Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਅਮਰੀਕਾ ਤੇ ਇਰਾਨ ਵਿਚਾਲੇ ਪੈਦਾ ਹੋਏ ਤਣਾਅ ਤੋਂ ਬਾਅਦ ਕੈਨੇਡਾ ਨੇ ਇਰਾਕ ਤੋਂ ਸੈਨਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਆਰੰਭੀ

January 08, 2020 08:09 AM

ਓਟਵਾ, 7 ਜਨਵਰੀ (ਪੋਸਟ ਬਿਊਰੋ) : ਮੰਗਲਵਾਰ ਨੂੰ ਕੈਨੇਡੀਅਨ ਫੌਜ ਨੇ ਇਰਾਕ ਵਿੱਚੋਂ ਆਪਣੀਆਂ ਫੌਜਾਂ ਹੌਲੀ ਹੌਲੀ ਬਾਹਰ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਤੇ ਇਰਾਨ ਦਰਮਿਆਨ ਵਧੇ ਤਣਾਅ ਤੋਂ ਬਾਅਦ ਹੋਰਨਾਂ ਪੱਛਮੀ ਦੇਸ਼ਾਂ ਦੀ ਤਰਜ਼ ਉੱਤੇ ਹੀ ਕੈਨੇਡਾ ਵੀ ਅਜਿਹਾ ਕਰ ਰਿਹਾ ਹੈ।
ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਵੱਲੋਂ ਦਿੱਤੇ ਗਏ ਸੰਕੇਤ ਮੁਤਾਬਕ ਆਪਣੇ ਸੈਨਿਕਾਂ ਦੀ ਸੇਫਟੀ ਤੇ ਸਕਿਊਰਿਟੀ ਲਈ ਆਰਜ਼ੀ ਤੌਰ ਉੱਤੇ ਅਪਣਾਏ ਜਾ ਰਹੇ ਮਾਪਦੰਡ ਤਹਿਤ ਕੈਨੇਡੀਅਨ ਸੈਨਿਕਾਂ ਨੂੰ ਇਰਾਕ ਵਿੱਚੋਂ ਕੱਢ ਕੇ ਕੁਵੈਤ ਭੇਜਿਆ ਜਾ ਰਿਹਾ ਹੈ। ਕਿੰਨੇ ਸੈਨਿਕਾਂ ਨੂੰ ਇਰਾਕ ਵਿੱਚੋਂ ਕੱਢਿਆ ਜਾ ਰਿਹਾ ਹੈ ਇਸ ਬਾਰੇ ਸਪਸ਼ਟ ਆਂਕੜੇ ਹਾਸਲ ਨਹੀਂ ਹੋਏ ਹਨ। ਅਮਰੀਕਾ ਤੇ ਤਹਿਰਾਨ ਦਰਮਿਆਨ ਇਹ ਛਿੜ ਚੱੁਕੀ ਨਵੀਂ ਜੰਗ ਖ਼ਤਮ ਵੀ ਹੋਵੇਗੀ ਜਾਂ ਨਹੀਂ ਤੇ ਜੇ ਖ਼ਤਮ ਹੋਵੇਗੀ ਤਾਂ ਕਦੋਂ ਵਰਗੇ ਤੌਖਲਿਆਂ ਦੇ ਮਦੇਨਜ਼ਰ ਹੀ ਭਾਈਵਾਲ ਮੁਲਕਾਂ ਵੱਲੋਂ ਆਪਣੇ ਸੈਨਿਕਾਂ ਨੂੰ ਸੁਰੱਖਿਅਤ ਥਾਂਵਾਂ ੳੱੁਤੇ ਭੇਜਣ ਦੀ ਕਵਾਇਦ ਆਰੰਭੀ ਗਈ ਹੈ। ਦੂਜੇ ਪਾਸੇ ਇੱਕ ਲੀਕ ਹੋਏ ਪੱਤਰ ਅਨੁਸਾਰ ਅਮਰੀਕੀ ਅਧਿਕਾਰੀਆਂ ਨੂੰ ਆਪਣੇ ਸੈਨਿਕ ਇਰਾਕ ਵਿੱਚੋਂ ਕੱਢਣ ਦੇ ਹੁਕਮ ਹੋਏ ਹਨ।
ਇਰਾਕ ਵਿਚ ਮੌਜੂਦ 500 ਕੈਨੇਡੀਅਨ ਸੈਨਿਕਾਂ ਦੇ ਪਰਿਵਾਰਾਂ ਨੂੰ ਲਿਖੇ ਗਏ ਖੁੱਲ੍ਹੇ ਪੱਤਰ ਵਿੱਚ ਵਾਂਸ ਨੇ ਆਖਿਆ ਕਿ ਆਪਣੀਆਂ ਫੌਜੀ ਟੁਕੜੀਆਂ ਦੀ ਹਿਫਾਜ਼ਤ ਕਰਨਾ ਉਨ੍ਹਾਂ ਦੀ ਮੱੁਖ ਤਰਜੀਹ ਹੈ ਤੇ ਸਕਿਊਰਿਟੀ ਸਬੰਧੀ ਇਹ ਮਾਪਦੰਡ ਸਮੇਂ ਸਮੇਂ ਉੱਤੇ ਰੋਜ਼ਾਨਾ ਹਾਲਾਤ ਦੇ ਆਕਾਰ ਲੈਣ ਦੇ ਹਿਸਾਬ ਨਾਲ ਬਦਲੀ ਕੀਤੇ ਜਾਣਗੇ। ਟਵਿੱਟਰ ਉੱਤੇ ਪੋੋਸਟ ਕੀਤੇ ਗਏ ਇਸ ਪੱਤਰ ਵਿੱਚ ਵਾਂਸ ਨੇ ਇਹ ਵੀ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੇ ਭਾਈਵਾਲ ਮੁਲਕਾਂ ਤੇ ਨਾਟੋ ਦੀ ਯੋਜਨਾ ਅਨੁਸਾਰ ਸਾਡੇ ਕੁਝ ਸੈਨਿਕਾਂ ਨੂੰ ਆਰਜ਼ੀ ਤੌਰ ੳੱੁਤੇ ਇਰਾਕ ਤੋਂ ਕੁਵੈਤ ਭੇਜਿਆ ਜਾਵੇਗਾ। ਵਾਂਸ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿੰਨੇ ਸੈਨਿਕਾਂ ਨੂੰ ਇਰਾਕ ਵਿੱਚੋਂ ਕੱਢਿਆ ਜਾਵੇਗਾ। ਬਾਅਦ ਵਿੱਚ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਆਖਿਆ ਕਿ ਉਹ ਇਸ ਸਬੰਧ ਵਿੱਚ ਸੁਰੱਖਿਆ ਕਾਰਨਾ ਕਰਕੇ ਜਵਾਬ ਨਹੀਂ ਦੇ ਸਕਦਾ।
ਭਾਵੇਂ ਵਾਂਸ ਨੇ ਇਸ ਨੂੰ ਆਰਜ਼ੀ ਪ੍ਰਕਿਰਿਆ ਦੱਸਿਆ ਹੈ ਪਰ ਉਨ੍ਹਾਂ ਇਹ ਵੀ ਆਖਿਆ ਹੈ ਕਿ ਇਹ ਕੁਦਰਤੀ ਹੈ ਕਿ ਇਨ੍ਹਾਂ ਮਿਸ਼ਨਜ਼ ਉੱਤੇ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਤੇ ਭਵਿੱਖ ਵਿੱਚ ਇਰਾਕ ਵਿੱਚ ਚੱਲਣ ਵਾਲੇ ਆਪਰੇਸ਼ਨਜ਼ ਲਈ ਸਾਨੂੰ ਸਹੀ, ਉਸਾਰੂ ਕੰਮ ਕਰਨ ਵਾਸਤੇ ਸੁਰੱਖਿਅਤ ਮਾਹੌਲ ਵੀ ਚਾਹੀਦਾ ਹੋਵੇਗਾ। ਇਰਾਕ ਦੇ ਦੱਖਣ ਵਿੱਚ ਨਾਟੋ ਮਿਸ਼ਨ ਤਹਿਤ ਕੈਨੇਡਾ ਦੇ ਲੱਗਭਗ 200 ਸੈਨਿਕ ਆਪਣੇ ਇਰਾਕੀ ਹਮਰੁਤਬਾ ਸੈਨਿਕਾਂ ਨੂੰ ਇਸਲਾਮਿਕ ਸਟੇਟ ਆਫ ਇਰਾਕ ਤੇ ਲੈਵੈਂਟ ਖਿਲਾਫ ਲੜਨ ਦੀ ਸਿਖਲਾਈ ਦੇ ਰਹੇ ਹਨ।
200 ਦੇ ਨੇੜੇ ਤੇੜੇ ਸਪੈਸ਼ਲ ਫੋਰਸਿਜ਼ ਸੈਨਿਕ ਇਰਾਕ ਦੇ ਉੱਤਰੀ ਹਿੱਸੇ ਵਿੱਚ ਇਰਾਕ ਦੀਆਂ ਮਹਾਰਤ ਪ੍ਰਾਪਤ ਕਾਊਂਟਰ ਟੈਰਰ ਟੁਕੜੀਆਂ ਨਾਲ ਕੰਮ ਕਰ ਰਹੇ ਹਨ ਜਦਕਿ ਦਰਜਨਾਂ ਹੋਰ ਕੈਨਡੀਅਨ ਸੈਨਿਕ ਸੀਨੀਅਰ ਇਰਾਕੀ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ ਜਾਂ ਵਫਦ ਨੂੰ ਲੌਜਿਸਟੀਕਲ, ਮੈਡੀਕਲ ਤੇ ਹੋਰ ਸਹਿਯੋਗ ਮੁਹੱਈਆ ਕਰਵਾ ਰਹੇ ਹਨ। ਬੀਤੇ ਸ਼ੱੁਕਰਵਾਰ ਨੂੰ ਅਮਰੀਕਾ ਵੱਲੋਂ ਬਗਦਾਦ ਦੇ ਹਵਾਈਅੱਡੇ ਉੱਤੇ ਕੀਤੇ ਹਮਲੇ ਵਿੱਚ ਇਰਾਨੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਕਾਫੀ ਵੱਧ ਗਿਆ ਹੈ।
ਸੁਲੇਮਾਨੀ ਦੀ ਮੌਤ ਤੋਂ ਬਾਅਦ ਇਹ ਤੌਖਲਾ ਪੈਦਾ ਹੋ ਗਿਆ ਹੈ ਕਿ ਇਰਾਨ ਵੀ ਅਮਰੀਕਾ ਖਿਲਾਫ ਬਦਲਾਲਊ ਕਾਰਵਾਈ ਕਰ ਸਕਦਾ ਹੈ ਤੇ ਇਸ ਨਾਲ ਅਮਰੀਕਾ ਦੇ ਭਾਈਵਾਲਾਂ ਨੂੰ ਵੀ ਖਾਮਿਆਜਾ ਭੁਗਤਣਾ ਪੈ ਸਕਦਾ ਹੈ। ਇਰਾਕ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਜੂਦ ਸੈਨਾਵਾਂ ਨੂੰ ਵੱਧ ਖਤਰਾ ਮੰਨਿਆ ਜਾ ਰਿਹਾ ਹੈ। ਇਰਾਕ ਦੀ ਪਾਰਲੀਆਮੈਂਟ ਵੱਲੋ ਪੱਛਮੀ ਸੈਨਿਕਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਮਤਾ ਪਾਸ ਕਰਨ ਤੋਂ ਬਾਅਦ ਸਥਿਤੀ ਹੋਰ ਕਸੂਤੀ ਹੋ ਗਈ ਹੈ। ਇਸ ਲਈ ਨਾਟੋ ਭਾਈਵਾਲਾਂ ਜਿਨ੍ਹਾਂ ਵਿੱਚ ਜਰਮਨੀ, ਕ੍ਰੋਏਸ਼ੀਆ ਤੇ ਰੋਮਾਨੀਆ ਸ਼ਾਮਲ ਹਨ, ਦੀ ਤਰਜ਼ ਉੱਤੇ ਹੀ ਕੈਨੇਡਾ ਵੱਲੋ ਇਹ ਫੈਸਲਾ ਲਿਆ ਗਿਆ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼