Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਮੈਨੂੰ ਇਕੱਲੇਪਣ ਤੋਂ ਡਰ ਬਹੁਤ ਡਰ ਲੱਗਦਾ ਹੈ : ਜਾਨ੍ਹਵੀ ਕਪੂਰ

January 08, 2020 09:39 AM

ਜਾਨ੍ਹਵੀ ਕਪੂਰ ਦੀ 2019 ਵਿੱਚ ਕੋਈ ਫਿਲਮ ਰਿਲੀਜ਼ ਨਹੀਂ ਹੋਈ। ਉਸ ਨੇ 2019 ਵਿੱਚ ਦੋ ਫਿਲਮਾਂ ‘ਗੁੰਜਨ ਸਕਸੈਨਾ’ ਅਤੇ ਰੂਹੀ ਆਫਜ਼ਾ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਨ੍ਹੀਂ ਦਿਨੀਂ ਉਹ ‘ਦੋਸਤਾਨਾ-2' ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਜਾਨ੍ਹਵੀ ਕਦੇ ਹੌਟ ਫੋਟੋ ਤਾਂ ਕਦੇ ਪ੍ਰੇਮ ਪ੍ਰਸੰਗ ਨਾਲ ਚਰਚਾ ਵਿੱਚ ਹੈ। ਮੁਲਾਕਾਤ ਵਿੱਚ ਉਸ ਨੇ ਕਰੀਅਰ, ਆਉਣ ਵਾਲੀਆਂ ਫਿਲਮਾਂ ਤੇ ਡਿਜੀਟਲ ਪਲੇਟਫਾਰਮ 'ਤੇ ਐਂਟਰੀ ਕਰਨ ਨੂੰ ਲੈ ਕੇ ਗੱਲਬਾਤ ਕੀਤੀ। ਪੇਸ਼ ਉਸੇ ਗੱਲਬਾਤ ਦੇ ਕੁਝ ਅੰਸ਼ :
* ਵੈੱਬ ਸੀਰੀਜ਼ ‘ਘੋਸਟ ਸਟੋਰੀਜ਼’ ਵਿੱਚ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਇਹ ਮੇਰੀ ਪਹਿਲੀ ਸ਼ਾਰਟ ਫਿਲਮ ਹੈ। ਮੈਨੂੰ ਪਹਿਲੀ ਵਾਰ ਡਾਇਰੈਕਟਰ ਜ਼ੋਇਆ ਅਖਤਰ ਅਤੇ ਐਕਟਰ ਵਿਜੇ ਵਰਮਾ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸੱਚ ਕਹਾਂ ਤਾਂ ਇਨ੍ਹਾਂ ਦੇ ਨਾਲ ਕੰਮ ਕਰ ਕੇ ਮੈਨੂੰ ਬਹੁਤ ਮਜ਼ਾ ਆਇਆ। ਮੈਂ ਪੂਰੇ ਤਜਰਬੇ ਨੂੰ ਇਸ ਨਜ਼ਰੀਏ ਨਾਲ ਦੇਖ ਰਹੀ ਸੀ ਕਿ ਮੈਨੂੰ ਇਨ੍ਹਾਂ ਲੋਕਾਂ ਤੋਂ ਸਿੱਖਣ ਦਾ ਮੌਕਾ ਮਿਲਿਆ ਹੈ। ਡਰ ਦੀ ਗੱਲ ਕਰਾਂ ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ‘ਭੂਲ ਭੁਲੱਈਆਂ’ ਫਿਲਮ ਦਾ ਜੋ ਸਾਊਥ ਇੰਡੀਅਨ ਵਰਜਨ ‘ਚੰਦਰਮੁਖੀ’ ਫਿਲਮ ਸੀ। ਉਹ ਫਿਲਮ ਮੈਂ ਮੰਮੀ ਅਤੇ ਪਾਪਾ ਨਾਲ ਦੇਖਣ ਗਈ ਸੀ। ਉਹ ਬਹੁਤ ਡਰਾਉਣਾ ਐਕਟ ਸੀ।
* ਅੱਜ ਤੁਹਾਡਾ ਸਭ ਤੋਂ ਵੱਡਾ ਡਰ ਕੀ ਹੈ?
- ਮੈਨੂੰ ਖਾਸ ਕਰ ਕੇ ਇਕੱਲੇਪਣ ਤੋਂ ਡਰ ਲੱਗਦਾ ਹੈ, ਜਦ ਇਕੱਲੀ ਹੁੰਦੀ ਹਾਂ ਤਾਂ ਡਰ ਜਿਹਾ ਲੱਗਦਾ ਰਹਿੰਦਾ ਹੈ। ਇਸ ਲਈ ਮੈਂ ਕੋਸ਼ਿਸ਼ ਕਰਦੀ ਹਾਂ ਕਿ ਇਕੱਲੇ ਨਾ ਰਹਿਣਾ ਪਵੇ। ਮੈਨੂੰ ਇਮੋਸ਼ਨਲ ਫੀਅਰ ਵੀ ਹੈ। ਅਜੇ ਤਾਂ ਉਹੀ ਫੀਅਰ ਹੈ।
* ਨਵੇਂ ਸਾਲ ਦੀ ਕੀ ਪਲਾਨਿੰਗ ਹੈ?
-ਉਮੀਦ ਕਰਦੀ ਹਾਂ ਕਿ ਨਵੇਂ ਸਾਲ ਵਿੱਚ ਮੈਨੂੰ ਪਿਛਲੇ ਸਾਲ ਤੋਂ ਹੋਰ ਵੱਧ ਬਿਹਤਰ ਕੰਮ ਕਰਨ ਦਾ ਮੌਕਾ ਮਿਲੇ। ਸਾਲ 2019 ਮੇਰੇ ਲਈ ਬਹੁਤ ਵਧੀਆ ਰਿਹਾ। ਵੱਖ-ਵੱਖ ਲੋਕਾਂ ਨਾਲ ਬਹੁਤ ਕੰਮ ਕਰਨ ਨੂੰ ਮਿਲਿਆ। ਬਹੁਤ ਟ੍ਰੈਵਲ ਵੀ ਕਰਨ ਨੂੰ ਮਿਲਿਆ। ਇਸ ਦੌਰਾਨ ਨਵੇਂ ਨਵੇਂ ਲੋਕਾਂ ਨੂੰ ਮਿਲੀ। ਅਲੱਗ ਅਲੱਗ ਕਿਰਦਾਰਾਂ ਨੂੰ ਨਿਭਾਉਣ ਦਾ ਮੌਕਾ ਮਿਲਿਆ ਹੈ, ਜੋ ਕਰਨ ਵਿੱਚ ਬਹੁਤ ਮਜ਼ਾ ਆਇਆ। ਮੈਂ ਅਜਿਹਾ ਹੀ ਕੰਮ ਕਰਨ ਦੇ ਲਈ ਇਸ ਫੀਲਡ ਵਿੱਚ ਆਈ ਹਾਂ।
* ‘ਘੋਸਟ ਸਟੋਰੀਜ਼’ ਕਰਨ ਦੇ ਦੌਰਾਨ ਕੀ ਤਜਰਬੇ ਹੋਏ?
- ‘ਘੋਸਟ ਸਟੋਰੀਜ਼’ ਦੀ ਗੱਲ ਕਰਾਂ ਤਾਂ ਜ਼ੋਇਆ ਅਖਤਰ ਦੀ ਵੈੱਬ ਸੀਰੀਜ਼ ਹੈ। ਇਸ ਵਿੱਚ ਤਜਰਬੇਕਾਰ ਕਲਾਕਾਰ ਸੁਰੇਖਾ ਸੀਕਰੀ ਹਨ। ਉਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਪੰਕਜ ਤਿ੍ਰਪਾਠੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜੋ ਬਹੁਤ ਵਧੀਆ ਕਲਾਕਾਰ ਹਨ। ਇਸ ਲਿਹਾਜ਼ ਨਾਲ ਆਪਣੇ ਆਪ ਨੂੰ ਖੁਸ਼ਕਿਸਮਤੀ ਸਮਝਦੀ ਹਾਂ।
* ਇਸ ਸਾਲ ਤੁਹਾਡੀਆਂ ਕਿਹੜੀਆਂ ਫਿਲਮਾਂ ਆ ਰਹੀਆਂ ਹਨ।
- ਸਭ ਤੋਂ ਪਹਿਲਾਂ ਸਾਲ ਦੇ ਸ਼ੁਰੂਆਤ ਵਿੱਚ ਮੇਰੀ ‘ਘੋਸਟ ਸਟੋਰੀਜ਼’ ਆ ਰਹੀ ਹੈ। ਉਸ ਦੇ ਬਾਅਦ ਪੰਕਜ ਤਿ੍ਰਪਾਠੀ ਅਤੇ ਅੰਗਦ ਬੇਦੀ ਦੇ ਨਾਲ ‘ਗੁੰਜਨ ਸਕਸੈਨਾ’ ਫਿਰ ਰਾਜ ਕੁਮਾਰ ਰਾਓ ਦੇ ਨਾਲ ‘ਰੂਹੀ ਆਫਜ਼ਾ’ ਅਤੇ ਸਾਲ ਦੇ ਅਖੀਰ ਵਿੱਚ ਕਾਰਤਿਕ ਆਰੀਅਨ ਦੇ ਨਾਲ ‘ਦੋਸਤਾਨਾ-2’ ਆਏਗੀ। ਇਹ ਦੇਸ਼ ਦੀ ਪਹਿਲੀ ਮਹਿਲਾ ਏਅਰਫੋਰਸ ਆਫਸਰ ਗੁੰਜਨ ਸਕਸੈਨਾ 'ਤੇ ਆਧਾਰਤ ਹੈ। ਇਹ ਫਿਲਮ ਮੇਰੇ ਦਿਲ ਦੇ ਬਹੁਤ ਹੀ ਨੇੜੇ ਹੈ। ਮੈਂ ਇਸ ਦੀ ਸਕ੍ਰਿਪਟ ਅਤੇ ਕਹਾਣੀ ਦੇ ਹਰ ਸਟੇਜ 'ਤੇ ਇਨਵਾਲਵ ਰਹੀ ਹਾਂ। ਇਹ ਮੇਰੇ ਕਰੀਅਰ ਦੇ ਲਈ ਬਹੁਤ ਹੀ ਸਪੈਸ਼ਲ ਫਿਲਮ ਹੈ। ‘ਰੂਹੀ ਆਫਜ਼ਾ’ ਬਹੁਤ ਅਲੱਗ ਜ਼ੋਨਰ ਵਾਲੀ ਫਿਲਮ ਹੈ। ਇਹ ਹਾਰਰ ਕਾਮੇਡੀ ਹੈ ਜਿਸ ਨੂੰ ਇੰਜੁਆਏ ਕਰਦੀ ਹਾਂ। ਇਸ ਵਿੱਚ ਮੈਨੂੰ ਰਾਜ ਕੁਮਾਰ ਰਾਓ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਰਹੀ ਹਾਂ।
* ਚਰਚਾ ਹੈ ਕਿ ਤੁਹਾਨੂੰ ਇੱਕ ਫਿਲਮ ਆਫਰ ਹੋਈ ਹੈ ਜਿਸ ਲਈ ਤੁਹਾਨੂੰ ਕਾਫੀ ਵੱਡੀ ਰਕਮ ਮਿਲੇਗੀ?
- ਇਹ ਆਫਰ ਸਾਊਥ ਦੀ ਇੱਕ ਫਿਲਮ ਲਈ ਹੈ, ਜਿਸ ਵਿੱਚ ਉਥੋਂ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਦੇ ਆਪੋਜ਼ਿਟ ਨਜ਼ਰ ਆਵਾਂਗੀ। ਫਿਲਮ ਦਾ ਨਾਂਅ ‘ਫਾਈਟਰ’ ਹੈ, ਜੋ ਸਭ ਤੋਂ ਖਾਸ ਗੱਲ ਹੈ ਕਿ ਮੇਰੇ ਵਰਗੀ ਨਵੀਂ ਹੀਰੋਇਨ ਨੂੰ ਇਸ ਫਿਲਮ ਲਈ ਭਾਰੀ ਭਰਕਮ ਮਿਹਨਤਾਨਾ ਆਫਰ ਕੀਤਾ ਗਿਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ