ਸਿਡਨੀ, 9 ਜਨਵਰੀ (ਪੋਸਟ ਬਿਊਰੋ)- ਸੋਕੇ ਮਾਰੇ ਇਲਾਕਿਆਂ ਵਿੱਚ ਪੀਣ ਦਾ ਪਾਣੀ ਬਚਾਉਣ ਵਾਸਤੇ ਆਸਟ੍ਰੇਲੀਆ ਵਿੱਚ 10 ਹਜ਼ਾਰ ਊਠਾਂ ਨੂੰ ਮਾਰਨ ਦਾ ਕੰਮ ਕੱਲ੍ਹ ਸ਼ੁਰੂ ਹੋ ਗਿਆ। ਪੇਸ਼ੇਵਰ ਨਿਸ਼ਾਨੇਬਾਜ਼ ਇਸ ਕੰਮ ਨੂੰ ਹੈਲੀਕਾਪਟਰ ਰਾਹੀਂ ਕਰ ਰਹੇ ਹਨ। ਦੱਖਣੀ ਆਸਟ੍ਰੇਲੀਆ ਪ੍ਰਾਂਤ ਦੇ ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਤਲਾਸ਼ ਵਿੱਚ ਉੂਠਾਂ ਦੇ ਝੰੁਡ ਨਾ ਸਿਰਫ ਪੇਂਡੂ ਇਲਾਕਿਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਰਹੇ ਹਨ, ਬਲਕਿ ਬਚੇ-ਖੁਚੇ ਪਾਣੀ ਦੇ ਸਰੋਤਾਂ ਨੂੰ ਵੀ ਦੂਸ਼ਿਤ ਕਰ ਰਹੇ ਹਨ। ਸਾਲ 2019 ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਗਰਮ ਅਤੇ ਸੋਕੇ ਵਾਲਾ ਵਰ੍ਹਾ ਰਿਹਾ ਹੈ। ਗੰਭੀਰ ਸੋਕੇ ਕਾਰਨ ਕੁਝ ਸ਼ਹਿਰਾਂ ਵਿੱਚ ਜਿੱਥੇ ਪਾਣੀ ਲਈ ਤ੍ਰਾਹੀ-ਤ੍ਰਾਹੀ ਮਚੀ ਹੈ, ਉਥੇ ਜੰਗਲਾਂ ਵਿੱਚ ਲੱਗੀ ਅੱਗ ਦੇ ਚੱਲਦੇ ਦੇਸ਼ ਦੇ ਦੱਖਣ-ਪੂਰਬੂ ਹਿੱਸੇ ਵਿੱਚ ਸਥਿਤੀ ਹੋਰ ਜ਼ਿਆਦਾ ਖਰਾਬ ਹੈ।
ਸਥਾਨਕ ਮੀਡੀਆ ਦੇ ਮੁਤਾਬਕ ਉੂਠਾਂ ਨੂੰ ਮਾਰਨ ਦੀ ਪੰਜ ਰੋਜ਼ਾ ਮੁਹਿੰਮ ਦੀ ਸ਼ੁਰੂਆਤ ਦੱਖਣੀ ਆਸਟ੍ਰੇਲੀਆ ਦੇ ਉਤਰ-ਪੱਛਮੀ ਇਲਾਕੇ ਤੋਂ ਸ਼ੁਰੂ ਹੋਈ, ਜਿੱਥੇ ਲਗਭਗ 2300 ਆਦਿਵਾਸੀ ਰਹਿੰਦੇ ਹਨ। ਇਸ ਮੁਹਿੰਮ 'ਚ ਲੱਗੀ ਕਮੇਟੀ ਨੇ ਕਿਹਾ ਕਿ ਇਹ ਊਠ ਪਾਣੀ ਦੀ ਖੋਜ ਵਿੱਚ ਦੂਰ ਵਸੇ ਆਦਿਵਾਸੀ ਭਾਈਚਾਰੀਆਂ ਨੂੰ ਨੁਕਸਾਨ ਪੰਚਾਉਂਦੇ ਹਨ। ਮੁਹਿੰਮ ਦਾ ਸਮਰਥਨ ਕਰਨ ਵਾਲੇ ਦੱਖਣੀ ਆਸਟ੍ਰੇਲੀਆ ਦੇ ਵਾਤਾਵਰਨ ਵਿਭਾਗ ਨੇ ਕਿਹਾ, ਸੋਕੇ ਕਾਰਨ ਜਿੱਥੇ ਉੂਠ ਪਿਆਸ ਨਾਲ ਮਰ ਰਹੇ ਹਨ, ਉਥੇ ਪਾਣੀ ਦੀ ਖੋਜ ਵਿੱਚ ਇੱਕ-ਦੂਜੇ ਨੂੰ ਰੋਂਦ ਕੇ ਮਾਰ ਰਹੇ ਹਨ। ਇਸ ਦੌਰਾਨ ਮਰਨ ਵਾਲੇ ਪਰ ਮਹੱਤਵ ਪੂਰਨ ਜਲ ਸਰੋਤਾਂ ਤੇ ਸੱਭਿਆਚਾਰਕ ਥਾਵਾਂ ਨੂੰ ਵੀ ਦੂਸ਼ਿਤ ਕਰ ਰਹੇ ਹਨ।