Welcome to Canadian Punjabi Post
Follow us on

28

March 2024
 
ਭਾਰਤ

ਗ੍ਰਾਹਕ ਦਾ ਦਸਤਾਵੇਜ਼ ਗੁਆਚਣ ਉੱਤੇ ਸਟੇਟ ਬੈਂਕ ਨੂੰ ਜੁਰਮਾਨਾ

January 10, 2020 08:46 AM

ਕੋਲਕਾਤਾ, 9 ਜਨਵਰੀ (ਪੋਸਟ ਬਿਊਰੋ)- ਰਾਸ਼ਟਰੀ ਖਪਤਕਾਰ ਕਮਿਸ਼ਨ (ਐੱਨ ਸੀ ਡੀ ਆਰ ਸੀ) ਨੇ ਭਾਰਤੀ ਸਟੇਟ ਬੈਂਕ (ਐੱਸ ਬੀ ਆਈ) ਨੂੰ ਇੱਕ ਗ੍ਰਾਹਕ ਨੂੰ ਉਸ ਦੀ ਜਾਇਦਾਦ ਦੀ ਟਾਈਟਲ ਡੀਡ (ਦਸਤਾਵੇਜ਼) ਵਾਪਸ ਕਰਨ ਵਿੱਚ ਅਸਫਲ ਰਹਿਣ ਲਈ ਪੰਜ ਲੱਖ ਰੁਪਏ ਜੁਰਮਾਨਾ ਕੀਤਾ ਹੈ।
ਕੋਲਕਾਤਾ ਦੇ ਅਮਿਤੇਸ਼ ਮਜੂਮਦਾਰ ਨੇ ਆਪਣੀ ਜਾਇਦਾਦ ਦੇ ਬਦਲੇ ਐੱਸ ਬੀ ਆਈ ਤੋਂ 13.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਦੀ ਪੂਰੀ ਰਾਸ਼ੀ ਮੋੜਨ ਦੇ ਬਾਅਦ ਬੈਂਕ ਨੇ ਉਨ੍ਹਾਂ ਨੂੰ ਜਾਇਦਾਦ ਦੇ ਦਸਤਾਵੇਜ਼ ਵਾਪਸ ਨਹੀਂ ਕੀਤੇ। ਬੈਂਕ ਨੇ ਮੰਨਿਆ ਕਿ ਕਰਜ਼ੇ ਦਾ ਭੁਗਤਾਨ ਮਜੂਮਦਾਰ ਨੇ ਕਰ ਦਿੱਤਾ ਸੀ, ਪ੍ਰੰਤੂ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਦਾ ਦਸਤਾਵੇਜ਼ ਨਹੀਂ ਮਿਲ ਰਿਹਾ। ਕਮਿਸ਼ਨ ਨੇ ਪਾਇਆ ਕਿ ਦਸਤਾਵੇਜ਼ ਦੇ ਬਿਨਾਂ ਗ੍ਰਾਹਕ ਨੂੰ ਉਸ ਦੀ ਜਾਇਦਾਦ ਦਾ ਅਸਲੀ ਮਾਰਕੀਟ ਮੁੱਲ ਨਹੀਂ ਮਿਲੇਗਾ ਤੇ ਨਾ ਕੋਈ ਬੈਂਕ ਉਸ ਨੂੰ ਭਵਿੱਖ ਵਿੱਚ ਕਰਜ਼ਾ ਦੇਵੇਗਾ। ਐੱਨ ਸੀ ਡੀ ਆਰ ਸੀ ਨੇ ਕਿਹਾ ਕਿ ਜਦ ਤੱਕ ਜਾਇਦਾਦ ਦਾ ਦਸਤਾਵੇਜ਼ ਜਮ੍ਹਾ ਨਹੀਂ ਹੋ ਜਾਂਦਾ, ਤਦ ਤੱਕ ਕੋਈ ਬੈਂਕ ਕਰਜ਼ਾ ਨਹੀਂ ਦੇਵੇਗਾ। ਕਮਿਸ਼ਨ ਨੇ ਬੰਗਾਲ ਰਾਜ ਖਪਤਕਾਰ ਕਮਿਸ਼ਨ ਦੇ ਉਸ ਹੁਕਮ ਨੂੰ ਕਾਇਮ ਰੱਖਿਆ, ਜਿਸ ਵਿੱਚ ਉਨ੍ਹਾਂ ਨੇ ਇਸ ਮਾਮਲੇ ਵਿੱਚ ਐੱਸ ਬੀ ਆਈ ਨੂੰ ਪੰਜ ਲੱਖ ਰੁਪਏ ਮੁਆਵਜ਼ੇ ਦੇ ਨਾਲ ਗ੍ਰਾਹਕ ਨੂੰ ਤੀਹ ਹਜ਼ਾਰ ਰੁਪਏ ਕੇਸ ਲੜਨ 'ਤੇ ਹੋਏ ਖਰਚ ਵੀ ਦੇਣ ਦਾ ਹੁਕਮ ਦਿੱਤਾ ਸੀ। ਖਪਤਕਾਰ ਫੋਰਮ ਨੇ ਐੱਸ ਬੀ ਆਈ ਨੂੰ ਤਿੰਨ ਪ੍ਰਮੁੱਖ ਅਖਬਾਰਾਂ ਵਿੱਚ ਪ੍ਰਾਪਰਟੀ ਦਸਤਾਵੇਜ਼ ਗੁਆਚਣ ਨਾਲ ਸੰਬੰਧਤ ਇਸ਼ਤਿਹਾਰ ਛਪਾਉਣ ਦਾ ਵੀ ਹੁਕਮ ਦਿੱਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ