Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਉਂਟੇਰੀਓ ਬਿੱਲ ਜੋ ‘ਲਾਈਆਂ ਨੂੰ ਤੋੜ ਨਿਭਉਣ’ ਵਿੱਚ ਸਹਾਈ ਹੋਵੇਗਾ

January 07, 2020 07:47 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ ਉਂਟੇਰੀਓ ਦੀ ਪਾਰਲੀਮੈਂਟ ਵਿੱਚ ਬਿੱਲ 153 ਸਾਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਦੂਜੀ ਰੀਡਿੰਗ ਪਾਸ ਕਰ ਗਿਆ ਹੈ ਜਿਸਦਾ ਨਾਮ Till Death Do us Part (ਭਾਵ ਲਾਈਆਂ ਨੂੰ ਜੀਵਨ ਦੇ ਆਖਰੀ ਸਾਹਾਂ ਤੱਕ ਨਿਭਾਉਣਾ) ਹੈ। ਐਨ ਡੀ ਪੀ ਦੀ ਪ੍ਰੋਵਿੰਸ਼ੀਅਲ ਮੈਂਬਰ ਪਾਰਲੀਮੈਂਟ ਕੈਥਰੀਨ ਫਾਈਫ (Catherine Fife) ਵੱਲੋਂ ਪੇਸ਼ ਕੀਤੇ ਇਸ ਬਿੱਲ ਦਾ ਮਨੋਰਥ ਲੌਂਗ ਟਰਮ ਕੇਅਰ ਹੋਮਜ਼ ਐਕਟ ਦੇ ਸੈਕਸ਼ਨ 3 ਵਿੱਚ ਸੋਧ ਕਰਨਾ ਹੈ। ਸੋਧ ਤੋਂ ਬਾਅਦ ਯਕੀਨੀ ਬਣੇਗਾ ਕਿ ਲੌਂਗ ਟਰਮ ਕੇਅਰ ਵਿੱਚ ਦਾਖ਼ਲ ਹੋਣ ਵਾਲੇ ਬਜ਼ੁਰਗਾਂ ਨੂੰ ਉਹਨਾਂ ਦੇ ਦੰਪਤੀਆਂ (ਪਤੀ ਪਤਨੀਆਂ ਜਾਂ ਹੋਰ ਲਿੰਗਕ ਪਹਿਚਾਣ ਵਾਲੇ ਜੀਵਨ ਸਾਥੀਆਂ ਤੋਂ) ਵੱਖਰਾ ਨਾ ਕੀਤਾ ਜਾਵੇ ਸਗੋਂ ਉਹਨਾਂ ਨੂੰ ਇੱਕਠੇ ਰਹਿਣ ਲਈ ਸਾਰੇ ਸੰਭਵ ਯਤਨ ਕੀਤੇ ਜਾਣ।

ਇਸ ਬਿੱਲ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ ਕਿਉਂਕਿ ਇਹ ਉਂਟੇਰੀਓ ਵਿੱਚ ਸੀਨੀਅਰਾਂ ਦੀ ਮਨੋਭਾਵਨਾਤਮਿਕ ਲੋੜ ਨੂੰ ਪੂਰਾ ਕਰਨ ਵੱਲ ਇੱਕ ਸਾਰਥਕ ਕਦਮ ਹੈ। ਇਹ ਕਦਮ ਉਸ ਵੇਲੇ ਪੂਰਾ ਹੋ ਜਾਵੇਗਾ ਜਦੋਂ ਇਹ ਬਿੱਲ ਤੀਜੀ ਰੀਡਿੰਗ ਪਾਸ ਕਰਕੇ ਲੈਫਟੀਨੈਂਟ ਜਨਰਲ ਦੀ ਆਗਿਆ (Royal Assent) ਹਾਸਲ ਕਰ ਲਵੇਗਾ। ਸਮੁੱਚੇ ਕੈਨੇਡਾ ਵਿੱਚ ਇਹ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ ਕਿ ਜਿਉਂ ਜਿਉਂ ਬੇਬੀ (Baby boomers) ਜਾਂ ਆਖ ਲਵੋ ਕਿ ਬਜ਼ੁਰਗਾਂ (ਸੀਨੀਅਰਾਂ) ਦੀ ਗਿਣਤੀ ਵੱਧਦੀ ਜਾ ਰਹੀ ਹੈ, ਤਿਉਂ ਤਿਉਂ ਸਿਹਤ ਸੇਵਾਵਾਂ ਦੇ ਨਾਲ ਨਾਲ ਲੌਂਗ ਟਰਮ ਕੇਅਰ ਸਥਾਨਾਂ ਵਿੱਚ ਸੀਟਾਂ ਦੀ ਕਿੱਲਤ ਵੱਧਦੀ ਜਾ ਰਹੀ ਹੈ। ਸਿੱਟੇ ਵਜੋਂ ਜੇ ਕਿਸੇ ਜੋੜੇ ਨੂੰ ਇੱਕ ਥਾਂ ਦਾਖਲਾ ਮਿਲ ਗਿਆ ਤਾਂ ਸੰਭਵ ਹੈ ਕਿ ਦੂਜੇ ਨੂੰ (ਪਤੀ ਜਾਂ ਪਤਨੀ ਨੂੰ) ਕਿਸੇ ਵੱਖਰੀ ਥਾਂ ਰਹਿ ਕੇ ਜੀਵਨ ਦੇ ਬਾਕੀ ਦੇ ਦਿਨ ਬਿਤਾਉਣੇ ਪੈਣਗੇ। ਜਿਹਨਾਂ ਲੋਕਾਂ ਨੇ ਆਪਣਾ ਸਾਰਾ ਜੀਵਨ ਮੁਹੱਬਤ ਪਰੇਮ ਨਾਲ ਬਿਤਾਇਆ ਹੁੰਦਾ ਹੈ ਅਤੇ ਇੱਕ ਦੂਜੇ ਦਾ ਆਖਰ ਤੱਕ ਸੰਗ ਨਿਭਾਉਣ ਦੀਆਂ ਕਸਮਾਂ ਗੁਰਦੁਆਰੇ, ਮੰਦਰ, ਮਸਜਿਦ ਜਾਂ ਚਰਚ ਵਿੱਚ ਖਾਧੀਆਂ ਹੁੰਦੀਆਂ ਹਨ, ਉਹਨਾਂ ਵਾਸਤੇ ਆਖਰੀ ਸਮੇਂ ਦਾ ਵਿਛੋੜਾ ਬਹੁਤ ਕਸ਼ਟਦਾਇਕ ਹੋ ਸਕਦਾ ਹੈ।

ਪ੍ਰੋਵਿੰਸ਼ੀਅਲ ਸਰਕਾਰ ਦਾ ਦਾਅਵਾ ਹੈ ਕਿ ਇਸ ਵੱਲੋਂ ਅਗਲੇ ਪੰਜ ਸਾਲਾਂ ਵਿੱਚ 1.5 ਬਿਲੀਅਨ ਡਾਲਰ ਖਰਚ ਕਰਕੇ 15 ਹਜ਼ਾਰ ਨਵੇਂ ਬੈੱਡ ਲੌਂਗ ਟਰਮ ਕੇਅਰ ਸਥਾਨਾਂ ਵਿੱਚ ਪੈਦਾ ਕੀਤੇ ਜਾ ਰਹੇ ਹਨ ਅਤੇ ਐਨੇ ਹੀ ਪੁਰਾਣੇ ਬੈੱਡਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਬੇਸ਼ੱਕ ਅਜਿਹਾ ਹੋਣਾ ਇੱਕ ਕਾਰਗਰ ਕਦਮ ਹੋਵੇਗਾ ਪਰ ਸੱਚਾਈ ਇਹ ਹੈ ਕਿ ਜਿਸ ਦਰ ਨਾਲ ਸੀਨੀਅਰਾਂ ਦੀ ਗਿਣਤੀ ਵੱਧ ਰਹੀ ਹੈ, ਉਂਟੇਰੀਓ ਵਿੱਚ ਸੀਨੀਅਰਾਂ ਦੀ ਸੇਵਾ ਸੰਭਾਲ ਲਈ ਬੈੱਡਾਂ ਦੀ ਗਿਣਤੀ ਦੀ ਕਿੱਲਤ ਹੋਰ ਗੰਭੀਰ ਹੋਣ ਜਾ ਰਹੀ ਹੈ। ਵੱਖ 2 ਸ੍ਰੋਤਾਂ ਮੁਤਾਬਕ ਉਂਟੇਰੀਓ ਵਿੱਚ ਅੱਜ ਦੇ ਦਿਨ 35 ਹਜ਼ਾਰ ਸੀਨੀਅਰ ਕਿਸੇ ਲੌਂਗ ਟਰਮ ਕੇਅਰ ਵਿੱਚ ਦਾਖਲ ਹੋਣ ਲਈ ਉਡੀਕ ਕਰ ਰਹੇ ਹਨ।

ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਮਾਤਾ ਡਿਆਨ ਫੋਰਡ ਦਾ ਪਰਸੋਂ ਉਹਨਾਂ ਦੇ ਘਰ ਵਿਖੇ ਦਿਹਾਂਤ ਹੋਇਆ ਸੀ। ਫੋਰਡ ਪਰਿਵਾਰ ਖੁਦ ਨੂੰ ਕਿਸਮਤ ਵਾਲਾ ਆਖ ਸਕਦੇ ਹਨ ਕਿਉਂਕਿ ਇਸ ਪਰਿਵਾਰ ਦੇ ਕਈ ਮੈਂਬਰ ਮਲਟੀ-ਮਿਲੇਨੀਅਰ ਹਨ ਜਿਹਨਾਂ ਵਾਸਤੇ ਆਪਣੀ ਮਾਤਾ ਦੀ ਘਰ ਵਿਖੇ ਦੇਖਭਾਲ ਕਰਨੀ ਸੰਭਵ ਸੀ। ਪਰ ਆਮ ਉਂਟੇਰੀਓ ਵਾਸੀ ਅਜਿਹੀ ਕਿਸਮਤ ਵਾਲੇ ਨਹੀਂ ਹਨ। ਹੈਲਥਕੇਅਰ ਆਫ ਉਂਟੇਰੀਓ ਪੈਨਸ਼ਨ ਪਲਾਨ ਦੀ ਰਿਪੋਰਟ ਮੁਤਾਬਕ 13% ਸੀਨੀਅਰ ਅੰਤਾਂ ਦੀ ਗਰੀਬੀ ਵਿੱਚ ਜੀਵਨ ਬਿਤਾ ਰਹੇ ਹਨ। 1995 ਵਿੱਚ ਇਹ ਗਿਣਤੀ ਸਿਰਫ਼ 3.9% ਸੀ। ਵਰਤਮਾਨ ਵਿੱਚ ਸੀਨੀਅਰ ਉਂਟੇਰੀਓ ਦੀ ਜਨਸੰਖਿਆ ਦਾ 16.4% ਹਿੱਸਾ ਬਣਦੇ ਹਨ ਜਦੋਂ ਕਿ 2041 ਵਿੱਚ ਇਹ ਗਿਣਤੀ ਵੱਧ ਕੇ 25% ਹੋ ਜਾਵੇਗੀ। ਜਿੱਥੇ ਤੱਕ ਪਰਵਾਸੀ ਜਾਂ ਐਥਨਿਕ ਸੀਨੀਅਰਾਂ ਦੀ ਦਾ ਸੁਆਲ ਹੈ, ਸਾਲ 2011 ਤੋਂ 2016 ਦਰਮਿਆਨ ਇਹਨਾਂ ਦੀ ਗਿਣਤੀ ਵਿੱਚ 44% ਵਾਧਾ ਦਰਜ਼ ਕੀਤਾ ਗਿਆ ਹੈ। 2016 ਤੋਂ ਬਾਅਦ ਦੇ ਅੰਕੜੇ ਉਪਲਬਧ ਨਹੀਂ ਹਨ ਪਰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਪਰਵਾਸੀ ਸੀਨੀਅਰਾਂ ਦੀ ਗਿਣਤੀ ਵਿੱਚ ਲਗਾਤਾਰ ਵੱਡਾ ਵਾਧਾ ਹੋ ਰਿਹਾ ਹੈ।

ਸੋ ਜਿੱਥੇ ਬਿੱਲ 153 ਦਾ ਦੋ ਰੀਡਿੰਗਾਂ ਪਾਸ ਕਰਨਾ ਸ਼ੁਭ ਖ਼ਬਰ ਹੈ ਉੱਥੇ ਸੀਨੀਅਰਾਂ ਦੇ ਅੰਕੜਿਆਂ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਸੀਨੀਅਰਾਂ ਦੀ ਸਹੀ ਸੇਵਾ ਸੰਭਾਲ ਵਾਸਤੇ ਉਂਟੇਰੀਓ ਨੂੰ ਚੰਗੇ ਬਿਲਾਂ ਦੇ ਨਾਲ ਨਾਲ ਲੋੜੀਂਦੀ ਧਨ ਰਾਸ਼ੀ ਵੀ ਨਿਰਧਾਰਤ ਕਰਨੀ ਚਾਹੀਦੀ ਹੈ। ਕਿਤੇ ਇਹ ਨਾ ਹੋਵੇ ਕਿ ਇਹ ਬਿੱਲ ਮਹਿਜ਼ ਬਿੱਲ ਬਣਨ ਤੱਕ ਸੀਮਤ ਹੋ ਕੇ ਰਹਿ ਜਾਵੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?