Welcome to Canadian Punjabi Post
Follow us on

17

November 2018
ਕੈਨੇਡਾ

ਜਗਮੀਤ ਸਿੰਘ ਵੱਲੋਂ ਓਟਵਾ ਤੋਂ ਸਾਊਦੀ ਅਰਬ ਨਾਲ ਹਥਿਆਰਾਂ ਦੀ ਡੀਲ ਰੱਦ ਕਰਨ ਦੀ ਮੰਗ

October 24, 2018 03:21 AM

ਓਟਵਾ, 23 ਅਕਤੂਬਰ (ਪੋਸਟ ਬਿਊਰੋ) : ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਓਟਵਾ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਸਾਊਦੀ ਅਰਬ ਨਾਲ ਕੀਤੀ ਗਈ ਹਥਿਆਰਾਂ ਦੀ 15 ਬਿਲੀਅਨ ਡਾਲਰ ਦੀ ਡੀਲ ਨੂੰ ਰੱਦ ਕਰ ਦਿੱਤਾ ਜਾਵੇ।
ਸ਼ਨਿੱਚਰਵਾਰ ਨੂੰ ਓਨਟਾਰੀਓ ਵਿੱਚ ਕੈਪੁਸਕਾਸਿੰਗ ਤੋਂ ਗੱਲ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਸਾਡੇ ਕੋਲ ਇਸ ਗੱਲ ਦਾ ਰਿਕਾਰਡ ਹੈ ਕਿ ਸਾਊਦੀ ਸ਼ਾਸਨ ਆਪਣੇ ਹੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਆਖਿਆ ਕਿ ਹੁਣ ਇੱਕ ਪੱਤਰਕਾਰ ਦੀ ਮੌਤ ਨਾਲ ਇਹ ਸਿੱਧ ਹੋ ਗਿਆ ਹੈ ਕਿ ਅਸੀਂ ਸਾਊਦੀ ਅਰਬ ਨੂੰ ਹਥਿਆਰਾਂ ਦੀ ਵਿੱਕਰੀ ਜਾਰੀ ਨਹੀਂ ਰੱਖ ਸਕਦੇ। ਇਸ ਵਿੱਚ ਕੋਈ ਤੁਕ ਨਹੀਂ ਬਣਦੀ ਕਿ ਮੌਜੂਦਾ ਸੰਦਰਭ ਵਿੱਚ ਸਾਨੂੰ ਅਜਿਹੇ ਹਥਿਆਰ ਸਾਊਦੀ ਅਰਬ ਨੂੰ ਵੇਚਣੇ ਚਾਹੀਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਹੀ ਲੋਕਾਂ ਨੂੰ ਹੋਰ ਦਬਾਉਣ।
ਜਿ਼ਕਰਯੋਗ ਹੈ ਕਿ 19 ਅਕਤੂਬਰ ਨੂੰ ਸਾਊਦੀ ਅਧਿਕਾਰੀਆਂ ਨੇ ਇਹ ਐਲਾਨ ਕੀਤਾ ਸੀ ਕਿ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ, ਜੋ ਕਿ ਵਾਸਿ਼ੰਗਟਨ ਪੋਸਟ ਦਾ ਕੰਟ੍ਰੀਬਿਊਟਰ ਤੇ ਆਪਣੇ ਦੇਸ਼ ਦਾ ਆਲੋਚਕ ਸੀ, ਉਨ੍ਹਾਂ ਦੇ ਇਸਤਾਨਬੁਲ ਸਫਾਰਤਖਾਨੇ ਵਿੱਚ ਮਾਰਿਆ ਗਿਆ। 2 ਅਕਤੂਬਰ ਨੂੰ ਲਾਪਤਾ ਹੋਣ ਤੋਂ ਬਾਅਦ ਕਈ ਵਾਰੀ ਇਨਕਾਰ ਕੀਤੇ ਜਾਣ ਤੋਂ ਬਾਅਦ ਆਖਿਰਕਾਰ ਸਾਊਦੀ ਅਰਬ ਨੇ ਇਹ ਗੱਲ ਮੰਨ ਹੀ ਲਈ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਸ਼ਨਿੱਚਰਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਖਸ਼ੋਗੀ ਦੀ ਮੌਤ ਬਾਰੇ ਸਾਊਦੀ ਅਰਬ ਦਾ ਸਪਸ਼ਟੀਕਰਨ ਨਾਕਾਫੀ ਹੈ ਤੇ ਇਸ ਵਿੱਚ ਕੋਈ ਵੀ ਭਰੋਸੇਯੋਗਤਾ ਨਹੀਂ ਝਲਕਦੀ। ਫਰੀਲੈਂਡ ਨੇ ਤੁਰਕੀ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਖਸ਼ੋਗੀ ਦੀ ਮੌਤ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਦੇਸ ਵਜੋਂ ਸਾਡੀ ਨੈਤਿਕ ਜਿ਼ੰਮੇਵਾਰੀ ਹੈ ਕਿ ਜਿਹੜੇ ਹਥਿਆਰ ਅਸੀਂ ਵੇਚਦੇ ਹਾਂ ਉਨ੍ਹਾਂ ਦੀ ਅੱਗੇ ਵਰਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਲਈ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਖਸ਼ੋਗੀ ਦੀ ਮੌਤ ਦੀ ਨਿਖੇਧੀ ਕੀਤੀ ਜਾ ਚੁੱਕੀ ਹੈ।

 

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਰਲੀਜ਼ ਹੋਣ ਤੋਂ ਪਹਿਲਾਂ ਹੀ ਧਮਾਕੇ ਕਰ ਰਹੀ ਹੈ ਪੈਟ੍ਰਿਕ ਬ੍ਰਾਊਨ ਦੀ ਕਿਤਾਬ
ਟੋਰਾਂਟੋ ਦੇ ਪ੍ਰਾਈਵੇਟ ਸਕੂਲ ਵਿੱਚ ਹੋਏ ਜਿਨਸੀ ਹਮਲੇ ਦੀ ਪੁਲਿਸ ਕਰ ਰਹੀ ਹੈ ਜਾਂਚ
ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਦਾ ਘਾਟਾ 500 ਮਿਲੀਅਨ ਡਾਲਰ ਘਟਾਉਣ ਦਾ ਦਾਅਵਾ
ਹਰਜੀਤ ਸੱਜਣ ਦੀ ‘ਹਵਾਈ ਪਾਰਟੀ’ ਵਿੱਚ ਉਡਾਏ ਗਏ 3 ਲੱਖ 37 ਹਜ਼ਾਰ ਡਾਲਰ
ਯੂਐਸਐਮਸੀਏ ਉੱਤੇ ਦਸਤਖ਼ਤ ਕੀਤੇ ਜਾਣ ਤੱਕ ਮੰਡਰਾ ਸਕਦਾ ਹੈ ਆਰਥਿਕ ਅਸਥਿਰਤਾ ਦਾ ਖਤਰਾ
ਹਾਈਡਰੋ ਪੋਲ ਨਾਲ ਬੱਸ ਟਕਰਾਈ, 24 ਜ਼ਖ਼ਮੀ
ਦੱਖਣ ਏਸ਼ੀਆਈ ਮੁਲਕਾਂ ਨਾਲ ਮੁਕਤ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ ਕੈਨੇਡਾ: ਟਰੂਡੋ
ਕੰਜ਼ਰਵੇਟਿਵ ਐਮਪੀਜ਼ ਤੋਂ ਬਿਨਾਂ ਹੀ ਨੈਸ਼ਨਲ ਸਕਿਊਰਿਟੀ ਕਮੇਟੀ ਵੱਲੋਂ ਜਾਰੀ ਰੱਖਿਆ ਗਿਆ ਆਪਣਾ ਕੰਮ
ਫੋਰਡ ਸਰਕਾਰ ਵੱਲੋਂ ਬਣਾਏ ਨਵੇਂ ਨਿਯਮ ਕਾਰਨ ਲਿਬਰਲਾਂ ਤੋਂ ਆਫੀਸ਼ੀਅਲ ਪਾਰਟੀ ਦਾ ਦਰਜਾ ਖੁੱਸਿਆ
ਐਨਡੀਪੀ ਦੀ ਡਿਪਟੀ ਆਗੂ ਨੂੰ ਈਡੀਅਟ ਆਖਣ ਉੱਤੇ ਫੈਡੇਲੀ ਨੇ ਮੰਗੀ ਮੁਆਫੀ