Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਨਜਰਰੀਆ

ਆਈ ਜਵਾਨੀ ਝੱਲ ਮਸਤਾਨੀ, ਨਹੀਂ ਲੁਕਾਇਆਂ ਲੁਕਦੀ

January 08, 2020 09:33 AM

-ਡਾ. ਨਿਸ਼ਾਨ ਸਿੰਘ ਰਾਠੌਰ
ਮਨੁੱਖੀ ਜੀਵਨ ਦਾ ਸਭ ਤੋਂ ਖ਼ੂਬਸੂਕਤ ਸਮਾਂ ਜਵਾਨੀ ਵੇਲਾ ਹੁੰਦਾ ਹੈ। ਜਵਾਨੀ 'ਚ ਬੰਦਾ ਖ਼ੂਬਸੂਰਤ ਦਿਸਦਾ ਅਤੇ ਖ਼ੂਬਸੂਰਤ ਦਿਸਣ ਦੀ ਇੱਛਾ ਰੱਖਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਹੈ ਕਿ ਮਨੁੱਖ ਖ਼ੂਬਸੂਰਤ ਨਹੀਂ, ਬਲਕਿ ਜਵਾਨੀ ਖ਼ੂਬਸੂਰਤ ਹੁੰਦੀ ਹੈ। ਜਵਾਨੀ ਵੇਲੇ ਬਹੁਤ ਖ਼ੂਬਸੂਰਤ ਦਿੱਸਣ ਵਾਲਾ ਮਨੁੱਖ ਬੁਢਾਪੇ ਵਿੱਚ ਘੱਟ ਖੂਬਸੂਰਤ ਦਿੱਸਣ ਲੱਗਦਾ ਹੈ। ਇਸ ਉਮਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਘੇਰਾ ਪਾ ਲੈਂਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜਵਾਨੀ ਮਸਤਮੌਲਾ ਹੁੰਦੀ ਹੈ। ਇਸ ਉਮਰ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ, ਕੋਈ ਫ਼ਿਕਰ ਨਹੀਂ ਹੁੰਦਾ, ਬੱਸ ਆਪਣਾ ਹੀ ਜੋਸ਼ ਤੇ ਨਸ਼ਾ ਹੁੰਦਾ ਹੈ। ਪੋ੍ਰ. ਮੋਹਨ ਸਿੰਘ ਹੁਰਾਂ ਨੇ ਜਵਾਨੀ ਦੇ ਸੁਨਹਿਰੀ ਸਮੇਂ ਬਾਰੇ ਬਹੁਤ ਖ਼ੂਬਸੂਰਤ ਸ਼ਬਦਾਂ ਵਿੱਚ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕੀਤੇ ਹਨ:
ਆਈ ਜਵਾਨੀ, ਝੱਲ ਮਸਤਾਨੀ
ਨਹੀਂ ਲੁਕਾਇਆਂ ਲੁਕਦੀ,
ਗਿੱਠ-ਗਿੱਠ ਪੈਰ ਜ਼ਮੀਨ ਤੋਂ ਉਚੇ
ਮੋਢਿਆਂ ਉਤੋਂ ਥੁੱਕਦੀ।
...ਅਤੇ
ਵਾਹ ਜਵਾਨੀ, ਵਾਹ ਜਵਾਨੀ
ਤੇਰੇ ਜਿਹੀ ਨਾ ਹੋਣੀ,
ਅੱਖੋਂ ਅੰਨ੍ਹੀ, ਕੰਨੋਂ ਬੋਲੀ
ਫਿਰ ਸੋਹਣੀ ਦੀ ਸੋਹਣੀ।
ਪੰਜਾਬੀ ਸਾਹਿਤ ਵਿੱਚ ਗੁਰਮਤਿ ਕਾਵਿ ਦੀ ਬਹੁਤ ਅਹਿਮੀਅਤ ਹੈ ਅਤੇ ਗੁਰਬਾਣੀ ਵਿੱਚ ਵੀ ਜਵਾਨੀ ਤੇ ਇਸ ਨੂੰ ਸਹੀ ਪਾਸੇ ਲਾਉਣ ਲਈ ਵਾਰ-ਵਾਰ ਸਮਝਾਇਆ ਗਿਆ ਹੈ। ਜਿਵੇਂ:
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ. 23)
ਗੁਰਮਤਿ ਕਾਵਿ ਦੇ ਅਨੁਸਾਰ ਧਨ, ਜਵਾਨੀ ਅਤੇ ਨਿੱਕਾ ਜਿਹਾ ਫੁੱਲ, ਬਹੁਤਾ ਚਿਰ ਰਹਿਣ ਵਾਲੇ ਨਹੀਂ ਹੁੰਦੇ, ਬੱਸ ਚਾਰ ਦਿਨਾਂ ਦੇ ਹੀ ਪ੍ਰਾਹਣੇ ਹੁੰਦੇ ਹਨ। ਇਸ ਲਈ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਜਵਾਨੀ ਦੇ ਸਮੇਂ ਦੀ ਸਹੀ ਵਰਤੋਂ ਕਰ ਕੇ ਆਪਣੇ ਜੀਵਨ ਨੂੰ ਸਫਲ ਬਣਾਉ, ਕਿਉਂਕਿ ਲੰਘਿਆ ਵੇਲਾ ਮੁੜ ਹੱਥ ਨਹੀਂ ਆਉਂਦਾ ਅਤੇ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਮੁੜ ਕੇ ਮਨੁੱਖ ਦੇ ਹੱਥ ਪਛਤਾਵੇ ਤੋਂ ਸਿਵਾ ਕੁਝ ਨਹੀਂ ਰਹਿੰਦਾ। ਜਵਾਨੀ ਵੇਲੇ ਮਨੁੱਖ ਨੂੰ ਆਪਣੇ ਤਨ ਦੀ ਤਾਕਤ ਦਾ ਬਹੁਤ ਹੰਕਾਰ ਹੁੰਦਾ ਹੈ, ਪਰ ਜਵਾਨੀ ਦਾ ਸਮਾਂ ਅਤੇ ਸਰੀਰ ਦੀ ਤਾਕਤ ਬਹੁਤ ਥੋੜ੍ਹਾ ਸਮਾਂ ਹੀ ਰਹਿੰਦੀ ਹੈ। ਇਸ ਲਈ ਗੁਰਮਤਿ ਕਾਵਿ ਵਿੱਚ ਜਵਾਨੀ ਵੇਲੇ ਪੈਦਾ ਹੁੰਦੇ ਹੰਕਾਰ ਤੋਂ ਬਚਣ ਲਈ ਤਾਕੀਦ ਵੀ ਕੀਤੀ ਗਈ ਹੈ।
ਅਧਿਆਤਮਕ ਜਗਤ ਤੋਂ ਇਲਾਵਾ ਜੇ ਵਿਗਿਆਨਕ ਪੱਖੋਂ ਮਨੁੱਖੀ ਜੀਵਨ ਦੇ ਜਵਾਨੀ ਦੇ ਸਮੇਂ ਦੀ ਗੱਲ ਕਰੀਏ ਤਾਂ ਦੇਖਿਆ ਜਾਂਦਾ ਹੈ ਕਿ ਮਨੁੱਖ ਦੀ ਉਮਰ ਵਧਣ ਦੇ ਨਾਲ ਬਦਸੂਰਤੀ ਆਉਂਦੀ ਹੈ ਅਤੇ ਰੋਗ ਘੇਰਾ ਪਾਉਂਦੇ ਹਨ। ਚਾਲੀ-ਪੰਜਾਹ ਸਾਲ ਦੀ ਉਮਰ ਤੋਂ ਬਾਅਦ ਲਗਭਗ ਸਾਰੇ ਮਰਦ-ਤੀਵੀਆਂ ਇੱਕੋਂ ਜਿਹੇ (ਅੱਧਖੜ੍ਹ ਜਿਹੇ) ਦਿੱਸਣ ਲੱਗਦੇ ਹਨ। ਇੱਕਾ-ਦੁੱਕਾ ਵੱਖਰੇ ਹੋ ਸਕਦੇ ਹਨ, ਪਰ ਆਮ ਤੌਰ 'ਤੇ ਇਹ ਹਕੀਕਤ ਸਭ 'ਤੇ ਢੁਕਦੀ ਹੈ।
ਜਵਾਨੀ ਵੇਲੇ ਬੰਦੇ ਦੇ ਦੰਦ, ਕੰਨ, ਅੱਖਾਂ, ਗੋਡੇ ਅਤੇ ਸਰੀਰ ਦੇ ਸਮੁੱਚੇ ਅੰਗ ਸੁਚਾਰੂ ਢੰਗ ਨਾਲ ਕੰਮ ਕਰਦੇ ਹਨ। ਖ਼ੂਬਸੂਰਤੀ ਚਿਹਰੇ 'ਤੇ ਝਲਕਦੀ ਹੈ। ਉਹੀ ਬੰਦਾ-ਔਰਤ ਬੁਢਾਪੇ 'ਚ ਬਦਸੂਰਤ ਨਹੀਂ ਤਾਂ ਵੀ ਕਾਫ਼ੀ ਲਿੱਸੇ ਜਿਹੇ ਜ਼ਰੂਰ ਦਿੱਸਣ ਲੱਗਦੇ ਹਨ। ਇਸ ਲਈ ਹਰ ਮਨੁੱਖ ਸਦਾ ਜਵਾਨ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ। ਇਸ ਲਈ ਕੋਈ ਵਾਲ ਕਾਲੇ ਕਰਦਾ ਹੈ, ਕੋਈ ਕਸਰਤ ਕਰਦਾ ਹੈ ਅਤੇ ਕੋਈ ਆਪਣੀ ਉਮਰ ਘੱਟ ਕਰਕੇ ਦੱਸਦਾ ਹੈ ਤਾਂ ਕਿ ‘ਜਵਾਨੀ ਲੰਘ ਗਈ ਹੈ’ ਦੀ ਹਕੀਕਤ ਨੂੰ ਝੁਠਲਾਇਆ ਜਾ ਸਕੇ, ਪਰ! ਸਮਾਂ ਲੰਘਦਿਆਂ ਦੇਰ ਨਹੀਂ ਲੱਗਦੀ ਤੇ ਜਵਾਨੀ ਦਾ ਸੁਨਹਿਰੀ ਸਮਾਂ ਵੀ ਝੱਟ ਲੰਘ ਜਾਂਦਾ ਹੈ ਅਤੇ ਇਸ ਨੂੰ ਬਾਹੋਂ ਫੜ ਕੇ ਹਰਗਿਜ਼ ਰੋਕਿਆ ਨਹੀਂ ਜਾ ਸਕਦਾ।
ਪੰਜਾਬੀ ਸਮਾਜ 'ਚ ਆਮ ਕਹਾਵਤ ਹੈ ਕਿ ‘ਬਚਪਨ ਤੇ ਜਵਾਨੀ ਇੱਕ ਵਾਰ ਜਾ ਕੇ ਵਾਪਸ ਨਹੀਂ ਮੁੜਦੇ ਅਤੇ ਬੁਢਾਪਾ ਆ ਕੇ ਕਦੇ ਵਾਪਸ ਨਹੀਂ ਜਾਂਦਾ।' ਬਚਪਨ ਅਤੇ ਜਵਾਨੀ ਜਦੋਂ ਇੱਕ ਵਾਰ ਲੰਘ ਜਾਂਦੇ ਹਨ, ਫਿਰ ਮੁੜ ਕੇ ਨਹੀਂ ਆਉਂਦੇ ਅਤੇ ਬੁਢਾਪਾ ਮਰਨ ਤੀਕ ਬੰਦੇ ਦਾ ਸਾਥ ਨਹੀਂ ਛੱਡਦਾ ਤੇ ਇਸ ਅਵਸਥਾ ਦਾ ਅੰਤ ਸ਼ਮਸ਼ਾਨ ਵਿੱਚ ਜਾ ਕੇ ਹੁੰਦਾ ਹੈ, ਜਦੋਂ ਬੰਦਾ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਕਈ ਗੀਤ ‘ਜਵਾਨੀ ਦੇ ਸਮੇੇਂ' ਦੀ ਗੱਲ ਕਰਦੇ ਹਨ, ਜਿਵੇਂ:
ਵਾਹ ਨੀ ਜਵਾਨੀਏਂ, ਤੇਰਾ ਵੀ ਜਵਾਬ ਨਹੀਂ।
ਇਹ ਗੱਲ ਬਿਲਕੁਲ ਦਰੁਸਤ ਹੈ ਕਿ ਜਵਾਨੀ ਦੇ ਸਮੇਂ ਦਾ ਕੋਈ ਜੁਆਬ ਨਹੀਂ ਹੁੰਦਾ। ਜਵਾਨੀ ਖ਼ੂਬਸੂਰਤ ਹੁੰਦੀ ਹੈ ਕਿਉਂਕਿ ਭਰ ਜਵਾਨੀ ਵਿੱਚ ਹਰ ਮਨੁੱਖ ਚੰਗਾ ਸੋਹਣਾ ਦਿੱਸਦਾ ਹੈ। ਉਹ ਭਾਵੇਂ ਰੰਗ ਦਾ ਕਾਲਾ ਹੋਵੇ, ਭਾਵੇਂ ਗੋਰੇ ਰੰਗ ਦਾ ਹੋਵੇ, ਪਰ ਜਵਾਨੀ ਕਰਕੇ ਹਰ ਕੋਈ ਸੋਹਣਾ ਲੱਗਦਾ ਹੈ, ਸੋਹਣਾ ਦਿੱਸਦਾ ਹੈ। ਅੰਗਰੇਜ਼ੀ ਦੇ ਵਿਦਵਾਨ ਕਵੀ ਵਿਲੀਅਮ ਵਰਡਸਵਰਥ ਦੀ ਇੱਕ ਕਵਿਤਾ ਵਿੱਚ ਮਨੁੱਖ ਨੂੰ ਜਵਾਨੀ ਦੇ ਸਮੇਂ ਦੀ ਕਦਰ ਕਰਨ ਲਈ ਪ੍ਰੇਰਨਾ ਦਿੱਤੀ ਗਈ ਹੈ। ਇਸ ਕਵਿਤਾ ਦਾ ਕੇਂਦਰੀ ਭਾਵ ਇਹ ਹੈ ਕਿ ਜਿਹੜਾ ਕੰਮ ਮਨੁੱਖ ਆਪਣੀ ਜਵਾਨੀ ਦੇ ਸਮੇਂ ਵਿੱਚ ਕਰ ਸਕਦਾ ਹੈ, ਉਸ ਬਾਰੇ ਬੁਢਾਪੇ ਵਿੱਚ ਸਿਰਫ਼ ਸੋਚਿਆ ਜਾ ਸਕਦਾ ਹੈ, ਕੀਤਾ ਨਹੀਂ ਜਾ ਸਕਦਾ। ਇਸ ਕਵਿਤਾ ਦਾ ਮੂਲ ਹੈ ਕਿ ‘ਆਪਣੀ ਜਵਾਨੀ ਦੇ ਸਮੇਂ ਦਾ ਭਰਪੂਰ ਇਸਤੇਮਾਲ ਕਰੋ।' ਵਿਲੀਅਮ ਵਰਡਸਵਰਥ ਆਖਦਾ ਹੈ ਕਿ ਜਿਹੜੇ ਕੱਪੜੇ ਤੁਸੀਂ ਅੱਜ ਪਾ ਸਕਦੇ ਹੋ, ਉਹ ਅੱਜ ਤੋਂ ਵੀਹ ਸਾਲਾਂ ਬਾਅਦ ਨਹੀਂ ਪਾ ਸਕੋਗੇ। ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ, ਉਸ ਦਸਾਂ-ਪੰਦਰਾਂ ਸਾਲਾਂ ਬਾਅਦ ਨਹੀਂ ਕੀਤਾ ਜਾ ਸਕਦਾ। ਇਸ ਲਈ ਜਵਾਨੀ ਦੇ ਸਮੇਂ ਦੀ ਕਦਰ ਕਰੋ ਅਤੇ ਆਪਣੀਆਂ ਇਛੱਾਵਾਂ, ਖ਼ਾਹਿਸ਼ਾਂ, ਉਮੰਗਾਂ ਸਮੇਂ ਦੇ ਮੁਤਾਬਕ ਪੂਰੀਆਂ ਕਰਦੇ ਰਹੋ, ਨਹੀਂ ਤਾਂ ਬਾਅਦ ਵਿੱਚ ਪਛਤਾਵਾ ਮਨੁੱਖ ਦੇ ਪੱਲੇ ਪੈਂਦਾ ਹੈ। ਜਵਾਨੀ ਦਾ ਸਮਾਂ ਲੜਾਈ-ਝਗੜੇ 'ਚ ਗੁਆ ਕੇ ਜਦੋਂ ਪਤੀ-ਪਤਨੀ ਬੁਢਾਪੇ 'ਚ ਕਦਮ ਰੱਖਦੇ ਹਨ ਤਾਂ ਫਿਰ ਉਨ੍ਹਾਂ ਨੂੰ ਜਵਾਨੀ ਦਾ ਵੇਲਾ ਚੇਤੇ ਆਉਂਦਾ ਹੈ, ਜਿਹੜਾ ਉਨ੍ਹਾਂ ਲੜਾਈ-ਝਗੜੇ ਵਿੱਚ ਅਜਾਈ ਹੀ ਗੁਆ ਲਿਆ ਹੁੰਦਾ ਹੈ:
ਤੇਰੀ ਜਵਾਨੀ ਚਲੀ ਗਈ
ਮੇਰੀ ਵੀ ਜਵਾਨੀ ਚਲੀ ਗਈ,
ਜ਼ਿੰਦਗੀ ਦੇ ਇੱਕ ਰੁਪਈਏ 'ਚੋਂ
ਬੇਵਜ੍ਹਾ ਅਠਿਆਨੀ ਚਲੀ ਗਈ। (ਅਗਿਆਤ)
ਜਵਾਨੀ ਵੇਲੇ ਮਨੁੱਖ ਦਾ ਤਿਖੱੜ ਦੁਪਹਿਰਾ ਝੱਟ ਹੀ ਢਲ ਜਾਂਦਾ ਹੈ, ਪਰ ਉਹੀ ਬੰਦਾ ਜਦੋਂ ਬੁਢਾਪੇ ਦੀ ਸ਼ਾਮ ਵਿੱਚ ਪੈਰ ਰੱਖਦਾ ਹੈ ਤਾਂ ਦਿਨ ਦੂਰ ਦੀ ਗੱਲ, ਘੰਟੇ ਵੀ ਸਦੀਆਂ ਵਾਂਗ ਲੰਘਦੇ ਹਨ, ਕਿਉਂਕਿ ਬਿਮਾਰੀਆਂ ਨੇ ਘੇਰਾ ਪਾਇਆ ਹੁੰਦਾ ਹੈ। ਕਦੇ ਗੋਡੇ ਦਰਦ, ਕਦੇ ਬਲੱਡ ਪਰੈਸ਼ਰ ਅਤੇ ਕਦੇ ਹੋਰ ਕੋਈ ਸਰੀਰਿਕ ਰੋਗ ਚਿੰਬੜਿਆ ਹੁੰਦਾ ਹੈ। ਇਸ ਲਈ ਅਕਸਰ ਹੀ ਬਜ਼ੁਰਗ ਲੋਕ ਸੱਥਾਂ ਜਾਂ ਪਾਰਕਾਂ ਆਦਿ ਜਨਤਕ ਥਾਵਾਂ ਉੱਤੇ ਬੈਠ ਕੇ ਆਪਣੀ ਜਵਾਨੀ ਦੇ ਕਿੱਸੇ ਸੁਣਾਉਂਦੇ ਦਿੱਸ ਪੈਂਦੇ ਹਨ। ਮੁੱਕਦੀ ਗੱਲ ਜਵਾਨੀ ਖ਼ੂਬਸੂਰਤ ਹੁੰਦੀ ਹੈ ਤੇ ਹਰ ਕੋਈ ਸਦਾ ਜਵਾਨ ਰਹਿਣਾ ਚਾਹੁੰਦਾ ਹੈ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਵਾਨੀ ਦੇ ਸਮੇਂ ਨੂੰ ਸਾਰਥਕ ਕੰਮਾਂ ਵਿੱਚ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਬੁਢਾਪੇ ਵਿੱਚ ਇਨ੍ਹਾਂ ਸਾਰਥਕ ਕੰਮਾਂ ਦੀ ਊਰਜਾ ਜੀਵਨ ਰੂਪੀ ਗੱਡੀ ਨੂੰ ਤਾਕਤ ਦਿੰਦੀ ਰਹੇ ਅਤੇ ਜਵਾਨੀ ਵੇਲੇ ਦੇ ਕੀਤੇ ਹੋਏ ਕੰਮਾਂ ਦਾ ਕਦੇ ਕੋਈ ਪਛਤਾਵਾ ਨਾ ਹੋਵੇ। ਜਵਾਨੀ ਜ਼ਿੰਦਾਬਾਦ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’