Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਗਹੂਨੀਆ ਮਾਮਲੇ ਵਿੱਚ ਆਇਆ ਨਵਾਂ ਮੋੜ: ਗਹੂਨੀਆ ਦਾ ਅਕਸ ਗੰਧਲਾ ਕਰਨ ਲਈ ਵਿਰੋਧੀ ਨੇ ਲੀਕ ਕਰਵਾਏ ਪੁਲਿਸ ਦਸਤਾਵੇਜ਼!

January 08, 2020 08:19 AM

ਓਨਟਾਰੀਓ, 7 ਜਨਵਰੀ (ਪੋਸਟ ਬਿਊਰੋ) : ਪਿਛਲੀਆਂ ਓਨਟਾਰੀਓ ਚੋਣਾਂ ਵਿੱਚ ਇੱਕ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਦੇ ਸਮਰਥਕਾਂ ਨੇ ਪੁਲਿਸ ਦਸਤਾਵੇਜ਼ ਲੀਕ ਕਰਕੇ ਦੂਜੇ ਉਮੀਦਵਾਰ ਦੇ ਅਕਸ ਨੂੰ ਗੰਧਲਾ ਕਰਨ ਦੀ ਕੋਸਿ਼ਸ਼ ਕੀਤੀ। ਵਾਚਡੌਗ ਏਜੰਸੀ ਵੱਲੋਂ ਕੀਤੇ ਗਏ ਖੁਲਾਸੇ ਵਿੱਚ ਇਹ ਸਪਸ਼ਟ ਹੋਇਆ ਹੈ ਕਿ ਟੋਰੀ ਉਮੀਦਵਾਰ ਹਰਜੀਤ ਜਸਵਾਲ ਦੇ ਬਿਜ਼ਨਸ ਭਾਈਵਾਲ ਵੱਲੋਂ ਹੀ ਇਹ ਦਸਤਾਵੇਜ਼ ਮੇਲ ਕੀਤੇ ਗਏ। ਇਹ ਦਸਤਾਵੇਜ਼ ਮੇਲ ਕਰਦੇ ਸਮੇਂ ਦੀ ਉਸ ਦੀ ਵੀਡੀਓ ਵੀ ਕੈਮਰੇ ਵਿੱਚ ਕੈਦ ਹੋ ਗਈ।
ਨੈਸ਼ਨਲ ਪੋਸਟ ਵਿੱਚ ਛਪੀ ਤੇ ਇੰਡੀਪੈਂਡੈਂਟ ਪੁਲਿਸ ਰਵਿਊ ਡਾਇਰੈਕਟਰ (ਓਆਈਪੀਆਰਡੀ) ਦੇ ਓਨਟਾਰੀਓ ਆਫਿਸ ਵੱਲੋਂ ਇਸ ਮਾਮਲੇ ਦੀ ਨਸ਼ਰ ਕੀਤੀ ਗਈ ਤਾਜ਼ਾ ਰਿਪੋਰਟ ਵਿੱਚ ਟੋਰੀ ਉਮੀਦਵਾਰ ਹਰਜੀਤ ਜਸਵਾਲ ਦੇ ਆਲੇ ਦੁਆਲੇ ਵਾਲੇ ਲੋਕਾਂ ਵੱਲੋਂ ਨਿਭਾਈ ਗਈ ਭੂਮਿਕਾ ਦਾ ਵਿਸਥਾਰ ਸਹਿਤ ਵਰਨਣ ਵੀ ਹੈ। ਜਿ਼ਕਰਯੋਗ ਹੈ ਕਿ ਜਸਵਾਲ, ਜਿਸ ਨੇ ਨਿੱਕ ਗਹੂਨੀਆ ਨੂੰ ਬਦਨਾਮ ਕਰਨ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨਿਭਾਉਣ ਤੋਂ ਇਨਕਾਰ ਕੀਤਾ, ਜੂਨ 2018 ਦੀਆਂ ਚੋਣਾਂ ਵਿੱਚ ਸਿਰਫ 89 ਵੋਟਾਂ ਦੇ ਮਾਮੂਲੀ ਫਰਕ ਨਾਲ ਬਰੈਂਪਟਨ ਸੈਂਟਰ ਤੋਂ ਐਨਡੀਪੀ ਉਮੀਦਵਾਰ ਸਾਰਾ ਸਿੰਘ ਤੋਂ ਇਹ ਚੋਣ ਹਾਰ ਗਏ ਸਨ।
ਇੱਥੇ ਦੱਸਣਾ ਬਣਦਾ ਹੈ ਕਿ ਲੀਕ ਹੋਏ ਪੁਲਿਸ ਦਸਤਾਵੇਜ਼ਾਂ ਦੇ ਹਵਾਲੇ ਤੋਂ ਬਾਅਦ ਆਖਰੀ ਮਿੰਟ ਉੱਤੇ ਪਾਰਟੀ ਵੱਲੋ ਗਹੂਨੀਆ ਨੂੰ ਉਮੀਦਵਾਰੀ ਤੋਂ ਪਾਸੇ ਕਰਨ ਮਗਰੋਂ ਜਸਵਾਲ ਹੀ ਹਲਕੇ ਦੀ ਕੰਜ਼ਰਵੇਟਿਵ ਨਾਮਜ਼ਦਗੀ ਜਿੱਤੇ ਸਨ। ਨੈਸ਼ਨਲ ਪੋਸਟ ਵਿੱਚ ਛਪੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਉਸ ਸਮੇਂ ਜਸਵਾਲ ਦੇ ਰੀਅਲ ਅਸਟੇਟ ਭਾਈਵਾਲ ਸੱੁਖ ਤੂਰ ਨੇ ਗਹੂਨੀਆ ਖਿਲਾਫ ਇਹ ਦਸਤਾਵੇਜ਼ ਮੇਲ ਕਰਨ ਦੀ ਗੱਲ ਸਵੀਕਾਰ ਕਰ ਲਈ। ਤੂਰ ਉਸ ਅਧਿਕਾਰੀ ਨੂੰ ਵੀ ਜਾਣਦਾ ਸੀ ਜਿਸਨੇ ਇਹ ਦਸਤਾਵੇਜ਼ ਹਾਸਲ ਕੀਤੇ ਸਨ। ਪਰ ਤੂਰ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਉਸ ਨੇ ਉਹ ਪੈਕੇਜ ਜਸਵਾਲ ਦੇ ਕੈਂਪੇਨ ਆਫਿਸ ਤੋਂ ਚੁੱਕਿਆ ਸੀ ਤੇ ਉਸ ਨੂੰ ਇਸ ਗੱਲ ਦਾ ਉੱਕਾ ਹੀ ਕੋਈ ਇਲਮ ਨਹੀਂ ਸੀ ਕਿ ਉਸ ਵਿੱਚ ਕੀ ਹੈ।
ਜਸਵਾਲ, ਜੋ 2014 ਦੀਆਂ ਓਨਟਾਰੀਓ ਚੋਣਾਂ ਵਿੱਚ ਵੀ ਖੜ੍ਹਾ ਹੋਇਆ ਸੀ ਤੇ ਉਹ ਪੀਸੀ ਓਨਟਾਰੀਓ ਫੰਡ ਦਾ ਸਾਬਕਾ ਰੀਜਨਲ ਡਾਇਰੈਕਟਰ ਵੀ ਸੀ, ਨੇ ਇਸ ਹਫਤੇ ਦਿੱਤੀ ਇੱਕ ਇੰਟਰਵਿਊ ਵਿੱਚ ਆਖਿਆ ਕਿ ਉਸ ਦਾ ਇਸ ਸਾਰੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਤੂਰ ਨੇ ਇਹ ਸੱਭ ਆਪਣੇ ਆਪ ਹੀ ਕੀਤਾ ਤਾਂ ਸਾਬਕਾ ਪੀਸੀ ਉਮੀਦਵਾਰ ਨੇ ਆਖਿਆ “ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਤੁਸੀਂ ਕਿਸ ਸਬੰਧ ਵਿੱਚ ਗੱਲ ਕਰ ਰਹੇ ਹੋਂ। ਤੁਹਾਨੂੰ ਮੇਰੀ ਥਾਂ ਇਹ ਸਵਾਲ ਤੂਰ ਨੂੰ ਪੁੱਛਣਾ ਚਾਹੀਦਾ ਹੈ। ਮੈਂ ਹੋਰਨਾਂ ਲੋਕਾਂ ਦੇ ਪੱਖ ਉੱਤੇ ਗੱਲ ਨਹੀਂ ਕਰਦਾ।” ਇਸ ਸਬੰਧ ਵਿਚ ਤੂਰ ਨਾਲ ਸੰਪਰਕ ਨਹੀਂ ਹੋ ਸਕਿਆ।
ਕੰਜ਼ਰਵੇਟਿਵ ਪ੍ਰੀਮੀਅਰ ਡੱਗ ਫੋਰਡ ਦੀ ਤਰਜ਼ਮਾਨ ਨੇ ਆਖਿਆ ਕਿ ਫੋਰਡ ਇਸ ਮਾਮਲੇ ਵਿੱਚ ਟਿੱਪਣੀ ਨਹੀਂ ਕਰਨਗੇ। ਪਾਰਟੀ ਦੇ ਬੁਲਾਰੇ ਮਾਰਕਸ ਮੈਟਿਨਸਨ ਨੇ ਵੀ ਇਹੋ ਆਖਿਆ ਕਿ ਇਹ ਮਾਮਲਾ ਅਜੇ ਵੀ ਅਦਾਲਤ ਦੇ ਵਿਚਾਰ ਅਧੀਨ ਹੈ ਤੇ ਇਸ ਲਈ ਉਹ ਵੀ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਇੱਕ ਉਮੀਦਵਾਰ ਦੇ ਅਕਸ ਨੂੰ ਦਾਗਦਾਰ ਕਰਨ ਲਈ ਚਲਾਏ ਗਏ ਇਸ ਸਾਰੇ ਘਟਨਾਕ੍ਰਮ ਦੇ ਸਬੰਧ ਵਿੱਚ ਹੁਣ ਟੋਰਾਂਟੋ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੂਜੇ ਖਿਲਾਫ ਦੋਸ਼ ਆਇਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਓਆਈਪੀਆਰਡੀ ਦਾ ਕਹਿਣਾ ਹੈ ਕਿ ਕੌਂਸਟੇਬਲ ਅਮਰਜੀਤ ਮਾਨ, ਜੋ ਕਿ ਲੰਮਾਂ ਸਮਾਂ ਮੈਡੀਕਲ ਲੀਵ ਉੱਤੇ ਸੀ, ਨੇ ਕਾਂਸਟੇਬਲ ਸੂਨ ਲੰੁਮ ਨੂੰ ਉਸ ਲਈ ਪੁਲਿਸ ਦੇ ਅੰਦਰੂਨੀ ਦਸਤਾਵੇਜ਼ ਹਾਸਲ ਕਰਨ ਲਈ ਆਖਿਆ। ਇਸ ਤੋਂ ਬਾਅਦ ਹੀ ਇਹ ਦਸਤਾਵੇਜ਼ ਬਰੈਂਪਟਨ ਵਿੱਚ ਕਮਿਊਨਿਟੀ ਦੇ ਵੱਖ ਵੱਖ ਮੈਂਬਰਾਂ ਨੂੰ ਵੰਡੇ ਗਏ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਮਾਨ ਨੇ ਪੁਲਿਸ ਦੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਭਾਵ ਇਹ ਹੈ ਕਿ ਪੁਲਿਸ ਸਰਵਿਸਿਜ਼ ਐਕਟ ਤਹਿਤ ਉਸ ਖਿਲਾਫ ਹੁਣ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਤਰਜ਼ਮਾਨ ਕੌਨੀ ਓਸਬੌਰਨ ਨੇ ਦੱਸਿਆ ਕਿ ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕੰਮਲ ਮੁਜਰਮਾਨਾ ਜਾਂਚ ਕੀਤੀ ਗਈ ਪਰ ਉਪਲਬਧ ਸਬੂਤਾਂ ਦੇ ਆਧਾਰ ਉੱਤੇ ਕੋਈ ਵੀ ਮੁਜਰਮਾਨਾਂ ਦੋਸ਼ ਆਇਦ ਨਹੀਂ ਕੀਤੇ ਗਏ। ਉਨ੍ਹਾਂ ਅੱਗੇ ਦਸਿਆ ਕਿ ਇਸ ਜਾਣਕਾਰੀ ਜਾਂ ਰਿਕਾਰਡਜ਼ ਨੂੰ ਲੀਕ ਕਰਨਾ ਪ੍ਰੋਟੋਕਾਲ ਦੀ ਸਰਾਸਰ ਉਲੰਘਣਾ ਹੈ ਤੇ ਸਰਵਿਸ ਵੱਲੋ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਇਸ ਦੌਰਾਨ ਗਹੂਨੀਆ ਵੱਲੋਂ ਟੋਰਾਂਟੋ ਫੋਰਸ ਤੇ ਹੋਰਨਾਂ ਖਿਲਾਫ 12 ਮਿਲੀਅਨ ਡਾਲਰ ਦਾ ਮੁਕੱਦਮਾ ਠੋਕਿਆ ਗਿਆ ਹੈ। ਗਹੂਨੀਆ ਨੇ ਇਨ੍ਹਾਂ ਧਿਰਾਂ ਉੱਤੇ ਜਮਹੂਰੀ ਪ੍ਰਕਿਰਿਆ ਨੂੰ ਤਹਿਸ ਨਹਿਸ ਕਰਨ ਦਾ ਦੋਸ਼ ਲਾਇਆ ਹੈ। ਇਸ ਹਫਤੇ ਹੋਏ ਇਨ੍ਹਾਂ ਤਾਜ਼ਾ ਖੁਲਾਸਿਆਂ ਬਾਰੇ ਗਹੂਨੀਆ ਨੇ ਆਖਿਆ ਕਿ ਇਸ ਸਾਰੇ ਤਜ਼ਰਬੇ ਨਾਲ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਧੱਕਾ ਲਗਿਆ ਹੈ ਖਾਸਤੌਰ ਉੱਤੇ ਹੁਣ ਜਦੋਂ ਉਨ੍ਹਾਂ ਖਿਲਾਫ ਸਾਜਿ਼ਸ਼ ਕਰਨ ਵਾਲਿਆਂ ਦੇ ਨਾਂ ਹੌਲੀ ਹੌਲੀ ਸਾਹਮਣੇ ਆਉਣੇ ਸੁ਼ਰੂ ਹੋਏ ਹਨ। ਲਾਅ ਸਕੂਲ ਤੋਂ ਗ੍ਰੈਜੂਏਟ ਗਹੂਨੀਆ, ਬਰੈਂਪਟਨ ਸੈਂਟਰ ਵਿੱਚ ਹਲਕੇ ਦੀ ਐਸੋਸਿਏਸ਼ਨ ਦਾ ਪ੍ਰਧਾਨ ਸੀ ਤੇ ਉਸ ਦਾ ਮੰਨਣਾ ਸੀ ਕਿ ਅਸਲ ਨਾਮਜ਼ਦਗੀ ਤੱਕ ਉਸ ਦੀ ਪਹੁੰਚ ਸੀ ਜਦਕਿ ਪੋਲਜ਼ ਅਨੁਸਾਰ ਇਸ ਕੰਜ਼ਰਵੇਟਿਵ ਉਮੀਦਵਾਰ ਕੋਲ ਹਲਕੇ ਤੋਂ ਜਿਤਣ ਦਾ ਪੂਰਾ ਮੌਕਾ ਸੀ।
ਪਰ ਪੁਲਿਸ ਅਧਿਕਾਰੀਆਂ ਨਾਲ ਉਸ ਦੇ ਦੋ ਵਾਰੀ ਹੋਏ ਟਾਕਰੇ ਨਾਲ ਸਬੰਧਤ ਪੀਲ ਰੀਜਨਲ ਪੁਲਿਸ ਦੀਆਂ ਰਿਪੋਰਟਾਂ ਨਾਲ ਲੈਸ ਪੈਕੇਜਿਜ਼ ਨੂੰ ਕਮਿਊਨਿਟੀ ਮੈਂਬਰਾਂ ਤੇ ਕੱੁਝ ਮੀਡੀਆ ਅਧਿਕਾਰੀਆਂ ਨੂੰ ਮੇਲ ਕੀਤਾ ਗਿਆ ਉਹ ਵੀ ਅਪਰੈਲ 2018 ਵਿੱਚ ਨਾਮਜ਼ਦਗੀ ਚੋਣ ਤੋਂ ਠੀਕ ਪਹਿਲਾਂ। ਜਿਸ ਦੇ ਮਦੇਨਜ਼ਰ ਚੋਣਾਂ ਤੋਂ ਇੱਕ ਦਿਨ ਪਹਿਲਾਂ ਪਾਰਟੀ ਨੇ ਗਹੂਨੀਆ ਨੂੰ ਡਿਸਕੁਆਲੀਫਾਈ ਕਰ ਦਿੱਤਾ। ਬਾਅਦ ਵਿੱਚ ਪੁਲਿਸ ਨੇ ਇਹ ਲੈਟਰ ਜਾਰੀ ਕਰਕੇ ਇਹ ਆਖਿਆ ਕਿ ਗਹੂਨੀਆ ਖਿਲਾਫ ਕੋਈ ਮੁਜਰਮਾਨਾ ਮਾਮਲਾ ਦਰਜ ਨਹੀਂ ਹੈ।
ਕਿਸੇ ਹੋਰ ਅਧਿਕਾਰੀ ਲਈ ਪੁਲਿਸ ਰਿਕਾਰਡ ਦੇ ਡਾਟਾਬੇਸ ਤੱਕ ਪਹੁੰਚ ਕਰਕੇ ਦਸਤਾਵੇਜ਼ ਚੋਰੀ ਕਰਨ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋ ਪਿਛਲੇ ਸਾਲ ਲੁੰਮ ਨੂੰ ਚਾਰਜ ਕੀਤਾ ਗਿਆ ਸੀ। ਜਿਸ ਅਧਿਕਾਰੀ ਲਈ ਕਥਿਤ ਤੌਰ ਉਤੇ ਲੁੰਮ ਨੇ ਇਹ ਸੱਭ ਕੀਤਾ ਉਸ ਦੀ ਪਛਾਣ ਹੁਣ ਤਕ ਗੁਪਤ ਰੱਖੀ ਜਾ ਰਹੀ ਸੀ। ਓਆਈਪੀਆਰਡੀ ਦੀ ਤਾਜ਼ਾ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਬਰੈਂਪਟਨ ਦੇ ਸ਼ੌਪਰਜ਼ ਡਰੱਗ ਮਾਰਟ ਦੀ ਸਕਿਓਰਿਟੀ ਵੀਡੀਓ ਤੋਂ ਸਾਹਮਣੇ ਆਇਆ ਹੈ ਕਿ ਇਹ ਪੈਕੇਜ ਉੱਥੋਂ ਤੂਰ ਵੱਲੋ ਮੇਲ ਕੀਤੇ ਗਏ। ਉਹ ਉਸ ਸਮੇਂ ਜਸਵਾਲ ਦਾ ਕਾਰੋਬਾਰੀ ਭਾਈਵਾਲ ਸੀ ਤੇ ਕੈਂਪੇਨ ਵਿੱਚ ਉਸ ਦੀ ਮਦਦ ਕਰ ਰਿਹਾ ਸੀ।
ਸ਼ੁਰੂ ਵਿੱਚ ਉਸ ਨੇ ਓਆਈਪੀਆਰਡੀ ਦੇ ਜਾਂਚਕਾਰਾਂ ਕੋਲ ਇਹ ਆਖਿਆ ਸੀ ਕਿ ਉਸ ਦਾ ਇਨ੍ਹਾਂ ਪੈਕੇਜਿਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਜਦੋਂ ਪਿਛਲੇ ਸਾਲ ਟੋਰਾਂਟੋ ਪੁਲਿਸ ਵੱਲੋ ਮੁਜਰਮਾਨਾਂ ਜਾਂਚ ਕਰਵਾਈ ਗਈ ਤਾਂ ਤੂਰ ਨੇ ਆਪਣੇ ਵੱਲੋਂ ਪਹਿਲਾਂ ਦਿੱਤੇ ਬਿਆਨ ਤੋਂ ਹੀ ਉਲਟ ਬਿਆਨ ਦਿੱਤਾ ਗਿਆ ਤੇ ਇਹ ਮੰਨਿਆ ਕਿ ਉਹ ਪੈਕੇਜਿਜ਼ ਉਸ ਵੱਲੋਂ ਹੀ ਮੇਲ ਕੀਤੇ ਗਏ ਸਨ। ਪਰ ਤੂਰ ਨੇ ਇਹ ਵੀ ਆਖਿਆ ਕਿ ਉਸ ਨੇ ਉਹ ਪੈਕੇਜਿਜ਼ ਜਸਵਾਲ ਦੇ ਕੈਂਪੇਨ ਆਫਿਸ ਵਿੱਚ ਬਾਹਰ ਭੇਜੀ ਜਾਣ ਵਾਲੀ ਡਾਕ ਵਾਲੀ ਟਰੇਅ ਵਿੱਚੋਂ ਚੁੱਕੇ ਸਨ ਤੇ ਸਟਾਫ ਨੇ ਉਸ ਨੂੰ ਇਹ ਦੱਸਿਆ ਸੀ ਕਿ ਉਨ੍ਹਾਂ ਵਿੱਚ ਵੋਟਰ ਸੂਚੀਆਂ ਹਨ। ਇਹ ਜਾਣਕਾਰੀ ਓਆਈਪੀਆਰਡੀ ਵੱਲੋਂ ਦਿਤੀ ਗਈ।
ਉਸ ਨੇ ਮਾਨ ਬਾਰੇ ਵੀ ਇਹ ਆਖਿਆ ਸੀ ਕਿ ਉਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਹ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਮਾਨ ਦੀ ਪਤਨੀ ਦੋਵਾਂ ਭਾਈਵਾਲ ਕੰਪਨੀਆਂ ਦੀ ਐਕਾਊਂਟੈਂਟ ਸੀ। ਪਰ ਉਸ ਨੇ ਅਧਿਕਾਰੀ ਤੋਂ ਗੁਪਤ ਪੁਲਿਸ ਰਿਕਾਰਡ ਹਾਸਲ ਕਰਨ ਦੀ ਗੱਲ ਤੋਂ ਇਨਕਾਰ ਕੀਤਾ। ਜਿਸ ਕਿਸੇ ਨੇ ਵੀ ਇਹ ਸਕੀਮ ਘੜੀ, ਉਸ ਦੀ ਯੋਜਨਾਬੰਦੀ ਵਿੱਚ ਕਈ ਮਹੀਨਿਆਂ ਦਾ ਸਮਾਂ ਲੱਗਿਆ ਹੋਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੁੰਮ ਨੇ ਜਾਂਚਕਾਰਾਂ ਨੂੰ ਇਹ ਦੱਸਿਆ ਸੀ ਕਿ ਮਾਨ ਨੇ ਜਨਵਰੀ 2018 ਵਿਚ ਉਸ ਨੂੰ ਗਹੂਨੀਆ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਲੱਭਣ ਲਈ ਆਖਿਆ ਸੀ। ਉਸ ਨੂੰ ਅਜਿਹਾ ਥੋੜ੍ਹਾ ਬਹੁਤ ਰਿਕਾਰਡ ਲੱਭਿਆ ਜਿਸ ਨੂੰ ਫਰਵਰੀ ਵਿੱਚ ਪ੍ਰਿੰਟ ਕਰਵਾਕੇ ਉਸ ਨੇ ਹੋਰਨਾਂ ਅਧਿਕਾਰੀਆਂ ਨੂੰ ਦੇ ਦਿੱਤਾ। ਲੁੰਮ ਨੇ ਓਆਈਪੀਆਰਡੀ ਨੂੰ ਦੱਸਿਆ ਕਿ ਜਦੋਂ ਮਾਨ ਨੂੰ ਇਸ ਬਾਬਤ ਪੁੱਛਿਆ ਗਿਆ ਤਾਂ ਉਸ ਨੇ ਆਖਿਆ ਕਿ ਉਹ ਦਸਤਾਵੇਜ਼ ਪੁਲਿਸ ਨੂੰ ਆਪਣੇ ਮਤਲਬ ਲਈ ਚਾਹੀਦੇ ਸਨ। ਪਿਛਲੇ ਸਾਲ ਇੱਕ ਜਾਂਚਕਾਰ ਨੇ ਇਹ ਦੱਸਿਆ ਕਿ ਮਾਨ ਨੇ ਲੁੰਮ ਨੂੰ ਇਸ ਮਾਮਲੇ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਮੂੰਹ ਨਾ ਖੋਲ੍ਹਣ ਦਾ ਤਰਲਾ ਪਾਇਆ ਸੀ। ਓਆਈਪੀਆਰਡੀ ਨੇ ਆਖਿਆ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਲੁੰਮ ਇਹ ਜਾਣਦਾ ਸੀ ਕਿ ਉਨ੍ਹਾਂ ਰਿਕਾਰਡਜ਼ ਨੂੰ ਆਖਿਰਕਾਰ ਕਿਸ ਕੰਮ ਲਈ ਵਰਤਿਆ ਜਾਵੇਗਾ।
ਏਜੰਸੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਮਾਨ ਦੀ ਇੰਟਰਵਿਊ ਉਸ ਸਮੇਂ ਲੈਣ ਦੀ ਕੋਸਿ਼ਸ਼ ਕੀਤੀ ਗਈ ਜਦੋਂ ਅਜੇ ਉਹ ਟੋਰਾਂਟੋ ਵਿੱਚ ਆਫੀਸਰ ਸੀ ਪਰ ਫੋਰਸ ਨੇ ਆਖਿਆ ਕਿ ਉਹ ਉਸ ਨੂੰ ਉਦੋਂ ਤੱਕ ਅਜਿਹਾ ਕਰਨ ਲਈ ਹੁਕਮ ਨਹੀਂ ਦੇ ਸਕਦੀ ਜਦੋਂ ਤੱਕ ਉਹ ਮੈਡੀਕਲ ਲੀਵ ਉੱਤੇ ਹੈ। ਰਿਪੋਰਟ ਵਿੱਚ ਇਹ ਜਿ਼ਕਰ ਵੀ ਕੀਤਾ ਗਿਆ ਹੈ ਕਿ ਮਾਨ ਦੇ ਵਕੀਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਓਆਈਪੀਆਰਡੀ ਨੂੰ ਇਹ ਆਖਿਆ ਕਿ ਉਸ ਦਾ ਮੁਵੱਕਿਲ ਆਪਣੀ ਮੈਡੀਕਲ ਹਾਲਤ ਕਾਰਨ ਇੰਟਰਵਿਊ ਵਿੱਚ ਹਿੱਸਾ ਨਹੀਂ ਲੈ ਸਕਦਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ