Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਧੀਆਂ, ਪੈਸਾ ਅਤੇ ਆਈਲੈਟਸ ਦੇ ਬੈਂਡ

January 07, 2020 07:55 AM

-ਮਨਦੀਪ ਸਿੰਘ ਸ਼ੇਰੋਂ
ਸਕੁੂਲ ਵਿੱਚ ਕਰੀਅਰ ਕਾਊਂਸਲਿੰਗ ਦਾ ਸੈਮੀਨਾਰ ਚੱਲ ਰਿਹਾ ਸੀ। ਦਸਵੀਂ ਤੋਂ ਬਾਰ੍ਹਵੀਂ ਤੱਕ ਦੇ ਸਾਰੇ ਬੱਚੇ ਭਾਗ ਲੈ ਰਹੇ ਸਨ। ਬੱਚਿਆਂ ਨੂੰ ਭਵਿੱਖ ਵਿੱਚ ਰੁਜ਼ਗਾਰ ਦੀ ਸਹੀ ਚੋਣ ਅਤੇ ਅਗਲੇਰੀ ਪੜ੍ਹਾਈ ਲਈ ਆਪੋ ਆਪਣੀ ਬੌਧਿਕਤਾ ਅਨੁਸਾਰ ਢੁਕਵੇਂ ਵਿਸ਼ੇ ਚੁਣਨ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ। ਸੈਮੀਨਾਰ ਲਾਉਣ ਆਏ ਸਰੋਤ ਵਿਅਕਤੀ ਦੱਸ ਰਹੇ ਸਨ ਕਿ ਤੁਸੀਂ ਸਹੀ ਰੁਜ਼ਗਾਰ ਜਾਂ ਸੁਨੁਹਿਰਾ ਭਵਿੱਖ ਕਿਵੇਂ ਪਾ ਸਕਦੇ ਹੋ। ਇਸ ਸਬੰਧੀ ਵਿਦਿਆਰਥੀਆਂ ਪਾਸੋਂ ਸਵਾਲ/ ਜਵਾਬ ਵੀ ਕੀਤੇ ਜਾ ਰਹੇ ਸਨ। ਸੈਨੀਨਾਰ ਲਗਾ ਰਹੇ ਸਰੋਤ ਵਿਅਕਤੀ ਨੇ ਯੂ ਪੀ ਐਸ ਸੀ ਦੇ ਆਈ ਏ ਐਸ ਅਤੇ ਪੀ ਸੀ ਐਸ ਤੋਂ ਲੈ ਕੇ ਕਲਰਕ ਤੱਕ ਦੀਆਂ ਅਸਾਮੀਆਂ ਦਾ ਜ਼ਿਕਰ ਕੀਤਾ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਢੁਕਵੇਂ ਵਿਸ਼ੇ ਤੇ ਤਿਆਰੀ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਹੈਰਾਨੀ ਦੀ ਗੱਲ ਇਹ ਸੀ ਕਿ ਉਪਰੋਕਤ ਬਾਰੇ ਵਡਮੁੱਲੀ ਜਾਣਕਾਰੀ ਦੇਣ ਪਿੱਛੋਂ ਵੀ ਅੱਧੇ ਤੋਂ ਵੱਧ ਵਿਦਿਆਰਥੀ ਇਸ ਵਿੱਚ ਰੁਚੀ ਨਹੀਂ ਲੈ ਰਹੇ ਸਨ। ਜਦੋਂ ਇਸ ਬਾਰੇ ਸਰੋਤ ਵਿਅਕਤੀ ਨੇ ਕਾਰਨ ਜਾਣਨਾ ਚਾਹਿਆ ਤਾਂ ਪਤਾ ਪਤਾ ਲੱਗਾ ਕਿ ਕੁਝ ਵਿਦਿਆਰਥੀ ਵਿਦੇਸ਼ ਜਾ ਕੇ ਸਿੱਖਿਆ ਪੂਰੀ ਕਰਨ ਪਿੱਛੋਂ ਉਥੇ ਪੱਕੇ ਵਸਨੀਕ ਹੋਣ ਦੇ ਇਛੁੱਕ ਸਨ। ਇਨ੍ਹਾਂ ਵਿੱਚ ਬਹੁਗਿਣਤੀ ਕੁੜੀਆਂ ਦੀ ਸੀ। ਅਜੇ ਵੀ ਕੁਝ ਲੜਕੇ ਚੁੱਪ ਸਨ। ਪੁੱਛਣ 'ਤੇ ਕਈਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਤਕੜਾ ਹੈ, ਭਾਵ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਹਨ ਅਤੇ ਖੇਤੀਬਾੜੀ ਨੂੰ ਪਹਿਲ ਦਿੰਦੇ ਹਨ। ਕੁਝ ਨੇ ਬੜਾ ਹੈਰਾਨੀ ਜਨਕ ਜਵਾਬ ਦਿੱਤਾ ਕਿ ਸਭ ਸੋਚਣ ਲਈ ਮਜਬੂਰ ਹੋ ਗਏ। ਕਿਉਂਕਿ ਇਹ ਇੱਕ ਕੌੜਾ ਸੱਚ ਸੀ। ਉਨ੍ਹਾਂ ਨੇ ਕਿਹਾ ਕਿ ਪੜ੍ਹਾਈ-ਲਿਖਾਈ ਵਿੱਚ ਉਹ ਕਮਜ਼ੋਰ ਹਨ ਅਤੇ ਆਈਲੈੱਟਸ (ਆਇਲਜ਼) ਉਨ੍ਹਾਂ ਦੇ ਵੱਸ ਦੀ ਨਹੀਂ, ਭਾਵ ਲੋੜੀਂਦੇ ਬੈਂਡ ਨਹੀਂ ਆਉਣੇ। ਇਸ ਲਈ ਉਹ ਆਪਣੀ ਵਿਦੇਸ਼ ਜਾਣ ਦੀ ਇੱਛਾ ਕਿਸੇ ਪੀ ਆਰ ਕੁੜੀ ਨਾਲ ਪੈਸੇ ਦੇ ਜ਼ੋਰ 'ਤੇ ਵਿਆਹ ਕਰਵਾ ਕੇ ਪੂਰੀ ਕਰ ਲੈਣਗੇ। ਇਹ ਗੱਲ ਸੁਣ ਕੇ ਸਭ ਚੁੱਪ ਸਨ।
ਮੈਂ ਸੋਚ ਰਿਹਾ ਸੀ ਕਿ ਕਿਵੇਂ ਇਹ ਧਨਾਢ ਲੋਕ ਪੈਸੇ ਨੂੰ ਹਰ ਮੁਸ਼ਕਲ ਦਾ ਹੱਲ ਸਮਝਦੇ ਹਨ। ਰੋਜ਼ ਕਿੰਨੇ ਹੀ ਪੈਸੇ ਵਾਲੇ, ਪਰ ਪੜ੍ਹਾਈ ਪੱਖੋਂ ਕਮਜ਼ੋਰ ਵਿਦਿਆਰਥੀਆਂ ਪਿੱਛੇ ਚੰਗੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਲਾ ਦਿੱਤੀਆਂ ਜਾਂਦੀਆਂ ਹਨ ਅਤੇ ਕੱਚੇ ਜਾਂ ਪੱਕੇ ਰੂਪ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ। ‘ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ' ਵਾਲੀ ਕਹਾਵਤ ਅਨੁਸਾਰ ਕਿਤੇ ਨਾ ਕਿਤੇ ਕੁੜੀਆਂ ਵੀ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ ਜਾਂ ਕਹਿ ਸਕਦੇ ਹਾਂ ਕਿ ਕੁੜੀ ਵਾਲਿਆਂ ਦੇ ਹੁੰਗਾਰੇ ਤੋਂ ਬਿਨ੍ਹਾਂ ਇਹ ਸੰਭਵ ਨਹੀਂ। ਅਸੀਂ ਇਸ ਨੂੰ ਉਨ੍ਹਾਂ ਦੀ ਮਜ਼ਬੂਰੀ ਵੀ ਕਹਿ ਸਕਦੇ ਹਾਂ, ਜਿਵੇਂ ਸਾਡੀਆਂ ਧੀਆਂ ਪੜ੍ਹਨ ਲਿਖਣ ਵਿੱਚ ਮੋਹਰੀ ਹਨ। ਚੰਗੇ ਅੰਕ ਹਾਸਲ ਕਰ ਲੈਂਦੀਆਂ ਹਨ, ਪਰ ਘਰ ਦੀ ਗਰੀਬੀ ਜਾਂ ਪਛੜੀ ਸੋਚ ਕਾਰਨ ਕਈ ਵਾਰ ਮਾਪੇ ਧੀਆਂ ਨੂੰ ਅੱਗੇ ਪੜ੍ਹਾਉਣ ਦੀ ਥਾਂ ਵਿਆਹ ਕਰਨ ਨੂੰ ਪਹਿਲ ਦਿੰਦੇ ਹਨ।
ਪੰਜਾਬ ਵਿੱਚ ਬਹੁਤੇ ਧੀਆਂ ਦੇ ਮਾਪੇ ਗਰੀਬੀ ਕਾਰਨ ਉਨ੍ਹਾਂ ਨੂੰ ਬਾਹਰਲੇ ਦੇਸ਼ ਨਹੀਂ ਭੇਜ ਸਕਦੇ। ਇਸ ਲਈ ਉਹ ਉਨ੍ਹਾਂ ਨੂੰ ਆਈਲੈਟਸ ਕਰਵਾ ਕੇ ਅਜਿਹਾ ਲੜਕਾ ਭਾਲਦੇ ਹਨ ਜੋ ਬਾਹਰ ਜਾਣ ਦਾ ਸਾਰਾ ਖ਼ਰਚਾ ਚੁੱਕ ਸਕਦਾ ਹੋਵੇ। ਅੱਜ-ਕੱਲ੍ਹ ਦਾਜ-ਦਹੇਜ ਦੇ ਅਰਥ ਬਦਲ ਗਏ ਹਨ। ਦਾਜ ਦੀ ਥਾਂ ਆਈਲੈਟਸ ਦੇ ਬੈਂਡਾਂ ਤੇ ਵਰੀ ਦੀ ਥਾਂ ਬਾਹਰ ਜਾਣ ਦੇ ਖ਼ਰਚੇ ਨੇ ਲੈ ਲਈ ਹੈ। ਪੈਸੇ ਵਾਲੇ ਵਧੇਰੇ ਨੌਜਵਾਨ ਪੜ੍ਹ-ਲਿਖ ਕੇ ਰਾਜ਼ੀ ਨਹੀਂ, ਫਿਰ ਉਹ ਅਜਿਹੀਆਂ ਕੁੜੀਆਂ ਦੀ ਭਾਲ ਵਿੱਚ ਰਹਿੰਦੇ ਹਨ। ਧੀਆਂ ਦੇ ਮਾਪੇ ਵਧੇਰੇ ਕਰਕੇ ਬਾਹਰ ਜਾਣ ਦੇ ਇਛੁੱਕ ਨੌਜਵਾਨਾਂ ਮਗਰ ਆਪਣੀਆਂ ਧੀਆਂ ਨੂੰ ਤੋਰਨ 'ਚ ਹੀ ਵਿਸ਼ਵਾਸ਼ ਜਤਾਉਂਦੇ ਹਨ, ਕਿਉਂਕਿ ਬੇਰੁਜ਼ਗਾਰੀ ਤੇ ਨਸ਼ਿਆਂ ਨੇ ਬਹੁਤੇ ਨੌਜਵਾਨਾਂ ਨੂੰ ਮਾਨਸਿਕ, ਸਰੀਰਕ ਅਤੇ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਹੈ। ਇਸ ਡਰੋਂ ਬਹੁਤੀਆਂ ਧੀਆਂ ਦੇ ਮਾਪੇ ਵਿਦੇਸ਼ੀ ਜਾਂ ਫਿਰ ਵਿਦੇਸ਼ ਜਾਣ ਦਾ ਇਛੁੱਕ ਵਰ ਹੀ ਆਪਣੀ ਧੀ ਲਈ ਪਹਿਲ ਦੇ ਆਧਾਰ 'ਤੇ ਚੁਣਦੇ ਹਨ।
ਕਿਸ ਤਰ੍ਹਾਂ ਪੈਸੇ ਅਤੇ ਆਈਲੈਟਸ ਦੇ ਬੈਂਡਾਂ ਨੇ ਅੱਜ-ਕੱਲ੍ਹ ਜਾਤਪਾਤ ਅਤੇ ਕੁੰਡਲੀਆਂ ਮਿਲਾਉਣ ਦੇ ਝੰਜਟ ਨੂੰ ਵੀ ਲਗਭਗ ਮੁਕਾ ਹੀ ਦਿੱਤਾ ਹੈ। ਭਵਿੱਖ ਵਿੱਚ ਇਸ ਦਾ ਬਹੁਤ ਡੂੰਘਾ ਪ੍ਰਭਾਵ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਤੇ ਪੈਣ ਵਾਲਾ ਹੈ। ਸਭ ਨੂੰ ਗੰਭੀਰ ਹੋ ਕੇ ਸੋਚਣ ਅਤੇ ਵਿਚਾਰਨ ਦੀ ਲੋੜ ਹੈ ਕਿਉਂਕਿ ਸਮਾਂ ਆਪਣੀ ਚਾਲ ਚਲਦਾ ਹੀ ਰਹੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ