Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਡਾਕਟਰ ਤੇ ਮਰੀਜ਼ ਦਾ ਰਿਸ਼ਤਾ

January 09, 2020 08:38 AM

-ਨਵਦੀਪ ਸਿੰਘ ਭਾਟੀਆ
ਕੋਈ ਸਮਾਂ ਸੀ ਜਦੋਂ ਡਾਕਟਰ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਲੋਕਾਂ ਨੂੰ ਵੀ ਉਸ 'ਤੇ ਰੱਬ ਜਿੰਨਾ ਵਿਸ਼ਵਾਸ ਹੁੰਦਾ ਸੀ। ਮੈਨੂੰ ਇੱਕ-ਦੋ ਉਹ ਡਾਕਟਰ ਭੁਲਾਇਆਂ ਵੀ ਨਹੀਂ ਭੁੱਲਦੇ ਜੋ ਗਰੀਬਾਂ ਨੂੰ ਦਵਾਈ ਮੁਫ਼ਤ ਦੇ ਦਿੰਦੇ ਸਨ। ਭਾਵੇਂ ਉਹ ਅੱਜ ਇਸ ਸੰਸਾਰ ਵਿੱਚ ਨਹੀਂ ਹਨ ਪਰ ਆਪਣੀ ਦਿਆਨਤਦਾਰੀ ਕਾਰਨ ਲੋਕਾਂ ਦੇ ਮਨਾਂ ਵਿੱਚ ਵਸੇ ਹੋਏ ਹਨ। ਇੱਕ ਹੋਰ ਲੇਡੀ ਡਾਕਟਰ ਦਾ ਚੇਤਾ ਆਉਂਦਾ ਹੈ ਜਿਸ ਦਾ ਸੁਭਾਅ ਇੰਨਾ ਚੰਗਾ ਸੀ ਕਿ ਮਰੀਜ਼ਾਂ ਨੂੰ ਵੇਖਦੇ ਸਮੇਂ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਹੀ ਹੋਵੇ। ਹਮਦਰਦੀ ਤੇ ਪਿਆਰ ਦੀ ਉਹ ਮੁਜੱਸਮਾ ਸੀ। ਉਸ ਦਾ ਹਸੂੰ-ਹਸੂੰ ਕਰਦਾ ਚਿਹਰਾ ਅਤੇ ਜ਼ੁਬਾਨ ਵਿਚਲਾ ਰਸ ਮਰੀਜ਼ਾਂ ਲਈ ਅੰਮ੍ਰਿਤ ਤੋਂ ਘੱਟ ਨਹੀਂ ਸੀ। ਆਪਣੇ ਤੋਂ ਵੱਡੀ ਉਮਰ ਦੇ ਬੁਜ਼ਰਗ ਮਰੀਜ਼ਾਂ ਲਈ ਬੇਬੇ-ਬਾਪੂ ਅਤੇ ਆਪਣੀ ਉਮਰ ਦਿਆਂ ਨੂੰ ਵੀਰ-ਭੈਣ ਕਹਿੰਦੀ ਉਹ ਡਾਕਟਰ ਸਾਹਿਬਾ ਮਰੀਜ਼ਾਂ ਦਾ ਅੱਧਾ ਦਰਦਾ ਘਟਾ ਦਿੰਦੀ ਸੀ। ਅੱਜ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ।
ਪ੍ਰਦੂਸ਼ਿਤ ਵਾਤਾਵਰਨ ਅਤੇ ਮਿਲਾਵਟੀ ਖਾਣ-ਪੀਣ ਨੇ ਹਰ ਵਿਅਕਤੀ ਦੀ ਸਿਹ 'ਤੇ ਮਾੜਾ ਅਸਰ ਪਾਇਆ ਹੈ। ਦਿਨੋ-ਦਿਨ ਮਰੀਜ਼ਾਂ ਦੀ ਗਿਣਤੀ ਵਿੱਚ ਅੱਤ ਦਾ ਵਾਧਾ ਹੋ ਰਿਹਾ ਹੈ। ਸਭ ਤੋਂ ਜ਼ਿਆਦਾ ਭੀੜ ਹਸਪਤਾਲਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ। ਪੈਸੇ ਦੇ ਪਸਾਰੇ ਹੋਣ ਨਾਲ ਡਾਕਟਰਾਂ ਦਾ ਮਰੀਜ਼ਾਂ ਪ੍ਰਤੀ ਨਜ਼ਰੀਆ ਪਦਾਰਥਵਾਦੀ ਹੋ ਰਿਹਾ ਹੈ। ਭਾਵੇਂ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ ਪਰ ਬਹੁਤਿਆਂ ਦੇ ਦਿ੍ਰਸ਼ਟੀਕੋਣ ਅਜੋਕੇ ਹਾਲਾਤ ਕਾਰਨ ਬਦਲ ਗਏ ਹਨ। ਅੱਜਕੱਲ੍ਹ ਡਾਕਟਰੀ ਕਿੱਤਾ ਵਪਾਰ ਬਣ ਗਿਆ ਹੈ ਕਿਉਂਕਿ ਡਾਕਟਰੀ ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹੈ।
ਇੱਕ ਵਿਦਿਆਰਥੀ ਨੂੰ ਜੇ ਪੇਡ ਸੀਟ ਲੈ ਕੇ ਪ੍ਰਾਈਵੇਟ ਕਾਲਜ ਵਿੱਚ ਪੜ੍ਹਾਈ ਕਰਨੀ ਹੋਵੇ ਤਾਂ ਉਸ 'ਤੇ ਲਗੱਭਗ ਇੱਕ ਕਰੋੜ ਰੁਪਈਆ ਖ਼ਰਚ ਹੋ ਜਾਂਦਾ ਹੈ। ਅਜਿਹਾ ਡਾਕਟਰ ਪਹਿਲਾਂ ਆਪਣੇ ਪੜ੍ਹਾਈ ਦੇ ਖ਼ਰਚ ਪੂਰੇ ਕਰੇਗਾ। ਉਸ ਕੋਲੋਂ ਪਰਉਪਕਾਰ ਤੇ ਦਿਆਨਤਦਾਰੀ ਦੀਆਂ ਉਮੀਦਾਂ ਨਹੀਂ ਰੱਖੀਆਂ ਜਾ ਸਕਦੀਆਂ। ਪੰਦਰਾਂ ਕੁ ਸਾਲ ਪਹਿਲਾਂ ਮੇਰਾ ਵੱਡਾ ਬੇਟਾ ਬਿਮਾਰ ਹੋ ਗਿਆ ਅਤੇ ਸ਼ਹਿਰ ਦੇ ਨਾਮੀ-ਗਰਾਮੀ ਡਾਕਟਰ ਕੋਲ ਉਸ ਨੂੰ ਅਸੀਂ ਲੈ ਗਏ। ਜਦੋਂ ਅਸੀਂ ਪਹੁੰਚੇ ਤਾਂ ਡਾਕਟਰ ਗੱਡੀ ਵਿੱਚ ਜਾ ਬੈਠਿਆ। ਮੈਂ ਜਲਦੀ-ਜਲਦੀ ਕਾਰ ਦੀ ਖਿੜਕੀ ਕੋਲ ਗਿਆ। ਉਸ ਡਾਕਟਰ ਨੇ ਥੋੜ੍ਹੀ ਜਿਹੀ ਖਿੜਕੀ ਖੋਲ੍ਹੀ ਅਤੇ ਕਿਹਾ, ‘‘ਕੱਲ੍ਹ ਆ ਜਾਣਾ, ਮੈਨੂੰ ਜਲਦੀ ਹੈ।'' ਮੇਰੇ ਕੋਲ ਜੋ ਕਿਸੇ ਪਹਿਲੇ ਡਾਕਟਰ ਦੀ ਰਿਪੋਰਟ ਸੀ, ਮੈਂ ਉਸ ਨੂੰ ਪੜ੍ਹਨ ਲਈ ਬੇਨਤੀ ਕੀਤੀ। ਇੱਕ ਸੈਕਿੰਡ ਦੇਖ ਕੇ ਉਹ ਬੋਲਿਆ ਇਹੀ ਦਵਾਈ ਹੋਰ ਖੁਆਵੋ। ਮੈਂ ਸੋਚਿਆ, ਡਾਕਟਰ ਨੇ ਕੋਈ ਦਵਾਈ ਤਾਂ ਦਿੱਤੀ ਨਹੀਂ ਅਤੇ ਜਿਉਂ ਹੀ ਮੈਂ ਮੋਟਰਸਾਈਕਲ 'ਤੇ ਬੈਠਣ ਲੱਗਾ ਤਾਂ ਪਿੱਛੋਂ ਡਾਕਟਰ ਸਾਹਿਬ ਨੇ ਆਵਾਜ਼ ਦਿੱਤੀ। ਤਿੰਨ ਸੌ ਰੁਪਈਆ ਫੀਸ ਪਲੀਜ਼। ਮੈਂ ਹੱਕਾ-ਬੱਕਾ ਰਹਿ ਗਿਆ।
ਮੈਨੂੰ ਇੱਕ ਵਾਕਿਆ ਹੋਰ ਯਾਦ ਆ ਰਿਹਾ ਹੈ। ਪਿਛਲੇ ਸਾਲ ਮੈਨੂੰ ਪਿਸ਼ਾਬ ਰੁਕ-ਰੁਕ ਕੇ ਆ ਰਿਹਾ ਸੀ। ਮੈਂ ਇੱਕ ਹਸਪਤਾਲ ਵਿੱਚ ਇੱਕ ਯੂਰੋਲੋਜਿਸਟ ਨੂੰ ਕੰਸਲਟ ਕੀਤਾ। ਡਾਕਟਰ ਸਾਹਿਬ ਨੇ ਕੁਝ ਟੈਸਟ ਲਿਖ ਕੇ ਦੇ ਦਿੱਤੇ। ਜਦੋਂ ਇੱਕ ਟੈਸਟ ਦੀ ਰਿਪੋਰਟ ਆਈ ਤਾਂ ਮੈਂ ਡਾਕਟਰ ਦੇ ਕੈਬਿਨ ਵਿੱਚ ਰਿਪੋਰਟ ਵਿਖਾਉਣ ਚਲਾ ਗਿਆ। ਡਾਕਟਰ ਸਾਹਿਬ ਬੜੇ ਰੁੱਖੇ ਲਹਿਜ਼ੇ 'ਚ ਬੋਲੇ ਕਿ ਬਾਕੀ ਰਿਪੋਰਟਾਂ ਆਉਣ ਦਿਓ। ਮੈਂ ਚੁੱਪਚਾਪ ਉਥੋਂ ਆ ਗਿਆ। ਅਗਲੇ ਦਿਨ ਸਾਰੀਆਂ ਰਿਪੋਰਟਾਂ ਆਉਣ 'ਤੇ ਦੁਬਾਰਾ ਡਾਕਟਰ ਕੋਲ ਪਹੁੰਚਿਆ। ਉਨ੍ਹਾਂ ਨੇ ਰਿਪੋਰਟਾਂ ਵੇਖ ਕੇ ਇੱਕ ਗੋਲੀ ਲਿਖ ਦਿੱਤੀ। ਮੈਂ ਸਹਿਜ ਸੁਭਾਅ ਪੁੱਛ ਲਿਆ ਕਿ ਡਾਕਟਰ ਸਾਹਿਬ ਇਸ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ? ਉਹ ਫਿਰ ਖਰਵੇ ਲਹਿਜ਼ੇ ਵਿੱਚ ਬੋਲਿਆ, ‘‘ਮੇਰੇ ਕੋਲ ਸਮਾਂ ਨਹੀਂ ਕਿ ਮੈਂ ਦਵਾਈ ਦੇ ਇਫੈਕਟਸ ਤੇ ਸਾਈਡ ਇਫੈਕਟਸ ਦੱਸਦਾ ਫਿਰਾਂ।'' ਮੇਰੇ 'ਤੇ ਦਵਾਈ ਦਾ ਤਾਂ ਭਾਵੇਂ ਸਾਈਡ ਇਫੈਕਟ ਨਾ ਹੋਵੇ ਪਰ ਡਾਕਟਰ ਦੇ ਖਰਵਾ ਬੋਲਣ ਦਾ ਸਾਈਡ ਇਫੈਕਟ ਜ਼ਰੂਰ ਹੋ ਗਿਆ ਹੈ। ਮੈਂ ਉਸ ਨੂੰ ਕਿਹਾ ਕਿ ਡਾਕਟਰ ਸਾਹਿਬ, ਤੁਹਾਡਾ ਮਰੀਜ਼ ਨਾਲ ਇਸ ਤਰ੍ਹਾਂ ਗੱਲ ਕਰਨਾ ਸਹੀ ਨਹੀਂ। ਮੈਂ ਅਧਿਆਪਕ ਹਾਂ। ਜੇ ਤੁਹਾਡਾ ਮੇਰੇ ਵਰਗੇ ਪੜ੍ਹੇ-ਲਿਖੇ ਵਿਅਕਤੀ ਨਾਲ ਅਜਿਹਾ ਵਤੀਰਾ ਹੈ ਤਾਂ ਘੱਟ ਪੜ੍ਹ ਜਾਂ ਅਨਪੜ੍ਹ ਲੋਕਾਂ ਨੂੰ ਕੀ ਸਮਝਦੇ ਹੋਵੇਗੇ? ਇਹ ਸੁਣ ਕੇ ਡਾਕਟਰ ਸਾਹਿਬ ਚੁੱਪ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਗਲਤੀ ਲਈ ਮਾਫ਼ੀ ਵੀ ਮੰਗੀ।
ਕਿਸੇ ਡਾਕਟਰ ਕੋਲ ਅਹਿਮ ਅਤੇ ਵਿਸ਼ੇਸ਼ ਡਿਗਰੀ ਹੋਣੀ ਵਧੀਆ ਗੱਲ ਹੈ। ਕਿਸੇ ਖ਼ਾਸ ਖੇਤਰ ਵਿੱਚ ਉਸ ਦੀ ਮੁਹਾਰਤ ਹੋਣ ਦੇ ਨਾਲ-ਨਾਲ ਜੇਕਰ ਉਸ ਵਿੱਚ ਹਲੀਮੀ, ਇਨਸਾਨੀਅਤ ਅਤੇ ਹਮਰਦਰਦੀ ਵਾਲੇ ਗੁਣ ਵੀ ਹਨ ਤਾਂ ਉਹ ਅੱਜ ਵੀ ਰੱਬ ਦਾ ਹੀ ਰੂਪ ਮੰਨਿਆ ਜਾਵੇਗਾ। ਅੱਜ ਵੀ ਸਮਾਜ ਵਿੱਚ ਡਾਕਟਰ ਨੂੰ ਉਸ ਰੱਖਿਅਕ ਵਜੋਂ ਸਮਝਿਆ ਜਾਂਦਾ ਹੈ ਜਿਸ ਹਵਾਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਨੂੰ ਉਸ ਦੇ ਸਕੇ-ਸਬੰਧੀ ਪੂਰੇ ਵਿਸ਼ਵਾਸ ਨਾਲ ਕਰਦੇ ਹਨ। ਉਹ ਆਸਵੰਦ ਹੁੰਦੇ ਹਨ ਕਿ ਡਾਕਟਰ ਮਰੀਜ਼ ਨੂੰ ਬਚਾ ਲਵੇਗਾ।
ਇਸ ਲਈ ਬੇਹੱਦ ਜ਼ਰੂਰੀ ਹੈ ਕਿ ਡਾਕਟਰ ਵੀ ਆਪਣੇ ਕਿੱਤੇ ਨਾਲ ਇਨਸਾਫ਼ ਕਰਦੇ ਹੋਏ ਮਰੀਜ਼ਾਂ ਲਈ ਮਸੀਹਾ ਬਣਨ ਦੀ ਕੋਸ਼ਿਸ਼ ਕਰਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਡਾਕਟਰੀ ਸਿੱਖਿਆ 'ਤੇ ਹੋਣ ਵਾਲੇ ਖ਼ਰਚੇ ਨੂੰ ਘਟਾਉਣ। ਜਦ ਡਾਕਟਰੀ ਪੜ੍ਹਾਈ ਘੱਟ ਖ਼ਰਚੇ 'ਤੇ ਹੋਵੇਗੀ ਤਾਂ ਡਾਕਟਰ ਵੀ ਮਰੀਜ਼ਾਂ ਨੂੰ ਚੰਗੀਆਂ ਤੇ ਸਸਤੀਆਂ ਸਿਹਤ ਸਹੁੂਲਤਾਂ ਮੁਹੱਈਆ ਕਰਾਉਣਗੇ। ਉਂਜ ਅੱਜਕੱਲ੍ਹ ਵੀ ਟਾਵੇਂ-ਟਾਵੇਂ ਅਜਿਹੇ ਡਾਕਟਰ ਮਿਲ ਜਾਣਗੇ। ਜਿਨ੍ਹਾਂ ਵਿੱਚ ਸਹਿਜਤਾ, ਹਲੀਮੀ, ਹਮਰਦਰਦ ਨੇਕੀ ਅਤੇ ਸਹਿਣਸ਼ੀਲਤਾ ਵਾਲੇ ਗੁਣ ਮੌਜੂਦ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”