Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ 19 ਜਨਵਰੀ ਨੂੰ

January 08, 2020 08:26 AM

ਬਰੈਂਪਟਨ, (ਡਾ. ਝੰਡ) -ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭਾ ਦੀ ਇਸ ਸਾਲ 2020 ਵਿਚ ਪਹਿਲੀ ਮਾਸਿਕ ਇਕੱਤਰਤਾ ਐਤਵਾਰ 19 ਜਨਵਰੀ ਨੂੰ 2250, ਬੋਵੇਰਡ ਡਰਾਈਵ (ਈਸਟ) ਵਿਖੇ ਪਾਰਕਿੰਗ-1 ਵਾਲੇ ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਹੋਵੇਗੀ। ਮੀੀਟਿੰਗ ਦੇ ਸਥਾਨ ਦਾ ਨੇੜਲਾ ਇੰਟਰਸੈੱਕਸ਼ਨ ਬੋਵੇਰਡ ਡਰਾਈਵ ਅਤੇ ਸੰਨੀਮੈਡੋ ਰੋਡ ਹੈ।
ਇਸ ਮੀਟਿੰਗ ਵਿਚ ਕੁਲਵੰਤ ਸਿੰਘ ਦੀ ਵਾਰਤਕ ਪੁਸਤਕ 'ਕੁਝ ਆਪਣੀਆਂ ਕੁਝ ਲੋਕਾਂ ਦੀਆਂ' ਲੋਕ-ਅਰਪਿਤ ਕੀਤੀ ਜਾਏਗੀ। ਇਸ ਮੌਕੇ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਮਲੂਕ ਸਿੰਘ ਕਾਹਲੋਂ ਦੇਣਗੇ ਅਤੇ ਪੁਸਤਕ ਦੇ ਲੇਖਕ ਕੁਲਵੰਤ ਸਿੰਘ ਆਪਣੇ ਬਾਰੇ ਅਤੇ ਆਪਣੀ ਨਵ-ਪ੍ਰਕਾਸਿ਼ਤ ਪੁਸਤਕ ਬਾਰੇ ਗੱਲ-ਬਾਤ ਕਰਨਗੇ।
ਉਪਰੰਤ, ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ-ਜਨ ਅਤੇ ਗਾਇਕ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਸਾਰਿਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਪਰਮਜੀਤ ਢਿੱਲੋਂ (519-709-8586), ਮਲੂਕ ਸਿੰਘ ਕਾਹਲੋਂ (905-497-1216) ਜਾਂ ਤਲਵਿੰਦਰ ਮੰਡ (416-904-3500) ਕੋਲੋਂ ਉਨ੍ਹਾਂ ਦੇ ਸੈੱਲ ਫ਼ੋਨਾਂ 'ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ।

 
Have something to say? Post your comment