Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਮਨੋਰੰਜਨ

ਹੀਰੋ ਨੂੰ ਕੋਈ ਜੱਜ ਨਹੀਂ ਕਰਦਾ : ਕ੍ਰਿਤੀ ਸਨਨ

January 08, 2020 09:37 AM

ਪਿਛਲੇ ਸਾਲ ਅਰਜੁਨ ਕਪੂਰ ਦੇ ਨਾਲ ਅਭਿਨੇਤਰੀ ਕ੍ਰਿਤੀ ਸਨਨ ‘ਪਾਣੀਪਤ’ ਵਿੱਚ ਦਿਖਾਈ ਦਿੱਤੀ। ਇਸ ਵਿੱਚ ਉਹ ਪਾਰਵਤੀ ਬਾਈ ਦੇ ਕਿਰਦਾਰ ਵਿੱਚ ਸਨ। ਪੇਸ਼ ਹਨ ਕ੍ਰਿਤੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ‘ਪਾਣੀਪਤ’ ਵਿੱਚ ਪਾਰਵਤੀ ਬਾਈ ਦੀ ਭੂਮਿਕਾ ਵਿੱਚ ਦਿਸੇ। ਇਤਿਹਾਸ ਵਿੱਚ ਰਾਣੀ ਲਛਮੀ ਬਾਈ, ਰਾਣੀ ਜੋਧਾ ਬਾਈ ਅਤੇ ਪਦਮਾਵਤੀ ਵਰਗੇ ਗਿਣੇ-ਚੁਣੇ ਇਤਿਹਾਸਕ ਮਹਿਲਾ ਕਿਰਦਾਰ ਹਨ, ਜੋ ਆਪਣੀ ਬਹਾਦਰੀ ਲਈ ਪਛਾਣੀਆਂ ਜਾਂਦੀਆਂ ਹਨ, ਜਦ ਕਿ ਸੂਰਬੀਰਾਂ ਦੀ ਭਰਮਾਰ ਹੈ।
- ਮੈਨੂੰ ਲੱਗਦਾ ਹੈ ਕਿ ਇਤਿਹਾਸ ਵਿੱਚ ਕਈ ਮਹਿਲਾ ਕਿਰਦਾਰ ਹੋਣਗੇ, ਪਰ ਸਾਨੂੰ ਜ਼ਿਆਦਾ ਕਿਰਦਾਰਾਂ ਦੇ ਬਾਰੇ ਪਤਾ ਨਹੀਂ। ਜਿਵੇਂ ਝਾਂਸੀ ਦੀ ਰਾਣੀ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ, ਬੱਚਾ-ਬੱਚਾ ਜਾਣਦਾ ਹੈ ਕਿ ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਣੀ ਸੀ। ਮੈਂ ਪਰਦੇ 'ਤੇ ਪਾਰਵਤੀ ਬਾਈ ਦੇ ਕਰੈਕਟਰ ਵਿੱਚ ਦਿਸੀ ਹਾਂ, ਪਰ ਇਸ ਤੋਂ ਪਹਿਲਾਂ ਮੈਨੂੰ ਇਸ ਦੇ ਬਾਰੇ ਜਾਣਕਾਰੀ ਹੀ ਨਹੀਂ ਸੀ, ਇਸ ਫਿਲਮ ਦੇ ਬਾਅਦ ਸਾਰੇ ਜਾਣ ਜਾਣਗੇ। ਮੈਨੂੰ ਖੁਦ ਕਾਸ਼ੀ ਬਾਈ, ਪਦਮਾਵਤੀ ਤੇ ਮਸਤਾਨੀ ਦੇ ਬਾਰੇ ਇੰਨਾ ਪਤਾ ਨਹੀਂ ਸੀ। ਮੈਨੂੰ ਯਕੀਨ ਹੈ ਕਿ ਇਹ ਕਿਰਦਾਰ ਜ਼ਰੂਰ ਹੋਣਗੇ। ਜਿਵੇਂ ਸਾਡੀ ਫਿਲਮ ਵਿੱਚ ਅਮਾਨ ਸਕੀਨਾ ਬੇਗਮ ਦੇ ਕਿਰਦਾਰ ਵਿੱਚ ਹੈ, ਜੋ ਆਪਣੇ ਆਪ ਅਹਿਮ ਹੈ, ਕਹਿਣ ਦਾ ਮਤਲਬ ਇਹ ਹੈ ਕਿ ਇਤਿਹਾਸ ਵਿੱਚ ਕਈ ਮਹੱਤਵ ਪੂਰਨ ਮਹਿਲਾ ਕਿਰਦਾਰ ਹਨ। ਉਨ੍ਹਾਂ ਨੂੰ ਲੱਭ ਕੇ ਪਰਦੇ 'ਤੇ ਲਿਆਉਣਾ ਚਾਹੀਦਾ ਹੈ।
* ਤੁਸੀਂ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹੋ। ਆਪਣੇ ਆਪ 'ਤੇ ਸਭ ਤੋਂ ਵੱਧ ਮਾਣ ਕਦੋਂ ਮਹਿਸੂਸ ਕੀਤਾ?
- ਮੈਂ ਉਸ ਵਕਤ ਬਹੁਤ ਮਾਣ ਮਹਿਸੂਸ ਕਰਦੀ ਹਾਂ, ਜਦ ਮੈਂ ਲੜਕੀਆਂ ਨੂੰ ਆਪਣੇ ਬਲਬੂਤੇ ਨਾਂਅ ਬਣਾਉਣ ਦੇ ਲਈ ਇੰਸਪਾਇਰ ਕਰ ਸਕਾਂ, ਜਦ ਉਹ ਮੈਨੂੰ ਦੇਖ ਕੇ ਕਹਿੰਦੀਆਂ ਹਨ ਕਿ ਉਹ ਵੀ ਮੇਰੀ ਤਰ੍ਹਾਂ ਆਪਣੇ ਸੁਫਨਿਆਂ ਨੂੰ ਸਾਕਾਰ ਕਰ ਸਕਦੀਆਂ ਹਨ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਅਭਿਨੇਤਰੀ ਬਣਾਂਗੀ। ਮੈਂ ਇੱਕ ਸਾਧਾਰਨ ਮੱਧਵਰਗੀ ਪਰਵਾਰ ਤੋਂ ਹਾਂ। ਮੇਰੀ ਮਾਂ ਪ੍ਰੋਫੈਸਰ ਹਨ, ਪਿਤਾ ਸੀ ਏ ਹਨ। ਮੈਂ ਇੰਜੀਨੀਅਰਿੰਗ ਕਰ ਰਹੀ ਸੀ। ਜਦ ਮੈਂ ਬਿਨਾਂ ਕਿਸੇ ਫਿਲਮੀ ਬੈਕਗਰਾਊਂਡ ਤੇ ਗਾਡਫਾਦਰ ਦੇ ਆਪਣਾ ਮੁਕਾਮ ਬਣਾ ਲਿਆ ਹੈ ਤਾਂ ਕਈ ਲੜਕੀਆਂ ਮੈਨੂੰ ਸੋਸ਼ਲ ਮੀਡੀਆ 'ਤੇ ਆਦਰਸ਼ ਮੰਨ ਕੇ ਮੇਰੇ ਨਕਸ਼ੇਕਦਮ 'ਤੇ ਚੱਲਣਾ ਚਾਹੁੰਦੀਆਂ ਹਨ। ਉਸ ਵਕਤ ਮੈਨੂੰ ਬਹੁਤ ਮਾਣ ਹੁੰਦਾ ਹੈ।
* ਬਾਕਸ ਆਫਿਸ 'ਤੇ ਕਈ ਹਿੱਟ ਫਿਲਮਾਂ ਦੇਣ ਦੇ ਬਾਅਦ ਕੀ ਅਭਿਨੇਤਰੀ ਵਜੋਂ ਤੁਸੀਂ ਉਸ ਜਗ੍ਹਾ ਪਹੁੰਚ ਸਕੇ ਹੋ, ਜਿੱਥੇ ਤੁਸੀਂ ਆਪਣੀਆਂ ਭੂਮਿਕਾਵਾਂ ਨੂੰ ਆਪਣੀ ਮਰਜ਼ੀ ਨਾਲ ਚੁਣ ਸਕਣ ਅਤੇ ਆਪਣੀ ਮਰਜ਼ੀ ਨਾਲ ਫੀਸ ਮੰਗ ਸਕਣ?
- ਹਾਂ, ਕਿਤੇ ਨਾ ਕਿਤੇ ਇਹ ਤਾਕਤ ਮੈਨੂੰ ਮਿਲੀ ਹੈ। ਜਦ ਮੈਂ ‘ਬਰੇਲੀ ਕੀ ਬਰਫੀ’ ਕੀਤੀ ਤਾਂ ਉਸ ਪਿੱਛੋਂ ਅਭਿਨੇਤਰੀ ਦੇ ਰੂਪ ਵਿੱਚ ਮੇਰੀ ਪਛਾਣ ਪੁਖਤਾ ਹੋਈ। ਤਦ ਤੱਕ ਲੋਕ ਮੈਨੂੰ ਹੀਰੋਇਨ ਦੇ ਰੂਪ ਵਿੱਚ ਦੇਖਦੇ ਸਨ। ਮੈਂ ਆਪਣੀ ਐਕਟਿੰਗ ਨੂੰ ਸਹਿਜ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਆਪਣਾ ਕੰਮ ਬੜਾ ਪਸੰਦ ਹੈ। ਮੈਂ ਇਥੇ ਵਰਕਸ਼ਾਪ ਜਾਂ ਐਕਟਿੰਗ ਦਾ ਕੋਰਸ ਕਰ ਕੇ ਨਹੀਂ ਆਈ, ਤਾਂ ਮੇਰੇ ਲਈ ਜ਼ਰੂਰੀ ਸੀ ਕਿ ਲੋਕ ਅਭਿਨੇਤਰੀ ਦੇ ਰੂਪ ਵਿੱਚ ਮੈਨੂੰ ਮਾਨਤਾ ਦੇਣ। ਇਹ ਸੱਚ ਹੈ ਕਿ ਅੱਜ ਮੇਰੇ ਕੋਲ ਜ਼ਿਆਦਾ ਆਫਰ ਆਉਂਦੇ ਹਨ ਅਤੇ ਫਿਲਮ ਨੂੰ ਚੁਣਨ ਦਾ ਮੇਰਾ ਦਾਇਰਾ ਵੀ ਵਧ ਗਿਆ ਹੈ। ਮੇਰੇ ਕੋਲ ਪਹਿਲਾਂ ਤੋਂ ਵੱਧ ਆਪਸ਼ਨ ਹਨ। ‘ਲੁਕਾ ਛਿਪੀ’ ਦੀ ਬਾਕਸ ਆਫਿਸ ਸਫਲਤਾ ਨੇ ਮੈਨੂੰ ਹੋਰ ਮਜ਼ਬੂਤੀ ਦਿੱਤੀ। ਜਿੱਥੋਂ ਤੱਕ ਮਿਹਨਤਾਨੇ ਦੀ ਗੱਲ ਹੈ, ਜਦ ਤੁਸੀਂ ਆਪਣੀ ਕੀਮਤ ਦਾ ਅਹਿਸਾਸ ਕਰਨ ਲੱਗਦੇ ਹੋ, ਤਦ ਲੋਕ ਤੁਹਾਨੂੰ ਉਸ ਯੋਗ ਸਮਝਣ ਲੱਗਦੇ ਹਨ। ਮੈਂ ਫਿਲਮਾਂ ਸਿਰਫ ਪੈਸੇ ਕਮਾਉਣ ਲਈ ਨਹੀਂ ਕਰਦੀ, ਪਰ ਤੁਹਾਡੀ ਫੀਸ ਤੁਹਾਡੀ ਯੋਗਤਾ ਦਾ ਸਬੂਤ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਅਭਿਨੇਤਰੀ ਨੂੰ ਆਪਣੀ ਕੀਮਤ ਸਮਝ ਕੇ ਫੀਸ ਦੀ ਮੰਗ ਕਰਨੀ ਚਾਹੀਦੀ ਹੈ ਕਿ ਹਾਂ, ਮੈਂ ਇਹ ਡਿਜ਼ਰਵ ਕਰਦੀ ਹਾਂ।
* ਲੜਕੀ ਹੋਣ ਦੇ ਨਾਤੇ ਤੁਹਾਨੂੰ ਖੁਦ 'ਤੇ ਜਾਂ ਆਸਪਾਸ ਬੁਰਾ ਕਦੋਂ ਫੀਲ ਹੁੰਦਾ ਹੈ?
- ਕਈ ਮੁੱਦੇ ਹਨ ਜਦ ਲੜਕੀ ਹੋਣ ਦੇ ਨਾਤੇ ਮੈਂ ਪਰੇਸ਼ਾਨ ਹੋ ਜਾਂਦੀ ਹਾਂ। ਮੈਂ ਪੂਰੀ ਤਰ੍ਹਾਂ ਫੇਮਿਨਿਸਟ ਹਾਂ ਤੇ ਲੜਕੀਆਂ ਦੇ ਨਾਲ ਹੋਣ ਵਾਲੇ ਅਤਿਆਚਾਰ ਅਤੇ ਪੱਖਪਾਤ ਨਾਲ ਤਿਲਮਿਲਾ ਜਾਂਦੀ ਹਾਂ। ਮੇਰੀ ਇਹ ਵਿਚਾਰਧਾਰਾ ਮੈਨੂੰ ਆਪਣੀ ਮਾਂ ਤੋਂ ਮਿਲੀ ਹੈ। ਜਦ ਵੀ ਮੇਰੀ ਮਾਂ ਲੜਕੇ-ਲੜਕੀ ਦੇ ਵਿੱਚ ਭੇਦਭਾਵ ਹੁੰਦੇ ਦੇਖਦੀ ਤਾਂ ਉਹ ਸਵਾਲ ਜ਼ਰੂਰ ਕਰਦੀ। ਇਥੇ ਕਈ ਰੀਤੀ-ਰਿਵਾਜ ਹਨ, ਜਿਨ੍ਹਾਂ 'ਤੇ ਮੈਨੂੰ ਇਤਰਾਜ਼ ਹੈ। ਲੜਕੇ ਆਪਣੇ ਮਾਤਾ-ਪਿਤਾ ਦੇ ਪੈਰ ਛੂੰਹਦੇ ਹਨ, ਲੜਕੀਆਂ ਆਪਣੇ ਮਾਤਾ-ਪਿਤਾ ਦੇ ਪੈਰ ਨਹੀਂ ਛੂੰਹਦੀਆਂ, ਪਰ ਜਦ ਸਹੁਰੇ ਜਾਂਦੀਆਂ ਹਨ ਤਾਂ ਸੱਸ ਸਹੁਰੇ ਦੇ ਪੈਰ ਜ਼ਰੂਰ ਛੂੰਹਦੀਆਂ ਹਨ, ਜੇ ਪੈਰਾ ਛੂਹਣਾ ਸਨਮਾਨ ਦਾ ਪ੍ਰਤੀਕ ਹੈ ਤਾਂ ਲੜਕੀ ਨੂੰ ਮਾਤਾ ਪਿਤਾ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ। ਕਈ ਰਿਵਾਜ਼ ਹਨ, ਜਿੱਥੇ ਤੁਸੀਂ ਲੜਕਿਆਂ ਪ੍ਰਤੀ ਪੱਖਪਾਤੀ ਨਜ਼ਰ ਆਉਂਦੇ ਹਨ। ਜਦ ਕੋਈ ਕਹਿੰਦਾ ਹੈ ਕਿ ਇਹ ਕੰਮ ਲੜਕੀਆਂ ਦਾ ਨਹੀਂ ਤਾਂ ਮੈਨੂੰ ਰੜਕਦਾ ਹੈ। ਮੈਂ ਉਨ੍ਹਾਂ ਗੱਲਾਂ 'ਤੇ ਲੜਦੀ ਹਾਂ। ਉਂਝ ਮੇਰੇ ਘਰ ਮੈਂ ਅਜੇ ਅਸਮਾਨਤਾ ਨਹੀਂ ਦੇਖੀ। ਅਸੀਂ ਦੋ ਭੈਣਾਂ ਹਾਂ ਤੇ ਮੇਰੀ ਮਾਂ ਦਾ ਰਵੱਈਆ ਸੀ ਕਿ ਜੋ ਫ੍ਰੀਡਮ ਮੈਂ ਬੇਟੇ ਨੂੰ ਦਿੱਤੀ, ਉਹੀ ਆਪਣੀਆਂ ਬੇਟੀਆਂ ਨੂੰ ਦਿਆਂਗੀ।
* ਤੁਸੀਂ ਕਿਨ੍ਹਾਂ ਚੀਜ਼ਾਂ 'ਤੇ ਕਾਫੀ ਪ੍ਰੇਸ਼ਾਨ ਹੁੰਦੇ ਹੋ?
- ਮੇਰੇ ਪਰਵਾਰ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ, ਪਰ ਮੇਰੇ ਰਿਸ਼ਤੇਦਾਰਾਂ ਵਿੱਚ ਇੱਕ ਧਾਰਨਾ ਬਣੀ ਹੋਈ ਸੀ ਕਿ ਫਿਲਮ ਇੰਡਸਟਰੀ ਵਿੱਚ ਚਲੇ ਜਾਓ ਤਾਂ ਵਿਆਹ ਨਹੀਂ ਹੁੰਦਾ। ਤਦ ਮੈਨੂੰ ਲੱਗਾ ਕਿ ਮੇਰੀ ਲਾਈਫ ਦਾ ਏਜੰਡਾ ਵਿਆਹ ਕਰਨਾ ਨਹੀਂ ਹੈ। ਮੈਂ ਵਿਆਹ ਸੰਸਥਾ ਵਿੱਚ ਡੂੰਘਾ ਵਿਸ਼ਵਾਸ ਰੱਖਦੀ ਹਾਂ। ਮੈਂ ਵਿਆਹ ਕਰਨਾ ਚਾਹੁੰਦੀ ਹਾਂ, ਪਰ ਵਿਆਹ ਮੇਰਾ ਗੋਲ ਨਹੀਂ ਹੈ। ਕਈ ਵਾਰ ਜਦ ਮੈਂ ਬਲਾਈਂਡ ਆਰਟੀਕਲਸ ਪੜ੍ਹਦੀ ਹਾਂ ਤਾਂ ਗੁੱਸੇ ਨਾਲ ਭਰ ਜਾਂਦੀ ਹਾਂ। ਤੁਹਾਨੂੰ ਮਿਹਨਤ ਨਾਲ ਕੋਈ ਚੀਜ਼ ਮਿਲੀ ਹੁੰਦੀ ਹੈ ਅਤੇ ਕੁਝ ਲੋਕ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਕੇ ਤੁਹਾਡੇ ਬਾਰੇ ਤੋੜ-ਭੰਨ ਕੇ ਲਿਖਦੇ ਹਨ ਕਿ ਉਹ ਅਹੁਦਾ ਜਾਂ ਸਫਲਤਾ ਉਸ ਨੂੰ ਪਛਾਣ ਜਾਂ ਕਿਸੇ ਫੇਵਰ ਕਾਰਨ ਮਿਲੀ ਹੈ। ਤੁਹਾਨੂੰ ਲੜਕੀਆਂ ਬਾਰੇ ਅਜਿਹਾ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਮੁਕਾਮ ਉਨ੍ਹਾਂ ਦੀ ਯੋਗਤਾ ਨਾਲ ਨਹੀਂ ਮਿਲਿਆ? ਖਾਸ ਤੌਰ 'ਤੇ ਲੜਕੀਆਂ ਨੂੰ ਜੱਜ ਕਰਨਾ ਮੈਨੂੰ ਗੁੱਸਾ ਦਿਵਾਉਂਦਾ ਹੈ। ਇਥੇ ਹੀਰੋ ਨੂੰ ਕੋਈ ਜੱਜ ਨਹੀਂ ਕਰਦਾ, ਪ੍ਰੰਤੂ ਹੀਰੋਇਨ ਨੂੰ ਸਾਰੇ ਕਰਦੇ ਹਨ।
* ਕੀ ਤੁਹਾਨੂੰ ਇੰਡਸਟਰੀ ਵਿੱਚ ਹੀਰੋ-ਹੀਰੋਇਨ ਦੇ ਭੇਦ ਦਾ ਸ਼ਿਕਾਰ ਹੋਣਾ ਪਿਆ ਹੈ?
-ਮੈਨੂੰ ਕੁਝ ਸਮਾਂ ਪਹਿਲਾਂ ਇੱਕ ਫਿਲਮ ਦਾ ਆਫਰ ਮਿਲਿਆ। ਮੈਂ ਉਸ ਦਾ ਨਾਂਅ ਨਹੀਂ ਲੈਣਾ ਚਾਹਾਂਗੀ, ਕਿਉਂਕਿ ਮੈਂ ਉਹ ਫਿਲਮ ਨਹੀਂ ਕਰ ਰਹੀ। ਬਹੁਤ ਵਧੀਆ ਸਕ੍ਰਿਪਟ ਸੀ ਉਸ ਫਿਲਮ ਦੀ ਤੇ ਮੈਨੂੰ ਉਸ ਫਿਲਮ ਦਾ ਕਿਰਦਾਰ ਬਹੁਤ ਪਸੰਦ ਸੀ, ਹੀਰੋਇਨ ਦਾ ਰੋਲ 60 ਫੀਸਦੀ ਸੀ ਤੇ ਹੀਰੋ ਦਾ ਚਾਲੀ ਫੀਸਦੀ। ਨਾਇਕਾ ਦਾ ਰੋਲ ਹਲਕਾ ਜਿਹਾ ਸਟ੍ਰਾਂਗ ਸੀ। ਉਸ ਸਕ੍ਰਿਪਟ ਵਿੱਚ ਮੇਰੇ ਨਾਲ ਕੋਈ ਏ ਲਿਸਟਡ ਹੀਰੋ ਕੰਮ ਕਰਨ ਨੂੰ ਤਿਆਰ ਨਹੀਂ ਹੋਇਆ। ਮੈਂ ਸੋਚਦੀ ਹਾਂ ਕਿ ਉਹ ਦਿਨ ਕਦੋਂ ਆਏਗਾ, ਜਦ ਹੀਰੋਇਨਾਂ ਬਾਰੇ ਲੋਕਾਂ ਦੀ ਇਹ ਸੋਚ ਬਦਲੇਗੀ ਤੇ ਵੱਡੇ ਵੱਡੇ ਮੇਲ ਐਕਟਰ ਸਾਨੂੰ ਸਪੋਰਟ ਕਰਨਗੇ। ਪੁਰਸ਼ ਪ੍ਰਧਾਨ ਫਿਲਮਾਂ ਵਿੱਚ ਤੁਹਾਨੂੰ ਵੱਡੀਆਂ ਹੀਰੋਇਨਾਂ ਦਿਸਣਗੀਆਂ, ਪਰ ਮਹਿਲਾ ਪ੍ਰਧਾਨ ਫਿਲਮਾਂ ਵਿੱਚ ਹੀਰੋ ਦੇ ਰੂਪ ਵਿੱਚ ਉਹੋ ਜਿਹਾ ਵੱਡਾ ਨਾਂਅ ਨਹੀਂ ਦਿਖਾਈ ਦੇਵੇਗਾ। ਮੈਨੂੰ ਲੱਗਦਾ ਹੈ ਕਿ ਇਸ ਵਖਰੇਵੇਂ ਨੂੰ ਖਤਮ ਕਰਨਾ ਹੀ ਪਵੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ