Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਟਰੰਪ ਨੇ ਬਰਾਕ ਓਬਾਮਾ ਨੂੰ ਚਿਤਾਵਨੀ ਦਿੱਤੀ ਸੀ, ਖੁਦ ‘ਈਰਾਨੀ ਪੱਤਾ` ਖੇਡਿਆ!

January 10, 2020 08:51 AM

ਵਾਸ਼ਿੰਗਟਨ, 9 ਜਨਵਰੀ, (ਪੋਸਟ ਬਿਊਰੋ)- ਈਰਾਨ ਖਿਲਾਫ ਜੰਗ ਸ਼ੁਰੂ ਕਰਨ ਦੇ ਮੁੱਦੇ ਤੋਂ ਇਹ ਗੱਲ ਬਹਿਸ ਦਾ ਮੁੱਦਾ ਬਣ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸੇ ਵਕਤ ਖੁਦ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਈਰਾਨ ਨਾਲ ਜੰਗ ਛੇੜ ਕੇ ਸਿਆਸੀ ਸੰਭਾਵਨਾਵਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਯਤਨਾਂ ਦੇ ਖਿਲਾਫ ਚਿਤਾਵਨੀ ਦਿੱਤੀ ਸੀ, ਪਰ ਅੱਠ ਸਾਲ ਬਾਅਦ ਉਹੀ ਡੋਨਾਲਡ ਟਰੰਪ ਉਹੀ ਪੈਂਤੜਾ ਵਰਤਣ ਲੱਗੇ ਹਨ। ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੇ ਬੁਲਾਰੇ ਟਿਮ ਮੁਰਤੋ ਨੇ ਈਰਾਨ ਦੀ ਫੌਜ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਨੂੰ ਸਿਆਸੀ ਦਾਅ ਵਜੋਂ ਵਰਤਣ ਲਈ ਕਹਿ ਦਿੱਤਾ ਹੈ ਕਿ ਅਮਰੀਕੀ ਲੋਕ ਆਪਣੇ ਰਾਸ਼ਟਰਪਤੀ ਨੂੰ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਵਿਅਕਤੀ ਦੇ ਤੌਰ ਉੱਤੇ ਦੇਖਣਾ ਚਾਹੁੰਦੇ ਹਨ। ਇਸ ਤੋਂ ਚਰਚਾ ਛਿੜ ਗਈ ਹੈ।
ਰਿਪਬਲੀਕਨ ਨੈਸ਼ਨਲ ਕਮੇਟੀ ਦੇ ਸੰਚਾਰ ਡਾਇਰੈਕਟਰ ਮਾਈਕਲ ਅਹਿਰੈਂਸ ਨੇ ਆਖਿਆ ਹੈ ਕਿ ਲੋਕਾਂ ਦੀ ਨਜ਼ਰ ਵਿੱਚ ਰਿਪਬਲੀਕਨ ਪਾਰਟੀ ਦਾ ਅਕਸ ਅੱਤਵਾਦੀਆਂ ਪ੍ਰਤੀ ਬਹੁਤ ਸਖਤ ਹੈ ਤੇ ਅਮਰੀਕੀ ਫੌਜ ਦੇ ਹਮਲੇ ਵਿੱਚ ਜਨਰਲ ਸੁਲੇਮਾਨੀ ਦਾ ਮਾਰਿਆ ਜਾਣਾ ਇਸ ਦੀ ਯਾਦ ਦਿਵਾਉਂਦਾ ਹੈ। ਚੋਣ ਮੁਹਿੰਮ ਵਿੱਚ ਸੁਲੇਮਾਨੀ ਦੀ ਮੌਤ ਨਾਲ ਜੁੜੀਆਂ ਗੱਲਾਂ ਨੂੰ ਕਿਵੇਂ ਵਰਤਿਆ ਜਾਵੇਗਾ, ਇਸ ਦਾ ਪਤਾ ਏਥੋਂ ਲਾਇਆ ਜਾ ਸਕਦਾ ਹੈ ਕਿ ਟਰੰਪ ਦਾ ਚੋਣ ਪ੍ਰਚਾਰ ਦੇਖਦੀ ਕਮੇਟੀ ਨੇ ਫੇਸਬੁੱਕ ਉੱਤੇ ਇਸ ਮੁੱਦੇ ਲਈ ਥਾਂ ਖਰੀਦੀ ਹੈ। ਉਂਜ ਇਸ ਹਮਲੇ ਨੂੰ ਸਿਆਸੀ ਮਕਸਦ ਨਾਲ ਜੋੜਨ ਨੂੰ ਟਰੰਪ ਦੇ ਨੇੜਲੇ ਲੋਕ ਰੱਦ ਕਰਦੇ ਹਨ, ਪਰ ਡੈਮੋਕ੍ਰੇਟਿਕ ਵਿਰੋਧੀਆਂ ਦੇ ਮੁਕਾਬਲੇ ਉਹ ਟਰੰਪ ਸਰਕਾਰ ਵੱਲੋਂ ਕੀਤੀ ਇਸ ਕਾਰਵਾਈ ਤੋਂ ਖੁਸ਼ ਹਨ। ਇਨ੍ਹਾਂ ਦੀ ਸੋਚ ਹੈ ਕਿ ਇਸ ਕਾਰਵਾਈ ਨਾਲ ਟਰੰਪ ਮਜ਼ਬੂਤ ਨੇਤਾ ਮੰਨੇ ਜਾਣਗੇ।
ਸਮਝਿਆ ਜਾਂਦਾ ਹੈ ਕਿ ਟਰੰਪ ਨਾਲ ਜੁੜੀਆਂ ਖਬਰਾਂ ਦਾ ਅਸਰ ਸਮਾਂ ਬਹੁਤ ਘੱਟ ਹੈ, ਪਰ ਉਨ੍ਹਾਂ ਦੇ ਸਹਿਯੋਗੀਆਂ ਦੀ ਸੋਚ ਹੈ ਕਿ ਸੁਲੇਮਾਨੀ ਉੱਤੇ ਕੀਤਾ ਹਮਲਾ ਅਗਲੀ ਮੁਹਿੰਮ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਤੇ ਜੇ ਈਰਾਨ ਅੱਗੋਂ ਜਵਾਬੀ ਕਾਰਵਾਈ ਕਰੇ ਜਾਂ ਖੇਤਰ ਵਿੱਚ ਤਣਾਅ ਦਾ ਮਾਹੌਲ ਬਣੇ ਤਾਂ ਇਹ ਹੋਰ ਵੀ ਕਾਰਗਾਰ ਹੋ ਸਕਦਾ ਹੈ। ਆਈ ਐੱਸ ਅਤੇ ਅਬੂ ਬਕਰ ਅਲ ਬਗਦਾਦੀ ਦਾ ਮਾਰਿਆ ਜਾਣਾ ਵੀ ਡੋਨਾਲਡ ਟਰੰਪ ਦੇ ਪ੍ਰਚਾਰ ਢੰਗਾਂ ਅਤੇ ਉਨ੍ਹਾਂ ਦੀਆਂ ਰੈਲੀਆਂ ਦਾ ਹਿੱਸਾ ਬਣ ਚੁੱਕੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸੁਲੇਮਾਨੀ ਦੀ ਮੌਤ ਨੂੰ ਵੀ ਪ੍ਰਚਾਰ ਦਾ ਹਿੱਸਾ ਬਣੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ