ਨੌਰਥ ਯੌਰਕ, 9 ਜਨਵਰੀ (ਪੋਸਟ ਬਿਊਰੋ) : ਯੰਗ ਸਟਰੀਟ ਏਰੀਆ ਤੇ ਯੌਰਕ ਮਿਲਜ਼ ਰੋਡ ੳੱੁਤੇ ਬੁੱਧਵਾਰ ਰਾਤ ਇਕ ਟੈਕਸੀ ਡਰਾਈਵਰ ਨੂੰ ਚਾਕੂ ਮਾਰ ਦਿੱਤਾ ਗਿਆ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਨੌਰਥ ਯੌਰਕ ਏਰੀਆ ਵਿੱਚ ਵਾਪਰੀ ਇਸ ਛੁਰੇਬਾਜ਼ੀ ਦੀ ਘਟਨਾ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਰਾਤੀਂ 9:20 ਉਤੇ ਮੌਕੇ ਉਤੇ ਪਹੁੰਚੀ। ਇਹ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਿਰਾਏ ਦੇ ਵਿਵਾਦ ਕਾਰਨ ਵਾਪਰੀ ਲਗਦੀ ਹੈ।
ਮਸਕੂਕ ਨੂੰ ਮਾਲ ਵਿਚ ਦਾਖਲ ਹੁੰਦਿਆਂ ਵੇਖਿਆ ਗਿਆ ਤੇ ਉਸ ਕੋਲ ਅਜੇ ਵੀ ਚਾਕੂ ਹੈ। ਪੈਰਾਮੈਡਿਕਸ ਨੇ ਦਸਿਆ ਕਿ ਡਰਾਈਵਰ ਦੇ ਜਖਮ ਗੰਭੀਰ ਹਨ ਪਰ ਜਾਨਲੇਵਾ ਨਹੀਂ ਹਨ। ਅਧਿਕਾਰੀ ਮੌਕੇ ਉਤੇ ਮੌਜੂਦ ਹਨ ਤੇ ਇਲਾਕੇ ਦੀ ਪੁਣਛਾਣ ਕਰ ਰਹੇ ਹਨ।