Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਨਜਰਰੀਆ

ਹਰ ਅਨਿਆਂ ਵਿਰੁੱਧ ਆਵਾਜ਼ ਬਣੀ ਫੈਜ਼ ਦੀ ਕਵਿਤਾ ਹਿੰਦੂ ਵਿਰੋਧੀ ਤਾਂ ਕਿਸੇ ਤਰ੍ਹਾਂ ਵੀ ਨਹੀਂ

January 08, 2020 09:35 AM

-ਓਮ ਪ੍ਰਕਾਸ਼ ਖੇਮਕਰਨੀ
ਫੈਜ਼ ਅਹਿਮਦ ਫੈਜ਼ ਉਹ ਇਤਿਹਾਸਕ ਅਤੇ ਅਤਿਅੰਤ ਹਰਮਨ ਪਿਆਰੇ ਕਵੀ ਹੋ ਗੁਜ਼ਰੇ ਹਨ, ਜਿਨ੍ਹਾਂ ਦੀ ਕਲਪਨਾ ਸ਼ਕਤੀ ਉਸ ਸਤ੍ਹਾ ਤੱਕ ਪਹੁੰਚ ਗਈ, ਜੋ ਮੌਜੂਦਾ ਸਮੇਂ ਵਿੱਚ ਹਰੇਕ ਅੱਤਿਆਚਾਰ, ਅਨਿਆਂ ਦੇ ਵਿਰੁੱਧ ਨਿਰੰਤਰ ਸੰਘਰਸ਼ ਦੀ ਪ੍ਰੇਰਨਾ ਦਿੰਦੀ ਹੈ। ਫੈਜ਼ ਨੂੰ ਉਰਦੂ ਸਾਹਿਤ ਵਿੱਚ ਉਹ ਹੀ ਸਥਾਨ ਪ੍ਰਾਪਤ ਹੋਇਆ ਹੈ ਸਮਝਿਆ ਜਾਂਦਾ ਹੈ, ਜੋ ਇਸ ਤੋਂ ਪਹਿਲਾਂ ਗਾਲਿਬ ਅਤੇ ਇਕਬਾਲ ਨੂੰ ਹੋ ਸਕਿਆ। ਫੈਜ਼ ਨੇ ਆਪਣੇ ਇਨਕਲਾਬੀ ਅਤੇ ਜਾਦੂਈ ਵਾਕਾਂ ਨਾਲ ਆਪਣੇ ਸਮੇਂ ਦੇ ਸ਼ਾਸਕਾਂ ਦੇ ਮਹੱਲਾਂ ਨੂੰ ਹਿਲਾਇਆ ਤੇ ਪਾਕਿਸਤਾਨ ਦੀ ਜਨਤਾ ਲਈ ਨਵੀਂ ਸਵੇਰ ਆਉਣ ਦੀ ਆਸ ਜਗਾਈ। ਉਨ੍ਹਾਂ ਨੇ ‘ਖਲਕ-ਏ-ਖੁਦਾ’ 'ਤੇ ਆਧਾਰਤ ਸ਼ਾਸਨ ਪ੍ਰਣਾਲੀ ਦਾ ਦਰਸ਼ਨ ਵੀ ਪੇਸ਼ ਕੀਤਾ। ਉਨ੍ਹਾਂ ਦੀਆਂ ਕਈ ਪ੍ਰਸਿੱਧ ਕਵਿਤਾਵਾਂ ਹਨ ਜਿਵੇਂ ‘ਹਮ ਦੇਖੇਂਗੇ’, ‘ਉਠ ਉਤਾਂ ਨੂੰ ਜੱਟਾ' (ਪੰਜਾਬੀ)। ਪਹਿਲਾਂ ਮੂਲ ਕਵਿਤਾ ਨੂੰ ਵੇਖਣਾ ਹੋਵੇਗਾ, ਜੋ ਇਸ ਤਰ੍ਹਾਂ ਹੈ:
ਹਮ ਦੇਖੇਂਗੇ...
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ
ਵੋ ਦਿਨ ਕਿ ਜਿਸ ਕਾ ਵਾਅਦਾ ਹੈ
ਜੋ ਲੋਹ-ਏ-ਅਜ਼ਲ (ਵਿਧੀ ਦੇ ਵਿਧਾਨ) ਵਿੱਚ ਲਿਖਿਆ ਹੈ
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਰਾਂ (ਵੱਡੇ ਪਹਾੜ)
ਰੂਈ ਕੀ ਤਰਹਾ ਉੜ ਜਾਏਂਗੇ
ਹਮ ਮਹਿਕੂਮੋ (ਸ਼ਾਸਤੋ) ਕੇ ਪਾਂਵ ਤਲੇ
ਯੇ ਧਰਤੀ ਧੜ ਧੜ ਧੜਕੇਗੀ
ਔਰ ਅਹਲ-ਕੇ-ਹਕਮ (ਸਤਾਧਾਰੀ)
ਕੇ ਸਰ ਉਪਰ
ਜਬ ਬਿਜਲੀ ਕੜ-ਕੜ ਕੜਕੇਗੀ
ਜਬ ਅਰਜ-ਏ-ਖੁਦਾ ਕੇ ਕਾਅਬੇ ਸੇ
ਸਬ ਬੁਤ ਉਠਵਾਏ ਜਾਏਂਗੇ
ਹਮ ਅਹਲ-ਏ-ਸਫਾ (ਸਾਫ ਸੁਥਰੇ ਲੋਕ)
ਮਰਦੂਦ-ਏ-ਹਰਮ (ਪ੍ਰਵੇਸ਼ ਤੋਂ ਵਾਂਝੇ ਲੋਕ)
ਮਸਨਦ ਪਰ ਬਿਠਾਏ ਜਾਏਂਗੇ
ਸਭ ਤਾਜ ਉਛਾਲੇ ਜਾਏਂਗੇ
ਸਭ ਤਖਤ ਗਿਰਾਏ ਜਾਏਂਗੇ
ਬਸ ਨਾਮ ਰਹੇਗਾ ਅੱਲ੍ਹਾ ਕਾ
ਜੋ ਗਾਇਬ ਭੀ ਹੈ, ਹਾਜ਼ਿਰ ਭੀ
ਜੋ ਮੰਜ਼ਿਰ ਭੀ ਹੈ, ਨਾਜ਼ਿਰ ਭੀ
ਉਠੇਗਾ ਅਨ-ਅਲ-ਹੱਕ ਦਾ ਨਾਅਰਾ
ਜੋ ਮੈਂ ਭੀ ਹੂੰ, ਔਰ ਤੁਮ ਭੀ ਹੋ
ਔਰ ਰਾਜ ਕਰੇਗੀ ਖਲਕ-ਏ-ਖੁਦਾ (ਆਮ ਜਨਤਾ)
ਜੋ ਮੈਂ ਭੀ ਹੂੰ, ਔਰ ਤੁਮ ਭੀ ਹੋ
ਇਹ ਸਾਰੀ ਕਵਿਤਾ ਸਾਰੀ ਦੁਨੀਆ ਦੀ ਜਨਤਾ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੰਦੀ ਹੈ, ਹਰੇਕ ਅਨਿਆਂ, ਅੱਤਿਆਚਾਰ ਦੇ ਲਾਜ਼ਮੀ ਖਾਤਮੇ ਵੱਲ ਸੰਕੇਤ ਵੱਲ ਨੂੰ ਨਵੀਂ ਸਵੇਰ ਆਉਣ ਦੀ ਆਸ ਜਗਾਉਂਦੀ ਹੈ। ਇਸ ਦੀ ਚਰਚਾ ਵਿੱਚ ਅੱਜ ਹੋਣ ਦਾ ਕਾਰਨ ਇਹ ਹੈ ਕਿ ਆਈ ਆਈ ਟੀ ਕਾਨਪੁਰ ਦੇ ਵਿਦਿਆਰਥੀਆਂ ਨੇ ਇੱਕ ਤਾਜ਼ਾ ਰੋਸ ਵਿਖਾਵੇ ਵਿੱਚ ਇਹ ਕਵਿਤਾ ਗਾਈ ਤਾਂ ਸੰਸਥਾ ਦੇ ਕੁਝ ਲੋਕਾਂ ਨੇ ਇਸ ਕਵਿਤਾ ਨੂੰ ਹਿੰਦੂ ਵਿਰੋਧੀ ਕਿਹਾ ਅਤੇ ਪ੍ਰਬੰਧਕਾਂ ਨੂੰ ਇਸ ਦੇ ਵਿਰੁੱਧ ਸ਼ਿਕਾਇਤ ਕਰ ਦਿੱਤੀ। ਪ੍ਰਬੰਧਕਾਂ ਨੇ ਇਸ ਦੀ ਪੜਤਾਲ ਲਈ ਜਾਂਚ ਕਮੇਟੀ ਬਣਾਈ ਹੈ, ਜਾਂਚ ਕਮੇਟੀ ਕੀ ਰਿਪੋਰਟ ਦਿੰਦੀ ਹੈ, ਇਹ ਤਾਂ ਕਮੇਟੀ ਜਾਣੇ, ਪਰ ਜਿੱਥੋਂ ਤੱਕ ਫੈਜ਼ ਦੀ ਕਵਿਤਾ ਅਤੇ ਉਨ੍ਹਾਂ ਦੇ ਸਾਰੇ ਕਾਵਿ ਦੇ ਕੇਂਦਰ ਬਿੰਦੂ ਦਾ ਸੰਬੰਧ ਹੈ, ਉਹ ਹਰ ਕਿਸਮ ਦੀ ਬੇਇਨਸਾਫੀ ਦੇ ਵਿਰੁੱਧ ਡਟ ਜਾਣ ਦੀ ਪ੍ਰੇਰਨਾ ਦਿੰਦੀ ਹੈ। ਇਸ ਤਰ੍ਹਾਂ ਇਹ ਸਮਾਜ ਸੁਧਾਰ ਵੱਲ ਇਸ਼ਾਰਾ ਕਰਦੀ ਹੈ।
ਪਾਕਿਸਤਾਨ ਦੀ ਗੁਜਰਾਤ ਯੂਨੀਵਰਸਿਟੀ ਵਿੱਚ 2011 ਵਿੱਚ ‘ਫੈਜ਼ ਦੀ ਸ਼ਾਇਰੀ’ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਨੂੁੰ ਸ਼ੇਖ ਅਬੁਦੱਲ ਰਸ਼ੀਦ ਨੇ ਸੰਪਾਦਿਤ ਕੀਤਾ ਸੀ। ਇਸ ਪੁਸਤਕ ਵਿੱਚ ਹੋਰ ਚੁਣੀਆਂ ਹੋਈਆਂ ਕਵਿਤਾਵਾਂ ਦੇ ਨਾਲ ਇਹ ਕਵਿਤਾ ਵੀ ਮਿਲਦੀ ਹੈ। ਇਸ ਕਵਿਤਾ ਦੇ ਪਿਛੋਕੜ ਨੂੁੰ ਸਮਝਣ ਲਈ ਉਸ ਸਮੇਂ ਦੀ ਸਥਿਤੀ ਨੂੰ ਸਾਹਮਣੇ ਰੱਖਣਾ ਵੀ ਜ਼ਰੂਰੀ ਹੈ। ਇੱਕ ਆਲੋਚਕ ਅਨੁਸਾਰ “ਕੀ ਪਾਕਿਸਤਾਨੀ ਸਮਾਜ 'ਚ ਅੱਜ ਉਹ ਨਿਆਂ, ਸੰਘਰਸ਼ ਅਤੇ ਅਸਮਾਨਤਾਵਾਂ ਨਹੀਂ ਹਨ (ਜਿਸ ਦਾ ਵਰਣਨ ਫੈਜ਼ ਸਾਹਿਬ ਕਰਦੇ ਹਨ) ਅਤੇ ਕਿਸੇ ਹੋਸ਼ ਵਾਲੇ ਮਨੁੱਖ ਨੂੰ ਇਸ ਨਾਲ ਹੰਕਾਰ ਨਹੀਂ ਹੋ ਸਕਦਾ। ਪਾਕਿਸਤਾਨ ਸੁਫਨਾ ਸੀ ਅਸੀਂ ਸਾਰਿਆਂ ਨੇ ਮਿਲ ਕੇ ਅੱਜ ਤੋਂ 63 ਸਾਲ ਪਹਿਲਾਂ ਉਸ ਨੂੰ ਵੇਖਿਆ ਸੀ। ਇੱਕ ਵਚਨ ਸੀ, ਜੋ ਸਾਡੇ ਸਾਰਿਆਂ ਨਾਲ ਕੀਤਾ ਗਿਆ ਸੀ, ਪਰ ਅੱਜ ਉਸ ਸੁਫਨੇ ਦੀ ਸੱਚਾਈ ਕੀ ਹੈ?” ਇਸ ਸਾਰੀ ਕਵਿਤਾ ਦਾ ਸਾਰ ਅੰਸ਼ ਇਹ ਹੈ ਕਿ ਜਿਸ ਸੁੰਦਰ ਸੁਫਨੇ ਨੂੰ ਵਿਖਾ ਕੇ ਪਾਕਿਸਤਾਨ ਦੀ ਕਲਪਨਾ ਕੀਤੀ ਗਈ, ਕੀ ਮੌਜੂਦਾ ਪਾਕਿਸਤਾਨ ਮੁਹੰਮਦ ਅਲੀ ਜਿੱਨਾਹ ਦੀ ਅਸਲ ਤਸਵੀਰ ਨੂੰ ਪ੍ਰਤੀਬਿੰਬਤ ਕਰਦਾ ਹੈ। ਪਾਕਿਸਤਾਨੀ ਫੌਜ ਨੇ ਪਿੰਡੀ ਸਾਜ਼ਿਸ਼ ਕੇਸ ਬਣਾਇਆ ਤੇ ਪਾਕਿਸਤਾਨ ਦਾ ਇਹ ਪ੍ਰਗਤੀਸ਼ੀਲ ਕਵੀ, ਦੈਨਿਕ ਪਾਕਿਸਤਾਨ ਟਾਈਮਜ਼ ਦਾ ਇਹ ਸਾਮਰਾਜ ਦੁਸ਼ਮਣ ਸੰਪਾਦਕ ਵੀ ਦੋਸ਼ੀ ਠਹਿਰਾਇਆ ਅਤੇ ਚਾਰ ਸਾਲ ਜੇਲ੍ਹ ਵਿੱਚ ਰੱਖਿਆ ਗਿਆ।
ਅਸੀਂ ਇਸ ਸਾਰੀ ਕਵਿਤਾ 'ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹਾਂਗੇ, ਜਿਸ ਨੂੰ ਲੈ ਕੇ ਫੈਜ਼ ਨੂੰ ਹਿੰਦੂ ਵਿਰੋਧੀ ਹੋਣ ਦਾ ਇਤਰਾਜ਼ ਕੀਤਾ ਗਿਆ। ਇਸ ਕਵਿਤਾ ਵਿੱਚ ਇਹ ਆਇਆ ਹੈ ਕਿ ‘ਅਰਜ਼-ਏ-ਖੁਦਾ ਕੇ ਕਾਬੇ ਸੇ ਸਭ ਬੁਤ ਉਠਵਾਏ ਜਾਏੇਂਗੇ’। ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਫੈਜ਼ ਮੁਸਲਮਾਨ ਸਨ ਅਤੇ ਕਾਬਾ ਮੁਸਲਮਾਨਾਂ ਵਾਸਤੇ ਅਤਿਅੰਤ ਪਵਿੱਤਰ ਸਥਾਨ ਹੈ। ਇਸਲਾਮ ਮੂਰਤੀ ਪੂਜਾ (ਬੁੱਤ ਪ੍ਰਸਤੀ) ਦੇ ਵਿਰੁੱਧ ਹੈ, ਇਸ ਲਈ ‘ਅਰਜ਼-ਏ-ਖੁਦਾ ਕੇ ਕਾਬੇ ਸੇ ਸਭ ਬੁੱਤ ਉਠਾਏ ਜਾਣਗੇ’, ਇਹ ਕਾਬਾ (ਮੱਕਾ) ਵੱਲ ਇਸ਼ਾਰਾ ਹੈ। ਕਾਬਾ ਤੋਂ ਬੁੱਤ ਉਠਵਾ ਦਿੱਤੇ ਜਾਣ ਦੀ ਗੱਲ ਤਾਂ ਇਸਲਾਮ ਮੰਨਣ ਵਾਲਿਆਂ ਨਾਲ ਸੰਬੰਧ ਰੱਖਦੀ ਹੈ। ਉਸ ਨੂੰ ਹਿੰਦੂ ਵਿਰੋਧੀ ਕਿਵੇਂ ਮੰਨਿਆ ਜਾ ਸਕਦਾ ਹੈ। ਉਨ੍ਹਾਂ ਇਸ ਕਵਿਤਾ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਕਿ ਬੁੱਤਾਂ ਨੂੰ ਤੋੜ ਦਿਓ, ਬੁੱਤ ਸ਼ਿਕਨੀ ਦੀ ਗੱਲ ਹੈ, ਸਿਰਫ ਇਸ ਲਈ ਫੌਜ਼ ਨੂੰ ਹਿੰਦੂ ਵਿਰੋਧੀ ਐਲਾਨਣਾ ਬੇਹੱਦ ਬੇਇਨਸਾਫੀ ਅਤੇ ਸੱਚਾਈ ਦੇ ਉਲਟ ਗੱਲ ਹੋਵੇਗੀ।
ਇਹ ਗੱਲ ਵੱਖਰੀ ਹੈ ਕਿ ਕਾਨਪੁਰ ਦੇ ਰੋਸ ਮਾਰਚ ਕਰਦੇ ਵਿਦਿਆਰਥੀਆਂ ਨੇ ਇਹ ਕਵਿਤਾ ਗਾਉਣ ਤੋਂ ਪਹਿਲਾਂ ਕੀ ਬੋਲਿਆ ਤੇ ਉਨ੍ਹਾਂ ਦੇ ਇਸ ਕਵਿਤਾ ਨੂੰ ਗਾਊੁਣ ਦਾ ਢੰਗ ਮੌਜੂਦਾ ਸਰਕਾਰ ਦੇ ਵਿਰੁੱਧ ਕੀ ਸੀ? ਇਹ ਵਿਦਿਆਰਥੀ ਤਾਂ ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਸਨ, ਜਿਸ ਦਾ ਮਕਸਦ ਮੌਜੂਦਾ ਭਾਰਤੀ ਨਾਗਰਿਕਤਾ ਨੂੰ ਖੋਹਣਾ ਨਹੀਂ, ਸਗੋਂ ਭਾਰਤ ਵਿੱਚ ਪਨਾਹ ਲੈ ਰਹੇ ਪਾਕਿਸਤਾਨ ਦੇ ਉਨ੍ਹਾਂ ਘੱਟਗਿਣਤੀਆਂ ਨੂੰ ਨਾਗਰਿਕਤਾ ਦੇਣਾ ਹੈ ਜੋ ਉਥੋਂ ਦੇ ਜ਼ੁਲਮ-ਅੱਤਿਆਚਾਰ ਤੋਂ ਜਾਨ-ਮਾਲ ਅਤੇ ਵੱਕਾਰ ਬਚਾਅ ਕੇ ਭਾਰਤ ਵਿੱਚ ਆ ਗਏ ਅਤੇ ਇਸ ਸਮੇਂ ਸ਼ਰਨਾਰਥੀ ਦੇ ਰੂਪ ਵਿੱਚ ਰਹਿ ਰਹੇ ਸਨ। ਹੋਣਾ ਇਹ ਚਾਹੀਦਾ ਸੀ ਕਿ ਇਹ ਵਿਦਿਆਰਥੀ ਇਸ ਸ਼ਰਨਾਰਥੀ ਵਰਗ ਦੇ ਪੱਖ ਵਿੱਚ ਖੜ੍ਹੇ ਹੁੰਦੇ, ਕਿਉਂਕਿ ਇਹ ਕਵਿਤਾ ਅੱਤਿਆਚਾਰ ਦੇ ਵਿਰੁੱਧ ਲੜਨ ਦੀ ਸਿਖਿਆ ਦਿੰਦੀ ਹੈ ਤੇ ਇਹ ਸ਼ਰਨਾਰਥੀ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਮਜਬੂਰ ਹੋ ਕੇ ਭਾਰਤ ਆਏ ਹਨ। ਇਹ ਸੱਚਾਈ ਵਿਦਿਆਰਥੀਆਂ ਦੀਆਂ ਅੱਖਾਂ ਤੋਂ ਕਿਉਂ ਓਝਲ ਰਹੀ, ਇਹ ਉਹ ਹੀ ਜਾਣਨ। ਫੈਜ਼ ਦੀ ਸਾਰੀ ਕਵਿਤਾ ਲੁੱਟ-ਖਸੁੱਟ, ਬੇਇਨਸਾਫੀ, ਸਾਮਰਾਜਵਾਦੀ ਸ਼ਕਤੀਆਂ ਦੁਆਰਾ ਕੀਤੇ ਤੇ ਸ਼ੋਸ਼ਣ ਦੇ ਵਿਰੁੱਧ ਬਗਾਵਤ ਦਾ ਝੰਡਾ ਲਹਿਰਾਉਂਦੀ ਹੈ।
ਕਵੀ ਅਤੇ ਸਾਹਿਤਕਾਰ ਹਰ ਯੁੱਗ ਵਿੱਚ ਆਪਣੇ ਸਮਾਜ ਵਿੱਚ ਪ੍ਰਭਾਵਤ ਕਰਦੇ ਹਨ। ਪਿਛਲੇ ਸਮੇਂ ਪਾਕਿਸਤਾਨ ਵਿੱਚ ਫੌਜੀ ਹਕੂਮਤਾਂ ਵੇਲੇ ਪਾਕਿਸਤਾਨੀ ਜਨਤਾ ਨਾਲ ਸਖਤ ਧੱਕੇਸ਼ਾਹੀਆਂ ਹੋਈਆਂ। ਉਨ੍ਹਾਂ ਦੇ ਹੱਕਾਂ ਨੂੰ ਦਰੜਿਆ ਗਿਆ। ਫੈਜ਼ ਨੇ ਇਸੇ ਅਤਿਆਚਾਰ ਨੂੰ ਅਨੁੁਭਵ ਕੀਤਾ ਤੇ ਇਸ ਕਿਸਮ ਦੇ ਜਬਰ ਵਿਰੁੱਧ ਸਦਾ ਡਟੇ ਰਹੇ। ਉਨ੍ਹਾਂ ਦੀ ਸ਼ਾਇਰੀ ਦੇ ਇਸ ਪਿਛੋਕੜ ਨੂੰ ਸਾਹਮਣੇ ਰੱਖਣ ਦੀ ਲੋੜ ਹੈ। ਅਜਿਹੇ ਉਚ ਕੋਟੀ ਦੇ ਕਵੀ ਦੇ ਕਾਵਿ ਬਾਰੇ ਕੁਝ ਲਿਖਣਾ ਸੱਚਮੁੱਚ ਇੱਕ ਜ਼ੋਖਮ ਭਰਿਆ ਕੰਮ ਹੈ। ਇਸ ਲਈ ਇਹ ਪੂਰੀ ਕੋਸ਼ਿਸ ਰੱਖਣੀ ਲਾਜ਼ਮੀ ਬਣਦੀ ਹੈ ਕਿ ਸੱਚਾਈ ਸਾਹਮਣੇ ਲਿਆਂਦੀ ਜਾਵੇ। ਪ੍ਰਸਿੱਧ ਕਵੀ ਕਤੀਲ ਸ਼ਫਾਈ ਨੇ ਫੈਜ਼ ਦੇ ਦਿਹਾਂਤ 'ਤੇ ਇਹ ਕਿਹਾ :
‘ਬਾਲਾ ਦਸਤੀ ਕਾ ਜ਼ਮਾਨੇ ਸੇ ਮਿਟਾਏਂਗੇ ਚਲਨ
ਵਹ ਤੋ ਪਤਾਲ ਸੇ ਪਰਬਤ ਕੋ ਡੁਬੋ ਜਾਏਂਗੇ।’
ਕਿਉਂਕਿ ਫੈਜ਼ ਪਾਕਿਸਤਾਨ ਦੀ ਫੌਜੀ ਹਕੂਮਤ ਦੇ ਨਿਸ਼ਾਨੇ 'ਤੇ ਸਨ, ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿੱਚ ਸੁੱਟਿਆ ਗਿਆ ਅਤੇ ਕਦੀ ਜਲਾਵਤਨ ਕੀਤਾ ਗਿਆ। ਇਸ ਵੱਲ ਸ਼ਿਾਰਾ ਕਰਦੇ ਹਨ ਪ੍ਰਸਿੱਧ ਹਬੀਬ ਜਾਲਿਬ :
“ਕਭੀ ਜਨਦਾਨ ਮੇਂ ਕਭੀ, ਦੂਰ ਵਤਨ ਸੇ ਐ ਦੋਸਤ,
ਜੋ ਕੀਆ ਉਸ ਨੇ ਕਰਮ, ਵਹ ਭੂਲਨੇ ਵਾਲਾ ਨਹੀਂ।”
ਇੱਕ ਹੋਰ ਕਵੀ ਨੂੰ ਵੀ ਪਾਕਿਸਤਾਨ ਵਿੱਚ ਕੈਦਖਾਨੇ ਵਿੱਚ ਸੁੱਟਿਆ ਗਿਆ। ਪਾਕਿਸਤਾਨ ਉਹ ਦੇਸ਼ ਹੈ, ਜਿੱਥੇ 1947 ਤੋਂ ਬਾਅਦ ਅੱਧੇ ਤੋਂ ਵੱਧ ਸਮਾਂ ਫੌਜੀ ਸ਼ਾਸਨ ਰਿਹਾ ਹੈ। ਇਸ ਲਈ ਕਵੀਆਂ ਦਾ ਫੌਜੀ ਹਾਕਮਾਂ ਨਾਲ ਕਿਤੇ-ਕਿਤੇ ਟਕਰਾਅ ਵੀ ਹੁੰਦਾ ਰਿਹਾ ਹੈ। ਇੱਕ ਸ਼ਾਇਰ ਨੇ ਜਦੋਂ ਇਹ ਲਿਖਿਆ :
‘‘ਪਾਕਿਸਤਾਨ 'ਚ ਮੌਜਾਂ ਹੀ ਮੌਜਾਂ,
ਚਾਰੇ ਪਾਸੇ ਫੌਜਾਂ ਹੀ ਫੌਜਾਂ।”
ਫਿਰ ਕੀ ਸੀ, ਪਹਿਲੀ ਫੁਰਸਤ ਵਿੱਚ ਹੀ ਫੌਜੀ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ।
ਇਹ ਹੀ ਹੈ ਕਿ ਫੈਜ਼ ਅਤਿਅੰਤ ਹਰਮਨ ਪਿਆਰੇ ਉਰਦੂ ਕਵੀ ਹਨ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਪੰਜਾਬੀ ਦੇ ਵੀ ਵਧੀਆ ਕਵੀ ਸਨ। ਉਹ ਖੁਦ ਸਿਆਲਕੋਟ ਜ਼ਿਲੇ ਵਿੱਚੋਂ ਸਨ, ਜੋ ਇਸ ਸਮੇਂ ਪਾਕਿਸਤਾਨੀ ਪੰਜਾਬ ਵਿੱਚ ਹੈ, ਇਸ ਲਈ ਪੰਜਾਬੀ ਵਿੱਚ ਸ਼ੇਅਰ ਕਹਿਣਾ ਉਨ੍ਹਾਂ ਲਈ ਕੀ ਔਖਾ ਸੀ। ਜੱਟ ਦੀ ਮਹਾਨਤਾ ਤੇ ਉਸ ਦੀ ਦੇਣ ਅਤੇ ਨਾਲ ਹੀ ਬਦਹਾਲੀ ਦਾ ਵਰਣਨ ਉਨ੍ਹਾਂ ਨੇ ਆਪਣੀ ਕਵਿਤਾ ਵਿੱਚ ਬੜੀ ਖੂਬੀ ਨਾਲ ਕੀਤਾ ਹੈ। ਉਹ ਲਿਖਦੇ ਹਨ :
ਉਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
ਭੋਲਿਆ, ਤੂੰ ਜਗ ਦਾ ਅੰਨਦਾਤਾ
ਤੇਰੀ ਬਾਂਦੀ ਧਰਤੀ ਮਾਤਾ
ਤੂੰ ਜਗ ਦਾ ਪਾਲਣਹਾਰ
ਤੂੰ ਮਰਦਾ ਕਿਉਂ ਜਾਏਂ
ਜਨਰਲ ਕਰਨਲ ਸੂਬੇਦਾਰ
ਡਿਪਟੀ ਡੀ ਸੀ, ਥਾਣੇਦਾਰ
ਸਾਰੇ ਤੇਰਾ ਦਿੱਤਾ ਖਾਵਣ
ਤੂੰ ਜੇ ਨਾ ਬੀਜੇਂ, ਤੂੰ ਜੇ ਨਾ ਗਾਹਵੇਂ
ਭੁੱਖੇ ਭਾਣੇ ਸਭ ਮਰ ਜਾਵਣ
ਐਹ ਚਾਕਰ, ਤੂੰ ਸਰਕਾਰ
ਮਰਦਾ ਕਿਉਂ ਜਾਏਂ
ਹੱਥ ਨਾਲ ਕੰਮ ਕਰਨ ਵਾਲੇ ਕਿਸਾਨ ਭਾਵ ਜੱਟ ਦੀ ਮਹਾਨਤਾ ਦੇ ਸੰਬੰਧ ਵਿੱਚ ਅਜਿਹੀਆਂ ਵਧੀਆ ਕਵਿਤਾਵਾਂ ਸ਼ਾਇਦ ਹੀ ਹੋਰ ਕੋਈ ਹੋਣ। ਇਨ੍ਹਾਂ ਵਿੱਚ ਕਿਰਤੀ (ਮਿਹਨਤਕਸ਼) ਦੀ ਮਹਾਨਤਾ ਦਾ ਗੁਣਗਾਨ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ