Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਗਲੋਬਲ ਅਸਥਿਰਤਾ ਦੇ ਬਾਵਜੂਦ ਕੈਨੇਡਾ ਵਿੱਚ 2020 ਵਿੱਚ ਮੰਦਵਾੜੇ ਦਾ ਕੋਈ ਖਦਸ਼ਾ ਨਹੀਂ : ਰਿਪੋਰਟ

January 07, 2020 06:20 AM

ਟੋਰਾਂਟੋ, 6 ਜਨਵਰੀ (ਪੋਸਟ ਬਿਊਰੋ) : ਗਲੋਬਲ ਅਸਥਿਰਤਾ ਤੇ ਟਰੇਡ ਤਣਾਅ ਦੇ ਬਾਵਜੂਦ ਇਸ ਸਾਲ ਕੈਨੇਡਾ ਵਿੱਚ ਮੰਦਵਾੜੇ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਖੁਲਾਸਾ ਸਕੋਸ਼ੀਆਬੈਂਕ ਦੇ ਉੱਘੇ ਅਰਥਸ਼ਾਸਤਰੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਵਿਕਾਸ ਦਰ ਮੱਠੀ ਰਹਿ ਸਕਦੀ ਹੈ।
ਸਕੋਸ਼ੀਆਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਤੇ ਡਿਪਟੀ ਚੀਫ ਇਕਨੌਮਿਸਟ ਬ੍ਰੈਟ ਹਾਊਸ ਦਾ ਕਹਿਣਾ ਹੈ ਕਿ ਗਲੋਬਲ ਟਰੇਡ ਨੂੰ ਲੈ ਕੇ ਪੈਦਾ ਹੋਈ ਪਰੇਸ਼ਾਨੀ, ਬ੍ਰੈਗਜਿ਼ਟ ਦਾ ਭਵਿੱਖ ਤੇ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਅਮਰੀਕੀ ਚੋਣਾਂ ਵਰਗੇ ਕਾਰਨ ਗਲੋਬਲ ਅਰਥਚਾਰੇ ਉੱਤੇ ਪ੍ਰਭਾਵ ਪਾਉਣਗੇੇ। ਹਾਲਾਂਕਿ ਅਮਰੀਕਾ ਤੇ ਚੀਨ ਦਰਮਿਆਨ ਟਰੇਡ ਦੇ ਸਬੰਧ ਵਿੱਚ ਸ਼ੁਰੂ ਹੋਈ ਗੱਲਬਾਤ ਇਸ ਤਰ੍ਹਾਂ ਦੀ ਅਸਥਿਰਤਾ ਨੂੰ ਘਟਾ ਸਕਦੀ ਹੈ।
ਬ੍ਰੈਟ ਨੇ ਆਖਿਆ ਕਿ 2020 ਵਿਚ ਕੈਨੇਡੀਅਨ ਅਰਥਚਾਰੇ ਦੀ ਮੱਠੀ ਰਫਤਾਰ ਰਹਿਣ ਕਾਰਨ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਹਨ। ਪਰ ਦੂਜੇ ਪਾਸੇ ਮੰਦਵਾੜਾ ਆਉਣ ਦੀ ਦੂਰ ਤੱਕ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਹਾਲ ਦੀ ਘੜੀ ਕਾਫੀ ਅਸਥਿਰਤਾ ਬਣੀ ਹੋਈ ਹੈ ਪਰ ਸਾਡੀ ਮੌਲਿਕ ਤਾਕਤ ਕਾਰਨ ਵਿਕਾਸ ਦਰ ਆਪਣੇ ਢਰੇ ਉੱਤੇ ਚਲਦੀ ਰਹੇਗੀ।
ਜਿ਼ਕਰਯੋਗ ਹੈ ਕਿ ਅਕਤੂਬਰ ਵਿੱਚ ਆਪਣੀ ਮੌਨੇਟਰੀ ਪਾਲਿਸੀ ਰਿਪੋਰਟ ਵਿੱਚ ਬੈਂਕ ਆਫ ਕੈਨੇਡਾ ਨੇ ਇਹ ਆਖਿਆ ਸੀ ਕਿ ਸਿਹਤਮੰਦ ਲੇਬਰ ਮਾਰਕਿਟ ਤੇ ਹਾਊਸਿੰਗ ਸੈਕਟਰ ਵਿੱਚ ਹੋਣ ਵਾਲੀ ਕਮਾਈ ਕਾਰਨ 2019 ਵਿੱਚ ਕੈਨੇਡੀਅਨ ਅਰਥਚਾਰਾ ਆਪਣੀ ਦਰਮਿਆਨੀ ਤੋਰੇ ਤੁਰਦਾ ਰਹੇਗਾ। ਇਸ ਤੋਂ ਇਲਾਵਾ ਸੈਂਟਰਲ ਬੈਂਕ ਵੱਲੋਂ ਵੀ ਆਪਣੀਆਂ ਵਿਆਜ਼ ਦਰਾਂ ਵਿੱਚ ਪਿਛਲੇ ਇੱਕ ਸਾਲ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ 1.75 ਫੀ ਸਦੀ ਹੀ ਰਹਿਣ ਦਿੱਤਾ ਗਿਆ ਹੈ। ਹੋਰਨਾਂ ਦੇਸ਼ਾਂ ਨੇ ਆਪਣੀ ਮੌਨੇਟਰੀ ਨੀਤੀ ਨੂੰ ਨਰਮ ਕਰਦਿਆਂ ਹੋਇਆਂ ਗਲੋਬਲ ਅਰਥਚਾਰੇ ਵਿੱਚ ਆਈ ਨਰਮੀ ਕਾਰਨ ਆਪਣੀਆਂ ਵਿਆਜ਼ ਦਰਾਂ ਘਟਾ ਦਿੱਤੀਆਂ ਗਈਆਂ। ਕੈਨੇਡਾ ਵਿੱਚ ਬੇਰੋਜ਼ਗਾਰੀ ਦਰ 5.9 ਫੀ ਸਦੀ ਹੈ।
ਸਕੋਸ਼ੀਆ ਬੈਂਕ ਦੇ ਬ੍ਰੈਟ ਅਨੁਸਾਰ ਇਸ ਸਾਲ ਵੀ ਹਾਊਸਿੰਗ ਮਾਰਕਿਟ ਮਜ਼ਬੂਤ ਰਹਿਣ ਦੀ ਉਮੀਦ ਹੈ। ਟੋਰਾਂਟੋ ਤੇ ਵੈਨਕੂਵਰ ਵਿੱਚ ਹਾਊਸਿੰਗ ਮਾਰਕਿਟ ਦੀ ਚੜ੍ਹਤ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਅਲਬਰਟਾ ਦੀ ਹਾਊਸਿੰਗ ਮਾਰਕਿਟ ਉੱਥੇ ਤੇਲ ਦੀਆਂ ਕੀਮਤਾਂ ਵਿੱਚ ਕਈ ਸਾਲ ਪਹਿਲਾਂ ਆਈ ਗਿਰਾਵਟ ਕਾਰਨ ਅਜੇ ਤੱਕ ਸੰਘਰਸ਼ ਕਰ ਰਹੀ ਹੈ। ਕਾਨਫਰੰਸ ਬੋਰਡ ਆਫ ਕੈਨੇਡਾ ਵਲੋਂ ਦਸੰਬਰ ਵਿੱਚ ਕੀਤੀ ਗਈ ਪੇਸ਼ੀਨਿਗੋਈ ਵਿੱਚ ਆਖਿਆ ਗਿਆ ਸੀ ਕਿ 2020 ਵਿੱਚ ਕੈਨੇਡਾ ਦਾ ਅਰਥਚਾਰਾ 1.8 ਫੀ ਸਦੀ ਨਾਲ ਵਿਕਾਸ ਕਰੇਗਾ ਜੋ ਕਿ ਪਿਛਲੇ ਸਾਲ ਦੇ 1.7 ਫੀ ਸਦੀ ਦੇ ਮੁਕਾਬਲੇ ਜਿ਼ਆਦਾ ਹੋਵੇਗਾ। ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਅਨੁਸਾਰ ਖੇਤਰੀ ਪੱਧਰ ਉੱਤੇ ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਵਿੱਚ ਆਰਥਿਕ ਵਿਕਾਸ ਦਰ ਮਜ਼ਬੂਤ ਰਹੇਗੀ। ਜਿ਼ਕਰਯੋਗ ਹੈ ਕਿ ਵਰਲਡ ਇਕਨੌਮਿਕ ਲੀਗ ਟੇਬਲ ਨੇ 2019 ਵਿੱਚ ਕੈਨੇਡਾ ਨੂੰ ਦੁਨੀਆਂ ਦਾ 10ਵਾਂ ਸੱਭ ਤੋਂ ਵੱਡਾ ਅਰਥਚਾਰਾ ਐਲਾਨਿਆ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ