Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੌਇਲੀਵਰ ਤੇ ਓਟੂਲੇ

January 08, 2020 08:11 AM

ਓਟਵਾ, 7 ਜਨਵਰੀ (ਪੋਸਟ ਬਿਊਰੋ) : ਪਿਏਰੇ ਪੌਇਲੀਵਰ ਤੇ ਐਰਿਨ ਓਟੂਲੇ ਦੋਵੇਂ ਹੀ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ। ਪੋਇਲੀਵਰ 2004 ਤੋਂ ਹੀ ਓਨਟਾਰੀਓ ਵਿੱਚ ਮੈਂਬਰ ਪਾਰਲੀਆਮੈਂਟ ਹਨ ਤੇ ਇਸ ਸਮੇਂ ਉਹ ਕੰਜ਼ਰਵੇਟਿਵ ਪਾਰਟੀ ਦੇ ਫਾਇਨਾਂਸ ਕ੍ਰਿਟਿਕ ਵੀ ਹਨ। ਓਟੂਲੇ, ਜਿਹੜੇ 2017 ਵਿੱਚ ਇੱਕ ਵਾਰੀ ਪਹਿਲਾਂ ਵੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੀ ਅਸਫਲ ਕੋਸਿ਼ਸ਼ ਕਰ ਚੁੱਕੇ ਹਨ, 2012 ਤੋਂ ਚੁਣੇ ਗਏ ਹਨ। 12 ਦਸੰਬਰ ਨੂੰ ਐਂਡਰਿਊ ਸ਼ੀਅਰ ਵੱਲੋਂ ਪਾਰਟੀ ਆਗੂ ਵਜੋਂ ਅਸਤੀਫਾ ਦਿਤੇ ਜਾਣ ਤੋਂ ਬਾਅਦ ਤੋਂ ਹੀ ਪੋਇਲੀਵਰ ਤੇ ਓਟੂਲੇ ਦੇ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਸਨ। 

ਸ਼ੀਅਰ ਦੇ ਅਸਤੀਫੇ ਤੋਂ ਚਾਰ ਦਿਨ ਬਾਅਦ ਪੱਤਰਕਾਰਾਂ ਵੱਲੋਂ ਇਸ ਸਬੰਧ ਵਿੱਚ ਪੱੁਛੇ ਜਾਣ ਉੱਤੇ ਪੋਇਲੀਵਰ ਨੇ ਆਖਿਆ ਸੀ ਕਿ ਐਨੀ ਜਲਦੀ ਕੁੱਝ ਆਖਣਾ ਜਲਦਬਾਜ਼ੀ ਵਾਲੀ ਗੱਲ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਕਈ ਲੋਕ ਇਸ ਦਾਅਵੇਦਾਰੀ ਵਿੱਚ ਹਿੱਸਾ ਲੈਣਗੇ। ਸਾਨੂੰ ਕਿਸੇ ਅਜਿਹੇ ਸ਼ਖਸ ਦੀ ਲੋੜ ਹੈ ਜਿਹੜਾ ਸਾਡੇ ਲਈ ਖੜ੍ਹਾ ਹੋਵੇ, ਤਕੜਾ ਸੰਘਰਸ਼ ਕਰੇ ਤੇ ਜਿੱਤੇ। ਦੂਜੇ ਪਾਸੇ ਓਟੂਲੇ ਹੁਣੇ ਤੋਂ ਹੀ ਆਪਣੀ ਟੀਮ ਤਿਆਰ ਕਰ ਰਹੇ ਹਨ ਤੇ ਵਾਲੰਟੀਅਰਜ਼ ਨਾਲ ਰਲ ਕੇ ਅਗਲੀ ਯੋਜਨਾਬੰਦੀ ਵਿੱਚ ਰੱੁਝ ਗਏ ਹਨ। ਇਹ ਜਾਣਕਾਰੀ ਸੂਤਰਾਂ ਨੇ ਦਿਤੀ।
ਸਟੀਫਨ ਹਾਰਪਰ ਦੇ ਮੰਤਰੀ ਮੰਡਲ ਵਿੱਚ ਮੈਂਬਰ ਵਜੋਂ ਪਹਿਲਾਂ ਕਈ ਤਰ੍ਹਾਂ ਦੇ ਜਿ਼ੰਮੇਵਾਰੀ ਵਾਲੇ ਅਹੁਦੇ ਸਾਂਭ ਚੁਕੇ ਜੌਹਨ ਬੇਅਰਡ ਪੋਇਲੀਵਰ ਦੀ ਕੈਂਪੇਨ ਚਲਾਉਣਗੇ। ਲੀਜ਼ਾ ਰਾਇਤ, ਜੋ ਕਿ ਲੀਡਰਸਿ਼ਪ ਰੇਸ ਆਰਗੇਨਾਈਜਿ਼ੰਗ ਕਮੇਟੀ ਦੀ ਕੋ ਚੇਅਰ ਹੈ, ਅਨੁਸਾਰ ਜਿਹੜੇ ਉਮੀਦਵਾਰ ਇਸ ਦੌੜ ਵਿੱਚ ਕਿਸਮਤ ਅਜ਼ਮਾਉਣੀ ਚਾਹੁੰਦੇ ਹਨ ਉਨ੍ਹਾਂ ਕੋਲ ਇਸ ਸਬੰਧ ਵਿੱਚ ਫੈਸਲਾ ਕਰਨ ਲਈ ਜਨਵਰੀ ਦੇ ਮੱਧ ਤੱਕ ਦਾ ਹੀ ਸਮਾਂ ਹੈ। ਕੰਜ਼ਰਵੇਟਿਵ ਪਾਰਟੀ 27 ਜੂਨ ਨੂੰ ਆਪਣਾ ਆਗੂ ਚੁਣੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ