੇਗਾ।
ਜੋੜੇ ਦੇ ਇਸ ਐਲਾਨ ਨਾਲ ਪ੍ਰਿੰਸ ਹੈਰੀ ਦੀ 93 ਸਾਲਾ ਦਾਦੀ ਮਾਂ ਮਹਾਰਾਣੀ ਏਲੀਜ਼ਾਬੇਥ ਨੂੰ ਬਹੁਤ ਹੈਰਾਨੀ ਹੋਈ ਲੱਗਦੀ ਹੈ। ਉਨ੍ਹਾਂ ਦੇ ਇਸ ਐਲਾਨ ਨੂੰ ਆਨਲਾਈਨ ਪਲੇਟਫਾਰਮ ਉੱਤੇ ਮੈਗਜ਼ਿਟ ਕਰਾਰ ਦਿੱਤਾ ਗਿਆ, ਪਰ ਇਸ ਐਲਾਨ ਨੂੰ ਨਿੱਜੀ ਦੱਸਿਆ ਗਿਆ ਹੈ, ਜਿਸ ਦੀ ਪ੍ਰਵਾਨਗੀ ਅਜੇ ਤੱਕ ਸ਼ਾਹੀ ਮਹਿਲ ਨੇ ਨਹੀਂ ਦਿੱਤੀ। ਉਂਜ ਇਸ ਦੇ ਜਵਾਬ ਵਿੱਚ ਬਕਿੰਘਮ ਪੈਲੇਸ ਨੇ ਇਕ ਬਿਆਨ ਵਿੱਚ ਆਖਿਆ ਕਿ ਡਿਊਕ ਅਤੇ ਡਚੇਜ ਆਫ ਸਸੈਕਸ ਦੇ ਨਾਲ ਗੱਲਬਾਤ ਸ਼ੁਰੂਆਤੀ ਪੜਾਅ ਵਿੱਚ ਹੈ, ਅਸੀਂ ਵੱਖਰਾ ਰਸਤਾ ਚੁਣਨ ਦੀ ਉਨ੍ਹਾਂ ਦੀ ਇੱਛਾ ਸਮਝਦੇ ਹਾਂ, ਪਰ ਇਹ ਗੰਭੀਰ ਮਾਮਲਾ ਹੈ, ਜਿਸ ਨੂੰ ਹੱਲ ਕਰਨ ਵਿੱਚ ਸਮਾਂ ਲਗੇਗਾ। ਬੀ ਬੀ ਸੀ ਮੁਤਾਬਕ ਜੋੜੇ ਦੇ ਇਸ ਐਲਾਨ ਬਾਰੇ ਸ਼ਾਹੀ ਮਹਿਲ ਨੂੰ ਪਤਾ ਨਹੀਂ ਸੀ ਅਤੇ ਜੋੜੇ ਨੇ ਇਸ ਬਾਰੇ ਪਹਿਲਾਂ ਸ਼ਾਹੀ ਪਰਿਵਾਰ ਦੇ ਕਿਸੇ ਸੀਨੀਅਰ ਮੈਂਬਰ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ।
35 ਸਾਲਾ ਪ੍ਰਿੰਸ ਹੈਰੀ ਨੇ ਮਈ 2018 ਵਿੱਚ ਅਮਰੀਕੀ ਅਭਿਨੇਤਰੀ ਮੇਗਨ ਮਰਕੇਲ ਨਾਲ ਵਿਆਹ ਕੀਤਾ ਸੀ ਤੇ ਮਈ 2019 ਵਿੱਚ ਆਰਚੀ ਪੈਦਾ ਹੋਇਆ ਸੀ। ਸਾਲ 2019 ਵਿੱਚ ਦੋਵਾਂ ਲਈ ਕਾਫੀ ਮੁਸ਼ਕਿਲ ਭਰਿਆ ਰਿਹਾ ਸੀ। ਉਸ ਸਮੇਂ ਦੋਹਾਂ ਨੇ ਇਕ ਟੈਲੀਵੀਜ਼ਨ ਡਾਕੂਮੈਂਟਰੀ ਵਿੱਚ ਆਪਣਾ ਭੂਮਿਕਾਵਾਂ ਉੱਤੇ ਮੀਡੀਆ ਰਿਪੋਰਟਾਂ ਉੱਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਬ੍ਰਿਟਿਸ਼ ਟੇਬਲਾਇਡ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਪਿਛਲੇ 2 ਸਾਲਾਂ ਵਿੱਚ ਦੋਹਾਂ ਡਚੇਜ ਆਫ ਕੈਂਮਬ੍ਰਿਜ਼ ਕੇਟ ਮਿਡਲਟਨ ਦੇ ਜਨਮ ਦਿਨ ਮੌਕੇ ਸ਼ਾਮਲ ਨਹੀਂ ਹੋਏ ਸਨ ਤੇ ਅਫਵਾਹਾਂ ਨੂੰ ਹਵਾ ਮਿਲੀ ਕਿ ਸ਼ਾਹੀ ਪਰਿਵਾਰ ਵਿੱਚ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਭਾਵ ਦੋਹਾਂ ਭਰਾਵਾਂ ਵਿੱਚ ਖਟਾਸ ਚੱਲ ਰਹੀ ਹੈ। ਇਸ ਸਮੇਂ ਸ਼ਾਹੀ ਜੋੜੇ ਦਾ ਹਰ ਖਰਚ ਬ੍ਰਿਟੇਨ ਦੇ ਟੈਕਸ ਦਾਤਾਵਾਂ ਦੇ ਖੁਦਮੁਖਤਿਆਰੀ ਫੰਡ ਵੱਲੋਂ ਚੁੱਕਿਆ ਜਾਂਦਾ ਹੈ। ਹੈਰੀ ਕੋਲ ਕੁਝ ਨਿੱਜੀ ਪੈਸਾ ਹੈ, ਜੋ ਉਨ੍ਹਾਂ ਦੀ ਸਵਰਗੀ ਮਾਂ ਡਾਇਨਾ ਛੱਡ ਗਈ ਸੀ, ਪਰ ਉਨ੍ਹਾਂ ਨੂੰ ਰਹਿਣ ਲਈ ਆਪਣੇ ਪਿਤਾ ਚਾਰਲਸ ਅਤੇ ਸਰਕਾਰੀ ਫੰਡ ਤੋਂ ਮਦਦ ਮਿਲਦੀ ਹੈ। ਮੌਜੂਦਾ ਭੂਮਿਕਾ ਵਿੱਚ ਸ਼ਾਹੀ ਜੋੜੇ ਉੱਤੇ ਕਿਸੇ ਤਰ੍ਹਾਂ ਕਮਾਈ ਕਰਨ ਦੀ ਪਾਬੰਦੀ ਹੈ, ਪਰ ਸ਼ਾਹੀ ਭੂਮਿਕਾ ਛੱਡਣ ਪਿੱਛੋਂ ਉਹ ਨੌਕਰੀ ਕਰ ਸਕਣਗੇ। ਬਾਅਦ ਵਿੱਚ ਵੀ ਵਿਦੇਸ਼ੀ ਦੌਰਿਆਂ ਦੌਰਾਨ ਉਨ੍ਹਾਂ ਦੀ ਯਾਤਰਾ ਦਾ ਖਰਚ ਖੁਦਮੁਖਤਿਆਰੀ ਫੰਡ ਅਤੇ ਮੇਜ਼ਬਾਨ ਦੇਸ਼ ਵੱਲੋਂ ਚੁੱਕਿਆ ਜਾਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ