Welcome to Canadian Punjabi Post
Follow us on

29

March 2024
 
ਮਨੋਰੰਜਨ

ਚੰਗੇ ਕਿਰਦਾਰ ਨਹੀਂ ਛੱਡਦੇ ਜਿਮੀ ਸ਼ੇਰਗਿਲ

January 07, 2020 08:03 AM

ਪੰਜਾਬੀ ਤੇ ਹਿੰਦੀ ਸਿਨੇਮਾ ਵਿੱਚ ਲਗਾਤਾਰ ਕੰਮ ਕਰਨ ਵਾਲੇ ਅਭਿਨੇਤਾ ਜਿਮੀ ਸ਼ੇਰਗਿਲ ਦੋਵਾਂ ਹੀ ਇੰਡਸਟਰੀਜ਼ ਵਿੱਚ ਸੰਤੁਲਨ ਬਣਾ ਕੇ ਚੱਲ ਰਹੇ ਹਨ। ਇਸ ਸਾਲ ਉਨ੍ਹਾਂ ਦੀਆਂ ‘ਦੇ ਦੇ ਪਿਆਰ ਦੇ’, ‘ਫੈਮਿਲੀ ਆਫ ਠਾਕੁਰਗੰਜ’, ‘ਝੂਠਾ ਕਹੀਂ ਕਾ’, ‘ਜਜਮੈਂਟਲ ਹੈ ਕਯਾ’ ਵਰਗੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। ਜਿਮੀ ਨੇ ‘ਰੰਗਬਾਜ਼ ਫਿਰ ਸੇ’ ਸ਼ੋਅ ਨਾਲ ਡਿਜੀਟਲ ਪਲੇਟਫਾਰਮ 'ਤੇ ਵੀ ਕਦਮ ਰੱਖ ਲਿਆ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਫਿਲਮਾਂ ਦਾ ਮੇਲਾ ਲੱਗਾ ਹੀ ਰਹਿੰਦਾ ਹੈ। ਉਹ ਕੁਝ ਫਿਲਮਾਂ ਦੋਸਤਾਂ ਲਈ ਕਰਦੇ ਹਨ। ਕੁਝ ਛੋਟੀਆਂ ਫਿਲਮਾਂ ਹੁੰਦੀਆਂ ਹਨ, ਜਿਸ ਵਿੱਚ ਨਿਰਮਾਤਾ ਪਹਿਲਾਂ ਹੀ ਕਹਿ ਦਿੰਦੇ ਹਨ ਕਿ ਪੈਸੇ ਜ਼ਿਆਦਾ ਨਹੀਂ ਦੇ ਸਕਣਗੇ।
ਜਿਮੀ ਦੱਸਦੇ ਹਨ ਕਿ ਜੇ ਸਕ੍ਰਿਪਟ ਚੰਗੀ ਨਹੀਂ ਲੱਗਦੀ ਤਾਂ ਨਾਂਹ ਕਹਿ ਦਿੰਦੇ ਹਨ। ਚੰਗੀ ਲੱਗ ਜਾਂਦੀ ਹੈ ਤਾਂ ਇਸ ਆਸ ਵਿੱਚ ਹਾਂ ਕਰ ਦਿੰਦੇ ਹਨ ਕਿ ਕੋਈ ਨਾ ਕੋਈ ਉਸ ਫਿਲਮ ਨੂੰ ਖਰੀਦ ਕੇ ਰਿਲੀਜ਼ ਕਰ ਦੇਵੇਗਾ। ਜਿਮੀ ਦੱਸਦੇ ਹਨ ਕਿ ਕਈ ਵਾਰ ਫਿਲਮ ਸ਼ੂਟਿੰਗ ਵਿੱਚ ਹੀ ਉਨ੍ਹਾਂ ਨੂੰ ਨਿਰਮਾਤਾਵਾਂ ਦੇ ਇਰਾਦੇ ਦਾ ਪਤਾ ਲੱਗ ਜਾਂਦਾ ਹੈ। ਇਸ ਦੇ ਬਾਵਜੂਦ ਉਹ ਫਿਲਮ ਅੱਧ ਵਿਚਾਲੇ ਨਹੀਂ ਛੱਡਦੇ। ਆਪਣਾ ਕੰਮ ਤਸੱਲੀ ਨਾਲ ਕਰਦੇ ਹਨ। ਜਿਮੀ ਕਹਿੰਦੇ ਹਨ, ‘‘ਫਿਲਮ ਚੱਲੇ ਨਾ ਚੱਲੇ, ਪਰ ਜੇ ਤੁਸੀਂ ਆਪਣਾ ਕੰਮ ਚੰਗੀ ਤਰ੍ਹਾਂ ਕੀਤਾ ਹੈ ਤਾਂ ਪੂਰੀ ਫਿਲਮ ਇੱਕ ਪਾਸੇ ਅਤੇ ਤੁਹਾਡਾ ਸੀਨ ਇੱਕ ਪਾਸੇ ਹੋ ਜਾਂਦਾ ਹੈ। ਫਿਲਮ ਚੱਲੇਗੀ ਜਾਂ ਨਹੀਂ, ਇਹ ਸੋਚ ਕੇ ਚੰਗੇ ਕਿਰਦਾਰ ਛੱਡਣ ਵਿੱਚ ਯਕੀਨ ਨਹੀਂ ਰੱਖਦਾ ਹਾਂ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ